
ਇਸ ਹਾਦਸੇ ਦੌਰਾਨ ਕਾਰ ਚਾਲਕ ਰਿਚਾ ਸ਼ਰਮਾ ਦੇ ਨਾਲ ਬੈਠੀ ਆਰਤੀ ਅਤੇ ਹੋਰ ਦੋ ਬੱਚੇ ਮਾਮੂਲੀ ਜ਼ਖ਼ਮੀ ਹੋਏ ਹਨ ਜਿਨ੍ਹਾਂ ਨੂੰ ਨੰਗਲ ਦੇ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਹੈ
ਨੰਗਲ : ਹਿਮਾਚਲ ਪ੍ਰਦੇਸ਼ ਦੇ ਜ਼ਿਲ੍ਹਾ ਊਨਾ ਦੇ ਪਿੰਡ ਦੇਹਲਾਂ ਤੋਂ ਗੁਜ਼ਰਦੇ ਰਾਸ਼ਟਰੀ ਮਾਰਗ 'ਤੇ ਹੋਏ ਸੜਕ ਹਾਦਸੇ ਵਿਚ 15 ਸਾਲਾ ਵਿਦਿਆਰਥੀ ਦੀ ਮੌਤ ਹੋ ਗਈ । ਪ੍ਰਾਪਤ ਜਾਣਕਾਰੀ ਦੇ ਅਨੁਸਾਰ ਐਤਵਾਰ ਨੂੰ ਕਰੀਬ 6.30 ਵਜੇ ਹਾਦਸਾ ਉਸ ਸਮੇਂ ਹੋਇਆ, ਜਦੋਂ ਮਾਰੁਤੀ ਕਾਰ ਨੰਬਰ ਪੀਬੀ 74-9097 ਵਿਚ ਸਵਾਰ ਹੋਕੇ ਰਾਮਪੁਰ ਸਾਨ੍ਹੀ ਦਾ ਪਰਵਾਰ ਊਨਾ ਤੋਂ ਨੰਗਲ ਵੱਲ ਆ ਰਿਹਾ ਸੀ । ਸੜਕ 'ਤੇ ਬਣੇ ਡਿਵਾਇਡਰ ਨਾਲ ਕਾਰ ਟਕਰਾਉਣ ਦੀ ਵਜ੍ਹਾ ਕਰਕੇ ਹੋਏ ਹਾਦਸੇ ਵਿਚ ਸੇਂਟ ਸੋਲਜਰ ਸਕੂਲ, ਨੰਗਲ ਦੀ ਕਰਮਚਾਰੀ ਰਿਚਾ ਸ਼ਰਮਾ ਦਾ ਪੁੱਤਰ ਕ੍ਰਿਸ਼ਨਾ ਦੀ ਮੌਕੇ 'ਤੇ ਹੀ ਮੌਤ ਹੋ ਗਈ |
ਕ੍ਰਿਸ਼ਨਾ 9ਵੀਂ ਜਮਾਤ ਦਾ ਵਿਦਿਆਰਥੀ ਸੀ । ਇਸ ਹਾਦਸੇ ਦੌਰਾਨ ਕਾਰ ਚਾਲਕ ਰਿਚਾ ਸ਼ਰਮਾ ਦੇ ਨਾਲ ਬੈਠੀ ਆਰਤੀ ਅਤੇ ਹੋਰ ਦੋ ਬੱਚੇ ਮਾਮੂਲੀ ਜ਼ਖ਼ਮੀ ਹੋਏ ਹਨ ਜਿਨ੍ਹਾਂ ਨੂੰ ਨੰਗਲ ਦੇ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਹੈ । ਪੁਲਿਸ ਵਲੋਂ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ । ਦੱਸਿਆ ਜਾ ਰਿਹਾ ਹੈ ਕਿ ਗੁਰਦੁਆਰੇ ਦੇ ਸਾਹਮਣੇ ਕਾਰ ਇੱਕ ਬਾਇਕ ਨਾਲ ਟਕਰਾਉਣ ਦੇ ਬਾਅਦ ਬੇਕਾਬੂ ਹੋਕੇ ਡਿਵਾਇਡਰ ਦੇ ਦੂਜੇ ਪਾਸੇ ਜਾ ਸਾਹਮਣੇ ਤੋਂ ਆ ਰਹੇ ਟਰੱਕ ਨਾਲ ਜਾ ਟਕਰਾਈ । ਊਨਾ ਦੇ ਏਐਸਪੀ ਅਮਿਤ ਸ਼ਰਮਾ ਮੁਤਾਬਿਕ ਹਾਦਸੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਅਤੇ ਮ੍ਰਿਤਕ ਕ੍ਰਿਸ਼ਨਾ ਦੀ ਲਾਸ਼ ਪੋਸਟਮਾਰਟਮ ਦੇ ਬਾਅਦ ਉਸਦੇ ਪਰਿਵਾਰਕ ਮੈਂਬਰਾਂ ਨੂੰ ਸੌਂਪ ਦਿਤੀ ਗਈ ਹੈ ।