
Patiala News : ਦਿੱਤੂਪੁਰ ਦੇ ਰਹਿਣ ਵਾਲੇ ਕਿਸਾਨ ਦੀ ਨਿਕਲੀ ਲੈਟਰੀ
Sukhdev Singh, who earned Rs 10,000 per month in Patiala, became the owner of Rs 1.5 crore News in punjabi : ਕਿਹਾ ਜਾਂਦਾ ਹੈ ਕਿ ਲਾਟਰੀ ਕਿਸਮਤ ਦੀ ਖੇਡ ਹੈ। ਇਹ ਕਿਸੇ ਕਿਸੇ ਨੂੰ ਨਿਕਲਦੀ ਹੈ ਤੇ ਜਿਸ ਨੂੰ ਨਿਕਲਦੀ ਹੈ ਉਸ ਦੀ ਕਿਸਮਤ ਬਣਾ ਦਿੰਦੀ ਹੈ। ਅਜਿਹੀ ਘਟਨਾ ਪਟਿਆਲਾ ਤੋਂ ਸਾਹਮਣੇ ਆਈ ਹੈ। ਜਿੱਥੇ ਇਕ ਕਿਸਾਨ ਦੀ ਰਾਤੋ-ਰਾਤ ਕਿਸਮਤ ਚਮਕੀ ਗਈ ਤੇ ਉਹ ਡੇਢ ਕਰੋੜ ਦਾ ਮਾਲਕ ਬਣ ਗਿਆ।
ਜਾਣਕਾਰੀ ਅਨੁਸਾਰ 10 ਹਜ਼ਾਰ ਰੁਪਏ ਪ੍ਰਤੀ ਮਹੀਨਾ ਕਮਾਉਣ ਵਾਲਾ ਸੁਖਦੇਵ ਸਿੰਘ ਇਕ ਆਮ ਕਿਸਾਨ ਲਾਟਰੀ ਨਾਲ ਡੇਢ ਕਰੋੜ ਦਾ ਮਾਲਕ ਬਣ ਗਿਆ। ਦੱਸ ਦਈਏ ਕਿ ਕਿਸਾਨ ਸੁਖਦੇਵ ਸਿੰਘ ਪਿੰਡ ਦਿੱਤੂਪੁਰ ਦੇ ਰਹਿਣ ਵਾਲਾ ਹੈ। ਜੋ ਕਿ ਪਿਛਲੇ ਲੰਬੇ ਸਮੇਂ ਤੋਂ ਪਸ਼ੂ ਪਾਲਣ ਵਿਭਾਗ ਵਿਚ ਠੇਕੇ ’ਤੇ ਬਤੌਰ ਸੇਵਾਦਾਰ ਕੰਮ ਕਰ ਰਿਹਾ ਸੀ।
ਸੁਖਦੇਵ ਸਿੰਘ ਨੂੰ ਲਾਟਰੀ ਨਿਕਲਣ ’ਤੇ ਪੂਰੇ ਪਰਵਾਰ ’ਚ ਖ਼ੁਸ਼ੀ ਦਾ ਮਾਹੌਲ ਹੈ।