Punjab News : ਅੰਤ੍ਰਿੰਗ ਕਮੇਟੀ ਤਖ਼ਤਾਂ ਦੇ ਜਥੇਦਾਰਾਂ ਵਿਰੁੱਧ ਫ਼ੈਸਲਿਆਂ ਨੂੰ 17 ਤਰੀਕ ਦੀ ਮੀਟਿੰਗ ’ਚ ਰੱਦ ਕਰੇ- ਨਾਨਕ ਨਾਮ ਲੇਵਾ ਸੰਗਤਾਂ

By : BALJINDERK

Published : Mar 15, 2025, 4:53 pm IST
Updated : Mar 15, 2025, 4:53 pm IST
SHARE ARTICLE
file photo
file photo

Punjab News : ਹਲਕਾ ਸ਼ਾਹਕੋਟ ਤੇ ਨਕੋਦਰ ਦੀਆਂ ਸਮੂਹ ਸੰਗਤਾਂ ਵੱਲੋਂ ਚੇਤਾਵਨੀ, ਕੌਮ ਅਜਿਹੇ ਫ਼ੈਸਲੇ ਬਰਦਾਸ਼ਤ ਨਹੀਂ ਕਰੇਗੀ

Punjab News in Punjabi : ਹਲਕਾ ਸ਼ਾਹਕੋਟ ਅਤੇ ਨਕੋਦਰ ਦੀਆਂ ਸਮੂਹ ਸੰਗਤਾਂ ਵੱਲੋਂ ਚੇਤਾਵਨੀ ਦਿੱਤੀ ਗਈ ਹੈ ਕਿ ਅੰਤ੍ਰਿੰਗ ਕਮੇਟੀ ਦੇ ਮੈਂਬਰ ਅਤੇ ਸ਼੍ਰੋਮਣੀ ਕਮੇਟੀ ਦੇ ਜੂਨੀਅਰ ਮੀਤ ਪ੍ਰਧਾਨ ਬਲਦੇਵ ਸਿੰਘ ਕਲਿਆਣ ਜੋ ਕਿ ਹਲਕਾ ਸ਼ਾਹਕੋਟ ਅਤੇ ਨਕੋਦਰ ਤੋਂ ਸੰਗਤਾਂ ਨੇ ਵੋਟਾਂ ਪਾ ਕੇ ਸ਼੍ਰੋਮਣੀ ਕਮੇਟੀ ਮੈਂਬਰ ਬਣਾਇਆ ਸੀ ਅਤੇ ਇਸ ਆਸ ਨਾਲ ਬਣਾਇਆ ਸੀ ਕਿ ਇਹ ਸਾਡੇ ਹਲਕਿਆਂ ਦੀ ਪੈਰਵਾਈ ਅਤੇ ਸੰਗਤਾਂ ਦੀ ਭਾਵਨਾਵਾਂ ਤੇ ਖਰੇ ਉਤਰਣਗੇ।  ਪਰ ਪਿਛਲੇ ਲੰਬੇ ਸਮੇਂ ਤੋਂ ਹੋ ਪੰਥਕ ਭਾਵਨਾਵਾਂ ਦੇ ਉਲਟ ਹੋ ਰਿਹਾ ਹੈ। ਇਸ ਵਾਰ ਤਾਂ ਹੱਦ ਹੀ ਹੋ ਗਈ ਜਦੋਂ ਇਹਨਾਂ ਨੇ ਕੁਝ ਹੀ ਦਿਨਾਂ ’ਚ ਤਖ਼ਤ ਸਾਹਿਬਾਨਾਂ ਦੇ ਤਿੰਨ ਤਿੰਨ ਜਥੇਦਾਰ ਸਾਹਿਬਾਨ ਬਦਲ ਦਿੱਤੇ ਅਤੇ ਸਮੂਹ ਸੰਗਤਾਂ ਦੇ ਮਨਾ ਵਿੱਚ ਹੁਣ ਸ਼੍ਰੋਮਣੀ ਕਮੇਟੀ ਮੈਂਬਰਾਂ ਪ੍ਰਤੀ ਪੰਥ ਵਿਰੋਧੀ ਫੈਸਲਿਆਂ ਕਰਨ ਭਾਰੀ ਨਰਾਜ਼ਗੀ ਅਤੇ ਗੁੱਸਾ ਹੈ। ਪੰਥ ਵਿੱਚ ਇਹ ਗੁੱਸਾ ਹਰ ਪਿੰਡ ਹਰ ਸ਼ਹਿਰ ਤੱਕ ਪਹੁੰਚ ਚੁੱਕਾ ਹੈ। ਸੰਗਤਾਂ ਵਿੱਚ ਉਠੇ ਗੁੱਸੇ ਤੋਂ ਬਾਦਲਕਿਆਂ ਦੇ ਪੰਥ ਵਿਰੋਧੀ ਧੜੇ ਨੂੰ ਸਮਝ ਲੈਣਾ ਚਾਹੀਦਾ ਹੈ ਕਿ ਕੌਮ ਅਜਿਹੇ ਫੈਸਲੇ ਬਰਦਾਸ਼ਤ ਨਹੀਂ ਕਰੇਗੀ। ਇਸ ਮੰਦਭਾਗੇ ਪੰਥ ਵਿਰੋਧੀ ਫੈਸਲਿਆਂ ਨਾਲ ਕੌਮ ਅਤੇ ਪੰਥਕ ਹਿੱਤਾਂ ਨੂੰ ਵੱਡੀ ਸੱਟ ਲੱਗੀ ਹੈ।

