ਫ਼ੈਡਰੇਸ਼ਨ ਦੇ ਸਰਪ੍ਰਸਤ ਕਰਨੈਲ ਸਿੰਘ ਪੀਰ ਮੁਹੰਮਦ ਦੀ ਸਲਾਹ ਨਾਲ 31 ਮੈਂਬਰੀ ਕਮੇਟੀ ਬਣਾਈ
Published : May 15, 2020, 10:47 am IST
Updated : May 15, 2020, 10:47 am IST
SHARE ARTICLE
File Photo
File Photo

ਆਲ ਇੰਡੀਆ ਸਿੱਖ ਸਟੂਡੈਂਟਸ ਫ਼ੈਡਰੇਸ਼ਨ ਦੇ ਜਥੇਬੰਦਕ ਢਾਂਚੇ ਦਾ ਐਲਾਨ

ਜਲੰਧਰ/ਕਿਸ਼ਨਗੜ, 14 ਮਈ (ਲੱਖਵਿੰਦਰ ਸਿੰਘ ਲੱਕੀ/ਜਸਪਾਲ ਸਿੰਘ ਦੋਲੀਕੇ): ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਪ੍ਰਧਾਨ ਸ੍ਰ ਜਗਰੂਪ ਸਿੰਘ ਚੀਮਾ ਨੇ ਫੈਡਰੇਸ਼ਨ ਦੇ ਸਰਪ੍ਰਸਤ ਸ੍ਰ ਕਰਨੈਲ ਸਿੰਘ ਪੀਰ ਮੁਹੰਮਦ ਨਾਲ ਸਲਾਹ ਮਸ਼ਵਰਾ ਕਰਕੇ   ਜਥੇਬੰਦਕ ਢਾਂਚੇ ਦਾ ਪੁਨਰਗਠਨ ਕਰਦਿਆ 31 ਮੈਂਬਰੀ ਕਮੇਟੀ ਚੋ ਕੁਝ ਸੀਨੀਅਰ ਨੇਤਾਵਾ ਨੂੰ ਮੁੱਖ ਜਿੰਮੇਵਾਰੀਆ ਦੇਣ ਦਾ ਐਲਾਨ ਕੀਤਾ ਹੈ । ਅੱਜ ਪ੍ਰੈੱਸ ਨੂੰ ਲਿਖਤੀ ਜਾਣਕਾਰੀ ਦਿੰਦਿਆ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਪ੍ਰਧਾਨ ਸ੍ਰ ਜਗਰੂਪ ਸਿੰਘ ਚੀਮਾ ਨੇ ਕਿਹਾ ਕਿ ਉਹਨਾ ਫੈਡਰੇਸ਼ਨ ਦੀ 75ਵੀ ਵਰੇਗੰਢ ਮੌਕੇ ਫੈਡਰੇਸ਼ਨ ਦੇ ਮੁੱਖ ਸੇਵਾਦਾਰ ਵਜੋ ਵੱਡੀ ਜਿੰਮੇਵਾਰੀ ਸ੍ਰ ਕਰਨੈਲ ਸਿੰਘ ਪੀਰ ਮੁਹੰਮਦ ਨੇ ਫੈਡਰੇਸ਼ਨ ਦੇ ਕਈ ਸੀਨੀਅਰ ਨੇਤਾਵਾਂ ਦੀ ਹਾਜਰੀ ਵਿੱਚ ਇਹ ਜਿੰਮੇਵਾਰੀ ਸੋਪੀ ਗਈ ਸੀ । ਉਹਨਾ ਨੇ ਕਿਹਾ ਕਿ ਅੱਜ ਐਲਾਨੀ ਗਈ 31 ਮੈਂਬਰੀ ਕਮੇਟੀ ਦੇ ਅਹੁਦੇਦਾਰ ਇਸ ਪ੍ਰਕਾਰ ਹਨ. ਐਡਵੋਕੇਟ ਪਰਮਿੰਦਰ ਸਿੰਘ ਢੀਂਗਰਾ ਨੂੰ ਸੀਨੀਅਰ ਮੀਤ ਪ੍ਰਧਾਨ ਅਤੇ ਲੀਗਲ ਸੈੱਲ ਦਾ ਚੇਅਰਮੈਨ ਨਿਯੁਕਤ ਕੀਤਾ ਗਿਆ ਹੈ

