ਗੁਰਦਾਸਪੁਰ ਦੇ ਪਿੰਡ ਕਲੇਰ ਕਲਾਂ 'ਚ ਪਵਿੱਤਰ ਬਾਈਬਲ ਦੀ ਹੋਈ ਬੇਅਦਬੀ!
Published : Apr 15, 2018, 1:49 pm IST
Updated : Apr 15, 2018, 7:42 pm IST
SHARE ARTICLE
Holy book Bible Beadbi
Holy book Bible Beadbi

ਇੱਥੋਂ ਦੇ ਪਿੰਡ ਕਲੇਰ ਕਲਾਂ ਵਿਚ ਕੁਝ ਸ਼ਰਾਰਤੀ ਅਨਸਰਾਂ ਨੇ ਤਿੰਨ ਪਵਿੱਤਰ ਬਾਈਬਲ ਅਤੇ ਪ੍ਰਭੂ ਯਿਸ਼ੂ ਦੇ ਜੀਵਨ ਨਾਲ ਸਬੰਧਿਤ 200 ਦੇ ਕਰੀਬ ਲਿਟਰੇਚਰ ਨੂੰ ਅੱਗ ਦੇ ਹਵਾਲੇ ਕਰ ਦਿਤਾ।

ਗੁਰਦਾਸਪੁਰ: ਇੱਥੋਂ ਦੇ ਪਿੰਡ ਕਲੇਰ ਕਲਾਂ ਵਿਚ ਕੁਝ ਸ਼ਰਾਰਤੀ ਅਨਸਰਾਂ ਨੇ ਤਿੰਨ ਪਵਿੱਤਰ ਬਾਈਬਲ ਅਤੇ ਪ੍ਰਭੂ ਯਿਸ਼ੂ ਦੇ ਜੀਵਨ ਨਾਲ ਸਬੰਧਿਤ 200 ਦੇ ਕਰੀਬ ਲਿਟਰੇਚਰ ਨੂੰ ਅੱਗ ਦੇ ਹਵਾਲੇ ਕਰ ਦਿਤਾ। ਪ੍ਰਾਪਤ ਜਾਣਕਾਰੀ ਅਨੁਸਾਰ ਐਤਵਾਰ ਸਵੇਰੇ ਪਿੰਡ ਕਲੇਰ ਕਲਾ ਦੇ ਕਲੋਨੀ ਵਿਖੇ ਸਥਿਤ ਇਕ ਚਰਚ ਜੋ ਕਿ ਉਸਾਰੀ ਅਧੀਨ ਹੋਣ ਕਰਕੇ ਪਵਿੱਤਰ ਬਾਇਬਲ ਨੂੰ ਨੇੜਲੇ ਘਰ ਦੇ ਇਕ ਕਮਰੇ 'ਚ ਰੱਖਿਆ ਹੋਇਆ ਸੀ। ਇਸ ਨੂੰ ਬੀਤੀ ਰਾਤ ਕੁਝ ਸ਼ਰਾਰਤੀ ਅਨਸਰਾਂ ਨੇ ਅਗਨੀ ਭੇਂਟ ਕਰ ਦਿੱਤਾ।  

Holy book Bible BeadbHoly book Bible Beadbi

ਇਸ ਮੌਕੇ ਐਤਵਾਰ ਸਵੇਰੇ ਪਿੰਡ ਦੇ ਸਰਪੰਚ ਗੁਰਦੇਵ ਸਿੰਘ, ਐੈੱਸ. ਐੱਚ. ਓ ਪੁਲਸ ਸਟੇਸ਼ਨ ਸੇਖਵਾ, ਰਾਜਵਿੰਦਰ ਸਿੰਘ, ਐੱਸ. ਆਈ ਬਲਦੇਵ ਸਿੰਘ, ਏ. ਐੱਸ. ਆਈ ਰਮੇਸ਼ ਕੁਮਾਰ ਸਮੇਤ ਭਾਰੀ ਗਿਣਤੀ 'ਚ ਪੁਲਿਸ ਫੋਰਸ ਸਮੇਤ ਪਹੁੰਚ ਕਿ ਮੌਕੇ ਦਾ ਜਾਇਜ਼ਾ ਲਿਆ। ਇਸ ਮੌਕੇ ਐੱਸ. ਐੱਚ. ਓ ਸੇਖਵਾ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਚਰਚ ਦੇ ਪਾਸਟਰ ਵਿਜੇ ਮਸੀਹ ਦੇ ਬਿਆਨਾਂ ਅਨੁਸਾਰ ਕਲੋਨੀ ਦੇ ਹੀ ਰਹਿਣ ਵਾਲੇ ਤਰਸੇਮ ਸਿੰਘ ਉਰਫ ਬਾਬਾ ਪੁੱਤਰ ਗਿਆਣ ਸਿੰਘ ਅਤੇ ਹੋਰ ਉਸ ਦੇ ਨਾਲ ਅਣਪਛਾਤੇ ਵਿਅਕਤੀਆ ਵਿਰੁਧ ਬਿਆਨ ਦਰਜ ਕਰ ਲਿਆ ਹੈ ਤੇ ਪਿੰਡ ਦੇ ਲੋਕਾ ਤੋਂ ਪ੍ਰਾਪਤ ਜਾਂਣਕਾਰੀ ਅਨੁਸਾਰ ਇਸ ਘਟਨਾ ਦੀ ਬਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ। 