ਜਾਰੀ ਬਿਆਨ ’ਚ ਉਨ੍ਹਾਂ  ਕਿਹਾ, ਅੱਜ ਸੰਗਤਾਂ ਆਮ ਮੁਹਾਰੇ ਅੰਤ੍ਰਿੰਗ ਕਮੇਟੀ ਮੈਂਬਰਾਂ ਦੇ ਘਰਾਂ ਨੂੰ ਘੇਰ ਕੇ ਵਿਰੋਧ ਜਤਾ ਰਹੀਆਂ ਹਨ। ਅੱਜ ਇਸ ਵਿਰੋਧਤਾ ਦੀ ਲੜੀ ਤਹਿਤ ਹੀ ਅੰਤ੍ਰਿੰਗ ਕਮੇਟੀ ਮੈਂਬਰ ਬਲਦੇਵ ਸਿੰਘ ਕਲਿਆਣ ਦਾ ਮਹਿਤਪੁਰ ਸ਼ਹਿਰ ਵਿਖੇ ਚੌਂਕ ਵਿੱਚ ਪੁਤਲਾ ਵੀ ਫੂਕਿਆ ਗਿਆ ਤਾਂ ਜੋ ਇਹਨਾਂ ਨੂੰ ਸਿੱਖ ਪੰਥ ਦੇ ਵਿਰੋਧ ਪਤਾ ਲੱਗ ਸਕੇ।

ਇਸ ਗੁੱਸੇ ਨੂੰ ਸਮਝਦੇ ਹੋਏ ਅੰਤ੍ਰਿੰਗ ਕਮੇਟੀ ਮੈਂਬਰਾਂ ਨੂੰ ਪੰਥ ਦੇ ਹਿਤਾਂ ਵਿੱਚ ਖੜਨ ਦੀ ਤਕੀਦ ਕਰਦਿਆਂ ਸਮੂਹ ਨਾਨਕ ਨਾਮ ਲੇਵਾ ਸੰਗਤਾਂ ਨੇ ਕਿਹਾ ਕਿ, ਇਹ ਲੜਾਈ ਵਿਅਕਤੀ ਵਿਸ਼ੇਸ਼ ਨਾਲ ਨਹੀਂ, ਸਗੋ ਪੰਥਕ ਮਰਿਯਾਦਾ ਨੂੰ ਭੰਗ ਕਰਨ ਅਤੇ 2  ਦਸੰਬਰ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਫੈਸਲਿਆ ਤੋਂ ਭਗੌੜੇ ਹੋਣ ਵਾਲਿਆਂ ਖਿਲਾਫ਼ ਹੈ।

