ਜਾਅਲੀ ਕਰੰਸੀ ਬਣਾਉਣ ਵਾਲਾ ਗਿਰੋਹ ਚੜ੍ਹਿਆ ਖੰਨਾ ਪੁਲਿਸ ਅੜਿੱਕੇ
Published : Mar 15, 2023, 3:14 pm IST
Updated : Mar 15, 2023, 3:14 pm IST
SHARE ARTICLE
photo
photo

ਮੁਲਜ਼ਮਾਂ ਖ਼ਿਲਾਫ਼ ਪਹਿਲਾ ਵੀ ਅਪਰਾਧਿਕ ਮਾਮਲੇ ਦਰਜ

 

 ਖੰਨਾ :  ਪੁਲਿਸ ਨੇ ਨਕਲੀ ਨੋਟ ਤਿਆਰ ਕਰਕੇ ਬਾਜ਼ਾਰਾਂ ਚ ਚਲਾਉਣ ਵਾਲੇ ਗਿਰੋਹ ਦਾ ਪਰਦਾਫਾਸ਼ ਕੀਤਾ। ਇਸ ਗਿਰੋਹ ਦੇ 4 ਮੈਂਬਰ ਕਾਬੂ ਕੀਤੇ ਗਏ। ਇਹਨਾਂ ਕੋਲੋਂ 1 ਲੱਖ 19 ਹਜ਼ਾਰ 500 ਰੁਪਏ ਦੀ ਜਾਅਲੀ ਨਕਦੀ ਬਰਾਮਦ ਹੋਈ ਹੈ। ਇਹ ਕਰੰਸੀ ਉੱਤਰ ਪ੍ਰਦੇਸ਼ ’ਚ ਤਿਆਰ ਕੀਤੀ ਜਾਂਦੀ ਹੈ। ਇਸ ਬਾਰੇ ਐਸਐਸਪੀ ਅਮਨੀਤ ਕੋਂਡਾਲ ਨੇ ਜਾਣਕਾਰੀ ਦਿੱਤੀ ਹੈ।

ਐਸਐਸਪੀ ਅਮਨੀਤ ਕੋਂਡਾਲ ਨੇ ਦੱਸਿਆ ਕਿ ਐਸਪੀ ਡਾ. ਪ੍ਰਗਿਆ ਜੈਨ ਦੀ ਅਗਵਾਈ ਹੇਠ ਟੀਮ ਨੇ ਇਸ ਗਿਰੋਹ ਦਾ ਪਰਦਾਫਾਸ਼ ਕੀਤਾ। ਅਮਲੋਹ ਚੌਂਕ ਨੇੜੇ ਨਾਕਾਬੰਦੀ ਦੌਰਾਨ ਚਾਰ ਵਿਅਕਤੀਆਂ ਨੂੰ ਉਸ ਸਮੇਂ ਕਾਬੂ ਕੀਤਾ ਗਿਆ ਜਦੋਂ ਇਹ ਵਿਅਕਤੀ ਹਰਿਆਣਾ ਨੰਬਰ ਕਾਰ ’ਚ ਮਿਲਟਰੀ ਗਰਾਉਂਡ ਨੇੜੇ ਬੈਠੇ ਸਨ। 

