
ਡੇਰਾਬਸੀ ਦੇ ਕਾਂਗਰਸੀ ਆਗੂ ਤੇ ਨਾਮੀ ਬਿਲਡਰ ਜਸਵੀਰ ਸਿੰਘ ਜੱਸਾ ਸੈਣੀ ਨੇ ਅੱਜ ਸਵੇਰੇ ਚਾਰ ਵਜੇ ਖੁਦਕੁਸ਼ੀ ਕਰ ਲਈ ਹੈ।
ਡੇਰਾਬਸੀ: ਡੇਰਾਬਸੀ ਦੇ ਕਾਂਗਰਸੀ ਆਗੂ ਤੇ ਨਾਮੀ ਬਿਲਡਰ ਜਸਵੀਰ ਸਿੰਘ ਜੱਸਾ ਸੈਣੀ ਨੇ ਅੱਜ ਸਵੇਰੇ ਚਾਰ ਵਜੇ ਆਪਣੇ ਘਰ ਦੇ ਨਾਲ ਲੱਗਦੇ ਖਾਲੀ ਪਲਾਟ ਵਿਚ ਫੰਦਾ ਲਗਾ ਕੇ ਖੁਦਕੁਸ਼ੀ ਕਰ ਲਈ ਹੈ। ਪੁਲਿਸ ਇਸ ਮਾਮਲੇ ਦੀ ਜਾਂਚ ਵਿਚ ਜੁਟ ਗਈ ਹੈ ਕਿ ਇਹ ਖੁਦਕੁਸ਼ੀ ਹੈ ਜਾਂ ਕਤਲ।
Jasvir Singh jassa, Congress Leader
ਦੱਸ ਦਈਏ ਕਿ ਮ੍ਰਿਤਕ ਜੱਸਾ ਸਿੰਘ ਕਾਫ਼ੀ ਹਸਮੁੱਖ ਸੁਭਾਅ ਦੇ ਇਨਸਾਨ ਸਨ ਤੇ ਸਵੇਰ ਵੇਲੇ ਸੈਰ ਕਰਨ ਜਾਇਆ ਕਰਦੇ ਸਨ, ਪਰ ਅੱਜ ਸਵੇਰੇ ਕਰੀਬ ਚਾਰ ਵਜੇ ਉਨ੍ਹਾਂ ਦੀ ਲਾਸ਼ ਦਰੱਖਤ ਤੇ ਲਟਕਦੀ ਹੋਈ ਦੇਖੀ ਗਈ। ਮ੍ਰਿਤਕ ਜਸਵੀਰ ਸਿੰਘ ਜੱਸਾ ਦੇ ਮਾਤਾ ਪਿਤਾ ਕਾਫੀ ਲੰਬੇ ਸਮੇਂ ਤੋਂ ਬੀਮਾਰ ਚੱਲ ਰਹੇ ਹਨ ਤੇ ਬੈੱਡ ਉੱਤੇ ਹੀ ਉਨ੍ਹਾਂ ਦੀ ਸੇਵਾ ਕੀਤੀ ਜਾਂਦੀ ਹੈ।
Congress
ਮ੍ਰਿਤਕ ਜਸਵੀਰ ਸਿੰਘ ਜੱਸਾ ਆਪਣੇ ਮਾਤਾ ਪਿਤਾ ਦਾ ਇਕਲੌਤਾ ਪੁੱਤਰ ਸੀ,ਜਿਸ ਨੇ ਅੱਜ ਸਵੇਰੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ ਹੈ। ਪੁਲਿਸ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ। ਇਸ ਗੱਲ 'ਦੀ ਹਾਲੇ ਤੱਕ ਕੋਈ ਪੁਸ਼ਟੀ ਨਹੀਂ ਹੈ ਕਿ ਇਹ ਖੁਦਕੁਸ਼ੀ ਹੀ ਹੈ, ਕਿਉਂਕਿ ਮ੍ਰਿਤਕ ਦੇ ਪੈਰਾਂ ਵਿਚ ਪਾਈਆਂ ਚੱਪਲਾਂ ਦਾ ਫਾਂਸੀ ਲੱਗਣ ਵੇਲੇ ਪੈਰਾਂ 'ਚੋਂ ਥੱਲੇ ਨਾ ਡਿੱਗਣਾ ਤੇ ਅਜਿਹੇ ਹੀ ਕੁਝ ਹੋਰ ਤੱਥ ਸਵਾਲ ਖੜ੍ਹੇ ਕਰ ਰਹੇ ਹਨ ਕਿ ਇਹ ਖੁਦਕੁਸ਼ੀ ਹੈ ਜਾਂ ਕਤਲ।