
ਆਈਆਰਬੀ ਵਿੱਚ ਤੈਨਾਤ ਕਾਂਸਟੇਬਲਾਂ ਦੇ ਵਿਰੁੱਧ ਸਿਤੰਬਰ 2017 ਵਿਚ ਡੀਜੀਪੀ ਦੇ ਕੋਲ ਇਕ ਗੁੰਮਨਾਮ ਸ਼ਿਕਾਇਤ ਪੱਤਰ ਆਇਆ ਸੀ
ਚੰਡੀਗੜ : ਯੂਟੀ ਪੁਲਿਸ ਦੇ ਆਈਆਰਬੀ ਵਿਭਾਗ ਨੇ ਫਰਲੋ ਕਰਨ ਵਾਲੇ 5 ਕਾਂਸਟੇਬਲਾਂ ਨੂੰ ਸਸਪੈਂਡ ਅਤੇ 22 ਕਾਂਸਟੇਬਲਾਂ ਦੇ ਵਿਰੁੱਧ ਵਿਭਾਗੀ ਜਾਂਚ ਖੋਲ ਦਿਤੀ ਹੈ । ਆਈਆਰਬੀ ਵਿੱਚ ਤੈਨਾਤ ਕਾਂਸਟੇਬਲਾਂ ਦੇ ਵਿਰੁੱਧ ਸਿਤੰਬਰ 2017 ਵਿਚ ਡੀਜੀਪੀ ਦੇ ਕੋਲ ਇਕ ਗੁੰਮਨਾਮ ਸ਼ਿਕਾਇਤ ਪੱਤਰ ਆਇਆ ਸੀ । ਇਸ ਪੱਤਰ ਵਿੱਚ ਦੋਸ਼ ਲਗਾਇਆ ਗਿਆ ਸੀ ਕਿ ਕਈ ਕਾਂਸਟੇਬਲ ਕਾਗਜਾਂ ਉੱਤੇ ਡਿਊਟੀ ਕਰ ਰਹੇ ਹੈ ਪਰ ਉਹ ਅਪਣੇ ਪ੍ਰਾਇਵੇਟ ਕੰਮ ਅਤੇ ਦੂਜੀ ਨੌਕਰੀ ਕਰਨ ਲਈ ਦੋ-ਦੋ ਮਹੀਨੇ ਡਿਊਟੀ ਤੋਂ ਗਾਇਬ ਰਹਿੰਦੇ ਹਨ । ਇਸ ਤੋਂ ਇਲਾਵਾ ਉਸ ਪੱਤਰ ਵਿੱਚ ਲਿਖਿਆ ਹੋਇਆ ਸੀ ਕਿ ਉਹ ਸਾਰੇ ਮੁਲਾਜ਼ਮ ਇੱਕ ਸੀਨੀਅਰ ਅਧਿਕਾਰੀ ਦੇ ਅਕਾਉਂਟ ਵਿੱਚ ਪੈਸਾ ਟਰਾਂਸਫਰ ਕਰਦੇ ਹਨ । ਐਸਪੀ ਹੈਡਕਵਾਰਟਰ ਈਸ਼ ਸਿੰਘਲ ਨੇ ਸੋਮਵਾਰ ਦੀ ਸ਼ਾਮ ਇਸਦੀ ਪੁਸ਼ਟੀ ਕੀਤੀ ਹੈ ਅਤੇ ਫਿਲਹਾਲ ਇਸ ਮਾਮਲੇ ਵਿਚ ਜਾਂਚ ਜਾਰੀ ਹੈ ।
ਕੀ ਹੈ ਫਰਲੋ ਦਾ ਮਾਮਲਾ
5 ਸਿਤੰਬਰ 2017 ਨੂੰ ਡੀਜੀਪੀ ਤੇਜਿੰਦਰ ਸਿੰਘ ਲੂਥਰਾ ਦੇ ਨਾਮ ਇੱਕ ਗੁੰਮਨਾਮ ਸ਼ਿਕਾਇਤ ਪੱਤਰ ਮਿਲਿਆ ਸੀ । ਜਿਸ ਵਿਚ ਲਿਖਿਆ ਸੀ ਕਿ ਆਈਆਰਬੀ, ਸਾਰੰਗਪੁਰ ਵਿਚ ਤੈਨਾਤ ਕਾਫ਼ੀ ਕਾਂਸਟੇਬਲ ਫਰਲੋ ਲੈ ਰਹੇ ਹਨ । ਇਸਦੇ ਤਹਿਤ ਕਈ ਕਾਂਸਟੇਬਲ ਦੋ-ਦੋ ਮਹੀਨੇ ਅਪਣੇ ਘਰ ਰਹਿੰਦੇ ਹਨ। ਕੋਈ ਅਪਣੇ ਪਿੰਡ ਵਿਚ ਦੁਕਾਨ ਚਲਾ ਰਿਹਾ ਹੈ । ਕੋਈ ਦੂਸਰੀ ਜਗਾ 'ਤੇ ਆਪਣਾ ਨਿਜੀ ਕੰਮ ਕਰ ਰਿਹਾ ਹੈ ਅਤੇ ਕੋਈ ਕਿਤੇ ਹੋਰ ਜਗ੍ਹਾ 'ਤੇ ਵੀ ਨੌਕਰੀ ਕਰ ਰਿਹਾ ਹੈ । ਜਦੋਂ ਕਿ, ਇਹ ਸਾਰੇ ਯੂਟੀ ਪੁਲਿਸ ਵਿਭਾਗ ਵਿਚ ਤੈਨਾਤ ਹਨ ਅਤੇ ਕਾਗਜਾਂ 'ਚ ਆਇਆਰਬੀ ਵਿਭਾਗ ਵਿਚ ਰੋਜ਼ਾਨਾ ਡਿਊਟੀ ਕਰ ਰਹੇ ਹਨ । ਇਸ ਮਾਮਲੇ ਦੌਰਾਨ ਇਹ ਸਾਰੇ ਕਾਂਸਟੇਬਲ ਕਿਸੇ ਆਲਾ ਅਧਿਕਾਰੀ ਦੇ ਅਕਾਉਂਟ ਵਿੱਚ ਹਰ ਮਹੀਨੇ ਪੈਸਾ ਟਰਾਂਸਫਰ ਕਰਦੇ ਹਨ । ਗੁੰਮਨਾਮ ਸ਼ਿਕਾਇਤਕਰਤਾ ਨੇ ਅਪਣੇ ਸ਼ਿਕਾਇਤ ਪੱਤਰ ਵਿਚ ਫਰਲੋ ਕਰਨ ਵਾਲੇ ਕਈ ਕਾਂਸਟੇਬਲਾਂ ਦੇ ਨਾਮ ਤਕ ਵੀ ਲਿਖੇ ਸਨ । 7 ਸਿਤੰਬਰ ਨੂੰ ਸ਼ਿਕਾਇਤ ਪੱਤਰ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਡੀਜੀਪੀ ਤੇਜਿੰਦਰ ਸਿੰਘ ਲੂਥਰਾ ਨੇ ਇਸ ਮਾਮਲੇ ਵਿੱਚ ਇਨਕੁਆਇਰੀ ਮਾਰਕ ਕਰ ਦਿੱਤੀ । ਇਸਦੇ ਬਾਅਦ ਮਾਮਲੇ ਵਿਚ ਕਈ ਅਧਿਕਾਰੀਆਂ ਨੇ ਜਾਚ ਕਰਨ ਦੇ ਬਾਅਦ ਰਿਪੋਰਟ ਐਸਪੀ ਹੈਡਕਵਾਰਟਰ ਈਸ਼ ਸਿੰਘਲ ਨੂੰ ਸੌਂਪੀ ।ਇਸ ਉਪਰੰਤ ਉਸ ਰਿਪੋਰਟ ਦੇ ਆਧਾਰ 'ਤੇ 14 ਮਈ ਦੀ ਸ਼ਾਮ ਕਾਰਵਾਈ ਦਾ ਆਦੇਸ਼ ਜਾਰੀ ਕੀਤਾ ਗਿਆ ।
ਜ਼ਿਕਰਯੋਗ ਹੈ ਕਿ ਇਸਦੀ ਜਾਂਚ ਦੌਰਾਨ ਆਇਆਰਬੀ ਕਮਾਡੇਂਟ ਐਸਪੀ ਰੋਸ਼ਨਲਾਲ ਪਾਸੋਂ ਆਇਆਰਬੀ ਕਮਾਡੇਂਟ ਦੀ ਪੋਸਟ 'ਤੇ ਬਣੇ ਰਹਿਣ ਦੇ ਬਾਵਜੂਦ ਕਿਸੇ ਤਰ੍ਹਾਂ ਦੀ ਵਿਭਾਗੀ ਆਰਡਰ ਲੈਣ ਦੀ ਪਾਵਰ ਖਤਮ ਕਰ ਦਿਤੀ ਗਈ ਸੀ । ਕਾਰਵਾਈ ਕਰਨ, ਫ਼ੈਸਲਾ ਲੈਣ ਅਤੇ ਆਦੇਸ਼ ਦੇਣ ਦਾ ਪੂਰਾ ਚਾਰਜ ਐਸਪੀ ਹੈਡਕਵਾਰਟਰ ਈਸ਼ ਸਿੰਘਲ ਦੇ ਹੱਥ ਵਿੱਚ ਸੌਂਪ ਦਿਤਾ ਗਿਆ ਸੀ । ਹਾਲਾਂਕਿ, ਅਧਿਕਾਰੀਆਂ ਦਾ ਕਹਿਣਾ ਸੀ ਕਿ ਉਨ੍ਹਾਂ ਦਾ ਇਸ ਫਰਲੋ ਮਾਮਲੇ ਨਾਲ ਕੋਈ ਸੰਬੰਧ ਨਹੀਂ ਹੈ ਅਤੇ ਇਹ ਸਿਰਫ ਵਿਭਾਗੀ ਕਾਰਵਾਈ ਹੈ । ਹੈਰਾਨੀ ਦੀ ਗੱਲ ਹੈ ਕਿ ਯੂਟੀ ਪੁਲਿਸ ਵਿਭਾਗ ਨੇ ਪਿਛਲੇ 9 ਮਹੀਨੇ ਦੀ ਜਾਚ ਵਿਚ ਮੁਲਾਜ਼ਮ ਉੱਤੇ ਇਲਜ਼ਾਮ ਨੂੰ ਸਹੀ ਪਾਉਂਦੇ ਹੋਏ ਕਾਰਵਾਈ ਕੀਤੀ ਗਈ । ਪਰ, ਇਹ ਮੁਲਾਜਮ ਕਿਸ ਅਧਿਆਕਰੀ ਦੇ ਅਕਾਉਂਟ ਵਿਚ ਹਰ ਮਹੀਨੇ ਪੈਸਾ ਜਮ੍ਹਾ ਕਰਵਾਉਂਦੇ ਸਨ ? ਪੁਲਿਸ ਵਿਭਾਗ ਨੂੰ ਇਸਦੀ ਭਿਨਕ ਵੀ ਨਹੀਂ ਲੱਗੀ ।