Khanna News: ਕਾਲੇ ਸ਼ੀਸ਼ਿਆਂ ਪਿੱਛੇ ਕੰਮ ਵੀ ਕਾਲੇ, ਥਾਰ ਵਿਚ ਨਸ਼ਾ ਸਪਲਾਈ ਕਰਨ ਜਾ ਰਹੀ ਲੜਕੀ ਗ੍ਰਿਫਤਾਰ
Published : Mar 15, 2024, 12:23 pm IST
Updated : Mar 15, 2024, 12:30 pm IST
SHARE ARTICLE
Punjab Khanna News today women selling drug in thar
Punjab Khanna News today women selling drug in thar

Khanna News: ਕਤਲ ਕੇਸ ਵਿਚ ਜ਼ਮਾਨਤ ’ਤੇ ਬਾਹਰ ਆਈ ਸੀ ਮੁਲਜ਼ਮ ਲੜਕੀ

Punjab Khanna News today women selling drug in thar : ਖੰਨਾ ਦੀ ਪਾਇਲ ਪੁਲਿਸ ਨੇ ਨਸ਼ਿਆਂ ਵਿਰੁੱਧ ਵਿੱਢੀ ਮੁਹਿੰਮ ਤਹਿਤ ਇਕ ਲੜਕੀ ਨੂੰ ਨਸ਼ਾ ਤਸਕਰੀ ਦੇ ਦੋਸ਼ ਹੇਠ ਗ੍ਰਿਫ਼ਤਾਰ ਕੀਤਾ ਹੈ। ਉਸ ਦੀ ਪਛਾਣ ਸਰਬਜੀਤ ਕੌਰ ਵਾਸੀ ਧਮੋਟ ਕਲਾਂ ਵਜੋਂ ਹੋਈ ਹੈ। ਉਹ ਕਤਲ ਕੇਸ ਵਿਚ ਜ਼ਮਾਨਤ ’ਤੇ ਬਾਹਰ ਸੀ। ਜੇਲ ਤੋਂ ਬਾਹਰ ਆਉਣ ਤੋਂ ਬਾਅਦ ਉਸ ਨੇ ਆਪਣੇ ਸਾਥੀਆਂ ਨਾਲ ਮਿਲ ਕੇ ਨਸ਼ਾ ਤਸਕਰੀ ਦਾ ਧੰਦਾ ਸ਼ੁਰੂ ਕਰ ਦਿਤਾ।

ਇਹ ਵੀ ਪੜ੍ਹੋ: Amritsar News: ਪੰਜਾਬ ਵਿਚ ਵੱਡੀ ਵਾਰਦਾਤ, ਥਾਣੇ ਦੇ ਬਾਹਰ ਹੀ ਨੌਜਵਾਨ ਨੂੰ ਗੋਲੀਆਂ ਨਾਲ ਭੁੰਨਿਆ, ਮੌਤ

ਪੁਲਿਸ ਨੇ ਉਸ ਦੇ ਨੈੱਟਵਰਕ ਦੀ ਜਾਂਚ ਸ਼ੁਰੂ ਕਰ ਦਿਤੀ ਹੈ। ਸਰਬਜੀਤ ਕੌਰ ਨਵੀਂ ਮਹਿੰਦਰਾ ਥਾਰ ਵਿੱਚ ਚਿੱਟਾ ਸਪਲਾਈ ਕਰਨ ਜਾ ਰਹੀ ਸੀ। ਸੂਚਨਾ ਮਿਲਣ 'ਤੇ ਪੁਲਿਸ ਨੇ ਇਲਾਕੇ ਦੀ ਨਾਕਾਬੰਦੀ ਕਰ ਦਿਤੀ ਸੀ। ਨਾਕੇ 'ਤੇ ਜਦੋਂ ਥਾਰ ਨੂੰ ਸ਼ੱਕ ਦੇ ਆਧਾਰ 'ਤੇ ਰੁਕਣ ਦਾ ਇਸ਼ਾਰਾ ਕੀਤਾ ਤਾਂ ਸਰਬਜੀਤ ਕੌਰ ਨੇ ਥਾਰ ਨੂੰ ਭਜਾ ਲਿਆ। ਇਸ ਦੌਰਾਨ ਥਾਰ ਦਾ ਇੱਕ ਟਾਇਰ ਖੇਤਾਂ ਵਿੱਚ ਉਤਰ ਗਿਆ। ਫਿਰ ਥਾਰ ਰੁਕ ਗਈ।

