
ਆਰੋਪੀ ਵੱਲੋਂ ਪੁਲਿਸ ਨੂੰ ਕੁਚਲ ਕੇ ਫਰਾਰ ਹੋਣ ਦੀ ਕੀਤੀ ਗਈ ਕੋਸ਼ਿਸ਼
ਚੰਡੀਗੜ੍ਹ - ਪੰਜਾਬ ਵਿਚ ਬਣੀ ਆਪ ਦੀ ਨਵੀਂ ਸਰਕਾਰ ਸਹੁੰ ਚੁੱਕਣ ਤੋਂ ਪਹਿਲਾਂ ਹੀ ਐਕਸ਼ਨ ਮੋਡ ਵਿਚ ਨਜ਼ਰ ਆ ਰਹੀ ਹੈ। ਫਾਜ਼ਿਲਕਾ ਦੇ ‘ਆਪ’ ਦੇ ਵਿਧਾਇਕ ਨਰਿੰਦਰਪਾਲ ਸਿੰਘ ਸਾਵਨਾ ਦੀ ਭਾਰਤ-ਪਾਕਿ ਬਾਰਡਰ ਨੇੜੇ ਅਚਾਨਕ ਰੇਡ ਮਾਰੀ ਤੇ ਇਸ ਦੌਰਾਨ ਨਜ਼ਾਇਜ ਮਾਇਨਿੰਗ ਕਰਦੇ ਇੱਕ ਟਰੈਕਟਰ ਚਾਲਕ ਨੂੰ ਦਬੋਚਿਆ ਗਿਆ।
Mining
ਇਸ ਮੌਕੇ ਉਹਨਾਂ ਨਾਲ ਪੁਲਿਸ ਦੀ ਟੀਮ ਵੀ ਮੌਜੂਦ ਸੀ ਤੇ ਆਰੋਪੀ ਵੱਲੋਂ ਪੁਲਿਸ ਨੂੰ ਕੁਚਲ ਕੇ ਫਰਾਰ ਹੋਣ ਦੀ ਕੋਸ਼ਿਸ਼ ਵੀ ਕੀਤੀ ਗਈ ਪਰ ਅੱਗੇ ਬੀਐਸਐਫ ਦੇ ਜਵਾਨਾਂ ਨੇ ਆਰੋਪੀ ਨੂੰ ਬਾਰਡਰ ਨੇੜੇ ਦਬੋਚ ਲਿਆ ਅਤੇ ਬਾਅਦ ’ਚ ਪਲਿਸ ਦੇ ਹਵਾਲੇ ਕਰ ਦਿੱਤਾ।
Mining
ਵਿਧਾਇਕ ਨਰਿੰਦਰ ਪਾਲ ਸਿੰਘ ਨੇ ਇਸ ਦੌਰਾਨ ਦੱਸਿਆ ਕਿ ਪਿਛਲੇ 2-3 ਦਿਨਾਂ ਤੋਂ ਉਹਨਾਂ ਨੂੰ ਸੂਚਨਾਵਾਂ ਮਿਲ ਰਹੀਆਂ ਸਨ ਕਿ ਫਾਜ਼ਿਲਕਾ ਦੇ ਪਿੰਡ ਵਿਚ ਨਜ਼ਾਇਜ ਮਾਇਨਿੰਗ ਚੱਲ ਰਹੀ ਹੈ। ਜਦੋਂ ਸ਼ਾਮ ਨੂੰ ਟਰੈਕਟਰ ਟਰਾਲੀ ਲੈ ਕੇ ਜਦੋਂ ਕੁੱਝ ਲੋਕ ਨਜ਼ਾਇਜ ਰੇਤਾ ਭਰਨ ਆਏ ਤਾਂ ਤੁਰੰਤ ਮਾਇਨਿੰਗ ਵਿਭਾਗ ਅਤੇ ਪੁਲਿਸ ਨੂੰ ਸੂਚਿਤ ਕੀਤਾ।
Mining
ਤੁਰੰਤ ਕਾਰਵਾਈ ਕਰਦੇ ਹੋਏ ਮਾਇਨਿੰਗ ਵਿਭਾਗ ਅਤੇ ਪੁਲਿਸ ਦੀ ਟੀਮ ਨੂੰ ਲੈ ਕੇ ਉਹ ਜਦੋਂ ਮਾਇਨਿੰਗ ਵਾਲੀ ਜਗ੍ਹਾ ‘ਤੇ ਪਹੁੰਚੇ ਤਾਂ ਨਜ਼ਾਇਜ ਤਰੀਕੇ ਨਾਲ ਮਾਇਨਿੰਗ ਚੱਲ ਰਹੀ ਸੀ ਤੇ ਟਰਾਲੀ ’ਚ ਰੇਤ ਭਰੀ ਜਾ ਰਹੀ ਸੀਮੌਕੇ ‘ਤੇ ਪਹੁੰਚੇ ਵਿਧਾਇਕ ਨਰਿੰਦਰਪਾਲ ਸਿੰਘ ਨੇ ਚਿਤਾਵਨੀ ਦਿੰਦੇ ਹੋਏ ਕਿਹਾ ਕਿ “ਜੋ ਵੀ ਇਹ ਕੰਮ ਕਰ ਰਿਹਾ ਹੈ ਤੁਰੰਤ ਛੱਡ ਦੇਵੇ ਤੇ ਜੇ ਕੋਈ ਅੱਗੇ ਤੋਂ ਅਜਿਹਾ ਕੰਮ ਕਰਦਾ ਫੜਿਆ ਗਿਆ ਤਾਂ ਸਖ਼ਤ ਕਾਰਵਾਈ ਹੋਵੇਗੀ।”