ਸਾਕਸ਼ੀ ਮਹਾਰਾਜ ਨੇ ਅੰਦੋਲਨਕਾਰੀ ਕਿਸਾਨਾਂ ਨੂੰ  ਦਸਿਆ 'ਅਤਿਵਾਦੀ'
Published : Mar 15, 2021, 1:19 am IST
Updated : Mar 15, 2021, 1:19 am IST
SHARE ARTICLE
image
image

ਸਾਕਸ਼ੀ ਮਹਾਰਾਜ ਨੇ ਅੰਦੋਲਨਕਾਰੀ ਕਿਸਾਨਾਂ ਨੂੰ  ਦਸਿਆ 'ਅਤਿਵਾਦੀ'

ਸੀਕਰ, 14 ਮਾਰਚ: ਹਮੇਸ਼ਾ ਅਪਣੇ ਬਿਆਨਾਂ ਨੂੰ  ਲੈ ਕੇ ਸੁਰਖ਼ੀਆਂ ਵਿਚ ਰਹਿਣ ਵਾਲੇ ਉਨਾਵ ਤੋਂ ਭਾਜਪਾ ਸੰਸਦ ਮੈਂਬਰ ਸਾਕਸ਼ੀ ਮਹਾਰਾਜ ਨੇ ਇਕ ਵਾਰ ਮੁੜ ਤੋਂ ਵਿਵਾਦਤ ਬਿਆਨ ਦਿਤਾ ਹੈ | ਸਾਕਸ਼ੀ ਮਹਾਰਾਜ ਨੇ ਦਿੱਲੀ 'ਚ ਅੰਦੋਲਨ ਕਰ ਰਹੇ ਕਿਸਾਨਾਂ ਨੂੰ  ਲੈ ਕੇ ਬਿਆਨਬਾਜ਼ੀ ਕੀਤੀ ਹੈ | ਉਨ੍ਹਾਂ ਨੇ ਅੰਦੋਲਨ ਕਰ ਰਹੇ ਕਿਸਾਨਾਂ ਨੂੰ  ਖ਼ਾਲਿਸਤਾਨੀ ਅਤੇ ਅਤਿਵਾਦੀ ਦਸਿਆ ਹੈ | 
ਦਰਅਸਲ, ਸਾਕਸ਼ੀ ਮਹਾਰਾਜ ਰਾਜਸਥਾਨ ਦੇ ਸੀਕਰ ਜ਼ਿਲ੍ਹੇ ਦੇ ਲਕਸ਼ਮਣਗੜ੍ਹ ਕਸਬੇ 'ਚ ਨਿਜੀ ਦੌਰੇ 'ਤੇ ਆਏ ਹੋਏ ਸਨ | ਇਸ ਦੌਰਾਨ ਉਨ੍ਹਾਂ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਜੋ ਲੋਕ ਕਿਸਾਨ ਦੇ ਨਾਮ 'ਤੇ ਅੰਦੋਲਨ ਕਰ ਰਹੇ ਹਨ, ਉਹ ਕਿਸਾਨ ਹਨ ਹੀ ਨਹੀਂ | ਉਹ ਤਾਂ ਖ਼ਾਲਿਸਤਾਨੀ ਜਾਂ ਫਿਰ ਅਤਿਵਾਦੀ ਹਨ | ਸਾਕਸ਼ੀ ਮਹਾਰਾਜ ਇਥੇ ਹੀ ਨਹੀਂ ਰੁਕੇ, ਉਨ੍ਹਾਂ ਨੇ ਅੰਦੋਲਨਕਾਰੀ ਕਿਸਾਨਾਂ ਨੂੰ  ਦਲਾਲ ਤਕ ਆਖ ਦਿਤਾ | ਉਨ੍ਹਾਂ ਇਹ ਵੀ ਕਿਹਾ ਕਿ ਦਿੱਲੀ ਦੀਆਂ ਸਰਹੱਦਾਂ 'ਤੇ ਸਿਰਫ਼ ਤਮਾਸ਼ਾ ਹੋ ਰਿਹਾ ਹੈ |
ਸਾਕਸ਼ੀ ਮਹਾਰਾਜ ਨੇ ਕਿਸਾਨ ਆਗੂ ਰਾਕੇਸ਼ ਟਿਕੈਤ 'ਤੇ ਅਪਣਾ ਸੁਆਰਥ ਪੂਰਾ ਕਰਨ ਦਾ ਦੋਸ਼ ਲਾਇਆ | ਉਨ੍ਹਾਂ ਨੇ ਕਿਹਾ ਕਿ ਰਾਕੇਸ਼ ਟਿਕੈਤ ਸਾਡੇ ਉਮੀਦਵਾਰ ਦੇ ਸਾਹਮਣੇ ਚੋਣ ਲੜੇ ਸਨ ਅਤੇ ਪੂਰੇ 9000 ਵੋਟਾਂ ਵੀ ਨਹੀਂ ਲੈ ਸਕੇ ਅਤੇ ਉਹ ਧਰਤੀ ਤਲਾਸ਼ਣ ਲਈ ਕਿਸਾਨ ਅੰਦੋਲਨ ਦੇ ਨਾਂ 'ਤੇ ਖੜੇ ਹੋ ਗਏ ਹਨ | ਉਹ ਰਾਜਸਥਾਨ ਅਤੇ ਪੰਜਾਬ ਦੀ ਕਾਂਗਰਸ ਸਰਕਾਰ ਨਾਲimageimage ਮਿਲ ਕੇ ਸਿਰਫ਼ ਅਪਣਾ ਸੁਆਰਥ ਪੂਰਾ ਕਰ ਰਹੇ ਹਨ | 
ਸਾਕਸ਼ੀ ਨੇ ਇਹ ਵੀ ਕਿਹਾ ਕਿ ਵਿਰੋਧੀ ਧਿਰ ਰੌਲਾ ਪਾ ਰਿਹਾ ਹੈ ਕਿ 'ਕਾਲਾ ਕਾਨੂੰਨ' ਪਰ ਇਹ ਨਹੀਂ ਦੱਸ ਰਿਹਾ ਹੈ ਕਿ ਕਾਲਾ ਹੈ ਕੀ? ਵਿਰੋਧੀ ਧਿਰ ਕੋਲ ਕੋਈ ਹੋਰ ਮੁੱਦਾ ਨਹੀਂ ਹੈ | ਦਸਣਯੋਗ ਹੈ ਕਿ ਖੇਤੀ ਕਾਨੂੰਨਾਂ ਵਿਰੁਧ ਦਿੱਲੀ ਦੀਆਂ ਸਰਹੱਦਾਂ 'ਤੇ ਕਿਸਾਨ ਪਿਛਲੇ ਸਾਢੇ 3 ਮਹੀਨਿਆਂ ਤੋਂ ਡਟੇ ਹੋਏ ਹਨ | (ਏਜੰਸੀ)