ਸਮੂਹ ਨਾਨਕ ਨਾਮ ਲੇਵਾ ਸੰਗਤਾਂ ਦੀ ਚੇਤਾਵਨੀ ਹੈ ਕਿ ਸਮੁੱਚੇ ਅੰਤ੍ਰਿੰਗ ਕਮੇਟੀ ਮੈਂਬਰਾਂ ਨੂੰ ਅਗਲੀ ਮੀਟਿੰਗ ਜੋ ਕਿ 17 ਤਰੀਕ ਨੂੰ ਹੋ ਰਹੀ ਹੈ ਉਸ ’ਚ ਸਮੂਹ ਨਾਨਕ ਨਾਮ ਲੇਵਾ ਸੰਗਤਾਂ ਦੀ ਬੇਨਤੀ ਪ੍ਰਵਾਨ ਕਰਦੇ ਹੋਏ ਪਿਛਲੇ ਦਿਨੀਂ ਜੋ ਪੰਥ ਵਿਰੋਧੀ ਫ਼ੈਸਲੇਂ ਹੋਏ ਹਨ, ਉਹਨਾਂ ਉਹਨਾਂ ਪੰਥ ਵਿਰੋਧੀ ਫ਼ੈਸਲਿਆਂ ਨੂੰ ਰੱਦ ਕਰਵਾਉਣ ਲਈ ਆਵਾਜ਼ ਚੁੱਕਣੀ ਚਾਹੀਦੀ ਹੈ। ਜੇਕਰ ਅੰਤ੍ਰਿੰਗ ਕਮੇਟੀ ਮੈਬਰਾਂ ਦਾ ਵਰਤਾਰਾ ਪੰਥ ਵਿਰੋਧੀ ਕਿਰਦਾਰ ਵਾਲਾ ਰਿਹਾ ਤਾਂ ਸੰਗਤਾਂ ਇਹਨਾ ਮੈਂਬਰਾਂ ਖਿਲਾਫ਼ ਹੋਰ ਤਿੱਖਾ ਪ੍ਰਦਰਸ਼ਨ ਅਤੇ ਸਮਾਜਿਕ ਬਾਈਕਾਟ ਕਰਨ ਲਈ ਮਜ਼ਬੂਰ ਹੋਣਗੀਆਂ।