ਇਹ ਵੀ ਪੜ੍ਹੋ: Mohali News: 8 ਸਾਲ ਬਾਅਦ ਹੋਏ ਮਾਸੂਮ ਪੁੱਤ ਦੀ ਮਾਂ ਦੀਆਂ ਅੱਖਾਂ ਸਾਹਮਣੇ ਹੋਈ ਮੌਤ

ਸ਼ੱਕ ਦੇ ਆਧਾਰ ’ਤੇ ਪੁਲਿਸ ਨੇ ਥਾਰ ਦੀ ਤਲਾਸ਼ੀ ਲਈ ਤਾਂ ਡਰਾਈਵਰ ਸੀਟ ਦੇ ਹੇਠਾਂ ਤੋਂ 20 ਗ੍ਰਾਮ ਨਸ਼ੀਲਾ ਪਾਊਡਰ ਬਰਾਮਦ ਹੋਇਆ। ਥਾਰ ਦੇ ਡੈਸ਼ਬੋਰਡ ਤੋਂ 32500 ਰੁਪਏ ਦੀ ਡਰੱਗ ਮਨੀ ਬਰਾਮਦ ਹੋਈ। ਪੁਲਿਸ ਨੂੰ ਸ਼ੱਕ ਹੈ ਕਿ ਥਾਰ ਨਸ਼ੇ ਦੇ ਪੈਸੇ ਨਾਲ ਖਰੀਦੀ ਹੋਵੇਗੀ। ਪੁਲਿਸ ਨੇ ਇਸ ਸਬੰਧੀ ਜਾਂਚ ਸ਼ੁਰੂ ਕਰ ਦਿੱਤੀ ਹੈ। ਤਿੰਨ ਦਿਨ ਪਹਿਲਾਂ ਹੀ ਨਵੀਂ ਕਾਰ ਖਰੀਦੀ ਗਈ ਸੀ। ਜਿਸ ਦਾ  ਇੱਕ ਅਸਥਾਈ ਨੰਬਰ ਹੈ।

ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।

ਆਰਟੀਓ ਦਫ਼ਤਰ ਤੋਂ ਅਸਲ ਮਾਲਕ ਦਾ ਪਤਾ ਲਗਾਇਆ ਜਾ ਰਿਹਾ ਹੈ। ਹਾਲਾਂਕਿ ਸਰਬਜੀਤ ਕੌਰ ਇਸ ਥਾਰ ਨੂੰ ਆਪਣੀ ਦੱਸ ਰਹੀ ਹੈ ਪਰ ਪੁਲਿਸ ਦਸਤਾਵੇਜ਼ ਇਕੱਠੇ ਕਰਨ ਵਿਚ ਲੱਗੀ ਹੋਈ ਹੈ। ਡੀਐਸਪੀ ਨਿਖਿਲ ਗਰਗ ਨੇ ਦੱਸਿਆ ਕਿ ਪੂਰੇ ਨੈੱਟਵਰਕ ਦੀ ਭਾਲ ਕੀਤੀ ਜਾ ਰਹੀ ਹੈ।

(For more news apart from 'Amritsar murder punjab news in punjabi ' stay tuned to Rozana Spokesman

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Auto Driver ਨਾਲ ਦਿਲ ਦੀਆ ਗੱਲਾਂ ! ਡਰਾਈਵਰਾਂ ਦੀ ਜ਼ਿੰਦਗੀ ਨਜ਼ਾਰੇਦਾਰ ਜਾਂ…Life Easy or Tough?

18 Mar 2026 2:44 PM

Dog Lover ਨੇ ਖੋਲ੍ਹੇ ਰਾਜ, ਕੁੱਤੇ ਪਾਲਣ ਤੋਂ ਪਹਿਲਾਂ ਜਾਣ ਲਵੋ ਇਹ ਗੱਲਾਂ

17 Mar 2026 3:13 PM

3 Vehicles Collide: Tractor ਦੇ ਹੋਏ 2 ਹਿੱਸੇ, ਕਿਸ ਦੀ ਗਲਤੀ?

17 Mar 2026 3:11 PM

ਵਿਧਾਨ ਸਭਾ 'ਚ ਕੇਂਦਰ ਸਰਕਾਰ ਖਿਲਾਫ਼ ਲੱਗੇ ਨਾਅਰੇ

16 Mar 2026 3:06 PM

ਕੈਨੇਡਾ 'ਚ ਪੰਜਾਬੀ ਡਰਾਈਵਰ ਦਾ ਗੋਲੀਆਂ ਮਾਰ ਕੇ ਕਤਲ

15 Mar 2026 12:09 PM
Advertisement