ਸਿਰਫ਼ ਖੇਤੀ ਕਾਨੂੰਨਾਂ ਕਰ ਕੇ ਹੀ ਹਾਸ਼ੀਏ 'ਤੇ ਚਲੀ ਗਈ‘
Published : Mar 15, 2021, 1:21 am IST
Updated : Mar 15, 2021, 1:21 am IST
SHARE ARTICLE
image
image

ਸਿਰਫ਼ ਖੇਤੀ ਕਾਨੂੰਨਾਂ ਕਰ ਕੇ ਹੀ ਹਾਸ਼ੀਏ 'ਤੇ ਚਲੀ ਗਈ‘

ਪੰਜਾਬ ਭਾਜਪਾ’ਜਾਂ ਫਿਰ ਇਸ ਪਿੱਛੇ ਹੈ ਕੋਈ ਹੋਰ ਵਜ੍ਹਾ?


ਬੰਗਾਲ ਚੋਣਾਂ ਤੋਂ ਬਾਅਦ ਪੰਜਾਬ ਵਲ ਨੂੰ  ਧਿਆਨ ਦੇਵੇਗੀ ਭਾਜਪਾ ਹਾਈਕਮਾਨ ਅਤੇ ਮੌਜੂਦਾ ਟੀਮ ਵਿਚੋਂ ਕਈਆਂ ਦੀ ਛੁੱਟੀ ਵੀ ਤੈਅ ਮੰਨੀ ਜਾ ਰਹੀ ਹੈ

