
Punjab news: ਮੌਕੇ ’ਤੇ ਪਹੁੰਚੀ ਪੁਲਿਸ, ਪਿੰਡ ਮੜਾਕ ਦੱਸੇ ਜਾ ਰਹੇ ਪਿਉ ਪੁੱਤ
Father and son drown in canal near Sri Muktsar Sahib-Kotkapura road: ਸ੍ਰੀ ਮੁਕਤਸਰ ਸਾਹਿਬ-ਕੋਟਕਪੂਰਾ ਰੋਡ ਤੇ ਪਿੰਡ ਵੜਿੰਗ ਨੇੜਿਓ ਲੰਘਦੀਆਂ ਜੁੜਵੀਆਂ ਨਹਿਰਾਂ ’ਚ ਭੇਦ ਭਰੀ ਹਾਲਤ ’ਚ ਪਿਉ-ਪੁੱਤ ਦੇ ਰੁੜ ਜਾਣ ਦੀ ਖ਼ਬਰ ਸਾਹਮਣੇ ਆਈ ਹੈ। ਜਾਣਕਾਰੀ ਮੁਤਾਬਕ ਦੋਵੇਂ ਪਿਉ ਪੁੱਤ ਪਿੰਡ ਮੜਾਕ (ਜੈਤੋ) ਦੇ ਵਾਸੀ ਦੱਸੇ ਜਾ ਰਹੇ ਹਨ। ਫ਼ਿਲਹਾਲ ਹਾਲੇ ਇਹ ਪਤਾ ਨਹੀਂ ਲੱਗ ਸਕਿਆ ਹੈ ਉਹ ਨਹਿਰ ਕੋਲ ਕਿਵੇਂ ਪਹੁੰਚੇ।
ਇਸ ਹਾਦਸੇ ਬਾਅਦ ਮੌਕੇ ’ਤੇ ਲੋਕਾਂ ਦਾ ਭੀੜ ਇਕੱਠੀ ਹੋ ਗਈ ਜਿਨ੍ਹਾਂ ਨੇ ਪੁਲਿਸ ਨੂੰ ਇਸ ਬਾਰੇ ਜਾਣਕਾਰੀ ਦਿਤੀ। ਜਿਸ ਤੋਂ ਬਾਅਦ ਪੁਲਿਸ ਨੇ ਮੌਕੇ ’ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿਤੀ ਹੈ। ਪੁਲਿਸ ਵਲੋਂ ਮੌਕੇ ’ਤੇ ਮੌਜੂਦ ਲੋਕਾਂ ਕੋਲੋਂ ਜਾਣਕਾਰੀ ਇਕੱਠੀ ਕੀਤੀ ਜਾ ਰਹੀ ਹੈ। ਮੌਕੇ ’ਤੇ ਪਿੰਡ ਦੇ ਲੋਕਾਂ ਵਲੋਂ ਅਤੇ ਪੁਲਿਸ ਵਲੋਂ ਬਚਾਅ ਕਾਰਜ ਸ਼ੁਰੂ ਕਰ ਦਿਤੇ ਗਏ ਹਨ।
ਫ਼ਿਲਹਾਲ ਮਿਲੀ ਜਾਣਕਾਰੀ ਮੁਤਾਬਕ ਪਿਉ ਦੀ ਪਹਿਚਾਣ ਗੁਰਲਾਲ ਸਿੰਘ ਅਤੇ ਉਸਦੇ ਪੁੱਤਰ ਦੀ ਪਹਿਚਾਣ ਬਲਜੋਤ ਸਿੰਘ ਵਜੋਂ ਹੋਈ ਹੈ। ਮੌਕੇ ’ਤੇ ਪੁਲਿਸ ਦੇ ਸੀਨੀਅਰ ਅਧਿਕਾਰੀ ਪਹੁੰਚ ਰਹੇ ਹਨ। ਹਾਲੇ ਪੁਲਿਸ ਵਲੋਂ ਕੋਈ ਤਾਜ਼ਾ ਜਾਣਕਾਰੀ ਨਹੀਂ ਦਿਤੀ ਗਈ ਹੈ। ਪੁਲਿਸ ਦਾ ਕਹਿਣਾ ਹੈ ਕਿ ਉਨ੍ਹਾਂ ਕੋਲ ਪਿਉ ਪੁੱਤਰ ਬਾਰੇ ਹਾਲੇ ਜ਼ਿਆਦਾ ਜਾਣਕਾਰੀ ਨਹੀਂ ਹੈ। ਉਨ੍ਹਾਂ ਕਿਹਾ ਕਿ ਦੋਵੇਂ ਪਿਉ ਪੁੱਤ ਦੀ ਭਾਲ ਕੀਤੀ ਜਾ ਰਹੀ ਹੈ।
(For more news apart from Punjab Latest News, stay tuned to Rozana Spokesman)