
ਖੇਤਰ ਦੇ ਪਿੰਡ ਗਦਰਾਣਾ ਵਿਚ ਗੋਲੀ ਮਾਰ ਕੇ ਨੌਜਵਾਨ ਦਾ ਕਤਲ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਮ੍ਰਿਤਕ ਦੀ ਪਹਿਚਾਣ ਗੁਰਪਾਲ ਸਿੰਘ ਨਿਵਾਸੀ ਪਿੰਡ
ਕਾਲਾਂਵਾਲੀ, 14 ਅਪ੍ਰੈਲ (ਗੁਰਮੀਤ ਸਿੰਘ ਖਾਲਸਾ): ਖੇਤਰ ਦੇ ਪਿੰਡ ਗਦਰਾਣਾ ਵਿਚ ਗੋਲੀ ਮਾਰ ਕੇ ਨੌਜਵਾਨ ਦਾ ਕਤਲ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਮ੍ਰਿਤਕ ਦੀ ਪਹਿਚਾਣ ਗੁਰਪਾਲ ਸਿੰਘ ਨਿਵਾਸੀ ਪਿੰਡ ਗਦਰਾਣਾ ਦੇ ਰੂਪ ਵਿਚ ਹੋਈ ਹੈ। ਜਾਣਕਾਰੀ ਅਨੁਸਾਰ ਟਰੈਕਟਰ ਉਤੇ ਸਵਾਰ ਹੋ ਕੇ ਖੇਤ ਤੋਂ ਘਰ ਜਾ ਰਹੇ ਕਿਸਾਨ ਗੁਰਪਾਲ ਸਿੰਘ ਨਿਵਾਸੀ ਪਿੰਡ ਗਦਰਾਣਾ ਵਲੋਂ ਰਸਤੇ ਵਿਚ ਰੁਕ ਕੇ ਕਿਸੇ ਦੁਕਾਨ ਤੋਂ ਸਾਮਾਨ ਲੈਣ ਜਾਂਦੇ ਸਮੇਂ ਗੋਲੀ ਮਾਰ ਦਿਤੀ ਗਈ।
File photo
ਗੋਲੀ ਲੱਗਣ ਤੋਂ ਬਾਅਦ ਗੁਰਪਾਲ ਸਿੰਘ ਨੂੰ ਸਿਰਸਾ ਦੇ ਨਿੱਜੀ ਹਸਪਤਾਲ ਵਿਚ ਲੈ ਜਾਇਆ ਗਿਆ। ਜਿੱਥੇ ਉਸ ਨੂੰ ਮ੍ਰਿਤ ਘੋਸ਼ਿਤ ਕਰ ਦਿਤਾ। ਕਾਲਾਂਵਾਲੀ ਪੁਲਿਸ ਨੇ ਘਟਨਾਕਰਮ ਦਾ ਜਾਇਜ਼ਾ ਲੈ ਕੇ ਆਰੋਪੀਆਂ ਸੰਦੀਪ, ਲਖਬੀਰ ਅਤੇ ਗਗਨਦੀਪ ਨਿਵਾਸੀ ਪਿੰਡ ਗਦਰਾਣਾ ਸਹਿਤ ਕਈ ਹੋਰ ਲੋਕਾਂ ਦੇ ਵਿਰੁਧ ਕਤਲ ਦਾ ਮਾਮਲਾ ਦਰਜ ਕਰ ਕੇ ਆਰੋਪੀਆਂ ਦੀ ਤਲਾਸ਼ ਸ਼ੁਰੂ ਕਰ ਦਿਤੀ ਹੈ।