
ਕੋਰੋਨਾਵਾਇਰਸ ਦੀ ਮਹਾਂਮਰੀ 'ਚ ਅੱਜ ਜਿੱਥੇ ਕਈ ਲੋਕ ਆਪਣੇ ਪਰਿਵਾਰਕ ਮੈਂਬਰਾਂ ਦੀਆਂ ਮਿ੍ਤਕ ਲਾਸ਼ਾਂ ਲੈਣ ਤੋਂ ਵੀ ਇਨਕਾਰ ਕਰ ਰਹੇ ਨੇ,
ਪੰਜਾਬ : ਕੋਰੋਨਾਵਾਇਰਸ ਦੀ ਮਹਾਂਮਰੀ 'ਚ ਅੱਜ ਜਿੱਥੇ ਕਈ ਲੋਕ ਆਪਣੇ ਪਰਿਵਾਰਕ ਮੈਂਬਰਾਂ ਦੀਆਂ ਮਿ੍ਤਕ ਲਾਸ਼ਾਂ ਲੈਣ ਤੋਂ ਵੀ ਇਨਕਾਰ ਕਰ ਰਹੇ ਨੇ, ਉੱਥੇ ਕਈ ਸੰਸਥਾਵਾਂ ਇਨਸਾਨੀਅਤ ਨੂੰ ਅੱਗੇ ਰੱਖ ਕੇ ਕੰਮ ਕਰ ਰਹੀਆਂ ਨੇ।
Photo
ਖ਼ਾਲਸਾ ਏਡ ਵੀ ਇਨ੍ਹਾਂ ਸੰਸਥਾਵਾਂ ਵਿਚੋਂ ਹੀ ਇੱਕ ਹੈ। ਖ਼ਾਲਸਾ ਏਡ ਪੰਜਾਬ ਤੋਂ ਅਮਰਪ੍ਰੀਤ ਸਿੰਘ ਨੇ ਦੱਸਿਆ ਕਿ ਭਾਵੇਂ ਕਿ ਦੁਨੀਆਂ ਦੇ ਹਾਲਾਤ ਬਹੁਤ ਖਰਾਬ ਨੇ, ਪਰ ਖ਼ਾਲਸਾ ਏਡ ਇੰਨ੍ਹਾਂ ਹਾਲਾਤਾਂ ਨਾਲ ਲੜਨ ਤੋਂ ਪਿੱਛੇ ਨਹੀਂ ਹਟੇਗੀ।
Photo
ਉਨ੍ਹਾਂ ਕਿਹਾ ਅਸੀਂ ਸਭ ਤੋਂ ਪਹਿਲਾਂ ਪੰਜਾਬ ਵਿਚ ਮੈਡੀਕਲ ਸਹੂਲਤ ਸ਼ੁਰੂ ਕੀਤੀ, ਜਿਸ ਵਿਚ ਦਵਾਈਆਂ, ਮਾਸਕ, ਪੀਪੀਈ ਕਿੱਟਾਂ ਪਹੁੰਚਾਈਆਂ ਗਈਆਂ। ਉਨ੍ਹਾਂ ਕਿਹਾ ਕਿ ਇਸ ਤੋਂ ਬਾਅਦ ਦੁਆਬੇ ਵਿਚ ਮਜ਼ਦੂਰ ਤਬਕੇ ਲਈ ਲੰਗਰ ਵੀ ਪਹੁੰਚਾਇਆ ਗਿਆ।
ਅਮਰਪ੍ਰੀਤ ਸਿੰਘ ਨੇ ਕਿਹਾ ਕਿ ਸਾਨੂੰ ਸਰਕਾਰ ਦੇ ਨਿਰਦੇਸ਼ਾਂ ਦੀ ਪਾਲਣਾ ਕਰਨੀ ਚਾਹੀਦੀ ਹੈ ਅਤੇ ਇੱਕ ਦੂਜੇ ਦੀ ਮਦਦ ਲਈ ਅੱਗੇ ਰਹਿਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਸਾਨੂੰ ਇਸ ਸੇਵਾ ਲਈ ਲੋੜੀਦੀਂ ਸਮਾਨ ਲਈ ਮਹਿੰਗੀ ਰਕਮ ਅਦਾ ਕਰਨੀ ਪੈ ਰਹੀ ਹੈ।
ਪਰ ਫ਼ਿਰ ਵੀ ਉਹ ਇਸ ਔਖੇ ਸਮੇਂ ਪਿੱਛੇ ਨਹੀਂ ਹਟਣਗੇ। ਉਨ੍ਹਾਂ ਦੱਸਿਆ ਕਿ ਉਹ ਪੰਜਾਬ ਤੋਂ ਬਾਅਦ ਦਿੱਲੀ, ਹਿਮਚਾਲ, ਰਾਜਸਥਾਨ, ਹਰਿਆਣਾ ਅਤੇ ਜੰਮੂ ਕਸ਼ਮੀਰ ਵਿਚ ਇਹ ਸੇਵਾ ਨੂੰ ਅੱਗੇ ਵਧਾ ਰਹੇ ਹਨ।
ਉਨ੍ਹਾਂ ਦੱਸਿਆ ਕਿ ਕੋਈ ਵੀ ਵਿਅਕਤੀ ਕਿਸੇ ਜ਼ਰੂਰਤ ਸਮੇਂ ਉਨ੍ਹਾਂ ਨਾਲ ਸੰਪਰਕ ਕਰ ਸਕਦੇ ਹਨ, ਚਾਹੇ ਕੋਈ ਵੀ ਦੇਸ਼ ਹੋਵੇ। ਉਨ੍ਹਾਂ ਲੋਕਾਂ ਨੂੰ ਧਰਮ, ਜਾਤ, ਪਾਰਟੀਬਾਜ਼ੀ ਤੋਂ ਉੱਪਰ ਉੱਠ ਕੇ ਆਪਸੀ ਮਦਦ ਅਤੇ ਸਥਾਨਕ ਸਰਕਾਰਾਂ ਦੀ ਹਦਾਇਤਾਂ ਦੀ ਪਾਲਣਾ ਕਰਨ ਲਈ ਬੇਨਤੀ ਕੀਤੀ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।