ਲੁਧਿਆਣਾ, 14 ਮਾਰਚ (ਪ੍ਰਮੋਦ ਕੌਸ਼ਲ): ਕਿਸਾਨ ਅੰਦੋਲਨ ਦੇ ਚਲਦਿਆਂ ਪੰਜਾਬ ਵਿਚ ਪਹਿਲਾਂ ਹੀ ਹਾਸ਼ੀਏ ਉਤੇ ਚਲ ਰਹੀ ਭਾਜਪਾ ਵਿਚ ਅੰਦਰੂਨੀ ਖ਼ਾਨਾਜੰਗੀ ਵੀ ਤੇਜ਼ ਹੁੰਦੀ ਨਜ਼ਰ ਆ ਰਹੀ ਹੈ ਪਰ ਸਵਾਲ ਇਹ ਹੈ ਕਿ ਸਿਰਫ਼ ਖੇਤੀ ਕਾਨੂੰਨਾਂ ਕਰ ਕੇ ਹੀ ਪੰਜਾਬ ਭਾਜਪਾ ਹਾਸ਼ੀਏ ਉਤੇ ਗਈ ਹੈ? ਜਾਂ ਫਿਰ ਉਸ ਦੇ ਪਿੱਛੇ ਕੋਈ ਹੋਰ ਵੀ ਕਾਰਨ ਹੈ? ਭਾਜਪਾ ਅੰਦਰਲੇ ਸੂਤਰਾਂ ਦੀ ਮੰਨੀਏ ਤਾਂ ਇਕ ਪਾਸੇ ਜਿਥੇ ਮੌਜੂਦਾ ਭਾਜਪਾ ਦੀ ਟੀਮ ਦੇ ਕੰਮ ਕਾਜ ਤੋਂ ਪਾਰਟੀ ਦੇ ਵਰਕਰ ਖ਼ੁਸ਼ ਨਹੀਂ ਦਿਖਾਈ ਦੇ ਰਹੇ, ਉਥੇ ਹੀ ਇਸ ਗੱਲ ਦੀਆਂ ਕਨਸੋਆਂ ਨੇ ਵੀ ਜ਼ੋਰ ਫੜਿਆ ਹੋਇਆ ਹੈ ਕਿ ਬੰਗਾਲ ਚੋਣਾਂ ਤੋਂ ਬਾਅਦ ਭਾਜਪਾ ਹਾਈਕਮਾਨ ਪੰਜਾਬ ਵਲ ਧਿਆਨ ਦੇਵੇਗੀ ਅਤੇ ਮੌਜੂਦਾ ਟੀਮ ਵਿਚੋਂ ਕਈਆਂ ਦੀ ਛੁੱਟੀ ਵੀ ਤੈਅ ਮੰਨੀ ਜਾ ਰਹੀ ਹੈ | ਸ਼ਾਇਦ ਇਹੋ ਵਜ੍ਹਾ ਹੈ ਕਿ ਕਈ ਮਹੀਨੇ ਬੀਤ ਜਾਣ ਦੇ ਬਾਵਜੂਦ ਵੀ ਪੰਜਾਬ ਭਾਜਪਾ ਵਲੋਂ ਉਸ ਦੇ ਖ਼ਾਲੀ ਹੋਏ ਜਨਰਲ ਸਕੱਤਰ ਦੇ ਅਹੁਦੇ ਉਤੇ ਕੋਈ ਨਿਯੁਕਤੀ ਨਹੀਂ ਕੀਤੀ ਜਾ ਸਕੀ ਕਿਉਂਕਿ ਹੋ ਸਕਦੈ ਕਿ ਪਾਰਟੀ ਹਾਈਕਮਾਨ ਨੇ ਅਜਿਹੇ ਵੱਡੇ ਅਹੁਦੇ ਉਤੇ ਕਿਸੇ ਵੀ ਨਿਯੁਕਤੀ ਉਤੇ ਰੋਕ ਲਾ ਦਿਤੀ ਹੋਵੇ | 
ਦਸਣਯੋਗ ਹੈ ਕਿ ਖੇਤੀ ਕਾਨੂੰਨਾਂ ਦੇ ਵਿਰੋਧ ਵਿਚ ਭਾਜਪਾ ਦੇ ਸਿੱਖ ਅਤੇ ਕਿਸਾਨ ਆਗੂ ਮਾਲਵਿੰਦਰ ਸਿੰਘ ਕੰਗ ਨੇ 
ਅਪਣੇ ਸੂਬਾ ਜਨਰਲ ਸਕੱਤਰ ਦੇ ਅਹੁਦੇ ਤੋਂ ਅਸਤੀਫ਼ਾ ਦਿੰਦੇ ਹੋਏ ਭਾਜਪਾ ਛੱਡ ਦਿਤੀ ਸੀ ਜਿਸ ਕਰ ਕੇ ਜਨਰਲ ਸਕੱਤਰ ਦਾ ਅਹੁਦਾ ਕਈ ਮਹੀਨਿਆਂ ਤੋਂ ਖ਼ਾਲੀ ਪਿਆ ਹੈ | ਸੂਤਰ ਦਸਦੇ ਹਨ ਕਿ ਅਜਿਹਾ ਵੀ ਹੋ ਸਕਦਾ ਹੈ ਕਿ ਪਾਰਟੀ ਹਾਈਕਮਾਨ ਪੰਜਾਬ ਭਾਜਪਾ ਦੀ ਸਾਰੀ ਹੀ ਟੀਮ ਵਿਚ ਵੱਡਾ ਫੇਰਬਦਲ ਕਰ ਦਵੇ ਕਿਉਂਕਿ ਕਿਹਾ ਜਾ ਰਿਹਾ ਹੈ ਕਿ ਭਾਜਪਾ ਹਾਈਕਮਾਨ ਪੰਜਾਬ ਨੂੰ  ਲੈ ਕੇ ਕਾਫ਼ੀ ਗੰਭੀਰ ਹੈ | ਹਾਈਕਮਾਨ ਦੀ ਗੰਭੀਰਤਾ ਦਾ ਅੰਦਾਜ਼ਾ ਇਸੇ ਗੱਲ ਤੋਂ ਲਾਇਆ ਜਾ ਸਕਦਾ ਹੈ ਕਿ ਲੋਕ ਸਭਾ ਚੋਣਾਂ ਵਿਚ ਟਿਕਟ ਕੱਟੀ ਜਾਣ ਤੋਂ ਬਾਅਦ ਜਿਸ ਵਿਜੇ ਸਾਂਪਲਾ ਬਾਬਤ ਭਾਜਪਾ ਅਤੇ ਸਿਆਸੀ ਹਲਕਿਆਂ ਵਿਚ ਅਜਿਹੀਆਂ ਗੱਲਾਂ ਕੀਤੀਆਂ ਜਾ ਰਹੀਆਂ ਸਨ ਕਿ ਸਾਂਪਲਾ ਦਾ ਸਿਆਸੀ ਭਵਿੱਖ ਹੁਣ ਹਨ੍ਹੇਰੇ ਵਿਚ ਚਲਿਆ ਗਿਆ ਹੈ, ਪਾਰਟੀ ਨੇ ਉਸ ਵਿਜੇ ਸਾਂਪਲਾ ਨੂੰ  ਨੈਸ਼ਨਲ ਅੇਸ.ਸੀ ਕਮਿਸ਼ਨ ਦਾ ਚੇਅਰਮੈਨ ਲਾ ਕੇ ਕਈਆਂ ਦੇ ਸ਼ੰਕੇ ਦੂਰ ਕਰਦੇ ਹੋਏ ਇਹ ਸੁਨੇਹਾ ਦੇਣ ਦੀ ਕੋਸ਼ਿਸ਼ ਕੀਤੀ ਹੈ ਕਿ ਹਾਈਕਮਾਨ ਕੁੱਝ ਵੀ ਕਰ ਸਕਦੀ ਹੈ |  
ਅਜਿਹਾ ਕਿਸਾਨ ਅੰਦੋਲਨ ਕਰ ਕੇ ਵੀ ਹੈ ਕਿਉਂਕਿ ਦੇਸ਼ ਭਰ ਵਿਚ ਖੇਤੀ ਕਾਨੂੰਨਾਂ ਦਾ ਇਸ ਹੱਦ ਤਕ ਵਿਰੋਧ ਨਹੀਂ ਦੇਖਣ ਨੂੰ  ਮਿਲਿਆ ਜਿੰਨਾਂ ਪੰਜਾਬ ਵਿਚ ਮਿਲ ਰਿਹਾ ਹੈ | ਇਸ ਦੇ ਪਿੱਛੇ ਦੇ ਕਾਰਨ ਵੀ ਸਮਝਣ ਦੀ ਲੋੜ ਹੈ | ਪੰਜਾਬ ਭਾਜਪਾ ਜੋ ਖ਼ੁਦ ਦੇ ਲੱਖਾਂ ਹੀ ਮੈਂਬਰ ਹੋਣ ਦਾ ਦਾਅਵਾ ਕਰਦੀ ਆਈ ਹੈ ਪਰ ਕੇਂਦਰ ਸਰਕਾਰ ਵਲੋਂ ਲਿਆਂਦੇ ਗਏ ਤਿੰਨ ਖੇਤੀ ਬਿਲਾਂ ਜੋਕਿ ਬਾਅਦ ਵਿਚ ਕਾਨੂੰਨ ਬਣੇ, ਉਨ੍ਹਾਂ ਬਿਲਾਂ ਨੂੰ  ਬਿਲਾਂ ਤੋਂ ਲੈ ਕੇ ਕਾਨੂੰਨ ਬਣਨ ਤਕ ਨਾ ਤਾਂ ਅਪਣੇ ਕਰੋੜਾਂ ਵਰਕਰਾਂ ਤਕ ਅਤੇ ਨਾ ਹੀ ਕਿਸਾਨ ਅਤੇ ਕਿਸਾਨ ਆਗੂਆਂ ਤਕ ਇਹ ਗੱਲ ਪਹੁੰਚਾ ਸਕੀ | ਪਤਾ ਲਗਿਆ ਹੈ ਕਿ ਜਦੋਂ ਕਿਸਾਨ ਅੰਦੋਲਨ ਪੰਜਾਬ ਵਿਚ ਸ਼ੁਰੂ ਹੋਇਆ ਜੇਕਰ ਉਸ ਸਮੇਂ ਹੀ ਪੰਜਾਬ ਭਾਜਪਾ ਇਸ ਮਸਲੇ ਦੀ ਗੰਭੀਰਤਾ ਨੂੰ  ਕੇਂਦਰੀ ਹਾਈਕਮਾਨ ਤਕ ਪਹੁੰਚਾ ਦਿੰਦੀ ਤਾਂ ਸ਼ਾਇਦ ਅੱਜ ਇਹ ਹਾਲਾਤ ਨਾ ਹੁੰਦੇ ਪਰ ਅਜਿਹਾ ਨਾ ਹੋਣ ਪਿੱਛੇ ਦੀ ਵਜ੍ਹਾ ਵੀ ਇਹੋ ਹੈ ਕਿ ਪੰਜਾਬ ਭਾਜਪਾ ਨੇ ਸ਼ੁਰੂ ਤੋਂ ਹੀ ਕਿਸਾਨ ਅੰਦੋਲਨ ਨੂੰ  ਗੰਭੀਰ ਮੁੱਦਾ ਹੀ ਨਹੀਂ ਸੀ ਸਮਝਿਆ ਤੇ ਹੁਣ ਨਤੀਜਾ ਸੱਭ ਦੇ ਸਾਹਮਣੇ ਹੈ ਕਿ ਪੰਜਾਬ ਤੋਂ ਸ਼ੁਰੂ ਹੋਇਆ ਅੰਦੋਲਨ ਦੇਸ਼ ਦੇ ਵੱਖ-ਵੱਖ ਹਿੱਸਿਆਂ ਤੋਂ ਬਾਅਦ ਹੁਣ ਬੰਗਾਲ ਦੀਆਂ ਚੋਣਾਂ ਵਿਚ ਵੀ ਮੁੱਦਾ ਬਣ ਰਿਹਾ ਹੈ |


