12 ਮਾਰਚ ਤੋਂ ਲਾਪਤਾ ਨੌਜਵਾਨ ਦੀ ਨਹਿਰ ’ਚੋਂ ਮਿਲੀ ਲਾਸ਼, ਆੜਤ ਦਾ ਕੰਮ ਕਰਦਾ ਸੀ ਮ੍ਰਿਤਕ
Published : Mar 15, 2023, 1:43 pm IST
Updated : Mar 15, 2023, 3:56 pm IST
SHARE ARTICLE
photo
photo

12 ਮਾਰਚ ਨੂੰ ਉਸ ਦੀ ਪਤਨੀ ਸ਼ਿਲਪਾ ਨੇ ਆਪਣੇ ਪਤੀ ਦੇ ਅਚਾਨਕ ਲਾਪਤਾ ਹੋਣ ਸਬੰਧੀ ਥਾਣਾ ਸਿਟੀ ਸਾਊਥ ਥਾਣੇ ਨੂੰ ਲਿਖਤੀ ਸ਼ਿਕਾਇਤ ਦਿੱਤੀ ਸੀ।

 

ਮੋਗਾ : ਪੰਜਾਬ ਦੇ ਮੋਗਾ 'ਚ ਬੁੱਧਵਾਰ ਸਵੇਰੇ ਇਕ ਨੌਜਵਾਨ ਦੀ ਲਾਸ਼ ਨਹਿਰ 'ਚੋਂ ਮਿਲੀ ਹੈ। ਪੁਲਿਸ ਨੂੰ ਮੌਕੇ ਤੋਂ ਐਕਟਿਵਾ ਸਕੂਟੀ, ਬੂਟ ਅਤੇ ਸੁਸਾਈਡ ਨੋਟ ਮਿਲਿਆ ਹੈ। ਮ੍ਰਿਤਕ ਨੌਜਵਾਨ 12 ਮਾਰਚ ਨੂੰ ਪਰਿਵਾਰ ਨੂੰ ਬਿਨਾਂ ਦੱਸੇ ਐਕਟਿਵਾ 'ਤੇ ਘਰੋਂ ਚਲਾ ਗਿਆ ਸੀ। ਸਵੇਰੇ 6 ਵਜੇ ਦੇ ਕਰੀਬ ਚੰਨੂ ਵਾਲਾ ਨਹਿਰ 'ਚੋਂ ਉਸ ਦੀ ਲਾਸ਼ ਬਰਾਮਦ ਹੋਈ।

ਮ੍ਰਿਤਕ ਦੀ ਪਛਾਣ ਤਰੁਣ ਨਰੂਲਾ ਵਾਸੀ ਜਵਾਹਰ ਨਗਰ ਗਲੀ ਨੰਬਰ 8 ਮੋਗਾ ਵਜੋਂ ਹੋਈ ਹੈ। 12 ਮਾਰਚ ਨੂੰ ਉਸ ਦੀ ਪਤਨੀ ਸ਼ਿਲਪਾ ਨੇ ਆਪਣੇ ਪਤੀ ਦੇ ਅਚਾਨਕ ਲਾਪਤਾ ਹੋਣ ਸਬੰਧੀ ਥਾਣਾ ਸਿਟੀ ਸਾਊਥ ਥਾਣੇ ਨੂੰ ਲਿਖਤੀ ਸ਼ਿਕਾਇਤ ਦਿੱਤੀ ਸੀ।

ਮ੍ਰਿਤਕ ਦੀ ਲਾਸ਼ ਨੂੰ ਨਹਿਰ ਵਿੱਚੋਂ ਕਢਵਾ ਕੇ ਸਿਵਲ ਹਸਪਤਾਲ ਮੋਗਾ ਦੇ ਪੋਸਟਮਾਰਟਮ ਹਾਊਸ ਵਿੱਚ ਰਖਵਾਇਆ ਗਿਆ ਹੈ। ਥਾਣਾ ਸਿਟੀ ਸਾਊਥ ਦੀ ਪੁਲੀਸ ਵੱਲੋਂ ਮ੍ਰਿਤਕ ਦੇ ਵਾਰਸਾਂ ਦੇ ਬਿਆਨਾਂ ਦੇ ਆਧਾਰ ’ਤੇ ਅਗਲੇਰੀ ਕਾਰਵਾਈ ਕੀਤੀ ਜਾਵੇਗੀ। ਮ੍ਰਿਤਕ ਨੌਜਵਾਨ ਆੜਤ ਦਾ ਕੰਮ ਕਰਦਾ ਸੀ।

SHARE ARTICLE

ਏਜੰਸੀ

Advertisement

Auto Driver ਨਾਲ ਦਿਲ ਦੀਆ ਗੱਲਾਂ ! ਡਰਾਈਵਰਾਂ ਦੀ ਜ਼ਿੰਦਗੀ ਨਜ਼ਾਰੇਦਾਰ ਜਾਂ…Life Easy or Tough?

18 Mar 2026 2:44 PM

Dog Lover ਨੇ ਖੋਲ੍ਹੇ ਰਾਜ, ਕੁੱਤੇ ਪਾਲਣ ਤੋਂ ਪਹਿਲਾਂ ਜਾਣ ਲਵੋ ਇਹ ਗੱਲਾਂ

17 Mar 2026 3:13 PM

3 Vehicles Collide: Tractor ਦੇ ਹੋਏ 2 ਹਿੱਸੇ, ਕਿਸ ਦੀ ਗਲਤੀ?

17 Mar 2026 3:11 PM

ਵਿਧਾਨ ਸਭਾ 'ਚ ਕੇਂਦਰ ਸਰਕਾਰ ਖਿਲਾਫ਼ ਲੱਗੇ ਨਾਅਰੇ

16 Mar 2026 3:06 PM

ਕੈਨੇਡਾ 'ਚ ਪੰਜਾਬੀ ਡਰਾਈਵਰ ਦਾ ਗੋਲੀਆਂ ਮਾਰ ਕੇ ਕਤਲ

15 Mar 2026 12:09 PM
Advertisement