Ludhiana Murder News: ਨਾਜਾਇਜ਼ ਸਬੰਧਾਂ ਬਾਰੇ ਪਤਾ ਲੱਗਣ 'ਤੇ ਪਤਨੀ ਨੇ ਪ੍ਰੇਮੀ ਨਾਲ ਮਿਲ ਕੇ ਵੱਢਿਆ ਪਤੀ,ਮੌਤ
Published : Mar 15, 2024, 2:14 pm IST
Updated : Mar 15, 2024, 2:14 pm IST
SHARE ARTICLE
Punjab Ludhiana Murder News in punjabi
Punjab Ludhiana Murder News in punjabi

Ludhiana Murder News: ਮ੍ਰਿਤਕ ਦੇ ਸਿਰ ਅਤੇ ਚਿਹਰੇ 'ਤੇ ਚਾਕੂ ਦੇ ਕਈ ਜ਼ਖ਼ਮਾਂ ਦੇ ਨਿਸ਼ਾਨ ਮਿਲੇ

Punjab Ludhiana Murder News in punjabi : ਲੁਧਿਆਣਾ ਵਿਚ ਕਿਲ੍ਹਾ ਰਾਏਪੁਰ ਨੇੜੇ ਇੱਕ ਵਿਅਕਤੀ ਦਾ ਤੇਜ਼ਧਾਰ ਹਥਿਆਰਾਂ ਨਾਲ ਵੱਢ ਕੇ ਬੇਰਹਿਮੀ ਨਾਲ ਕਤਲ ਕਰ ਦਿਤਾ ਗਿਆ। ਮ੍ਰਿਤਕ ਦੇ ਸਿਰ ਅਤੇ ਚਿਹਰੇ 'ਤੇ ਚਾਕੂ ਦੇ ਕਈ ਜ਼ਖ਼ਮਾਂ ਦੇ ਨਿਸ਼ਾਨ ਮਿਲੇ ਹਨ। ਉਸ ਦੀ ਲਾਸ਼ ਪਿੰਡ ਨਾਹਰ ਪੁਲ ਖਾਨਪੁਰ ਨੇੜੇ ਸੜਕ 'ਤੇ ਪਈ ਮਿਲੀ। ਮ੍ਰਿਤਕ ਦਾ ਨਾਂ ਹਰਜੀਤ ਸਿੰਘ ਹੈ। ਪੁਲਿਸ ਮੁਤਾਬਕ ਪਤਨੀ ਨੇ ਆਪਣੇ ਪ੍ਰੇਮੀ ਨਾਲ ਮਿਲ ਕੇ ਪਤੀ ਦਾ ਕਤਲ ਕਰ ਦਿਤਾ।

ਇਹ ਵੀ ਪੜ੍ਹੋ: Jalandhar News: ਗਲਤ ਤਰੀਕੇ ਨਾਲ ਪੇਪਰ ਦੇਣ ਦੇ ਮਾਮਲੇ 'ਚ ਪਿਓ-ਭੈਣ-ਭਰਾ ਤੇ ਪ੍ਰਿੰਸੀਪਲ 'ਤੇ FIR ਦਰਜ  

ਡੇਹਲੋਂ ਥਾਣੇ ਵਿਚ ਦਰਜ ਕਰਵਾਈ ਸ਼ਿਕਾਇਤ ਵਿਚ ਮ੍ਰਿਤਕ ਹਰਜੀਤ ਸਿੰਘ ਦੇ ਭਰਾ ਬਲਵਿੰਦਰ ਸਿੰਘ ਨੇ ਦਸਿਆ ਕਿ ਉਸ ਦਾ ਵੱਡਾ ਭਰਾ ਹਰਜੀਤ ਸਿੰਘ ਆਪਣੇ ਪਰਿਵਾਰ ਸਮੇਤ ਉਸ ਕੋਲ ਰਹਿੰਦਾ ਹੈ। ਉਸਦਾ ਇੱਕ ਦੋਸਤ ਸਾਜਿਦ ਆਲਮ ਬੰਗਾਲ ਦਾ ਰਹਿਣ ਵਾਲਾ ਹੈ। ਉਹ ਉਸ ਦੇ ਭਰਾ ਹਰਜੀਤ ਸਿੰਘ ਨਾਲ ਇੱਟਾਂ ਦੇ ਭੱਠੇ 'ਤੇ ਕੰਮ ਕਰਦਾ ਸੀ। ਉਹ 5 ਸਾਲਾਂ ਤੋਂ ਇਕ ਥਾਂ 'ਤੇ ਇਕੱਠੇ ਕੰਮ ਕਰ ਰਹੇ ਹਨ।

 ਇਹ ਵੀ ਪੜ੍ਹੋ: Lok Sabha Elections Date News: ਖ਼ਤਮ ਹੋਇਆ ਇੰਤਜ਼ਾਰ, ਕੱਲ੍ਹ ਹੋਵੇਗਾ ਲੋਕ ਸਭਾ ਚੋਣਾਂ ਦੀਆਂ ਤਾਰੀਕਾਂ ਦਾ ਐਲਾਨ

