
ਸਰਦੂਲਗੜ੍ਹ ਬੇਸ਼ੱਕ ਕੋਰੋਨਾ ਵਾਇਰਸ ਦੇ ਚਲਦਿਆਂ ਸੂਬਾ ਸਰਕਾਰ ਵਲੋਂ ਗੁਆਂਢੀ ਰਾਜਾਂ ਨਾਲ ਲਗਦੀਆਂ ਸਾਰੀਆਂ ਹੱਦਾਂ ਨੂੰ ਬਿਲਕੁਲ ਸੀਲ ਕੀਤਾ ਹੋਇਆ ਹੈ।
ਸਰਦੂਲਗੜ੍ਹ, 14 ਅਪ੍ਰੈਲ (ਵਿਨੋਦ ਜੈਨ): ਸਰਦੂਲਗੜ੍ਹ ਬੇਸ਼ੱਕ ਕੋਰੋਨਾ ਵਾਇਰਸ ਦੇ ਚਲਦਿਆਂ ਸੂਬਾ ਸਰਕਾਰ ਵਲੋਂ ਗੁਆਂਢੀ ਰਾਜਾਂ ਨਾਲ ਲਗਦੀਆਂ ਸਾਰੀਆਂ ਹੱਦਾਂ ਨੂੰ ਬਿਲਕੁਲ ਸੀਲ ਕੀਤਾ ਹੋਇਆ ਹੈ। ਹਲਕਾ ਸਰਦੂਲਗੜ੍ਹ ਦੇ ਨਾਲ ਲੱਗਦਾ ਗੁਆਂਢੀ ਸੂਬਾ ਹਰਿਆਣੇ ਦੇ ਪਿੰਡ ਰੋੜੀ ਵਿਚ ਇਕ ਔਰਤ ਕੋਰੋਨਾ ਪਾਜ਼ੇਟਿਵ ਹੋਣ ਕਰ ਕੇ ਹਰਿਆਣੇ ਦੀਆਂ ਸਾਰੀਆਂ ਹੱਦਾਂ ਨੂੰ ਸਖ਼ਤੀ ਨਾਲ ਸੀਲ ਕਰ ਦਿਤਾ ਗਿਆ ਹੈ।
ਕਿਸੇ ਵੀ ਵਿਅਕਤੀ ਨੂੰ ਹਰਿਆਣੇ ਤੋਂ ਪੰਜਾਬ ਆਉਣ-ਜਾਣ ਦੀ ਕੋਈ ਇਜਾਜ਼ਤ ਨਹੀਂ ਦਿਤੀ ਜਾ ਰਹੀ। ਇਸ ਸਾਰੇ ਮਾਮਲੇ ਨੂੰ ਲੈ ਕੇ ਸਿਵਲ ਸਰਜਨ ਮਾਨਸਾ ਵਲੋਂ ਸਿਹਤ ਵਿਭਾਗ ਸਰਦੂਲਗੜ੍ਹ ਨੂੰ ਇਕ ਪੱਤਰ ਆਈਡੀਐਸਪੀ/2020/444, ਮਿਤੀ 13/4/2020 ਨੂੰ ਜਾਰੀ ਕਰਦਿਆਂ ਕਿਹਾ ਗਿਆ ਹੈ ਕਿ ਸਿਵਲ ਸਰਜਨ ਸਿਰਸਾ (ਹਰਿਆਣਾ) ਦਾ ਇਕ ਪੱਤਰ ਜਾਰੀ ਹੋਇਆ ਹੈ ਜਿਸ ਵਿਚ ਦਸਿਆ ਗਿਆ ਹੈ ਕਿ ਰੋੜੀ (ਹਰਿਆਣਾ) ਵਿਖੇ ਕੋਰੋਨਾ ਦਾ ਕੇਸ ਪਾਜ਼ੇਟਿਵ ਪ੍ਰਾਪਤ ਹੋਇਆ ਹੈ।
File photo
