ਜ਼ਮੀਨੀ ਵਿਵਾਦ ਨੂੰ ਲੈ ਕੇ ਭਰਾ ਨੇ ਕੀਤਾ ਭਰਾ ਦਾ ਕਤਲ
Published : Apr 15, 2021, 2:05 pm IST
Updated : Apr 15, 2021, 2:14 pm IST
SHARE ARTICLE
 murder
murder

ਭਤੀਜਾ ਗੰਭੀਰ ਜ਼ਖ਼ਮੀ

ਫਿਰੋਜ਼ਪੁਰ (ਪਰਮਜੀਤ ਸਿੰਘ) ਗੁਰੂਹਰਸਹਾਏ ਦੇ ਪਿੰਡ ਚੱਕ ਪੰਜੇ ਕੇ ਵਿਖੇ ਪਿਛਲੇ ਤਿੰਨ ਸਾਲ ਤੋਂ ਸ਼ਰੀਕੇ ਵਿਚ ਚੱਲ ਰਹੇ ਜ਼ਮੀਨੀ ਵਿਵਾਦ ਦੇ ਚਲਦਿਆਂ  ਭਰਾ ਨੇ ਚਚੇਰੇ ਭਰਾ ਨੂੰ ਗੋਲੀ ਮਾਰ ਕੇ ਮੌਤ ਦੇ ਘਾਟ ਉਤਾਰ ਦਿੱਤਾ ਜਦਕਿ ਇਸ ਹਮਲੇ ਵਿੱਚ ਉਸ ਦਾ ਭਤੀਜਾ ਜ਼ਖ਼ਮੀ ਹੋ ਗਿਆ। ਜਿਸ ਨੂੰ ਜ਼ਖਮੀ ਹਾਲਤ ਵਿਚ ਫਰੀਦਕੋਟ ਮੈਡੀਕਲ ਕਾਲਜ ਵਿਖੇ ਦਾਖ਼ਲ ਕਰਵਾਇਆ ਗਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਮ੍ਰਿਤਕ ਦੇ ਭਰਾ ਨੇ ਦੱਸਿਆ ਕਿ ਪਿਛਲੇ ਤਿੰਨ ਸਾਲਾਂ ਤੋਂ ਜ਼ਮੀਨੀ ਵਿਵਾਦ ਨੂੰ ਲੈ ਕੇ ਉਸ ਦਾ ਚਾਚਾ ਜ਼ਮੀਨ ਹਥਿਆਉਣ ਲਈ ਲਗਾਤਾਰ ਉਨ੍ਹਾਂ ਤੇ ਹਮਲੇ ਕਰਦਾ ਆ ਰਿਹਾ ਹੈ।

PHOTOMahinder Singh's Brother

ਉਸ ਨੇ ਦੱਸਿਆ ਕਿ ਬੁੱਧਵਾਰ ਸ਼ਾਮ ਨੂੰ ਉਸ ਦਾ ਭਰਾ ਮਹਿੰਦਰ ਸਿੰਘ ਅਤੇ  ਉਸ ਦਾ ਭਤੀਜਾ ਦਵਾਈ ਲੈਣ ਲਈ ਪੰਜੇ ਕੇ ਉਤਾਡ਼ ਵਿਖੇ ਜਾ ਰਹੇ ਸਨ ਤਾਂ  ਪਿੰਡ ਰੁਕਨਾ ਬੋਦਲਾ ਵਿਖੇ ਪੁੱਜਣ ਤੇ ਉਸ ਦੇ ਚਾਚੇ ਗੁਰਦੇਵ ਨੇ ਦਰਜਨ ਸਾਥੀਆਂ ਨੂੰ ਨਾਲ ਲੈਕੇ ਉਸ ਦੇ ਭਰਾ ਤੇ ਭਤੀਜੇ ਉਪਰ ਗੋਲੀ ਚਲਾ ਦਿੱਤੀ। ਜਿਸ ਹਮਲੇ ਵਿੱਚ ਗੋਲੀ ਲੱਗਣ ਨਾਲ ਉਸ ਦੇ ਭਰਾ ਦੀ ਮੌਕੇ ਤੇ ਹੀ ਮੌਤ ਹੋ ਗਈ ਅਤੇ ਉਸ ਦਾ ਭਤੀਜਾ ਗੰਭੀਰ ਰੂਪ ਵਿਚ ਜ਼ਖ਼ਮੀ ਹੋ ਗਿਆ ਜਿਸ ਨੂੰ ਫਰੀਦਕੋਟ ਮੈਡੀਕਲ ਕਾਲਜ ਵਿਖੇ ਇਲਾਜ ਲਈ ਦਾਖ਼ਲ ਕਰਾਇਆ ਗਿਆ ਹੈ।

