Jalandhar News: ਗਲਤ ਤਰੀਕੇ ਨਾਲ ਪੇਪਰ ਦੇਣ ਦੇ ਮਾਮਲੇ 'ਚ ਪਿਓ-ਭੈਣ-ਭਰਾ ਤੇ ਪ੍ਰਿੰਸੀਪਲ 'ਤੇ FIR ਦਰਜ
Published : Mar 15, 2024, 1:43 pm IST
Updated : Mar 15, 2024, 1:52 pm IST
SHARE ARTICLE
Jalandhar FIR News in punjabi
Jalandhar FIR News in punjabi

Jalandhar News: 14 ਸਾਲ ਪਹਿਲਾਂ ਦੇ ਮਾਮਲੇ ਵਿਚ ਹੁਣ ਹੋਵੇਗੀ ਕਾਰਵਾਈ

Punjab Jalandhar News Today Father Brother Sister Booked for paper scam: ਲੰਬੀ ਜਾਂਚ ਤੋਂ ਬਾਅਦ ਜਲੰਧਰ ਦੀ ਪੁਲਿਸ ਨੇ ਦਯਾਨੰਦ ਆਯੁਰਵੈਦਿਕ ਕਾਲਜ ਦੇ ਤਤਕਾਲੀ ਪ੍ਰਿੰਸੀਪਲ, ਸੈਂਟਰਲ ਕੌਂਸਲ ਆਫ ਇੰਡੀਆ ਮੈਡੀਸਨ ਦੇ ਸਾਬਕਾ ਮੈਂਬਰ ਅਤੇ ਪੇਪਰ ਦੇਣ ਵਾਲੀ ਲੜਕੀ ਦੇ ਖਿਲਾਫ ਮਾਮਲਾ ਦਰਜ ਕੀਤਾ ਹੈ। ਕਰੀਬ 14 ਸਾਲ ਪਹਿਲਾਂ ਗਲਤ ਤਰੀਕੇ ਨਾਲ ਪੇਪਰ ਦੇਣ ਦਾ ਇਹ ਮਾਮਲਾ ਸਾਹਮਣੇ ਆਇਆ ਸੀ। ਫਿਲਹਾਲ ਮਾਮਲੇ 'ਚ ਕਿਸੇ ਦੀ ਗ੍ਰਿਫਤਾਰੀ ਨਹੀਂ ਹੋਈ ਹੈ।

ਇਹ ਵੀ ਪੜ੍ਹੋ: Lok Sabha Elections Date News: ਖ਼ਤਮ ਹੋਇਆ ਇੰਤਜ਼ਾਰ, ਕੱਲ੍ਹ ਹੋਵੇਗਾ ਲੋਕ ਸਭਾ ਚੋਣਾਂ ਦੀਆਂ ਤਾਰੀਕਾਂ ਦਾ ਐਲਾਨ 

ਧੋਖਾਧੜੀ ਦੀਆਂ ਧਾਰਾਵਾਂ ਤਹਿਤ ਦਰਜ ਕੀਤੇ ਗਏ ਇਸ ਮਾਮਲੇ 'ਚ ਪੁਲਿਸ ਜਲਦ ਹੀ ਨੋਟਿਸ ਜਾਰੀ ਕਰਕੇ ਸਾਰੇ ਸਬੰਧਤਾਂ ਨੂੰ ਜਾਂਚ 'ਚ ਸ਼ਾਮਲ ਕਰੇਗੀ। ਜੇਕਰ ਉਹ ਜਾਂਚ 'ਚ ਸਹਿਯੋਗ ਨਹੀਂ ਕਰਦੇ ਤਾਂ ਪੁਲਿਸ ਉਸ ਨੂੰ ਗ੍ਰਿਫਤਾਰ ਕਰ ਲਵੇਗੀ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਮਾਮਲਾ ਆਯੂਸ਼ ਮੰਤਰਾਲੇ (ਭਾਰਤ ਸਰਕਾਰ) ਦੇ ਕਮਿਸ਼ਨ ਆਫ਼ ਇੰਡੀਅਨ ਸਿਸਟਮ ਐਂਡ ਮੈਡੀਸਨ ਦੇ ਧਿਆਨ ਵਿਚ ਵੀ ਲਿਆਂਦਾ ਗਿਆ ਸੀ। ਜਿਸ ਤੋਂ ਬਾਅਦ ਉਕਤ ਵਿਭਾਗਾਂ ਤੋਂ ਮਾਮਲੇ ਸਬੰਧੀ ਸਾਰੀ ਜਾਣਕਾਰੀ ਮੰਗੀ ਗਈ।

 ਇਹ ਵੀ ਪੜ੍ਹੋ: Khanna News: ਕਾਲੇ ਸ਼ੀਸ਼ਿਆਂ ਪਿੱਛੇ ਕੰਮ ਵੀ ਕਾਲੇ, ਥਾਰ ਵਿਚ ਨਸ਼ਾ ਸਪਲਾਈ ਕਰਨ ਜਾ ਰਹੀ ਲੜਕੀ ਗ੍ਰਿਫਤਾਰ 

