
ਪੱਤਰਕਾਰਾਂ ਨਾਲ ਸਰਕਾਰੀ ਪੀਲੇ ਕਾਰਡ ਬਣਾਉਣ ਵਿੱਚ ਵਿਤਕਰਾ ਕਰਨ ਨੂੰ ਲੈ ਕੇ ਚੰਡੀਗੜ੍ਹ ਪੰਜਾਬ ਜਰਨਲਿਸਟਸ ਐਸੋਸੀਏਸ਼ਨ ਨੇ ਪੰਜਾਬ ਦੇ ਵਧੀਕ...
ਅੰਮ੍ਰਿਤਸਰ, ਪੱਤਰਕਾਰਾਂ ਨਾਲ ਸਰਕਾਰੀ ਪੀਲੇ ਕਾਰਡ ਬਣਾਉਣ ਵਿੱਚ ਵਿਤਕਰਾ ਕਰਨ ਨੂੰ ਲੈ ਕੇ ਚੰਡੀਗੜ੍ਹ ਪੰਜਾਬ ਜਰਨਲਿਸਟਸ ਐਸੋਸੀਏਸ਼ਨ ਨੇ ਪੰਜਾਬ ਦੇ ਵਧੀਕ ਸਕੱਤਰ ਗ੍ਰਹਿ ਵਿਭਾਗ ਡਾਕਟਰ ਨਿਰਮਲਜੀਤ ਸਿੰਘ ਕਲਸੀ ਨਾਲ ਮੁਲਾਕਾਤ ਕਰ ਕੇ ਉਨ੍ਹਾਂ ਨੂੰ ਪੱਤਰਕਾਰਾਂ ਵਿੱਚ ਪਾਏ ਜਾਂਦੇ ਰੋਸ ਤੋਂ ਜਾਣੂ ਕਰਵਾਇਆ ਤੇ ਮੰਗ ਕੀਤੀ ਕਿ ਪੱਤਰਕਾਰਾਂ ਦੀਆ ਲੰਮੇ ਸਮੇਂ ਤੋਂ ਲਟਕਦੀਆਂ ਆ ਰਹੀਆਂ ਮੰਗਾਂ ਨੂੰ ਪ੍ਰਵਾਨ ਕੀਤਾ ਜਾਵੇ ਤੇ ਜਿਨ੍ਹਾਂ ਪੱਤਰਕਾਰਾਂ ਦੇ ਸਰਕਾਰੀ ਕਾਰਡ ਨਹੀ ਬਣਾਏ ਗਏ ਉਹ ਤੁਰੰਤ ਬਣਾਏ ਜਾਣ ਜਦ ਕਿ ਡਾ. ਕਲਸੀ ਨੇ ਭਰੋਸਾ ਦਿਵਾਇਆ ਕਿ ਕਾਰਡ ਪਹਿਲ ਦੇ ਆਧਾਰ 'ਤੇ ਬਣਾ ਦਿਤੇ ਜਾਣਗੇ। ਫੋਰ ਐਸ ਸਕੂਲ ਵਿੱਚ ਭਾਗ ਲੈਣ ਪੁੱਜੇ ਡਾਕਟਰ ਨਿਰਮਲਜੀਤ ਸਿੰਘ ਕਲਸੀ ਨਾਲ ਐਸੋਸੀਏਸ਼ਨ ਦੇ ਇਕ ਵਫ਼ਦ ਜਿਸ ਵਿਚ ਪ੍ਰਧਾਨ ਸ੍ਰ ਜਸਬੀਰ ਸਿੰਘ ਪੱਟੀ, ਕਨਵੀਨਰ ਵਿਜੇ ਪੰਕਜ ਸ਼ਰਮਾ, ਜਿਲ੍ਹਾ ਪ੍ਰਧਾਨ (ਸ਼ਹਿਰੀ) ਸ੍ਰ ਜਗਜੀਤ ਸਿੰਘ ਜੱਗਾ,
Nirmaljit Singh Kalsi
ਵਿਧਾਨ ਸਭਾ ਹਲਕਾ ਦੱਖਣੀ ਅੰਮ੍ਰਿਤਸਰ ਦੇ ਪ੍ਰਧਾਨ ਸ੍ਰੀ ਰਾਜੇਸ਼ ਡੈਨੀ ਤੇ ਪੰਕਜ਼ ਸਿੰਘ ਮੱਲੀ ਅਜਨਾਲਾ ਸ਼ਾਮਲ ਸਨ ਨੇ ਸ੍ਰ ਕਲਸੀ ਨਾਲ ਮੁਲਾਕਾਤ ਕਰ ਕੇ ਇਕ ਮੰਗ ਪੱਤਰ ਸੌਂਪਿਆ ਜਿਸ ਵਿਚ ਲੋਕ ਸੰਪਰਕ ਵਿਭਾਗ ਵਲੋਂ ਪੱਤਰਕਾਰਾਂ ਨਾਲ ਕੀਤੇ ਜਾ ਰਹੇ ਧੱਕੇ ਬਾਰੇ ਜਾਣੂ ਕਰਵਾਇਆ। ਉਨ੍ਹਾਂ ਦੇ ਧਿਆਨ ਹਿੱਤ ਲਿਆਂਦਾ ਗਿਆ ਕਿ ਕਈ ਸਿਆਸੀ ਆਗੂਆਂ ਦੇ ਨਿੱਜੀ ਸਹਾਇਕਾਂ ਦੇ ਪੱਤਰਕਾਰਾਂ ਵਾਲੇ ਸਰਕਾਰੀ ਕਾਰਡ ਬਣਾਏ ਗਏ ਜਿਹਨਾਂ ਦੀ ਜਾਂਚ ਹੋਣੀ ਚਾਹੀਦੀ ਹੈ। ਡਾ. ਕਲਸੀ ਨੇ ਹੈਰਾਨੀ ਪ੍ਰਗਟ ਕਰਦਿਆ ਕਿਹਾ ਕਿ ਜੇਕਰ ਸਿਆਸੀ ਆਗੂਆਂ ਦੇ ਨਿੱਜੀ ਸਹਾਇਕਾਂ ਦੇ ਕਾਰਡ ਬਣਾਏ ਗਏ ਹਨ ਤਾਂ ਇਹ ਜਾਂਚ ਦਾ ਵਿਸ਼ਾ ਹੈ। ਉਹਨਾਂ ਵਫਦ ਨੂੰ ਭਰੋਸਾ ਦਿਵਾਇਆ ਕਿ ਉਹ ਪੱਤਰਕਾਰਾਂ ਦੀਆ ਮੰਗਾਂ 'ਤੇ ਵਿਚਾਰ ਕਰ ਕੇ ਤੁਰਤ ਹੱਕੀ ਤੇ ਜਾਇਜ਼ ਮੰਗਾਂ ਸਰਕਾਰ ਦੇ ਅੱਗੇ ਰੱਖ ਕੇ ਪ੍ਰਵਾਨ ਕਰਵਾਉਣਗੇ ਤੇ ਜਿਹਨਾਂ ਪੱਤਰਕਾਰਾਂ ਦੇ ਪੀਲੇ ਕਾਰਡ ਨਹੀਂ ਬਣੇ ਉਹ ਬਣਾਏ ਜਾਣਗੇ।