File photoFile photo

 ਜਦਕਿ ਗਗਨਦੀਪ ਸਿੰਘ ਰਿਆੜ ਮੀਤ ਪ੍ਰਧਾਨ ਅਤੇ  ਪ੍ਰਭਜੋਤ ਸਿੰਘ ਫਰੀਦਕੋਟ ਸਕੱਤਰ ਜਨਰਲ ਬਣਾਏ ਗਏ ਹਨ ਇਸ ਤੋ ਇਲਾਵਾ ਬਲਬੀਰ ਸਿੰਘ ਕੁਠਾਲਾ ਗੁਰਪ੍ਰੀਤ ਸਿੰਘ ਅਮਨਦੀਪ ਸਿੰਘ ਮੋਹਾਲੀ ਬਲਜੀਤ ਸਿੰਘ ਜਮਸ਼ੇਦਪੁਰ ਮੀਤ ਪ੍ਰਧਾਨ ਹੋਣਗੇ । ਜਨਰਲ ਸਕੱਤਰ ਸ੍ਰ ਰਾਜਵੰਤ ਸਿੰਘ ਭੰਗੂ, ਭਾਈ  ਭਗਵਾਨ ਸਿੰਘ ਖੋਜੀ , ਭਾਈ  ਹਰਦਿੱਤ ਸਿੰਘ ਖਰੜ ਸਤਨਾਮ ਸਿੰਘ ਗੰਭੀਰ ਅਤੇ ਸ? ਇੰਦਰਜੀਤ ਸਿੰਘ ਰੀਠਖੇੜੀ ਨੂੰ ਬਣਾਇਆ ਗਿਆ ਹੈ। ਜਥੇਬੰਦੀ ਦੇ ਮੁੱਖ  ਜਥੇਬੰਦਕ ਸਕੱਤਰ ਬਲਜਿੰਦਰ ਸਿੰਘ ਸ਼ੇਰਾ, ਸੁਖਵਿੰਦਰ ਸਿੰਘ ਦੀਨਾਨਗਰ ਜਦਕਿ ਜਥੇਬੰਦਕ ਸਕੱਤਰ ਸ੍ਰ  ਮੱਖਣ ਸਿੰਘ ਤਰਮਾਲਾ  ਸ੍ਰ ਰਣਧੀਰ ਸਿੰਘ ਖੱਟੜਾ, ਸ੍ਰ  ਬਲਜਿੰਦਰ ਸਿੰਘ ਲੁਧਿਆਣਾ ਹੋਣਗੇ । ਅਜੀਤਪਾਲ ਸਿੰਘ ਮੁਠੱਡਾ, ਵਰਿੰਦਰ ਸਿੰਘ ਪਟਿਆਲਾ ਦਿਲਬਾਗ ਸਿੰਘ ਭੂਲੋਵਾਲ ਪ੍ਰੈਸ ਸਕੱਤਰ ਹੋਣਗੇ। ਵਰਕਿੰਗ ਕਮੇਟੀ ਮੈਂਬਰ ਸ੍ਰ ਜੈਮਲ ਸਿੰਘ ਭਿੰਡਰ, ਤਰਨਜੀਤ ਸਿੰਘ ਖਲੀਫੇਵਾਲ,  ਦਿਲਬਾਗ ਸਿੰਘ ਭੱਟੀ, ਸੁਖਵਿੰਦਰ ਸਿੰਘ ਬਲਵਿੰਦਰ ਸਿੰਘ ਰਾਜਪੁਰਾ, ਜਤਿੰਦਰ ਸਿੰਘ ਖਾਲਸਾ ,ਗੁਰਸਰਨ ਸਿੰਘ,  ਇੰਦਰਜੀਤ ਸਿੰਘ ਸਰਾਉ ਅਤੇ ਬੂਟਾ ਸਿੰਘ ਭੁੱਲਰ ਨੂੰ ਸ਼ਾਮਲ ਕੀਤਾ ਗਿਆ । ਉਹਨਾ ਦੱਸਿਆ ਕਿ ਬਹੁਤ ਜਲਦੀ ਸਾਰੇ ਜਿਲਾ ਪ੍ਰਧਾਨ ਨਵੇ ਨਿਯੁਕਤ ਕੀਤੇ ਜਾਣਗੇ । ਉਹਨਾ ਕਿਹਾ ਕਰੋਨਾ ਵਾਇਰਸ ਨੇ ਪੂਰੀ ਦੁਨੀਆ ਦੀ ਚਾਲ ਢਾਲ ਬਦਲਕੇ ਰੱਖ ਦਿੱਤੀ ਹੈ ਪਰ ਜਿਵੇ ਹੀ ਹਾਲਾਤ ਸਾਜਗਰ ਹੋਣਗੇ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਦੀਆ ਸਰਗਰਮੀਆ ਨੂੰ ਸਕੂਲਾ ਕਾਲਜਾ ਯੂਨੀਵਰਸਿਟੀਆ ਤੇ ਟੈਕਨੀਕਲ ਅਦਾਰਿਆ ਵਿੱਚ ਨੂੰ ਵਧਾਇਆ ਜਾਵੇਗਾ । ਫੈਡਰੇਸ਼ਨ ਦੇ ਇਸਤਰੀ ਵਿੰਗ ਦਾ ਵੀ ਬਹੁਤ ਜਲਦ ਪੁਨਰਗਠਨ ਕੀਤਾ ਜਾਵੇਗਾ


 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਦੇਖੋ ਆਖਰ ਕਿਹੜੀ ਦੁਸ਼ਮਣੀ ਬਣੀ ਵਾਰਦਾਤ ਦੀ ਵਜ੍ਹਾ?| Ludhiana

05 Nov 2025 3:27 PM

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM
Advertisement