SHARE ARTICLE

ਏਜੰਸੀ

Advertisement

ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਐਲਾਨ, 8 ਮਾਰਚ ਨੂੰ ਪੇਸ਼ ਹੋਵੇਗਾ ਪੰਜਾਬ ਦਾ ਬਜਟ

23 Feb 2026 3:02 PM

ਟੈਰਿਫ਼ 'ਚ ਬਦਲਾਅ ਕਾਰਨ ਭਾਰਤ-ਅਮਰੀਕਾ ਵਪਾਰ ਸਮਝੌਤੇ ਦੀ ਮੀਟਿੰਗ ਟਲੀ

23 Feb 2026 3:01 PM

'ਸਿੱਖਿਆ ਕੋਈ ਤਰਸ ਦੀ ਭਾਵਨਾ ਨਹੀਂ, ਇਹ ਹਰ ਇੱਕ ਇਨਸਾਨ ਦਾ ਹੱਕ ਹੈ'

22 Feb 2026 1:38 PM

ਚੰਡੀਗੜ੍ਹ 'ਚ ਲੱਗੇ ਗੁਲਾਬ ਮੇਲੇ 'ਚ ਲੱਗੀਆਂ ਰੌਣਕਾਂ, ਹਿਮਾਚਲ ਦੇ ਸੱਭਿਆਚਾਰਕ ਨਾਚ ਦਾ ਲੋਕਾਂ ਨੇ ਲਿਆ ਲੁਤਫ਼,

22 Feb 2026 1:37 PM

ਕੰਜ਼ਿਊਮਰ ਕੋਰਟਾਂ 'ਚ ਬੇਹੱਦ ਜ਼ਿਆਦਾ ਖ਼ਾਲੀ ਅਸਾਮੀਆਂ ! ਸਟਾਫ਼ ਦੀ ਕਮੀ ਤੇ ਲੋੜੀਂਦਾ ਸਹੂਲਤਾਂ ਦੀ ਘਾਟ ਨੂੰ ਲੈ ਕੇ ਵਕ.

21 Feb 2026 3:02 PM
Advertisement