Mahinder Singh's FamilyMahinder Singh's Family

ਮ੍ਰਿਤਕ ਦੇ ਭਰਾ ਨੇ ਗੁਰੂ ਹਰਸਹਾਏ ਪੁਲਿਸ  ਉੱਪਰ ਦੋਸ਼ ਲਗਾਉਂਦੇ ਹੋਏ ਕਿਹਾ ਕਿ ਬੁੱਧਵਾਰ ਸਵੇਰੇ ਵੀ ੳਨ੍ਹਾਂ ਦੇ ਚਾਚੇ ਵੱਲੋਂ ਫਾਇਰਿੰਗ ਕੀਤੀ ਗਈ ਸੀ ਜਿਸ ਬਾਰੇ ਪੁਲਿਸ ਨੂੰ ਸਬੂਤ ਦਿੱਤੇ ਗਏ ਸਨ ਪਰ ਪੁਲਿਸ ਵੱਲੋਂ ਕੋਈ ਵੀ ਕਾਰਵਾਈ ਨਹੀਂ ਕੀਤੀ ਗਈ। ਮ੍ਰਿਤਕ ਦੇ ਭਰਾ ਨੇ ਕਿਹਾ ਕਿ  ਜੇਕਰ ਪੁਲਿਸ ਨੇ ਸਵੇਰੇ ਕਾਰਵਾਈ ਕੀਤੀ ਹੁੰਦੀ ਤਾਂ ਉਸ ਦੇ ਭਰਾ ਮਹਿੰਦਰ ਸਿੰਘ ਦੀ ਮੌਤ ਨਹੀਂ ਹੋਣੀ ਸੀ।

Wardev Singh MannWardev Singh Noni Mann

ਗੁਰੂਹਰਸਹਾਏ ਹਲਕੇ ਦੇ ਇੰਚਾਰਜ ਅਤੇ ਜ਼ਿਲ੍ਹਾ ਜਥੇਦਾਰ ਵਰਦੇਵ ਸਿੰਘ ਨੋਨੀ ਮਾਨ ਨੇ ਕਿਹਾ ਅਕਾਲੀ ਵਰਕਰ ਮਹਿੰਦਰ ਸਿੰਘ ਦਾ ਗੋਲੀਆਂ ਮਾਰ ਕੇ ਅੱਜ ਕਤਲ ਕਰ ਦਿੱਤਾ ਗਿਆ। ਇਹ ਪਹਿਲੀ ਵਾਰ ਨਹੀਂ ਜਦੋਂ ਇਸ ਪਰਿਵਾਰ ਉੱਤੇ ਹਮਲਾ ਹੋਇਆ ਹੋਵੇ,ਬਲਕਿ ਜਦੋਂ ਦੀ ਕਾਂਗਰਸ ਸਰਕਾਰ ਬਣੀ ਹੈ ਇਸ ਪਰਿਵਾਰ ਤੇ ਅਨੇਕਾਂ ਕਾਤਲਾਨਾ ਹਮਲੇ ਹੁੰਦੇ ਆਏ ਹਨ। ਮੁਲਜ਼ਮਾਂ ਉਪਰ ਪਹਿਲਾਂ ਵੀ ਦੋ ਪਰਚੇ ਧਾਰਾ 307 ਦੇ ਦਰਜ਼ ਹਨ ਪਰ ਪੁਲਿਸ ਨੇ ਇੱਕ ਵੀ ਕਾਂਗਰਸੀ ਵਿਅਕਤੀ ਨੂੰ ਗ੍ਰਿਫਤਾਰ ਨਹੀਂ ਕੀਤਾ। ਇਹ ਕਤਲ ਰਾਣੇ ਸੋਢੀ ਦੀ ਸਿਆਸੀ ਸ਼ਹਿ ਦਾ ਨਤੀਜਾ ਹੈ। ਜੇਕਰ ਵੇਲੇ ਸਿਰ ਕਾਰਵਾਈ ਕੀਤੀ ਹੁੰਦੀ ਤਾਂ ਇਹ ਨੌਜਵਾਨ ਦੀ ਮੌਤ ਨਹੀਂ ਹੋਣੀ ਸੀ। 

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਮਾਸਟਰ ਸਲੀਮ ਦੇ ਪਿਤਾ ਪੂਰਨ ਸ਼ਾਹ ਕੋਟੀ ਦਾ ਹੋਇਆ ਦੇਹਾਂਤ

22 Dec 2025 3:16 PM

328 Missing Guru Granth Sahib Saroop : '328 ਸਰੂਪ ਅਤੇ ਗੁਰੂ ਗ੍ਰੰਥ ਸਾਹਿਬ ਕਦੇ ਚੋਰੀ ਨਹੀਂ ਹੋਏ'

21 Dec 2025 3:16 PM

faridkot Rupinder kaur Case : 'ਪਤੀ ਨੂੰ ਮਾਰਨ ਵਾਲੀ Rupinder kaur ਨੂੰ ਜੇਲ੍ਹ 'ਚ ਵੀ ਕੋਈ ਪਛਤਾਵਾ ਨਹੀਂ'

21 Dec 2025 3:16 PM

Rana Balachauria: ਪ੍ਰਬਧੰਕਾਂ ਨੇ ਖੂਨੀ ਖ਼ੌਫ਼ਨਾਕ ਮੰਜ਼ਰ ਦੀ ਦੱਸੀ ਇਕੱਲੀ-ਇਕੱਲੀ ਗੱਲ,Mankirat ਕਿੱਥੋਂ ਮੁੜਿਆ ਵਾਪਸ?

20 Dec 2025 3:21 PM

''ਪੰਜਾਬ ਦੇ ਹਿੱਤਾਂ ਲਈ ਜੇ ਜ਼ਰੂਰੀ ਹੋਇਆ ਤਾਂ ਗਠਜੋੜ ਜ਼ਰੂਰ ਹੋਵੇਗਾ'', ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ

20 Dec 2025 3:21 PM
Advertisement