
ਸਸਤੇ ਭਾਅ 'ਤੇ ਮਿਆਰੀ ਆਟਾ ਮੁਹੱਈਆ ਕਰਵਾਉਣਾ ਪਨਸਪ ਦਾ ਟੀਚਾ: ਆਸ਼ੂ
ਚੰਡੀਗੜ੍ਹ: ਪੰਜਾਬ ਸਟੇਟ ਸਿਵਲ ਸਪਲਾਈਜ਼ ਕਾਰਪੋਰੇਸ਼ਨ ਲਿਮਿਟਿਡ (ਪਨਸਪ) ਵੱਲੋਂ ਚੱਕੀ ਆਟੇ ਦੀ ਸ਼ੁਰੂਆਤ ਕੀਤੀ ਗਈ, ਜਿਸ ਨੂੰ ਭਰਤ ਭੂਸ਼ਣ ਆਸ਼ੂ, ਖੁਰਾਕ, ਸਿਵਲ ਸਪਲਾਈਜ਼ ਮੰਤਰੀ ਪੰਜਾਬ ਵੱਲੋਂ ਲਾਂਚ ਕੀਤਾ ਗਿਆ।
Bharat Bhushan Ashu
ਇਸ ਮੌਕੇ ਪੰਜਾਬ ਸਟੇਟ ਸਿਵਲ ਸਪਲਾਈਜ਼ ਕਾਰਪੋਰੇਸ਼ਨ ਲਿਮਿਟਿਡ ਦੇ ਚੇਅਰਮੈਨ ਤਜਿੰਦਰਪਾਲ ਸਿੰਘ ਬਿਟੂ, ਬਾਵਾ ਹੈਨਰੀ, ਐਮ.ਐਲ.ਏ., ਸੀਨੀਅਰ ਵਾਈਸ ਚੇਅਰਮੈਨ ਨਰਿੰਦਰਪਾਲ ਵਰਮਾ, ਮੈਨੇਜਿੰਗ ਡਾਇਰੈਕਟਰ, ਪਨਸਪ, ਦਿਲਰਾਜ ਸਿੰਘ, ਆਈ.ਏ.ਐਸ. ਅਤੇ ਹੋਰ ਪਨਸਪ ਦੇ ਉੱਚ ਅਧਿਕਾਰੀ ਹਾਜ਼ਰ ਸਨ।ਇਸ ਮੌਕੇ ਆਸ਼ੂ ਨੇ ਕਿਹਾ ਕਿ ਪਨਸਪ ਵੱਲੋਂ ਇਸ ਆਟੇ ਵਿੱਚ ਪੰਜਾਬ ਰਾਜ ਦੀ ਉੱਚ ਮਿਆਰੀ ਕਣਕ ਵਰਤੀ ਗਈ ਹੈ।
PUNSUP
ਉਹਨਾਂ ਕਿਹਾ ਕਿ ਪਨਸਪ ਵੱਲੋਂ ਨਾ-ਮਾਤਰ ਲਾਭ ਰੱਖਦੇ ਹੋਏ ਇਸ ਚੱਕੀ ਆਟੇ ਦੀ ਸ਼ੁਰੂਆਤੀ ਕੀਮਤ 25 ਰੁਪਏ ਪ੍ਰਤੀ ਕਿਲੋ ਰੱਖੀ ਗਈ ਹੈ ਅਤੇ ਖਪਤਕਾਰਾਂ ਨੂੰ ਇਸ ਕਿਫ਼ਾਇਤੀ ਕੀਮਤ 'ਤੇ ਵੇਚਣ ਦਾ ਫੈਸਲਾ ਲਿਆ ਗਿਆ ਹੈ। ਖੁਰਾਕ ਮੰਤਰੀ ਨੇ ਕਿਹਾ ਕਿ ਪੰਜਾਬ ਦੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਸਰਕਾਰ ਵੱਲੋਂ ਸੂਬੇ ਦੇ ਲੋਕਾਂ ਨੂੰ ਉੱਚ ਮਿਆਰੀ ਆਟਾ ਕਿਫ਼ਾਇਤੀ ਕੀਮਤਾਂ 'ਤੇ ਮੁਹੱਈਆ ਕਰਵਾਉਣ ਲਈ ਇਹ ਉਪਰਾਲਾ ਕੀਤਾ ਗਿਆ ਹੈ।