
ਸੁਖਬੀਰ ਸਿੰਘ ਬਾਦਲ ਨੇ ਜਿੱਤਣ ਲਈ ਦਲਿਤ ਪੱਤਾ ਖੇਡਣ ਦਾ ਫ਼ੈਸਲਾ ਕੀਤਾ.
ਅਕਾਲੀ ਦਲ ਨੂੰ 'ਪੰਜਾਬ ਪਾਰਟੀ' ਬਣਾ ਦੇਣ ਮਗਰੋਂ, ਹਰ ਚੋਣ ਵਿਚ ਸਿੱਖ ਵੋਟਰਾਂ ਦੀ ਕਮੀ ਪੂਰੀ ਕਰਨ ਲਈ ਕਦੇ ਸੌਦਾ ਸਾਧ, ਕਦੇ ਭਾਜਪਾ ਨਾਲ ਗਠਜੋੜ ਕਰਦੇ ਹਨ ਤੇ ਇਸ ਵਾਰ 'ਦਲਿਤਾਂ' ਦੇ ਕੰਧਾੜੇ ਚੜ੍ਹ ਕੇ ਸੱਤਾ ਪ੍ਰਾਪਤੀ ਦਾ ਯਤਨ ਹੋਵੇਗਾ ਪਰ 'ਪੰਥਕ ਏਜੰਡੇ' ਨੂੰ ਸਦਾ ਲਈ ਖ਼ੈਰ-ਆਬਾਦ!
ਜਲੰਧਰ, ਚੰਡੀਗੜ੍ਹ, 14 ਅਪ੍ਰੈਲ (ਅਜੀਤ ਸਿੰਘ ਬੁਲੰਦ): ਸ਼ੋ੍ਰਮਣੀ ਅਕਾਲੀ ਦਲ (ਬਾਦਲ) ਜਦ ਦਾ 'ਪੰਜਾਬੀ ਪਾਰਟੀ' ਵਿਚ ਤਬਦੀਲ ਹੋਇਆ ਹੈ, ਉਸ ਨੂੰ ਹਰ ਵਾਰ ਸਿੱਖ ਵੋਟਰਾਂ ਦੀ ਕਮੀ ਪੂਰੀ ਕਰਨ ਲਈ ਕਿਸੇ ਨਾ ਕਿਸੇ ਗ਼ੈਰ ਪੰਥਕ ਧਿਰ ਦਾ ਹੱਥ ਫੜਨਾ ਪੈਂਦਾ ਹੈ | ਇਕ ਵਾਰ ਸੌਦਾ ਸਾਧ ਅੱਗੇ ਜਾ ਮੱਥੇ ਟੇਕਦੇ ਹਨ ਤਾਂ ਦੂਜੀ ਵਾਰ ਬੀਜੇਪੀ ਅੱਗੇ ਪੂਰੀ ਤਰ੍ਹਾਂ ਹੀ ਆਤਮ ਸਮਰਪਣ ਕਰ ਕੇ 'ਪਤੀ-ਪਤਨੀ' ਵਾਲਾ ਰਿਸ਼ਤਾ ਜੋੜ ਲੈਂਦੇ ਹਨ | ਇਸ ਵਾਰ ਉਹ ਆਸਰਾ ਵੀ, ਹਾਲ ਦੀ ਘੜੀ ਟੁਟ ਗਿਆ ਨਜ਼ਰ ਆਉਂਦਾ ਹੈ ਤਾਂ ਸੁਖਬੀਰ ਬਾਦਲ ਨੇ ਪਹਿਲਾਂ ਸਾਰੀਆਂ ਰੀਜਨਲ ਪਾਰਟੀਆਂ ਦਾ ਏਕਾ ਕਰਨ ਲਈ ਹਵਾਈ ਜਹਾਜ਼ ਨੂੰ ਦੇਸ਼ ਦੇ ਕਈ ਹਿੱਸਿਆਂ ਵਿਚ ਘੁਮਾਇਆ ਪਰ ਸਫ਼ਲਤਾ ਨਾ ਮਿਲਣ ਤੇ ਹੁਣ ਦਲਿਤ ਪੱਤਾ ਖੇਡਣ ਦਾ ਫ਼ੈਸਲਾ ਕਰ ਕੇ ਦਲਿਤ ਵੋਟਰਾਂ ਸਾਹਮਣੇ ਇਹ ਪੇਸ਼ਕਸ਼ ਰੱਖੀ ਹੈ ਕਿ ਉਨ੍ਹਾਂ ਦੀ ਪਾਰਟੀ ਚੋਣਾਂ ਜਿੱਤ ਗਈ ਤਾਂ ਕਿਸੇ ਦਲਿਤ ਨੂੰ ਹੀ ਉਪ ਮੱੁਖ ਮੰਤਰੀ ਬਣਾਇਆ ਜਾਵੇਗਾ | ਇਸ ਵੇਲੇ ਬਾਦਲ ਅਕਾਲੀ ਦਲ ਦਾ ਇਕੋ ਨਿਸ਼ਾਨਾ ਰਹਿ ਗਿਆ ਹੈ ਕਿ ਕੁੱਝ ਵੀ ਕਰਨਾ ਪਵੇ, ਸਿਧਾਂਤ ਨਾਲ ਕੋਈ ਵੀ ਸਮਝੌਤਾ ਕਰਨਾ ਪਵੇ, ਕਿਸੇ ਗੱਲ ਦੀ ਚਿੰਤਾ ਨਹੀਂ ਕਰਨੀ..... ਕੇਵਲ ਇਹੀ ਵੇਖਣਾ ਹੈ ਕਿ ਸੱਤਾ ਬਾਦਲ ਪ੍ਰਵਾਰ ਕੋਲ ਹੀ ਰਹੇ | ਦਲਿਤ ਵੋਟਰਾਂ ਦੀ ਆਬਾਦੀ ਪੰਜਾਬ ਵਿਚ 32 ਫ਼ੀ ਸਦੀ ਹੈ ਤੇ ਕਿਸੇ ਨੂੰ ਜਿਤਾ ਵੀ ਸਕਦੇ ਹਨ ਤੇ ਹਰਾ ਵੀ ਸਕਦੇ ਹਨ ਪਰ ਇਸ ਵਾਰ ਦਲਿਤ ਆਗੂ ਮਹਿਸੂਸ ਕਰਦੇ ਹਨ ਕਿ ਬਾਦਲ ਅਪਣੇ 'ਬੇਸ' (ਸਿੱਖ ਵੋਟਰ) ਨੂੰ ਏਨਾ ਜ਼ਿਆਦਾ ਗੁਆ ਚੁੱਕਾ ਹੈ ਕਿ ਨਾ ਇਹ ਆਪ ਸੱਤਾ ਵਿਚ ਆ ਸਕਦਾ ਹੈ, ਨਾ ਦਲਿਤਾਂ ਨਾਲ ਵਾਅਦਾ ਪੁਗਾ ਸਕੇਗਾ |
ਇਸ ਸਬੰਧੀ ਜਲੰਧਰ ਤੋਂ ਸਾਡੇ ਪ੍ਰਤੀਨਿਧ ਦੀ ਰੀਪੋਰਟ ਵਿਚ ਦਸਿਆ ਗਿਆ ਹੈ ਕਿ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਅੱਜ ਜਲੰਧਰ ਵਿਖੇਡਾ. ਭੀਮ ਰਾਓ ਅੰਬੇਦਕਰ ਦੇ130 ਵੇਂ ਜਨਮ ਦਿਵਸ ਮੌਕੇ ਜਲੰਧਰ ਵਿਖੇ ਇਕ ਸਮਾਗਮ ਵਿਚ ਪਹੁੰਚੇ ਅਤੇ ਇਸ ਮੌਕੇ ਉਨ੍ਹਾਂ ਜਿਥੇ ਅੰਬੇਦਕਰ ਸਾਹਿਬ ਨੂੰ ਸ਼ਰਧਾਂਜਲੀ ਅਰਪਿਤ ਕੀਤੀ ਉੱਥੇ ਹੀ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ
ਉਨ੍ਹਾਂ ਕਿਹਾ ਕਿ ਕਾਂਗਰਸ ਸਰਕਾਰ ਪੰਜਾਬ ਵਿਚ ਪੂਰੀ ਤਰ੍ਹਾਂ ਨਾਲ ਫੇਲ ਸਾਬਤ ਹੋਈ ਹੈ | ਉਨ੍ਹਾਂ ਕਿਹਾ ਕਿ 2022 ਵਿਚ ਪੰਜਾਬ ਵਿਚ ਦੁਬਾਰਾ ਅਕਾਲੀ ਦਲ ਦੀ ਸਰਕਾਰ ਬਣੇਗੀ ਅਤੇ ਜਿਵੇਂ ਹੀ ਅਕਾਲੀ ਸਰਕਾਰ ਬਣਦੀ ਹੈ ਉਵੇਂ ਹੀ ਇਕ ਦਲਿਤ ਚੇਹਰੇ ਨੂੰ ਪੰਜਾਬ ਦਾ ਉਪ ਮੁੱਖ ਮੰਤਰੀ ਬਣਾਇਆ ਜਾਵੇਗਾ | ਉਨ੍ਹਾਂ ਕਿਹਾ ਕਿ ਪੰਜਾਬ ਦੇ ਦੋਆਬੇ ਖੇਤਰ ਵਿਚ ਬਾਬਾ ਸਾਹਿਬ ਅੰਬੇਦਕਰ ਦੇ ਨਾਂ 'ਤੇ ਇਕ ਯੁਨੀਵਰਸਿਟੀ ਬਣਾਈ ਜਾਵੇਗੀ | ਉਨ੍ਹਾਂ ਕਿਹਾ ਕਿ ਅਕਾਲੀ ਦਲ ਦੀ ਸਰਕਾਰ ਵੇਲੇ ਹਮੇਸ਼ਾ ਦਲਿਤਾਂ ਨੂੰ ਪੂਰਾ ਮਾਣ ਸਤਿimageਕਾਰ ਦਿਤਾ ਗਿਆ ਸੀ | ਪਰ ਕਾਂਗਰਸ ਨੇ ਪੰਜਾਬ ਦੇ ਦਲਿਤ ਵਿਦਿਆਰਥੀਆਂ ਦੇ ਪੈਸੇ ਵਿਚ ਹੀ ਗਬਨ ਕੀਤਾ ਹੈ | ਇਸ ਮੌਕੇ ਪੱਤਰਕਾਰਾਂ ਨੇ ਉਨ੍ਹਾਂ ਨਾਲ ਹੋਰ ਸਵਾਲ ਜਵਾਬ ਕਰਨੇ ਚਾਹੇ ਪਰ ਉਨ੍ਹਾਂ ਕਿਸੇ ਦਾ ਕੋਈ ਜਵਾਬ ਨਹੀਂ ਦਿਤਾ | ਇਸ ਮੌਕੇ ਹੋਰਨਾ ਤੋਂ ਅਲਾਵਾ ਪਵਨ ਟੀਨੂ, ਸਰਬਜੀਤ ਮਕੱੜ, ਸੇਠ ਸਤਪਾਲ ਮੱਲ ਆਦਿ ਵੀ ਮੌਜੂਦ ਰਹੇ |