ਪ੍ਰਦਰਸ਼ਨਕਾਰੀਆਂ ਵਲੋਂ ਮੋਰਚਿਆਂ ਨਾਲ ਸਬੰਧਤ ਥਾਵਾਂ ’ਤੇ ਕੋਈ ਪੱਕੇ ਮਕਾਨ ਨਹੀਂ ਬਣਾਏ ਜਾਣਗੇ : ਕਿਸਾਨ
Published : Mar 15, 2021, 1:09 am IST
Updated : Mar 15, 2021, 1:09 am IST
SHARE ARTICLE
image
image

ਪ੍ਰਦਰਸ਼ਨਕਾਰੀਆਂ ਵਲੋਂ ਮੋਰਚਿਆਂ ਨਾਲ ਸਬੰਧਤ ਥਾਵਾਂ ’ਤੇ ਕੋਈ ਪੱਕੇ ਮਕਾਨ ਨਹੀਂ ਬਣਾਏ ਜਾਣਗੇ : ਕਿਸਾਨ ਮੋਰਚਾ

ਨਵੀਂ ਦਿੱਲੀ, 14 ਮਾਰਚ: ਪੰਜਾਬ ਦੀਆਂ 32 ਕਿਸਾਨ ਜਥੇਬੰਦੀਆਂ ਦੀ ਮੀਟਿੰਗ ਵਿਚ ਫ਼ੈਸਲਾ ਲਿਆ ਗਿਆ ਕਿ ਪ੍ਰਦਰਸ਼ਨਕਾਰੀਆਂ ਵਲੋਂ ਮੋਰਚਿਆਂ ਨਾਲ ਸਬੰਧਤ ਥਾਵਾਂ ’ਤੇ ਕੋਈ ਪੱਕੇ ਮਕਾਨ ਨਹੀਂ ਬਣਾਏ ਜਾਣਗੇ। ਇਹ ਫ਼ੈਸਲਾ ਸਿੰਘੂ ਅਤੇ ਟਿਕਰੀ ਬਾਰਡਰ ’ਤੇ ਕੁੱਝ ਪੱਕੇ ਕਮਰਿਆਂ ਦੀ ਉਸਾਰੀ ਦੇ ਸਬੰਧ ਵਿਚ ਲਿਆ ਗਿਆ ਹੈ। ਪਛਮੀ ਬੰਗਾਲ ਦੌਰੇ ’ਤੇ ਕਿਸਾਨ-ਆਗੂਆਂ ਵਲੋਂ ਕੀਤੀਆਂ ਜਾ ਰਹੀਆਂ ਲਗਾਤਾਰ ਕਿਸਾਨ-ਮਹਾਂਪੰਚਾਇਤਾਂ ਰਾਹੀਂ ਵੋਟਰਾਂ ਨੂੰ ਅਪੀਲ ਕੀਤੀ ਜਾ ਰਹੀ ਹੈ ਕਿ ਉਹ ਕਿਸਾਨ ਵਿਰੋਧੀ ਭਾਜਪਾ ਨੂੰ ਵੋਟ ਨਾ ਦੇਣ।  ਅੱਜ ਵੀ ਸੰਯੁਕਤ ਕਿਸਾਨ ਮੋਰਚੇ ਦੇ ਵਫ਼ਦ ਨੇ ਸਿੰਗੂਰ ਅਤੇ ਆਸਨਸੋਲ ਵਿਚ ਮਹਾਂ ਪੰਚਾਇਤਾਂ ਨੂੰ ਸੰਬੋਧਤ ਕੀਤਾ। ਲਾਲ ਕਿਲੇ੍ਹ ਦੀ ਘਟਨਾ ਨਾਲ ਸਬੰਧਤ ਕੇਸਾਂ ਤੋਂ ਇਲਾਵਾ ਵੱਖ-ਵੱਖ ਮਾਮਲਿਆਂ ਵਿਚ ਵੱਖ-ਵੱਖ ਐਫ਼ਆਈਆਰਜ਼ ਵਿਚ ਗ੍ਰਿਫ਼ਤਾਰ 151 