ਇਸ ਮੌਕੇ ਲਸ਼ਕਰ ਸਿੰਘ ਰਹੀਮਪੁਰ ਸੁਖਵੰਤ ਸਿੰਘ ਰੋਲੀ ਲਖਵਿੰਦਰ ਸਿੰਘ ਹੋਠੀ, ਜਥੇਦਾਰ ਕੇਵਲ ਸਿੰਘ ਕੋਟ ਬਾਦਲ ਖਾਂ, ਅਮਰਜੀਤ ਸ਼ੇਰਪੁਰ ਐਮਸੀ ਨਕੋਦਰ ਰਿੰਕੂ ਗਿੱਲ ਨਕੋਦਰ, ਗੁਰਪ੍ਰੀਤ ਸਿੰਘ ਗੋਪੀ ਤਲਵਣ,  ਗੁਰਜੀਤ ਸਿੰਘ ਢਗਾਰਾ, ਹਿੰਮਤ ਭਾਰਤਵਾਜ ਸਰਪੰਚ ਸ਼ੰਕਰ, ਪ੍ਰਦੀਪ ਸਿੰਘ ਪਾਂਧੀ ਸ਼ਮਸ਼ਾਬਾਦ, ਅਮਿਤ ਖੋਸਲਾ ਚੇਅਰਮੈਨ ਲੰਗਰ ਕਮੇਟੀ, ਨਵਜੋਤ ਦੀਪਕ ਭੱਟੀ ਪ੍ਰਧਾਨ ਲੰਗਰ ਕਮੇਟੀ, ਕੁਲਦੀਪ ਸਿੰਘ ਮਨਪ੍ਰਰੀਤ ਸਿੰਘ ਖੈਹਰਾ ਸਰਪੰਚ ,ਗੁਰਵਿੰਦਰ ਸਿੰਘ ਬਾਊ ਸਰਪੰਚ,ਮੇਜਰ ਸਿੰਘ ਮੰਡਿਆਲਾ, ਜਥੇ ਸੁਖਚੈਨ ਸਿੰਘ ਰੌਲੀ , ਗੁਰਚਰਨ ਸਿੰਘ ਰੌਲੀ ,ਗੁਰਪ੍ਰੀਤ ਸਿੰਘ ਗੋਪੀ ਵੜੈਚ , ਬਲਜੀਤ ਸਿੰਘ ਅਵਾਣਾ , ਬਲਵਿੰਦਰ ਸਿੰਘ ਬਿੰਦਰ ਸਰਪੰਚ ਅਵਾਣਾਂ , ਅਮਨ ,ਤਰਲੋਕ ਸਿੰਘ ਮਾਲੋਵਾਲ , ਪ੍ਰੀਤਮ ਸਿੰਘ ਕੈਮ ਵਾਲਾ ਗੁਰਨਾਮ ਸਿੰਘ ਕੰਦੋਲਾ , ਕੁਲਵੰਤ ਸਿੰਘ ਮਹੇੜੂ ਲਖਵੀਰ ਸਿੰਘ ਪੰਡੋਰੀ ਸੁਖਦੇਵ ਸਿੰਘ ਗੋਹੀਰ ,ਅਵਤਾਰ ਸਿੰਘ ਲਾਲ ਕੋਠੀ ਜੱਥੇ ਕੁਲਦੀਪ ਸਿੰਘ ਮੁਗ਼ਲਾਣੀ ਜਥੇ ਧੱਨਾਂ ਸਿੰਘ ਪਿੰਦਰ ਸਿੰਘ ਔਲਖ ਚਰਨ ਸਿੰਘ ਮੰਡਿਆਲਾ ਅਤੇ ਸਮੂਹ ਨਾਨਕ ਨਾਮ ਲੇਵਾ ਸੰਗਤਾਂ ਹਾਜ਼ਰ ਸਨ।

(For more news apart from internal committee should cancel decisions against Jathedars Takhts in meeting on 17th - All Nanak Naam Leva Sangats News in Punjabi, stay tuned to Rozana Spokesman)

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 16/08/2025 Rozana S

16 Aug 2025 9:48 PM

Flood In Punjab : ਡੁੱਬ ਗਿਆ ਪੰਜਾਬ ਦਾ ਇਹ ਪੂਰਾ ਇਲਾਕਾ, ਦੇਖੋ ਕਿਵੇਂ ਲੋਕਾਂ ‘ਤੇ ਆ ਗਈ ਮੁਸੀਬਤ, ਕੋਈ ਤਾਂ ਕਰੋ ਮਦਦ

16 Aug 2025 9:42 PM

Brother Died hearing Brother Death news: ਤਿੰਨ ਸਕੇ ਭਰਾਵਾਂ ਨੂੰ ਪਿਆ ਦਿਲ ਦਾ ਦੌਰਾ

11 Aug 2025 3:14 PM

Giani Harpreet Singh Speech LIVE-ਪ੍ਰਧਾਨ ਬਣਨ ਮਗਰੋ ਹਰਪ੍ਰੀਤ ਸਿੰਘ ਦਾ ਸਿੱਖਾਂ ਲਈ ਵੱਡਾ ਐਲਾਨ| Akali Dal News

11 Aug 2025 3:14 PM

Kulgam Encounter: ਸ਼ਹੀਦ ਜਵਾਨ Pritpal Singh ਦੀ ਮ੍ਰਿਤਕ ਦੇਹ ਪਿੰਡ ਪਹੁੰਚਣ ਤੇ ਭੁੱਬਾਂ ਮਾਰ ਮਾਰ ਰੋਇਆ ਸਾਰਾ ਪਿੰਡ

10 Aug 2025 3:08 PM
Advertisement