
ਕੋਰੋਨਾ ਮਹਾਂਮਾਰੀ ਦੇ ਚੱਲਦੇ ਹੋਏ ਜਿੱਥੇ ਨਗਰ ਕੌਂਸਲ ਧਰਮਕੋਟ ਅਤੇ ਸਹਿਯੋਗੀ ਸੰਸਥਾਵਾਂ ਵੱਲੋਂ ਰੋਜਾਨਾ ਲੰਗਰਾਂ ਦੀ ਸੇਵਾ ਕੀਤੀ ਜਾਂਦੀ ਹੈ ਅੱਜ ਨਗਰ ਕਾਸਲ ਧਰਮਕੋਟ
ਧਰਮਕੋਟ, 14 ਅਪ੍ਰੈਲ (ਦਵਿੰਦਰ ਸਿੰਘ ਬਿੱਟੂ) : ਕੋਰੋਨਾ ਮਹਾਂਮਾਰੀ ਦੇ ਚੱਲਦੇ ਹੋਏ ਜਿੱਥੇ ਨਗਰ ਕੌਂਸਲ ਧਰਮਕੋਟ ਅਤੇ ਸਹਿਯੋਗੀ ਸੰਸਥਾਵਾਂ ਵੱਲੋਂ ਰੋਜਾਨਾ ਲੰਗਰਾਂ ਦੀ ਸੇਵਾ ਕੀਤੀ ਜਾਂਦੀ ਹੈ ਅੱਜ ਨਗਰ ਕਾਸਲ ਧਰਮਕੋਟ ਵਿਖੇ ਕੱਪੜਾ ਯੂਨੀਅਨ ਧਰਮਕੋਟ ਵੱਲੋਂ ਦਵਿੰਦਰ ਛਾਬੜਾ ਪ੍ਰਧਾਨ ਵਪਾਰ ਮੰਡਲ ਧਰਮਕੋਟ ਦੀ ਹਾਜਰੀ ਵਿੱਚ ਸਮੂਹ ਕੱਪੜਾ ਦੁਕਾਨਦਾਰਾਂ ਵੱਲੋਂ ਚੱਲ ਰਹੇ ਰੋਜਾਨਾ ਲੰਗਰਾਂ ਵਿੱਚ 31 ਹਜ਼ਾਰ ਦੀ ਸੇਵਾ ਨਗਰ ਕੌਂਸਲ ਵਿਖੇ ਪ੍ਰਧਾਨ ਇੰਦਰਪ੍ਰੀਤ ਸਿੰਘ ਬੰਟੀ ਨੂੰ ਸੌਂਪੀ।
File photo
ਇਸ ਮੌਕੇ ਦਵਿੰਦਰ ਛਾਬੜਾ ਪ੍ਰਧਾਨ ਵਪਾਰ ਮੰਡਲ ਨੇ ਆਖਿਆ ਕਿ ਲੰਗਰਾਂ ਦੀ ਸੇਵਾ ਸਭ ਤੋਂ ਵੱਡੀ ਸੇਵਾ ਹੈ ਇਸ ਵਿੱਚ ਸਾਡੀ ਕੱਪੜਾ ਯੂਨੀਅਨ ਵੱਲੋਂ ਕੁਝ ਸੇਵਾ ਕੀਤੀ ਗਈ ਹੈ ਤਾਂ ਕਿ ਕੋਈ ਵੀ ਗਰੀਬ ਭੁੱਖਾ ਨਾ ਸੋਵੇ। ਇਸ ਮੌਕੇ ਪ੍ਰਧਾਨ ਨਗਰ ਕੌਂਸਲ ਇੰਦਰਪ੍ਰੀਤ ਸਿੰਘ ਬੰਟੀ ਅਤੇ ਜਤਿੰਦਰ ਖੁੱਲਰ ਵੱਲੋਂ ਸਮੂਹ ਕੱਪੜਾ ਯੂਨੀਅਨ ਦਾ ਧੰਨਵਾਦ ਕੀਤਾ। ਉਨ੍ਹਾਂ ਨੇ ਕਿਹਾ ਕਿ ਸ਼ਹਿਰ ਨਿਵਾਸੀਆਂ ਦੇ ਸਹਿਯੋਗ ਨਾਲ ਹੀ ਇਹ ਲੰਗਰ 23 ਮਾਰਚ ਤੋਂ ਲਗਾਤਾਰ ਚੱਲ ਰਹੇ ਹਨ।