ਕਿਸਾਨਾਂ ਵਿਚੋਂ 147 ਹੁਣ ਤਕ ਜ਼ਮਾਨਤ ’ਤੇ ਰਿਹਾਅ ਹੋ ਚੁੱਕੇ ਹਨ। ਜਾਰੀ ਕੀਤੇ ਗਏ ਬਹੁਤ ਸਾਰੇ ਕਿਸਾਨ/ਨੌਜਵਾਨ ਧਰਨਿਆਂ ’ਤੇ ਵਾਪਸ ਪਰਤ ਆਏ ਹਨ ਜਦੋਂਕਿ 4 ਕਿਸਾਨ (ਤਿੰਨ ਪੰਜਾਬ ਤੋਂ ਅਤੇ ਇਕ ਹਰਿਆਣਾ ਤੋਂ) ਜ਼ਮਾਨਤ ਦਾ ਇੰਤਜ਼ਾਰ ਕਰ ਰਹੇ ਹਨ।  29 ਜਨਵਰੀ 2021 ਨੂੰ ਗ੍ਰਿਫ਼ਤਾਰ ਕੀਤੇ ਪੰਜਾਬ ਦੇ ਰਣਜੀਤ ਸਿੰਘ ਦੀ ਜ਼ਮਾਨਤ ਦੀ ਅਰਜ਼ੀ ਰੱਦ ਕਰ ਦਿੱਤੀ ਗਈ ਸੀ, ਹੁਣ ਇਸ ਹਾਈ ਕੋਰਟ ਵਿਚ ਅਰਜ਼ੀ ਦਿਤੀ ਜਾਵੇਗੀ। ਯੂਨਾਈਟਿਡ ਕਿੰਗਡਮ ਦੇ ਹਾਊਸ ਆਫ਼ ਕਾਮਨਜ਼ ਵਿਚ ਕਿਸਾਨੀ ਅੰਦੋਲਨ ਉੱਤੇ ਬਹਿਸ ਤੋਂ ਬਾਅਦ ਆਸਟਰੇਲੀਆ ਦੇ ਹਾਊਸ ਆਫ਼ ਰਿਪ੍ਰੈਜ਼ੈਂਟੇਟਿਵ ਵਿਚ ਇਕ ਬਹਿਸ ਹੋ ਸਕਦੀ ਹੈ, ਜੋ ਸਦਨ ਨੂੰ ਪਟੀਸ਼ਨ ਰਾਹੀਂ ਇਹ ਮਾਮਲਾ ਉਠਾ ਸਕਦੀ ਹੈ।  ਉੜੀਸਾ ’ਚ ਜਾਰੀ ਕਿਸਾਨ-ਯਾਤਰਾ ਰਾਏਗਾੜਾ ਜ਼ਿਲ੍ਹੇ ਦੇ ਗੁਣੂਪੁਰ ਪਹੁੰਚੀ ਅਤੇ ਜ਼ੋਰਦਾਰ ਸਵਾਗਤ ਕੀਤਾ ਗਿਆ। 7 ਵੱਖ-ਵੱਖ ਇਲਾਕਿਆਂ ’ਚ ਪਹੁੰਚਣ ਵਾਲੀ ਇਹ ਯਾਤਰਾ ਚੌਥੇ ਦਿਨ ’ਚ ਦਾਖ਼ਲ ਹੋ ਗਈ ਹੈ। ਇਹ ਯਾਤਰਾ ਪੂਰੇ ਬਿਹਾਰ ਵਿਚ ਵੀ ਕਿਸਾਨਾਂ ਨੂੰ ਜਾਗਰੂਕ ਕਰੇਗੀ।
ਅੱਜ ਰੰਗਕਰਮੀਆਂ ਦੇ ‘‘ਦਿ ਪਾਰਟੀਕਲ ਕੁਲੈਕਟਿਵ” ਨੇ ਸਿੰਘੂ ਬਾਰਡਰ ’ਤੇ ਇਕ ਨਾਟਕ ‘‘ਦਾਣਾ ਦਾਣਾ ਇਨਕਲਾਬ” ਪੇਸ਼ ਕੀਤਾ।  ਇਸ ਨਾਟਕ ਵਿਚ ਕਿਸਾਨ ਅੰਦੋਲਨ ਦੇ ਗੀਤ ਵੀ ਸ਼ਾਮਲ ਕੀਤੇ ਸਨ।  (ਏਜੰਸੀ)