ਇਹਨਾਂ ਕੋਲੋਂ 500 ਰੁਪਏ ਦੇ 227 ਨੋਟ ਅਤੇ 20 ਰੁਪਏ ਦੇ 300 ਨੋਟ ਬਰਾਮਦ ਹੋਏ। ਕਾਬੂ ਕੀਤੇ 4 ਵਿਅਕਤੀਆਂ ’ਚੋਂ ਤਿੰਨ ਹਰਿਆਣਾ ਦੇ ਵਸਨੀਕ ਹਨ ਅਤੇ ਇੱਕ ਖੰਨਾ ਦਾ ਰਹਿਣ ਵਾਲਾ ਹੈ। ਹਰਿਆਣਾ ਦੇ ਕਰਨਾਲ ਵਾਸੀ ਨਰੇਸ਼ ਕੁਮਾਰ ਰਾਜ ਖਿਲਾਫ ਕਤਲ ਦਾ ਕੇਸ  ਦਰਜ ਹੈ। ਪਾਣੀਪਤ ਵਾਸੀ ਕੁਲਦੀਪ ਖਿਲਾਫ ਚੋਰੀ ਅਤੇ ਧੋਖਾਧੜੀ ਦੇ ਮੁਕੱਦਮੇ ਦਰਜ ਹਨ। ਨਿਰਪਾਲ ਸਿੰਘ ਹੈਪੀ ਜੋਕਿ ਖੰਨਾ ਦਾ ਰਹਿਣ ਵਾਲਾ ਹੈ ਸੰਨ 2014 ਚ ਲਿਬਨਾਨ ਵਿਖੇ ਓਵਰਸਟੇਅ ਕਰਕੇ ਗ੍ਰਿਫਤਾਰ ਕੀਤਾ ਗਿਆ ਸੀ ਅਤੇ ਤਿੰਨ ਸਾਲ ਜੇਲ੍ਹ ਰਹਿਣ ਮਗਰੋਂ ਭਾਰਤ ਆਇਆ ਸੀ। ਇੱਥੇ ਆ ਕੇ ਉਹ ਫੇਸਬੁੱਕ ਰਾਹੀਂ ਜਾਅਲੀ ਕਰੰਸੀ ਬਣਾਉਣ ਵਾਲੇ ਗਿਰੋਹ ਦੇ ਸੰਪਰਕ ’ਚ ਆ ਗਿਆ। 

ਪੁਲਿਸ ਨੇ ਚਾਰਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਮੁਲਜ਼ਮਾਂ ਦਾ ਰਿਮਾਂਡ ਲੈ ਕੇ ਪੁੱਛਗਿਛ ਕੀਤੀ ਜਾਵੇਗੀ। 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਪੁਲਿਸ ਕਤਲਕਾਂਡ ‘ਚ ਮਾਸਟਰਮਾਈਂਡ ਰਣਜੀਤ ਸਿੰਘ ਦੇ ਐਨਕਾਊਂਟਰ ‘ਤੇ ਪਰਿਵਾਰ ਨੇ ਚੁੱਕੇ ਸਵਾਲ

26 Feb 2026 1:38 PM

2027 ਵਿਧਾਨ ਸਭਾ ਚੋਣਾਂ ਲਈ ਸਾਰੀਆਂ ਪਾਰਟੀਆਂ ਪੱਬਾਂ ਭਾਰ, 14 ਮਾਰਚ ਨੂੰ ਮੋਗਾ 'ਚ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ...

26 Feb 2026 1:37 PM

'ਭਾਜਪਾ ਵੱਲੋਂ ਮੋਗਾ 'ਚ 14 ਮਾਰਚ ਨੂੰ ਕੀਤੀ ਜਾਵੇਗੀ ਬਦਲਾਅ ਰੈਲੀ'

26 Feb 2026 1:36 PM

ਸਰਕਾਰ ਦੀ ਸ਼ਹਿ ‘ਤੇ ਵਿੱਕ ਰਿਹਾ ਨਸ਼ਾ, ਨਸ਼ੇ ਦੇ ਮੁੱਦੇ ‘ਤੇ ਪੰਜਾਬ ਸਰਕਾਰ ਦਾ ਹਰਿਆਣਾ ‘ਤੇ ਵੱਡਾ ਇਲਜ਼ਾਮ

25 Feb 2026 2:12 PM

'ਮੈਂ ਹੈਰਾਨ ਹਾਂ, Chandigarh ਦੇ ਸੈਕਟਰ 32 Hospital ਦਾ ਸਾਢੇ 500 ਕਰੋੜ ਦਾ ਬਜਟ, ਪਰ ਸੁਵਿਧਾਵਾਂ ਬਿਲਕੁਲ ਜ਼ੀਰੋ'

25 Feb 2026 2:11 PM
Advertisement