ਇਨਕਲਾਬੀ ਰੰਗ 'ਚ ਰੰਗੀ ਪਿੰਡ ਅਸੀਰ ਵਾਸੀਆਂ ਦੀ ਸ਼ਾਮ
Published : Mar 15, 2022, 8:21 am IST
Updated : Mar 15, 2022, 8:21 am IST
SHARE ARTICLE
image
image

ਇਨਕਲਾਬੀ ਰੰਗ 'ਚ ਰੰਗੀ ਪਿੰਡ ਅਸੀਰ ਵਾਸੀਆਂ ਦੀ ਸ਼ਾਮ

ਦਸਤਕ ਕਲਾ ਮੰਚ ਵਲੋਂ ਖੇਡੇ ਨਾਟਕ 'ਮੈਂ ਭਗਤ ਸਿੰਘ ਬੋਲਦਾਂ' ਤੇ 'ਇਨਕਲਾਬ ਜ਼ਿੰਦਾਬਾਦ'


ਕਾਲਾਂਵਾਲੀ, 14 ਮਾਰਚ (ਸੁਰਿੰਦਰ ਪਾਲ ਸਿੰਘ): ਸ਼ਹੀਦ ਭਗਤ ਸਿੰਘ, ਸੁਖਦੇਵ ਅਤੇ ਰਾਜਗੁਰੂ ਦੇ ਆਉਣ ਵਾਲੇ 91ਵੇਂ ਸ਼ਹੀਦੀ ਦਿਹਾੜੇ ਨੂੰ  ਸਮਰਪਿਤ ਨੌਜਵਾਨ ਭਾਰਤ ਸਭਾ ਵੱਲੋਂ ਪਿੰਡ ਅਸੀਰ (ਸਿਰਸਾ) ਵਿਖੇ ਇਨਕਲਾਬੀ ਨਾਟਕਾਂ ਅਤੇ ਗੀਤਾਂ ਦਾ ਆਯੋਜਨ ਕੀਤਾ ਗਿਆ  | ਦਸਤਕ ਮੰਚ ਵੱਲੋਂ ਨਾਟਕ ਇਨਕਲਾਬ ਜਿੰਦਾਬਾਦ ਅਤੇ ਮੈਂ ਭਗਤ ਸਿੰਘ ਬੋਲਦਾ ਹਾਂ ਸਮੇਤ ਇਨਕਲਾਬੀ ਗੀਤਾਂ ਦੀ ਪੇਸ਼ਕਾਰੀ ਕੀਤੀ ਗਈ |
ਪਿੰਡ ਅਸੀਰ ਦੇ ਲੋਕਾਂ ਨੂੰ  ਸੰਬੋਧਨ ਕਰਦੇ ਨੌਜਵਾਨ ਭਾਰਤ ਸਭਾਂ ਦੇ ਬੁਲਾਰੇ ਕੁਲਵਿੰਦਰ ਰੋੜੀ ਨੇ ਕਿਹਾ ਕਿ ਕੌਮਾਂ ਉੱਚੇ ਮੀਨਾਰਾਂ ਸਦਕਾ ਨਹੀਂ ਸਗੋਂ ਉੱਚੇ ਕਿਰਦਾਰਾਂ ਸਦਕਾ ਉੱਚੀਆਂ ਉੱਠਦੀਆਂ ਹਨ | ਉਨ੍ਹਾਂ ਕਿਹਾ ਕਿ ਅੰਗਰੇਜ਼ਾਂ ਤੋਂ ਅਜ਼ਾਦੀ ਸਮੇਂ ਬਾਰ ਬਾਰ ਮੁਆਫੀ ਮੰਗਣ ਵਾਲੇ ਫਿਰਕੂ ਲੋਕਾਂ ਨੇ ਭਗਤ ਸਿੰਘ,ਸੁਖਦੇਵ ਅਤੇ ਰਾਜਗੁਰੂ ਦੇ ਬਾਗੀ ਲਹੂ ਨਾਲ਼ ਸਿੰਜੀ ਇਸ ਸ਼ਾਨਾਮੱਤੀ ਤਹਿਰੀਕ ਤੇ ਪਾਣੀ ਫੇਰ ਦਿੱਤਾ | ਨੌਜਵਾਨ ਭਾਰਤ ਸਭਾ ਦੇ ਆਗੂ ਕਾ:ਪਾਵੇਲ ਨੇ ਕਿਹਾ ਕਿ ਸਾਡੇ ਇਹਨਾਂ ਸ਼ਹੀਦਾਂ ਨੂੰ  ਯਾਦ ਕਰਨ ਦਾ ਮਤਲਬ ਉਨ੍ਹਾਂ ਵੱਲੋਂ ਦਿੱਤੇ ਗਏ ਸੁਨੇਹੇ ਨੂੰ  ਆਪਣੇ ਦਿਲਾਂ 'ਚ ਸਾਂਭਕੇ ਉਨ੍ਹਾਂ ਦੀਆਂ ਪੈੜਾਂ 'ਤੇ ਤੁਰਨਾ ਹੈ ਅਤੇ ਉਨ੍ਹਾਂ ਵੱਲੋਂ ਵੇਖੇ ਗਏ ਸੁਫਨਿਆਂ ਨੂੰ  ਪੂਰਾ ਕਰਨਾ ਹੈ | ਦਸਤਕ ਮੰਚ ਦੇ ਬੁਲਾਰੇ ਬੀਬਾ ਕਲਪਨਾ ਦਾ ਕਹਿਣਾ ਸੀ ਕਿ ਅੱਜ ਦੇ ਭਾਰਤ ਨੂੰ  ਸਿਆਸੀ ਅਤੇ ਸਮਾਜਿਕ ਇਨਕਲਾਬੀਆਂ ਦੀ ਫੌਰੀ ਲੋੜ ਹੈ ਅਤੇ ਇਸ ਕਾਰਜ ਦਾ ਮੁੱਢ ਇਸ ਸਦੀ ਦੇ ਸ਼ੁਰੂ 'ਚ ਬੰਨਿ੍ਹਆ ਗਿਆ ਸੀ | ਹੁਣ ਇਸ ਮੁਕਾਮ 'ਤੇ ਪਹੁੰਚਾਉਣ ਦੀ ਜ਼ਿੰਮੇਵਾਰੀ ਭਾਰਤ ਦੇ ਨੌਜਵਾਨਾਂ ਦੇ ਮੋਢਿਆਂ 'ਤੇ ਆ ਪਈ ਹੈ | ਬੀਬਾ ਕਲਪਨਾ ਨੇ ਕਿਹਾ ਕਿ ਮੈਨੂੰ ਆਸ ਹੈ ਭਾਰਤ ਦੀ ਨੌਜਵਾਨੀ ਸ਼ਹੀਦ ਭਗਤ ਸਿੰਘ ਦੇ ਪਾਏ ਪੂਰਨਿਆਂ ਤੇ ਤੁਰੇਗੀ ਅਤੇ ਇਨਕਲਾਬ-ਜਿੰਦਾਬਾਦ ਤੇ ਨਾਅਰੇ ਲਾਉਂਦਿਆਂ ਕੋਈ ਵੀ ਕੁਰਬਾਨੀ ਕਰਨ ਤੋਂ ਪਿੱਛੇ ਨਹੀਂ ਹਟੇਗੀ |
ਦਸਤਕ ਮੰਚ ਦੀ ਇਸ ਟੀਮ ਵਲੋ ਖੇਡੇ ਗਏ ਨਾਟਕਾਂ ਵਿਚ ਮੈਂ ਭਗਤ ਸਿੰਘ ਬੋਲਦਾਂ ਅਤੇ ਇਨਕਲਾਬ ਜਿੰਦਾਬਾਦ ਨੇ ਦਰਸ਼ਕਾਂ 'ਚ ਵਿਸੇਸ਼ ਜੋਸ਼ ਭਰਿਆ | ਦਸਤਕ ਕਲਾ ਮੰਚ ਦੀ ਟੀਮ ਵਿਚ ਕਲਾਕਾਰਾਂ ਵਿਚ ਸੂਰਜ, ਗੁਰਪ੍ਰੀਤ, ਨਵਜੋਤ, ਅਮਨਦੀਪ ਅਤੇ ਬੀਬਾ ਕਲਪਣਾ ਸ਼ਾਮਲ ਸਨ | ਇਸ ਮੰਚ ਤੋਂ ਅਧਿਆਪਕ ਹਰਗੋਬਿੰਦ ਸਿੰਘ ਦੇਸੂ ਨੇ ਵੀ ਕ੍ਰਾਂਤੀਕਾਰੀ ਗੀਤ ਪੇਸ਼ ਕੀਤੇ | ਪਿੰਡ ਅਸੀਰ ਦੇ ਨੌਜਵਾਨ ਮਨਦੀਪ ਸਿੰਘ, ਬਲਕਰਨ ਸਿੰਘ, ਮੇਵਾ ਸਿੰਘ ਅਤੇ ਕਿਸਾਨ ਮਹਾਂ ਸਿੰਘ ਅਤੇ ਜਸਕਰਨ ਸਿੰਘ ਦਾ ਕਹਿਣਾ ਸੀ ਕਿ ਸਾਡਾ ਪਿੰਡ ਅਸੀਰ ਇਨ੍ਹਾਂ ਨੌਜਵਾਨਾਂ ਦੇ ਉਦਮ ਤੋ ਵਿਸੇਸ਼ ਤੌਰ ਤੇ ਪ੍ਰਭਾਵਿਤ ਹੋਇਆ ਹੈ |
ਤਸਵੀਰ-