ਹੁਸ਼ਿਆਰਪੁਰ ਦੇ ਖੜਕਾ ਰੋਜ਼ 'ਤੇ ਸਥਿਤ ਸ੍ਰੀ ਗੁਰੂ ਰਵਿਦਾਸ ਆਯੁਰਵੇਦ ਯੂਨੀਵਰਸਿਟੀ ਦੀ ਡਾ. ਅੰਜੂ ਬਾਲਾ ਨੇ ਪੁਲਿਸ ਨੂੰ ਦੱਸਿਆ ਕਿ ਉਨ੍ਹਾਂ ਦੇ ਧਿਆਨ 'ਚ 14 ਫਰਵਰੀ ਨੂੰ ਹੁਸ਼ਿਆਰਪੁਰ ਪੁਲਿਸ ਰਾਹੀਂ ਸ਼ਿਕਾਇਤ ਆਈ ਸੀ | ਉਕਤ ਸ਼ਿਕਾਇਤ ਜਲੰਧਰ ਦੇ ਪੁਲਿਸ ਕਮਿਸ਼ਨਰ ਨੂੰ ਭੇਜ ਦਿੱਤੀ ਗਈ ਹੈ। ਉਕਤ ਰਿਪੋਰਟ ਦੀ ਜਾਂਚ ਹੁਸ਼ਿਆਰਪੁਰ ਦੇ ਡੀ.ਐਸ.ਪੀ. ਦੁਆਰਾ ਕੀਤੀ ਗਈ ਸੀ।

ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।

ਉਕਤ ਰਿਪੋਰਟ 'ਚ ਕਿਹਾ ਗਿਆ ਹੈ ਕਿ ਮਨਜੀਤ ਸਿੰਘ ਵਾਸੀ ਚਰਖੀ ਦਾਦਰੀ, ਹਰਿਆਣਾ ਨੇ ਦੱਸਿਆ ਕਿ ਵੈਦ ਜਗਜੀਤ ਸਿੰਘ 2007 'ਚ ਸੈਂਟਰਲ ਕੌਂਸਲ ਆਫ ਇੰਡੀਅਨ ਮੈਡੀਸਨ, ਨਵੀਂ ਦਿੱਲੀ ਦੇ ਮੈਂਬਰ ਸਨ। ਉਨ੍ਹਾਂ ਦੇ ਪੁੱਤਰ ਡਾ: ਕਰਨਵੀਰ ਸਿੰਘ ਨੇ ਬੀ.ਏ.ਐਮ.ਐਸ ਕਰਨ ਲਈ ਮੈਨੇਜਮੈਂਟ ਕੋਟੇ ਵਿੱਚ ਦਯਾਨੰਦ ਆਯੁਰਵੈਦਿਕ ਕਾਲਜ ਵਿੱਚ ਸੀਟ ਲਈ ਸੀ। 2011 ਵਿਚ ਜਗਜੀਤ ਸਿੰਘ ਦੀ ਪੁੱਤਰੀ ਡਾ. ਰੂਪਮ ਸਿੰਘ ਨੇ ਵੀ ਬੀ.ਏ.ਐਮ.ਐਸ.ਕਰਨ ਲਈ ਸੀਟ ਲੈ ਲਈ।
ਇਹ ਸੀਟ ਜਲੰਧਰ ਦੇ ਮੈਨੇਜਮੈਂਟ ਕੋਟੇ ਤੋਂ ਦਿੱਤੀ ਗਈ ਸੀ।

ਦੋਸ਼ ਹੈ ਕਿ ਦੋਵਾਂ ਨੇ ਲੈਕਚਰਾਂ 'ਚ ਸਿਰਫ 25 ਫੀਸਦੀ ਹਾਜ਼ਰੀ ਭਰੀ, ਜਦੋਂ ਕਿ ਉਹ 75 ਫੀਸਦੀ ਲੈਕਚਰਾਂ 'ਚ ਹੀ ਹਾਜ਼ਰ ਨਹੀਂ ਹੋਏ। ਦੱਸ ਦੇਈਏ ਕਿ ਜਿਨ੍ਹਾਂ ਦੀ ਹਾਜ਼ਰੀ ਪੂਰੀ ਨਹੀਂ ਹੈ, ਉਨ੍ਹਾਂ ਨੂੰ ਪੇਪਰ ਦੇਣ ਦੀ ਇਜਾਜ਼ਤ ਨਹੀਂ ਸੀ ਪਰ ਉਸ ਦੇ ਪਿਤਾ ਵੈਦ ਜਗਜੀਤ ਸਿੰਘ ਨਵੀਂ ਦਿੱਲੀ ਸਥਿਤ ਸੈਂਟਰਲ ਕੌਂਸਲ ਆਫ਼ ਇੰਡੀਅਨ ਮੈਡੀਸਨ ਦੇ ਮੈਂਬਰ ਹੋਣ ਕਾਰਨ ਉਨ੍ਹਾਂ ਦੇ ਦਬਾਅ ਹੇਠ ਪ੍ਰਿੰਸੀਪਲ ਡਾ. ਰਾਜ ਕੁਮਾਰ ਸ਼ਰਮਾ ਤੋਂ ਪ੍ਰੀਖਿਆ ਦੇਣ ਲਈ ਰੋਲ ਨੰਬਰ ਪ੍ਰਾਪਤ ਕਰ ਲਿਆ।