ਕਲਾਕਾਰਾਂ ਨੇ ਕਲਾ ਦੇ ਸਹੀ ਅਰਥਾਂ ਨੂੰ ਸਮਝਦਿਆਂ ਸਰਕਾਰਾਂ ਦੇ ਹਮਲਿਆਂ ’ਤੇ ਵਿਅੰਗ ਕਸਿਆ ਅਤੇ ਕਿਸਾਨੀ ਲਹਿਰ ਦਾ ਖੁਲ੍ਹ ਕੇ ਸਮਰਥਨ ਕੀਤਾ। ਉਤਰਾਖੰਡ ਤੋਂ ਸ਼ੁਰੂ ਹੋਈ ਕਿਸਾਨ ਮਜ਼ਦੂਰ ਜਾਗ੍ਰਿਤੀ ਯਾਤਰਾ ਦਾ ਅੱਜ ਨੌਵਾਂ ਦਿਨ ਸੀ।  ਅੱਜ ਯਾਤਰਾ ਸ਼ਾਹਜਹਾਂਪੁਰ ਜ਼ਿਲੇ ਦੇ ਖੁੱਟਾਰ ਤੋਂ ਸ਼ੁਰੂ ਹੋਈ।  
ਇਹ ਯਾਤਰਾ 300 ਤੋਂ ਵੱਧ ਪਿੰਡ ਅਤੇ 20 ਤੋਂ ਵੱਧ ਸ਼ਹਿਰਾਂ ਵਿਚੋਂ ਲੰਘੀ ਹੈ। ਹੁਣ ਤਕ 600 ਕਿਲੋਮੀਟਰ ਦੀ ਯਾਤਰਾ ਪੁਰੀ ਹੋ ਚੁਕੀ ਹੈ। ਬੀ.ਕੇ.ਯੂ ਅਤੇ ਏ.ਆਈ.ਕੇ.ਐਮ.ਐਸ ਦੀ ਅਗਵਾਈ ਵਿਚ ਕਿਸਾਨ ਅੱਜ ਇਲਾਹਾਬਾਦ ਰੀਵਾ ਰੋਡ ’ਤੇ ਹੈਰੋ ਟੋਲ ਪਲਾਜ਼ਾ’ ਤੇ ਕਿਸਾਨ ਆਗੂ ਰਾਕੇਸ਼ ਟਿਕਟ ਦਾ ਸਵਾਗਤ ਕਰਨ ਲਈ ਵੱਡੀ ਗਿਣਤੀ ’ਚ ਇਕੱਠੇ ਹੋਏ। ਲੋਕਾਂ ਨੇ 3 ਕਿਸਾਨੀ ਕਾਨੂੰਨਾਂ ਦੇ ਰੱਦ ਕੀਤੇ ਜਾਣ ਦੀ ਮੰਗ ਕੀਤੀ ਅਤੇ ਤੇਲ ਦੀਆਂ ਕੀਮਤਾਂ ਵਿਚ ਵਾਧੇ ਵਿਰੁਧ ਨਾਹਰੇਬਾਜ਼ੀ ਕਰ ਗੁੱਸਾ ਜ਼ਾਹਰ ਕੀਤਾ।

SHARE ARTICLE

ਏਜੰਸੀ

Advertisement

Shaheed Udham singh grandson Story : 'ਮੈਨੂੰ ਚਪੜਾਸੀ ਦੀ ਹੀ ਨੌਕਰੀ ਦੇ ਦਿਓ, ਕੈਪਟਨ ਨੇ ਨੌਕਰੀ ਦੇਣ ਦਾ ਐਲਾਨ...

09 Aug 2025 12:37 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 09/08/2025

09 Aug 2025 12:34 PM

ਕਿਉਂ ਪੰਜਾਬੀਆਂ 'ਚ ਸਭ ਤੋਂ ਵੱਧ ਵਿਦੇਸ਼ ਜਾਣ ਦਾ ਜਨੂੰਨ, ਕਿਵੇਂ ਘਟੇਗੀ ਵੱਧਦੀ ਪਰਵਾਸ ਦੀ ਪਰਵਾਜ਼ ?

06 Aug 2025 9:27 PM

Donald Trump ਨੇ India 'ਤੇ ਲੱਗਾ ਦਿੱਤਾ 50% Tariff, 24 ਘੰਟਿਆਂ 'ਚ ਲਗਾਉਣ ਦੀ ਦਿੱਤੀ ਸੀ ਧਮਕੀ

06 Aug 2025 9:20 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM
Advertisement