 

SHARE ARTICLE

ਏਜੰਸੀ

Advertisement

Hardeep Mundian Interview: ਚੱਲਦੀ Interview 'ਚ ਮੰਤਰੀ ਦੀਆਂ ਅੱਖਾਂ 'ਚ ਆਏ ਹੰਝੂ, ਜਦੋਂ ਯਾਦ ਕੀਤੀ PM ਦੀ ਗੱਲ!

10 Sep 2025 3:35 PM

'ਕਰਨ ਔਜਲਾ ਵੱਲੋਂ ਪਸ਼ੂਆਂ ਲਈ 10 ਹਜ਼ਾਰ ਕਿੱਲੋ ਚਾਰੇ ਦੀ ਸੇਵਾ, ਹੜ੍ਹ ਪ੍ਰਭਾਵਿਤ ਪਿੰਡਾਂ 'ਚ ਜਾਣ ਲਈ ਟਰਾਲੀਆਂ....

05 Sep 2025 3:13 PM

Situation at Ludhiana Sasrali critical : ਜੇ ਇਹ ਬੰਨ੍ਹ ਟੁੱਟਦਾ ਤਾਂ 24 ਤੋਂ 25 ਪਿੰਡ ਡੁੱਬਣਗੇ Punjab Floods

05 Sep 2025 1:31 PM

ਆਹ ਫ਼ਸਲ ਤਾਂ ਬਰਬਾਦ ਹੋ ਗਈ, ਅਗਲੀ ਵੀ ਖ਼ਤਰੇ 'ਚ - ਕੇਂਦਰੀ ਮੰਤਰੀ ਸ਼ਿਵਰਾਜ ਚੌਹਾਨ

04 Sep 2025 9:50 PM

ਹੜ੍ਹ ਪੀੜਤਾਂ ਦੇ ਹੱਕ 'ਚ ਆਏ ਦਿਲਜੀਤ ਦੋਸਾਂਝ

04 Sep 2025 9:48 PM
Advertisement