ਭਗੌੜਾ ਦਲ ਆਪਣੀਆਂ ਕੋਝੀਆਂ ਹਰਕਤਾਂ ਤੋਂ ਬਾਜ਼ ਆਵੇ: ਬੀਬੀ ਜਗੀਰ ਕੌਰ
Published : Apr 15, 2025, 9:34 pm IST
Updated : Apr 15, 2025, 9:34 pm IST
SHARE ARTICLE
The fugitive gang should desist from their nefarious activities: Bibi Jagir Kaur
The fugitive gang should desist from their nefarious activities: Bibi Jagir Kaur

ਬੀਬੀ ਨੇ ਅਕਾਲੀ ਦਲ ਨੂੰ ਲੈ ਕੇ ਕਹੀ ਇਹ ਵੱਡੀ ਗੱਲ

ਅੰਮ੍ਰਿਤਸਰ: ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ‌ ਸਾਬਕਾ ਪ੍ਰਧਾਨ ਬੀਬੀ ਜਗੀਰ ਕੌਰ ਨੇ ਆਪਣੀ ਵਾਇਰਲ ਹੋਈ ਵੀਡੀਓ 'ਤੇ ਤਿੱਖੀ ਟਿੱਪਣੀ ਕਰਦਿਆਂ ਇਸ ਨੂੰ ਭਗੋੜੇ ਦਲ ਦੀ ਗਿਰੀ ਹੋਈ ਹਰਕਤ ਦੱਸਿਆ ਹੈ। ਉਨ੍ਹਾਂ ਕਿਹਾ ਹੈ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਮੁਖ ਮੋੜਨ ਵਾਲੇ ਆਗੂਆਂ ਦੇ ਕਰਿੰਦੇ ਬੀਬੀਆਂ ਦੀ ਕਿਰਦਾਰਕੁਸ਼ੀ ਤੇ ਉਤਰ ਆਉਂਣਗੇ , ਇਹ‌ ਕਦੇ ਨਾ ਤਾਂ ਕਿਸੇ ਪੰਥਪ੍ਰਸਤ ਆਗੂ ਨੇ ਸੋਚਿਆ ਹੋਵੇਗਾ ਅਤੇ ਨਾ ਹੀ ਕਿਸੇ ਆਮ ਸਧਾਰਨ ਬੰਦੇ ਹਨ।

