ਖ਼ਬਰਾਂ |

ਤਾਜ਼ਾ |

ਗੱਡੀ ਨਾਲ ਹੋਈ ਟੱਕਰ 'ਚ ਰਿਕਸ਼ਾ ਚਾਲਕ ਦੀ ਮੌਤ

By : KOMALJEET

Published : Apr 15, 2023, 8:47 pm IST
Updated : Apr 15, 2023, 8:49 pm IST
SHARE ARTICLE
representational Image
representational Image

ਗ਼ਲਤ ਪਾਸੇ ਤੋਂ ਆ ਰਿਹਾ ਸੀ ਰਿਕਸ਼ਾ ਚਾਲਕ ਪ੍ਰਵਾਸੀ

ਰੂਪਨਗਰ (ਮਨਪ੍ਰੀਤ ਚਾਹਲ) : ਅੱਜ ਰੋਪੜ ਬਾਈਪਾਸ 'ਤੇ ਗ਼ਲਤ ਪਾਸੇ ਤੋਂ ਜਾ ਰਹੇ ਇੱਕ ਰਿਕਸ਼ਾ ਚਾਲਕ ਦੀ ਸਾਹਮਣੇ ਤੋਂ ਆ ਰਹੀ ਇੱਕ ਕਾਰ ਵਿਚ ਵੱਜਣ  ਕਾਰਨ ਮੌਤ ਹੋ ਗਈ। ਹਾਦਸੇ ਦੌਰਾਨ ਕਾਰ ਚਾਲਕ ਜੈ ਕੁਮਾਰ ਸ਼ਰਮਾ ਜਲੰਧਰ ਤੋਂ ਚੰਡੀਗੜ੍ਹ ਜਾ ਰਿਹਾ ਸੀ ਜਦੋਂ ਉਹ ਰੋਪੜ ਬਾਈਪਾਸ 'ਤੇ ਪਹੁੰਚਿਆ ਤਾਂ ਗ਼ਲਤ ਪਾਸੇ ਤੋਂ ਸਾਹਮਣੇ ਤੋਂ ਇੱਕ ਰਿਕਸ਼ਾ ਚਾਲਕ ਪਰਵਾਸੀ ਆ ਰਿਹਾ ਸੀ। ਜਦੋਂ ਕਿ ਇਸ ਸੜਕ ਦੇ ਵਿਚਕਾਰ ਡਿਵਾਈਡਰ ਹੈ ਅਤੇ ਆਉਣ-ਜਾਣ ਦੇ ਰਸਤੇ ਵੱਖਰੇ ਹਨ।

ਜਾਂਚ ਅਧਿਕਾਰੀ ਸੁੱਚਾ ਸਿੰਘ ਅਤੇ ਕਾਰ ਚਾਲਕ ਜੈ ਕੁਮਾਰ ਸ਼ਰਮਾ ਨੇ ਦੱਸਿਆ ਕਿ ਰਿਕਸ਼ਾ ਚਾਲਕ ਗ਼ਲਤ ਪਾਸੇ ਤੋਂ ਆ ਕੇ ਕਾਰ ਦੇ ਵਿਚ ਵਜਿਆ, ਰਿਕਸ਼ਾ ਚਾਲਕ ਨੂੰ ਕਾਰ ਚਾਲਕ ਨੇ ਬਚਾਉਣ ਦੀ ਕੋਸ਼ਿਸ਼ ਕੀਤੀ ਪਰ ਉਹ ਡਿਵਾਈਡਰ ਦੇ ਬਿਲਕੁਲ ਨਾਲ ਕਾਰ ਦੇ ਸਾਹਮਣੇ ਆ ਗਿਆ।

ਰਾਹਗੀਰਾਂ ਅਤੇ ਪ੍ਰਤੱਖਦਰਸ਼ੀਆਂ ਨੇ ਵੀ ਇਸ ਗੱਲ ਦੀ ਗਵਾਹੀ ਭਰੀ ਕਿ ਰਿਕਸ਼ਾ ਚਾਲਕ ਗ਼ਲਤ ਪਾਸੇ ਤੋਂ ਆ ਕੇ ਕਾਰ ਵਿਚ ਵੱਜਿਆ। ਪੁਲਿਸ ਵਲੋਂ ਮਾਮਲਾ ਦਰਜ ਕਰ ਕੇ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ।

Tags: accident

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਸੋਨੇ-ਚਾਂਦੀ ਦੀਆਂ ਕੀਮਤਾਂ 'ਚ ਵੱਡਾ ਉਛਾਲ, ਜਾਣੋ ਅੱਜ ਦੇ ਨਵੇਂ ਰੇਟ

06 Nov 2026 2:11 PM

MLA ਅਮਨਦੀਪ ਅਰੋੜਾ ਦੇ ਘਰ 27 ਘੰਟਿਆਂ ਤੋਂ ED ਦੀ ਰੇਡ ਜਾਰੀ, ਕਈ ਥਾਵਾਂ 'ਤੇ ਛਾਪੇਮਾਰੀ!

05 Nov 2026 1:13 PM

ਗਿੱਲ ਰੋਡ 'ਤੇ ਦਰਦਨਾਕ ਹਾਦਸਾ, PRTC Bus ਦੇ ਟਾਇਰ ਹੇਠਾਂ ਆਉਣ ਨਾਲ ਨੌਜਵਾਨ ਦੀ ਮੌਤ

04 Nov 2026 2:53 PM

ਸੋਨੇ-ਚਾਂਦੀ ਦੀਆਂ ਕੀਮਤਾਂ 'ਚ ਗਿਰਾਵਟ, ਕੀ ਹੁਣ ਖਰੀਦਦਾਰੀ ਕਰਨ ਦਾ ਸਹੀ ਸਮਾਂ ?

03 Nov 2026 2:58 PM

BJP Joining | ਜੌੜਾਮਾਜਰਾ, ਪਠਾਨਮਾਜਰਾ ਤੇ ਕੁੰਵਰ ਵਿਜੇ ਪ੍ਰਤਾਪ ਨੇ ਫੜਿਆ BJP ਦਾ ਪੱਲਾ, ਦਿੱਲੀ 'ਚ ਹੋਏ ਸ਼ਾਮਿਲ

02 Nov 2026 1:23 PM
Advertisement