ਕਿਸਾਨਾਂ ਅਤੇ ਅੰਦੋਲਨ ਬਾਰੇ ਕੀ ਸੋਚ ਰਖਦੇ ਨੇ ਪੰਜਾਬ ਭਾਜਪਾ ਦੇ ਕੁੱਝ ਵੱਡੇ ਆਗੂ ?
ਇਸੇ ਦਰਮਿਆਨ ਭਾਜਪਾ ਦੇ ਕੌਮੀ ਆਗੂ ਤਰੁਣ ਚੁੱਘ ਜੋ ਕਿ ਪੰਜਾਬ ਨਾਲ ਸਬੰਧ ਰੱਖਦੇ ਹਨ, ਨੇ ਬੰਗਾਲ ਗਏ ਕਿਸਾਨ ਆਗੂਆਂ ਤੇ ਵੀ ਟਿੱਪਣੀ ਕਰਦਿਆਂ ਕਿਹਾ ਕਿ ਕਿਸਾਨ ਆਗੂ ਗਰਮ ਖਿਆਲੀਆਂ ਦੇ ਹੱਥਾਂ ਦੀ ਕਠਪੁਤਲੀ ਬਣ ਗਏ ਹਨ | ਚੁੱਘ ਨੇ ਕਿਹਾ ਕਿ ਬੰਗਾਲ ਵਿਚ ਕਿਸਾਨਾਂ ਦੀ ਮੰਦੀ ਹਾਲਤ ਲਈ ਕਿਸਾਨ ਆਗੂਆਂ ਨੇ ਕੋਈ ਸਵਾਲ ਕਿਉਂ ਨਹੀਂ ਚੁਕਿਆ? ਮੀਡੀਆ ਵਿਚ ਆਏ ਇਸ ਬਿਆਨ ਤੋਂ ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿ ਪੰਜਾਬ ਭਾਜਪਾ ਦੇ ਆਗੂ ਅੰਦੋਲਨ ਉਤੇ ਬੈਠੀਆਂ ਕਿਸਾਨ ਜਥੇਬੰਦੀਆਂ ਦੇ ਆਗੂਆਂ ਬਾਬਤ ਕੀ ਸੋਚ ਰਖਦੇ ਹਨ | ਇੱਥੇ ਤੁਹਾਨੂੰ ਯਾਦ ਕਰਵਾਉਣਾ ਬਣਦਾ ਹੈ ਕਿ ਇਹ ਉਹ ਹੀ ਤਰੁਣ ਚੁੱਘ ਹਨ ਜਿਨ੍ਹਾਂ ਅੰਮਿ੍ਤਸਰ ਵਿਚ ਬਿਆਨ ਦਿਤਾ ਸੀ ਕਿ ਭਾਜਪਾ ਦਫ਼ਤਰ ਉਤੇimageimage ਹਮਲਾ ਕਰਨ ਵਾਲੇ ਕਿਸਾਨ ਆਗੂ ਆਉਣਗੇ 'ਅਪਣੇ ਪੈਰਾਂ ਉਤੇ ਅਤੇ ਜਾਣਗੇ ਸਟ੍ਰੇਚਰਾਂ ਉਤੇ |' ਜ਼ਿਕਰਯੋਗ ਹੈ ਕਿ ਤਰੁਣ ਚੁੱਘ ਖੁਦ ਵੀ ਬੰਗਾਲ ਵਿਚ ਚੋਣ ਪ੍ਰਚਾਰ ਉਤੇ ਗਏ ਹੋਏ ਹਨ | ਉਧਰ, ਸੂਤਰ ਦਸਦੇ ਹਨ ਕਿ ਪੰਜਾਬ ਭਾਜਪਾ ਦੇ ਕੁੱਝ ਵੱਡੇ ਆਗੂ ਇਸ ਅੰਦੋਲਨ ਨੂੰ  ਆਨੇ-ਬਹਾਨੇ ਕਿਸੇ ਨਾ ਕਿਸੇ ਨਾਲ ਜੋੜ ਕੇ ਮਸਲੇ ਨੂੰ  ਅਪਣੇ ਗਲੋਂ ਲਾਹ ਤਾਂ ਰਹੇ ਹਨ ਜਿਸ ਵਿਚ 'ਖ਼ਾਲਿਸਤਾਨ' ਵੀ ਸ਼ਾਮਲ ਹੈ ਪਰ ਭਾਜਪਾ ਹਾਈਕਮਾਨ ਦੀ ਸਾਰੇ ਮਸਲੇ ਉਤੇ ਬਹੁਤ ਹੀ ਬਰੀਕੀ ਨਾਲ ਨਜ਼ਰ ਹੋਣ ਕਰ ਕੇ ਹਾਈਕਮਾਨ ਨੂੰ  ਸ਼ਾਇਦ ਕਿਸੇ ਵੀ ਪਾਸੇ ਤੋਂ ਗੁੰਮਰਾਹ ਕਰਨਾ ਸੁਖਾਲਾ ਕੰਮ ਨਹੀਂ |