Holy book Bible BeadbHoly book Bible Beadbi

ਇਸ ਮੌਕੇ ਮਸੀਹ ਭਾਈਚਾਰੇ ਦੇ ਆਗੂ ਪੰਜਾਬ ਚਰਚ ਪ੍ਰੋਟੈਕਸ਼ਨ ਰਕੇਸ਼ ਵਿਲੀਅਮ, ਲਾਭਾ ਮਸੀਹ ਆਲੋਵਾਲ, ਸਮਸੂਨ ਸੈਨਾ ਦੇ ਪ੍ਰਧਾਨ ਪੀਟਰ ਚੀਦਾ, ਯੁਨਸ਼ ਭੱਟੀ, ਕੋਸਲਰ ਅਮਿਤ ਸਹੋਤਾ, ਐਡਵੋਕੇਟ ਕਮਲ ਖੋਖਰ ਅਤੇ ਹਾਜ਼ਰ ਮਸੀਹ ਆਗੂਆ ਨੇ ਪ੍ਰਸ਼ਾਸਨ ਤੋ ਮੰਗ ਕੀਤੀ ਕਿ ਇਸ ਮੰਦ ਭਾਗੀ ਘਟਨਾ ਨੂੰ ਅੰਜਾਮ ਦੇਣ ਵਾਲੀਆ ਵਿਰੁਧ ਬਣਦੀ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਵੇ। ਇਸ ਮੌਕੇ ਇਕੱਤਰ ਹੋਏ ਮਸੀਹ ਆਗੂਆਂ ਨੇ ਮੰਗ ਕਰਦਿਆਂ ਕਿਹਾ ਕਿ ਪਵਿੱਤਰ ਬਾਈਬਲ ਦੀ ਬੇਅਦਬੀ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ।

Holy book Bible BeadbHoly book Bible Beadbi

 ਉਨ੍ਹਾਂ ਕਿਹਾ ਕਿ ਜੇਕਰ ਇਸ ਬੇਅਦਬੀ ਮਾਮਲੇ ਦੇ ਦੋਸ਼ੀਆਂ ਨੂੰ ਜਲਦ ਗ੍ਰਿਫ਼ਤਾਰ ਨਾ ਕੀਤਾ ਗਿਆ ਤਾਂ ਮਸੀਹ ਭਾਈਚਾਰਾਂ ਭਾਰੀ ਗਿਣਤੀ 'ਚ ਰੋਸ ਪ੍ਰਦਰਸ਼ਨ ਕਰੇਗਾ, ਜਿਸ ਦੀ ਸਾਰੀ ਜ਼ਿੰਮੇਵਾਰੀ ਸੂਬਾ ਸਰਕਾਰ ਅਤੇ ਪ੍ਰਸ਼ਾਸਨ ਹੋਵੇਗੀ।

Location: India, Punjab, Hoshiarpur

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਦਿਲਰੋਜ਼ ਦੀ ਕਾਤਲ ਨੂੰ ਫ਼ਾਂਸੀ ਦੀ ਸਜ਼ਾ, ਆਖ਼ਿਰਕਾਰ ਪਰਿਵਾਰ ਨੂੰ ਮਿਲਿਆ ਇਨਸਾਫ਼

18 Apr 2024 2:54 PM

ਦਿਲਰੋਜ਼ ਦੀ ਕਾਤਲ ਨੂੰ ਫਾਂ.ਸੀ ਦੀ ਸਜਾ, ਇਨਸਾਫ਼ ਮਗਰੋਂ ਕੋਰਟ ਬਾਹਰ ਫੁੱਟ ਫੁੱਟ ਰੋਏ ਮਾਪੇ,ਦੇਖੋ ਮੌਕੇ ਦੀਆਂ ਤਸਵੀਰਾਂ

18 Apr 2024 2:43 PM

Today Kharar News: ਪੱਕੀ ਕਣਕ ਨੂੰ ਲੱਗੀ ਭਿਆਨਕ ਅੱਗ, ਕਿਸਾਨ ਨੇ 50 ਹਜ਼ਾਰ ਰੁਪਏ ਠੇਕੇ ‘ਤੇ ਲਈ ਸੀ ਜ਼ਮੀਨ

18 Apr 2024 12:13 PM

ULO Immigration ਵਾਲੇ ਤਾਂ ਲੋਕਾਂ ਨੂੰ ਘਰ ਬੁਲਾ ਕੇ ਵਿਦੇਸ਼ ਜਾਣ ਲਈ ਕਰ ਰਹੇ ਗਾਈਡ

18 Apr 2024 12:00 PM

Big Breaking : ਰਮਿੰਦਰ ਆਵਲਾ ਛੱਡਣਗੇ ਕਾਂਗਰਸ! ਵਿਜੇ ਸਾਂਪਲਾ ਵੀ ਛੱਡ ਸਕਦੇ ਨੇ ਭਾਜਪਾ?

18 Apr 2024 11:23 AM
Advertisement