ਬੀਬੀ ਜਗੀਰ ਕੌਰ ਨੇ ਕਿਹਾ ਕਿ ਉਨ੍ਹਾਂ ਨੂੰ ਨਹੀਂ ਸੀ ਪਤਾ ਕਿ ਉਨ੍ਹਾਂ ਨੂੰ ਫੋਨ ਕੌਣ ਕਰ ਰਿਹਾ ? ਜਦੋਂ ਇਹ ਫੋਨ ਆਇਆ ਤਾਂ ਮੈਨੂੰ ਪਹਿਲਾਂ ਲੱਗਿਆ ਕਿ ਇਹ ਕੋਈ ਪੁਰਾਣਾ ਅਕਾਲੀ ਵਰਕਰ ਹੋਵੇਗਾ। ਜਿਸ ਦੇ ਪਰਿਵਾਰ ਦੀਆਂ ਕਈ ਪੀੜ੍ਹੀਆਂ ਅਕਾਲੀ ਦਲ ‘ਚ ਹੋਣਗੀਆਂ ਅਤੇ ਸਿੱਖੀ ਵਿਰਾਸਤ ‘ਚ ਮਿਲੀ ਹੋਊ। ਮੈਨੂੰ ਲੱਗਿਆ ਕਿ ਫੋਨ ਕਰਨ ਵਾਲੇ ਦੇ ਸੋਹਣੀ ਦਾੜੀ ਤੇ ਸੋਹਣੀ ਪੱਗ ਬੰਨੀ ਹੋਊ । ਜਦੋਂ ਉਸ ਨੇ ਅੱਗੋਂ ਬੱਤਮੀਜੀ ਕਰਨੀ ਸ਼ੁਰੂ ਕੀਤੀ ਤਾਂ ਮੈਨੂੰ ਦੁੱਖ ਹੋਈਆ ਕਿ ਅਕਾਲੀ ਵਰਕਰਾਂ ਨੂੰ ਬੀਬੀਆਂ ਨਾਲ ਗੱਲ ਕਰਨ ਦੀ ਅਕਲ ਭੁੱਲ ਗਈ ਹੈ। ਮੇਰੇ ਮਨ ‘ਚ ਅਕਾਲੀ ਕਿਰਦਾਰ ਦੇ ਥੱਲੇ ਜਾਣ ਦੀ ਪੀੜ ਸੀ। ਪਰ ਜਦੋਂ ਇਹ ਵੀਡੀਉ ਵਾਇਰਲ ਹੋਈ ਤਾਂ ਮੈਨੂੰ ਸੁੱਖ ਦਾ ਸਾਹ ਆਇਆ । ਮੈਨੂੰ ਫੇਰ ਪਤਾ ਚੱਲਿਆ ਕਿ ਇਹ ਤਾਂ ਕੋਈ ਘੋਨਾ ਮੋਨਾ ਦਲ ਦਾ ਵਰਕਰ ਮੈਨੂੰ ਫੋਨ ਕਰ ਰਿਹਾ ਹੈ। ਜਿਸ ਦੇ ਨਾ ਦਾੜੀ ਹੈ ਨਾ ਪੱਗ । ਇਹ ਅਕਾਲੀ ਨਹੀਂ। ਇਹ ਤਾਂ ਕੋਈ ਅਵਾਰਾ ਸਿਰ ਫਰਿਆ ਲੱਗਦਾ ਹੈ, ਜਿਸ ਤੋਂ ਇਹ ਉਮੀਦ ਵੀ ਨਹੀਂ ਕੀਤੀ ਜਾ ਸਕਦੀ ਕਿ ਉਹ ਬੀਬੀਆਂ ਨਾਲ ਇੱਜ਼ਤ ਨਾਲ ਗੱਲ ਕਰੇ। ਅਕਾਲੀ ਸੋਚ ਤੇ ਸਮਝ ਤਾਂ ਦੂਰ ਦੀ ਗੱਲ ਹੈ। ਵਰਕਰਾਂ ਦੇ ਨਾਂ 'ਤੇ ਭਗੌੜਾ ਦਲ ਕੋਲ ਇਹੋ ਜਿਹੇ ਲੋਕ ਹੀ ਬਚੇ ਨੇ ਇਨ੍ਹਾਂ ਦੇ ਸਿਰ ‘ਤੇ ਚੜ ਕੇ ਹੀ ਅਕਾਲੀ ਦਲ ਇੱਕ ਸੀਟ ‘ਤੇ ਪਹੁੰਚਿਆ ਹੈ।

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਦੇਖੋ ਕਿਵੇਂ ਮਾਂ ਹੋਈ ਆਪਣੇ ਬੱਚੇ ਤੋਂ ਦੂਰ, ਕੈਮਰੇ ਸਾਹਮਣੇ ਦੇਖੋ ਕਿੰਝ ਬਿਆਨ ਕੀਤਾ ਦਰਦ ?

30 Apr 2025 5:54 PM

Patiala 'ਚ ਢਾਅ ਦਿੱਤੀ drug smuggler ਦੀ ਆਲੀਸ਼ਾਨ ਕੋਠੀ, ਘਰ ਦੇ ਬਾਹਰ Police ਹੀ Police

30 Apr 2025 5:53 PM

Pehalgam Attack ਵਾਲੀ ਥਾਂ ਤੇ ਪਹੁੰਚਿਆ Rozana Spokesman ਹੋਏ ਅੰਦਰਲੇ ਖੁਲਾਸੇ, ਕਿੱਥੋਂ ਆਏ ਤੇ ਕਿੱਥੇ ਗਏ ਹਮਲਾਵਰ

26 Apr 2025 5:49 PM

Patiala ‘Kidnapper’s’ encounter ਮਾਮਲੇ 'ਚ ਆ ਗਿਆ ਨਵਾਂ ਮੋੜ :Kin allege Jaspreet killed by police | News

26 Apr 2025 5:48 PM

Pahalgam Attack 'ਤੇ ਚੰਡੀਗੜ੍ਹ ਦੇ ਲੋਕਾਂ ਦਾ ਪਾਕਿ 'ਤੇ ਫੁੱਟਿਆ ਗੁੱਸਾ, ਮਾਸੂਮਾਂ ਦੀ ਮੌਤ 'ਤੇ ਜਿੱਥੇ ਦਿਲ 'ਚ ਦਰਦ

25 Apr 2025 5:57 PM
Advertisement