ਉਸ ਨੇ ਪੁਲਿਸ ਨੂੰ ਦੱਸਿਆ ਕਿ ਹਰਜੀਤ ਸਿੰਘ ਦੀ ਪਤਨੀ ਹਰਵਿੰਦਰ ਕੌਰ ਦੇ ਸਾਜਿਦ ਆਲਮ ਵਾਸੀ ਕਿਲਾ ਰਾਏਪੁਰ ਨਾਲ ਨਾਜਾਇਜ਼ ਸਬੰਧ ਸਨ। ਹਰਜੀਤ ਨੂੰ ਇਸ ਬਾਰੇ ਪਹਿਲਾਂ ਹੀ ਪਤਾ ਸੀ। ਹਰਵਿੰਦਰ ਨੇ ਆਪਣੇ ਪ੍ਰੇਮੀ ਸਾਜਿਦ ਨਾਲ ਸਲਾਹ ਕਰਕੇ ਆਪਣੇ ਪਤੀ ਹਰਜੀਤ ਦਾ ਕਤਲ ਕਰ ਦਿੱਤਾ। 14 ਮਾਰਚ ਨੂੰ ਸਵੇਰੇ 9:30 ਵਜੇ ਹਰਜੀਤ ਸਿੰਘ ਦੀ ਲਾਸ਼ ਨਾਹਰ ਪੁਲ ਖਾਨਪੁਰ ਤੋਂ ਨਹਿਰ ਕਿਨਾਰੇ ਪਿੰਡ ਸੀਲੋਂ ਕਲਾਂ ਦੀ ਸੜਕ 'ਤੇ ਪਈ ਮਿਲੀ ਸੀ। ਆਲੇ-ਦੁਆਲੇ ਦੇ ਲੋਕਾਂ ਨੇ ਰੌਲਾ ਪਾਇਆ। ਲੋਕਾਂ ਨੇ ਹਰਜੀਤ ਸਿੰਘ ਦੀ ਪਛਾਣ ਕੀਤੀ। ਪਰਿਵਾਰ ਵਾਲਿਆਂ ਨੇ ਮੌਕੇ 'ਤੇ ਜਾ ਕੇ ਦੇਖਿਆ ਤਾਂ ਸਾਰੇ ਹੈਰਾਨ ਰਹਿ ਗਏ। ਹਰਜੀਤ ਦੇ ਸਿਰ ਅਤੇ ਚਿਹਰੇ 'ਤੇ ਤੇਜ਼ਧਾਰ ਹਥਿਆਰਾਂ ਨਾਲ ਵਾਰ ਕੀਤੇ ਗਏ।

ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।

ਡੇਹਲੋਂ ਥਾਣੇ ਦੇ ਇੰਸਪੈਕਟਰ ਰਵਿੰਦਰ ਕੁਮਾਰ ਅਨੁਸਾਰ ਹਰਜੀਤ ਸਿੰਘ ਦੀ ਪਤਨੀ ਹਰਵਿੰਦਰ ਕੌਰ ਉਰਫ ਮਨੀ ਅਤੇ ਉਸ ਦੇ ਪ੍ਰੇਮੀ ਸਾਜਿਦ ਆਲਮ ਨੇ ਯੋਜਨਾ ਤਹਿਤ ਹਰਜੀਤ ਦਾ ਕਤਲ ਕੀਤਾ ਹੈ। ਮੁਲਜ਼ਮਾਂ ਨੂੰ ਜਲਦੀ ਹੀ ਕਾਬੂ ਕਰ ਲਿਆ ਜਾਵੇਗਾ। ਫਿਲਹਾਲ ਆਈਪੀਸੀ ਦੀ ਧਾਰਾ 302,34,120-ਬੀ ਦੇ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ।

(For more news apart from 'Punjab Ludhiana Murder News in punjabi ' stay tuned to Rozana Spokesman

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

PM ਮੋਦੀ ਦੀ ਪੰਜਾਬ ਫੇਰੀ 'ਤੇ ਬਝੀਆਂ ਆਸਾਂ, ਸਪੀਕਰ ਸੰਧਵਾਂ ਨੇ PM ਮੋਦੀ ਨੂੰ ਲਿਖੀ ਚਿੱਠੀ

01 Feb 2026 3:19 PM

ਰੋਹਿਤ ਸ਼ੇੱਟੀ ਦੇ ਘਰ ਬਾਹਰ ਚੱਲੀਆਂ ਅੰਨ੍ਹੇਵਾਹ ਗੋਲੀਆਂ, ਫੈਲੀ ਦਹਿਸ਼ਤ, ਮੌਕੇ 'ਤੇ ਪਹੁੰਚੀ ਮੁੰਬਈ ਪੁਲਿਸ ਤੇ ਫੋਰੈਂਸਿਕ ਟੀਮ

01 Feb 2026 3:16 PM

'ਜ਼ਮੀਰ ਜਾਗਣ ਮਗਰੋਂ ਨਾ ਮੈਂ ਸਹੁਰਿਆਂ ਤੋਂ ਡਰੀ ਅਤੇ ਨਾ ਹੀ ਪੇਕਿਆਂ ਤੋਂ', ਕਿੰਨਾ ਔਖਾ ਸੀ ਪੰਜਾਬੀ ਗਾਇਕਾ ਸੁੱਖੀ ਬਰਾੜ ਦੀ ਜ਼ਿੰਦਗੀ ਦਾ ਸਫ਼ਰ ?

31 Jan 2026 3:27 PM

CIA ਸਟਾਫ਼ ਦੇ ਮੁਲਾਜ਼ਮ ਬਣੇ ਬੰਧੀ, ਬਿਨ੍ਹਾਂ ਸੂਚਨਾ 2 ਨੌਜਵਾਨਾਂ ਨੂੰ ਫੜ੍ਹਨ 'ਤੇ ਟਾਸਕ ਫੋਰਸ ਮੁਲਾਜ਼ਮਾਂ ਨੇ ਕੀਤੀ ਸੀ ਕਾਰਵਾਈ

30 Jan 2026 3:01 PM

"ਸ਼ਰਮਿੰਦਗੀ ਮਹਿਸੂਸ ਕਰ ਕੇ ਰੌਸ਼ਨ ਪ੍ਰਿੰਸ ਨੇ ਖੁਦ ਨੂੰ ਦਿੱਤੀ ਆਹ ਸਜ਼ਾ !

29 Jan 2026 3:10 PM
Advertisement