ਇਨ੍ਹਾਂ ਦਸਤਾਵੇਜ਼ਾਂ ਦੀ ਡੀਏਸੀ ਜਲੰਧਰ ਵੱਲੋਂ ਜਾਂਚ ਕੀਤੀ ਗਈ। ਇਸ ਬਾਰੇ ਜਦੋਂ ਅਧਿਕਾਰੀਆਂ ਨੂੰ ਪਤਾ ਲੱਗਾ ਤਾਂ ਸਭ ਤੋਂ ਪਹਿਲਾਂ ਹੁਸ਼ਿਆਰਪੁਰ ਪੁਲਿਸ ਨੂੰ ਸ਼ਿਕਾਇਤ ਦਿੱਤੀ ਗਈ। ਉਥੋਂ ਸਾਰੀ ਜਾਂਚ ਜਲੰਧਰ ਸਿਟੀ ਪੁਲੀਸ ਨੂੰ ਸੌਂਪ ਦਿੱਤੀ ਗਈ। ਇਸ ਮਾਮਲੇ ਦੀ ਲੰਮੀ ਜਾਂਚ ਤੋਂ ਬਾਅਦ ਕਮਿਸ਼ਨਰੇਟ ਪੁਲਿਸ ਨੇ ਡਾ. ਕਰਨਵੀਰ ਸਿੰਘ, ਡਾ. ਰੂਪਮ ਸਿੰਘ, ਉਨ੍ਹਾਂ ਦੇ ਪਿਤਾ ਵੈਦ ਜਗਜੀਤ ਸਿੰਘ ਸਾਰੇ ਵਾਸੀ ਸੈਕਟਰ 32 ਸੀ, ਚੰਡੀਗੜ੍ਹ ਅਤੇ ਡਾ: ਰਾਜ ਕੁਮਾਰ ਸ਼ਰਮਾ ਸਾਬਕਾ ਪ੍ਰਿੰਸੀਪਲ ਦੇ ਖ਼ਿਲਾਫ਼ ਐਫਆਈਆਰ 420 ਦਰਜ ਕੀਤੀ ਹੈ। ਦਯਾਨੰਦ ਆਯੁਰਵੈਦਿਕ ਕਾਲਜ 'ਤੇ 120-ਬੀ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ।

(For more news apart from 'Lok Sabha Elections Date News' stay tuned to Rozana Spokesman

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਚੱਲ ਰਹੇ Bulldozer 'ਚ Police ਵਾਲਿਆਂ ਲਈ Ladoo ਲੈ ਆਈ ਔਰਤ ਚੀਕ ਕੇ ਬੋਲ ਰਹੀ, ਮੈਂ ਬਹੁਤ ਖ਼ੁਸ਼ ਹਾਂ ਜੀ ਮੂੰਹ ਮਿੱਠਾ

02 May 2025 5:50 PM

India Pakistan Tensions ਵਿਚਾਲੇ ਸਰਹੱਦੀ ਪਿੰਡਾਂ ਦੇ ਲੋਕਾਂ ਨੇ ਆਪਣੇ ਘਰ ਖ਼ਾਲੀ ਕਰਨੇ ਕਰ 'ਤੇ ਸ਼ੁਰੂ, ਦੇਖੋ LIVE

02 May 2025 5:49 PM

ਦੇਖੋ ਕਿਵੇਂ ਮਾਂ ਹੋਈ ਆਪਣੇ ਬੱਚੇ ਤੋਂ ਦੂਰ, ਕੈਮਰੇ ਸਾਹਮਣੇ ਦੇਖੋ ਕਿੰਝ ਬਿਆਨ ਕੀਤਾ ਦਰਦ ?

30 Apr 2025 5:54 PM

Patiala 'ਚ ਢਾਅ ਦਿੱਤੀ drug smuggler ਦੀ ਆਲੀਸ਼ਾਨ ਕੋਠੀ, ਘਰ ਦੇ ਬਾਹਰ Police ਹੀ Police

30 Apr 2025 5:53 PM

Pehalgam Attack ਵਾਲੀ ਥਾਂ ਤੇ ਪਹੁੰਚਿਆ Rozana Spokesman ਹੋਏ ਅੰਦਰਲੇ ਖੁਲਾਸੇ, ਕਿੱਥੋਂ ਆਏ ਤੇ ਕਿੱਥੇ ਗਏ ਹਮਲਾਵਰ

26 Apr 2025 5:49 PM
Advertisement