
ਸੋਸ਼ਲ ਮੀਡੀਆ ਅਧਿਕਾਰ ਖੇਤਰ ਵਿਚ ਨਹੀਂ ਆਉਂਦੇ : ਪ੍ਰੈੱਸ ਕੌਂਸਲ ਆਫ਼ ਇੰਡੀਆ
ਚੰਡੀਗੜ੍ਹ, 15 ਅਪ੍ਰੈਲ (ਨੀਲ ਭਲਿੰਦਰ ਸਿੰਘ) : ਭਾਰਤੀ ਪ੍ਰੈਸ ਪ੍ਰੀਸ਼ਦ (ਪ੍ਰੈਸ ਕੌਂਸਲ ਆਫ਼ ਇੰਡੀਆ) ਨੇ ਇਕ ਪ੍ਰੈਸ ਬਿਆਨ ਰਾਹੀਂ ਸਪੱਸ਼ਟ ਕੀਤਾ ਹੈ ਕਿ ਇਲੈਕਟ੍ਰਾਨਿਕ ਮੀਡੀਆ, ਟੀਵੀ ਸਮਾਚਾਰ ਚੈਨਲ, ਸੋਸ਼ਲ ਮੀਡੀਆ ਯਾਨੀ ਵੱਟਸਐਪ, ਫੇਸਬੁਕ, ਟਵਿਟਰ ਉਸ ਦੇ ਅਧਿਕਾਰ ਖੇਤਰ ਵਿਚ ਨਹੀਂ ਆਉਂਦੇ ਹਨ।
'ਪ੍ਰੈਸ ਕੌਂਸਲ ਆਫ਼ ਇੰਡੀਆ (ਪੀਸੀਆਈ) ਐਕਟ ਦੀ ਧਾਰਾ-14 ਦਾ ਹਵਾਲਾ ਦਿੰਦੇ ਹੋਏ ਕਿਹਾ ਗਿਆ ਹੈ ਕਿ ਇਹ ਇਕ ਸਮਾਚਾਰ ਪੱਤਰਾਂ ਜਾਂ ਸਮਾਚਾਰ ਏਜੰਸੀ ਉਤੇ ਸ਼ਕਤੀਆਂ ਦਾ ਪ੍ਰਯੋਗ ਕਰ ਸਕਦਾ ਹੈ।
ਪ੍ਰੈੱਸ ਕੌਂਸਲ ਆਫ਼ ਇੰਡੀਆ ਐਕਟ, 1978 ਦੀ ਧਾਰਾ 14 ਸਮਾਚਾਰ ਪੱਤਰ, ਸਮਾਚਾਰ ਏਜੰਸੀ, ਸੰਪਾਦਕ ਜਾਂ ਸਬੰਧਤ ਸੰਪਾਦਕ ਨੂੰ ਸਮਾਚਾਰ ਪੱਤਰ, ਸਮਾਚਾਰ ਏਜੰਸੀ, ਸੰਪਾਦਕ ਜਾਂ ਪੱਤਰਕਾਰ ਦੇ ਆਚਰਣ ਨੂੰ ਅਸਵੀਕਾਰ ਕਰਨ ਜਾਂ ਉਸ ਨੂੰ ਰੋਕਣ ਦਾ ਅਧਿਕਾਰ ਦਿੰਦੀ ਹੈ, ਜੇਕਰ ਕੌਂਸਲ ਪਾਉਂਦੀ ਹੈ ਕਿ ਸਮਾਚਾਰ ਪੱਤਰ ਜਾਂ ਸਮਾਚਾਰ ਏਜੰਸੀ ਨੇ ਪੱਤਰਕਾਰ ਨੈਤਿਕਤਾ ਜਾਂ ਸਾਰਵਜਨਕ ਸਵਾਦ ਦੇ ਮਾਨਕਾਂ ਵਿਰੁਧ ਨਾਰਾਜ਼ਗੀ ਜਤਾਈ ਹੈ ਜਾਂ ਸੰਪਾਦਕ ਜਾਂ ਕੰਮਕਾਜੀ ਪੱਤਰਕਾਰ ਨੇ ਕੋਈ ਪੇਸ਼ੇਵਰ ਅਨਾਚਾਰ ਕੀਤਾ ਹੈ। ਪ੍ਰੈੱਸ ਕੌਂਸਲ (ਪ੍ਰੋਸੀਜਰ ਫਾਰ ਇਨਕਵਾਇਰੀ) ਵਿਨਿਯਮ, 1979 ਦਾ ਪਾਲਣ ਕਰ ਕੇ ਕੌਂਸਲ ਦੁਆਰਾ ਪ੍ਰਿੰਟ ਮੀਡੀਆ ਵਿਰੁਧ ਸ਼ਿਕਾਇਤਾਂ ਕੀਤੀਆਂ ਜਾਂਦੀਆਂ ਹਨ। ਸੁਪਰੀਮ ਕੋਰਟ ਦੇ ਸਾਬਕਾ ਜੱਜ ਜਸਟਿਸ ਸੀ.ਕੇ. ਪ੍ਰਸਾਦ ਪੀਸੀਆਈ ਦੇ ਮੌਜੂਦਾ ਚੇਅਰਮੈਨ ਹਨ।