
ਇਥੋਂ ਨੇੜਲੇ ਪਿੰਡ ਭੋਲੇਵਾਲੀ ਕੋਟਲੀ ਕੋਲ ਇਕ ਕਾਂਗਰਸੀ ਆਗੂ ਦੀ ਦਿਨ ਦਿਹਾੜੇ ਗੋਲੀਆਂ ਮਾਰ ਕੇ ਹੱਤਿਆ ਕਰ ਦਿਤੇ ਜਾਣ ਦਾ ਮਾਮਲਾ ਸਾਹਮਣੇ...
ਮੁਕਤਸਰ : ਇਥੋਂ ਨੇੜਲੇ ਪਿੰਡ ਭੋਲੇਵਾਲੀ ਕੋਟਲੀ ਕੋਲ ਇਕ ਕਾਂਗਰਸੀ ਆਗੂ ਦੀ ਦਿਨ ਦਿਹਾੜੇ ਗੋਲੀਆਂ ਮਾਰ ਕੇ ਹੱਤਿਆ ਕਰ ਦਿਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਮ੍ਰਿਤਕ ਕਾਂਗਰਸੀ ਆਗੂ ਛਿੰਦਾ ਸਿੰਘ ਪਿੰਡ ਭੋਲੇ ਕੋਠੇ ਚੀਦਿਆਂ ਵਾਲੇ ਦਾ ਸਾਬਕਾ ਸਰਪੰਚ ਤੇ ਸਾਬਕਾ ਬਲਾਕ ਸੰਮਤੀ ਦੇ ਮੈਂਬਰ ਸਨ। ਉਨ੍ਹਾਂ ਨੂੰ ਇੱਥੇ ਕੁੱਝ ਅਣਪਛਾਤੇ ਲੋਕਾਂ ਨੇ ਗੋਲੀਆਂ ਮਾਰ ਕੇ ਜਾਨ ਤੋਂ ਮਾਰ ਦਿਤਾ।
Congress leader was shot dead in Muktsar
ਮਿਲੀ ਜਾਣਕਾਰੀ ਮੁਤਾਬਕ ਕਾਂਗਰਸੀ ਆਗੂ ਛਿੰਦਾ ਸਿੰਘ ਆਪਣੇ ਮੋਟਰਸਾਈਕਲ 'ਤੇ ਸਵਾਰ ਹੋ ਕੇ ਕਿਤੇ ਕੰਮ ਲਈ ਜਾ ਰਹੇ ਸਨ ਅਤੇ ਜਦੋਂ ਉਹ ਪਿੰਡ ਦੋਦਾ ਨੇੜੇ ਭੋਲੇਵਾਲੀ ਕੋਟਲੀ ਕੋਲ ਪਹੁੰਚੇ ਤਾਂ ਅਣਪਛਾਤੇ ਹਮਲਾਵਰਾਂ ਨੇ ਉਨ੍ਹਾਂ 'ਤੇ ਅਚਾਨਕ ਹਮਲਾ ਕਰਦਿਆਂ ਗੋਲੀਆਂ ਦੀ ਬੌਛਾਰ ਕਰ ਦਿਤੀ। ਇਸ ਦੌਰਾਨ ਗੋਲੀ ਲੱਗਣ ਕਾਰਨ ਛਿੰਦਾ ਸਿੰਘ ਮੌਕੇ 'ਤੇ ਹੀ ਦਮ ਤੋੜ ਦਿਤਾ।
Congress leader was shot dead in Muktsar
ਵਾਰਦਾਤ ਤੋਂ ਬਾਅਦ ਇਲਾਕੇ ਵਿਚ ਦਹਿਸ਼ਤ ਦਾ ਮਾਹੌਲ ਪਾਇਆ ਜਾ ਰਿਹਾ ਹੈ। ਇਸ ਖ਼ੂਨੀ ਵਾਰਦਾਤ ਦੀ ਸੂਚਨਾ ਮਿਲਦਿਆਂ ਹੀ ਪੁਲਿਸ ਮੌਕੇ 'ਤੇ ਪਹੁੰਚ ਗਈ, ਜਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿਤੀ। ਪੁਲਿਸ ਦੀ ਜਾਂਚ ਤੋਂ ਬਾਅਦ ਹੀ ਪਤਾ ਚਲੇਗਾ ਕਿ ਇਸ ਘਟਨਾ ਦੇ ਪਿਛੇ ਕਿਸ ਦਾ ਹੱਥ ਹੈ?