
ਨੇੜਲੇ ਪਿੰਡ ਮਨੌਲੀ ਸੂਰਤ ਵਿਖੇ ਕੋਰੋਨਾ ਦੇ ਬਚਾਅ ਤੋਂ ਲਾਏ ਨਾਕੇ ਉਤੇ ਦੋ ਧਿਰਾਂ ਵਿਚ ਲੜਾਈ ਹੋ ਗਈ। ਜਿਸ ਵਿਚ ਦੋਹਾਂ ਧਿਰਾਂ ਦੇ 6 ਵਿਆਕਤੀ ਜ਼ਖ਼ਮੀ ਹੋ ਗਏ।
ਬਨੂੜ, 14 ਅਪ੍ਰੈਲ (ਅਵਤਾਰ ਸਿੰਘ) ਨੇੜਲੇ ਪਿੰਡ ਮਨੌਲੀ ਸੂਰਤ ਵਿਖੇ ਕੋਰੋਨਾ ਦੇ ਬਚਾਅ ਤੋਂ ਲਾਏ ਨਾਕੇ ਉਤੇ ਦੋ ਧਿਰਾਂ ਵਿਚ ਲੜਾਈ ਹੋ ਗਈ। ਜਿਸ ਵਿਚ ਦੋਹਾਂ ਧਿਰਾਂ ਦੇ 6 ਵਿਆਕਤੀ ਜ਼ਖ਼ਮੀ ਹੋ ਗਏ। ਜੋ ਡੇਰਾਬੱਸੀ ਤੇ ਬਨੂੜ ਦੇ ਸਿਵਲ ਹਸਪਤਾਲ ਵਿਖੇ ਜ਼ੇਰੇ ਇਲਾਜ ਹਨ। ਝਗੜੇ ਦਾ ਕਾਰਨ ਇਕ ਥਾਂ ਉੱਤੇ ਇਕੱਠ ਕਰਨ ਸਬੰਧੀ ਹੋਇਆ ਦਸਿਆ ਜਾ ਰਿਹਾ ਹੈ।
ਮਾਮਲੇ ਦੀ ਜਾਂਚ ਕਰ ਰਹੇ ਏ.ਐਸ.ਆਈ. ਗੁਰਨਾਮ ਸਿੰਘ ਨੇ ਦਸਿਆ ਕਿ ਦੋਹਾਂ ਧਿਰਾਂ ਦੇ ਬਿਆਨ ਦਰਜ ਕਰ ਲਏ ਹਨ ਤੇ ਜਾਂਚ ਕਰਨ ਉਪਰੰਤ ਅਗਲੀ ਕਾਰਵਾਈ ਅਰੰਭ ਦਿਤੀ ਜਾਵੇਗੀ।