ਸਬ ਡਵੀਜ਼ਨ ਸਰਦੂਲਗੜ ਅਧੀਨ ਆਉਦੇ ਪਿੰਡ ਜਟਾਣਾ ਕਲਾਂ ਅਤੇ ਕਾਹਨੇਵਾਲਾ ਰੋੜੀ ਦੇ ਤਿੰਨ ਕਿਲੋਮੀਟਰ ਏਰੀਏ ਵਿਚ ਆਉਦੇ ਹਨ ਜੋ ਕਿ ਬਫਰ ਜੋਨ ਵਿਚ ਆਉਦੇ ਹਨ ਇਨ੍ਹਾ ਪਿੰਡਾ ਦਾ ਸਰਵੇ ਕੀਤਾ ਜਾਵੇ। ਜਿਸ ਦੇ ਤਹਿਤ ਐਸ.ਐਮ.ਉ ਸਰਦੂਲਗੜ੍ਹ ਸੋਹਣ ਲਾਲ ਅਰੋੜਾ ਦੀ ਅਗਵਾਈ ਵਿਚ ਟੀਮਾ ਇਨ੍ਹਾ ਪਿੰਡਾਂ ਦਾ ਸਰਵੇ ਕਰ ਰਹੀਆ ਹਨ। ਜਦ ਇਸ ਸੰਬੰਧ ਵਿਚ ਐਸ.ਐਮ.ਉ ਸੋਹਣ ਲਾਲ ਅਰੋੜਾ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਪਿੰਡ ਜਟਾਣਾ ਕਲਾਂ ਅਤੇ ਕਾਹਨੇਵਾਲਾ ਰੋੜੀ ਤੋਂ ਤਿੰਨ ਕਿਲੋਮੀਟਰ ਦੀ ਦੂਰੀ ਤੇ ਜਿਸ ਲਈ ਸਿਹਤ ਵਿਭਾਗ ਦੀਆ ਟੀਮਾਂ ਸਰਵੇ ਕਰ ਰਹੀਆ ਹਨ ਕਿ ਕੋਈ ਵਿਅਕਤੀ ਰੋੜੀ ਤਾਂ ਨਹੀਂ ਜਾਕੇ ਆਇਆ।
ਇਸ ਸਬੰਧੀ ਡੀਐਸਪੀ ਸਰਦੂਲਗੜ੍ਹ ਸੰਜੀਵ ਗੋਇਲ ਦਾ ਕਹਿਣਾ ਹੈ ਕਿ ਸਰਦੂਲਗੜ੍ਹ ਪੁਲਿਸ ਵਲੋਂ ਹਰਿਆਣੇ ਦੀ ਹੱਦ ਉਤੇ 13 ਪੁਲਿਸ ਨਾਕੇ ਲਗਾਏ ਗਏ ਹਨ। ਜਿਨ੍ਹਾਂ ਦੀ ਸਖ਼ਤੀ ਵਧਾ ਦਿਤੀ ਗਈ ਹੈ। ਕਿਸੇ ਨੂੰ ਵੀ ਆਉਣ ਜਾਣ ਦੀ ਕੋਈ ਇਜਾਜ਼ਤ ਨਹੀਂ ਦਿਤੀ ਜਾ ਰਹੀ ਹੈ। ਇਸ ਤੋ ਇਲਾਵਾ ਸਬ ਡਵੀਜ਼ਨ ਪੁਲਿਸ ਵਲੋ ਸਰਦੂਲਗੜ੍ਹ ਸ਼ਹਿਰ ਵਿਚ ਇਕ ਫ਼ਲੈਗ ਮਾਰਚ ਵੀ ਕਢਿਆ ਗਿਆ ਅਤੇ ਲੋਕਾਂ ਨੂੰ ਹਦਾਇਤ ਕੀਤੀ ਗਈ ਸਾਰੇ ਕਰਫ਼ਿਊੁ ਦੀ ਪਾਲਣਾ ਕਰਦੇ ਹੋਏ ਅਪਣੇ ਘਰਾਂ ਵਿਚ ਰਹਿਣ।