
ਪੁਲਿਸ ਵੱਲੋਂ ਮੌਕੇ ‘ਤੇ ਪਹੁੰਚ ਕੇ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ।
ਗੁਰਦਾਸਪੁਰ: ਪਿੱਟਬੁੱਲ ਕੁੱਤੇ ਦੇ ਕਹਿਰ ਨੂੰ ਲੈ ਕੇ ਕਈਂ ਮਾਮਲੇ ਅਕਸਰ ਸਾਹਮਣੇ ਆਉਂਦੇ ਹਨ। ਇੱਕ ਵਾਰ ਫਿਰ ਅਜਿਹਾ ਹੀ ਮਾਮਲਾ ਬਟਾਲਾ ‘ਚ ਦੇਰ ਰਾਤ ਸਾਹਮਣੇ ਆਇਆ ਹੈ। ਇਹ ਘਟਨਾ ਉਦੋਂ ਵਾਪਰੀ ਜਦ ਘਰ ‘ਚ ਸਤਸੰਗ 'ਚ ਸ਼ਾਮਿਲ ਹੋਏ ਬੱਚੇ ਨੂੰ ਪਿੱਟ ਬੁਲ ਨਸਲ ਦੇ ਕੁੱਤੇ ਵੱਲੋਂ ਬੁਰੀ ਤਰ੍ਹਾਂ ਜ਼ਖ਼ਮੀ ਦਿੱਤਾ। ਇਸ ਤੋਂ ਬਾਅਦ ਬੱਚੇ ਨੂੰ ਗੰਭੀਰ ਹਾਲਤ ‘ਚ ਬਟਾਲਾ ਤੋਂ ਅੰਮ੍ਰਿਤਸਰ ਹਸਪਤਾਲ ਰੈਫਰ ਕੀਤਾ ਗਿਆ। ਉਧਰ ਪੁਲਿਸ ਵੱਲੋਂ ਮੌਕੇ ‘ਤੇ ਪਹੁੰਚ ਕੇ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ।
ਦੱਸ ਦੇਈਏ ਕਿ ਇਹ ਘਟਨਾ ਬਟਾਲਾ ਦੇ ਗ੍ਰੀਨ ਐਵੇਨਿਊ ‘ਚ ਦੇਰ ਸ਼ਾਮ ਇੱਕ ਕੋਠੀ ‘ਚ ਹੋ ਰਹੇ ਸਤਸੰਗ ਦੌਰਾਨ ਵਾਪਰੀ ਹੈ। ਜਦ ਬੱਚਾ ਬਾਹਰ ਆਉਂਦਾ ਹੈ ਤੇ ਅਚਾਨਕ ਗੁਆਂਢੀਆਂ ਦਾ ਪਾਲਤੂ ਪਿੱਟਬੁੱਲ ਕੁੱਤਾ ਬੱਚੇ ਨੂੰ ਨੋਚ ਨੋਚ ਕੇ ਜ਼ਖ਼ਮੀ ਕਰ ਦਿੰਦਾ ਹੈ। ਇਸ ਤੋਂ ਬਾਅਦ ਬੁਹਤ ਹੀ ਮੁਸ਼ਕਿਲ ਨਾਲ ਫੇਰੀ ਵਿਚ ਆਈ ਸੰਗਤ ਵੱਲੋਂ ਛੁਡਾਇਆ ਗਿਆ ਅਤੇ ਬੱਚੇ ਨੂੰ ਬਟਾਲਾ ਦੇ ਸਿਵਲ ਹਸਪਤਾਲ ਇਲਾਜ ਲਈ ਭਾਰਤੀ ਕਰਵਾਇਆ ਗਿਆ ਹੈ।
person
ਉਸ ਤੋਂ ਬਾਅਦ ਜ਼ਖ਼ਮ ਜਿਆਦਾ ਹੋਣ ਕਰਕੇ ਅੰਮ੍ਰਿਤਸਰ ਹਸਪਤਾਲ ਇਲਾਜ ਲਈ ਭੇਜਿਆ ਗਿਆ। ਕਾਲੋਨੀ ਦੇ ਨਿਵਾਸੀ ਪੁਲਿਸ ਪ੍ਰਸ਼ਾਸ਼ਨ ਕੋਲੋ ਰਾਜੂ ਚਾਂਦੇ ਪਿਟਬੁਲ ਕੁੱਤੇ ਦੇ ਮਾਲਿਕ ਉੱਤੇ ਕਾਨੂੰਨੀ ਕਾਰਵਾਈ ਦੀ ਮੰਗ ਕਰ ਰਹੇ ਹਨ ਅਤੇ ਪੁਲਿਸ ਉੱਤੇ ਪਰਿਵਾਰ ਆਰੋਪ ਲਗਾ ਰਿਹਾ ਹੈ ਕਿ ਪੁਲਿਸ ਸ਼ਿਕਾਇਤ ਕਰਨ ਤੋਂ ਬਾਅਦ ਇੱਕ ਘੰਟਾ ਲੇਟ ਘਟਨਾ ਵਾਲੀ ਜਗ੍ਹਾ ਉੱਤੇ ਪੁਹੰਚਦੀ ਹੈ ਜਦ ਕਿ 200 ਮੀਟਰ ਦੀ ਦੂਰੀ ਉਤੇ ਪੁਲਿਸ ਥਾਣਾ ਹੈ।
police