SHARE ARTICLE

ਏਜੰਸੀ

Advertisement

ਨਸ਼ੇ ਦਾ ਦੈਂਤ ਖਾ ਗਿਆ ਪਰਿਵਾਰ ਦੇ 7 ਜੀਆਂ ਨੂੰ, ਤਸਵੀਰਾਂ ਦੇਖ ਕੇ ਹੰਝੂ ਵਹਾਅ ਰਹੀ ਬਜ਼ੁਰਗ ਮਾਤਾ

18 Jan 2026 2:54 PM

Punjabi Youth Dies in New Zealand:ਮੈਨੂੰ ਕਹਿੰਦਾ ਸੀ ਮੈਂ 1-2 ਸਾਲ ਲਗਾਉਣੇ ਨੇ ਵਿਦੇਸ਼, ਫ਼ਿਰ ਤੁਹਾਡੇ ਕੋਲ਼ ਰਹਾਂਗਾ

18 Jan 2026 2:53 PM

Gurdaspur Accident : ਟਰੱਕ ਨਾਲ ਟਕਰਾਈ ਸਕੂਲ ਵੈਨ, ਮੌਕੇ 'ਤੇ ਮਚਿਆ ਹੜਕੰਪ

17 Jan 2026 3:07 PM

ਫਗਵਾੜਾ ਦੀ ਫਰੈਂਡਜ਼ ਕਲੋਨੀ 'ਚ ਘਰ 'ਤੇ ਕੀਤਾ ਹਮਲਾ

17 Jan 2026 3:04 PM

'ਹੁਣ ਆਏ ਦਿਨੀਂ BJP ਦਾ ਝੰਡਾ ਚੜ੍ਹਦਾ ਰਹੇਗਾ ...' ਜਗਮੀਤ ਬਰਾੜ ਤੇ ਚਰਨਜੀਤ ਬਰਾੜ ਦੇ ਭਾਜਪਾ 'ਚ ਸ਼ਾਮਿਲ ਹੋਣ 'ਤੇ ਬੋਲੇ BJP ਆਗੂ ਅਨਿਲ ਸਰੀਨ

16 Jan 2026 3:14 PM
Advertisement