ਦਖਣੀ ਆਸਟਰੇਲੀਆ ਦੀ ਸੰਸਦ 'ਚ ਸਿੱਖ ਫ਼ੌਜੀਆਂ ਦੀਆਂ ਕੁਰਬਾਨੀਆਂ ਨੂੰ ਕੀਤਾ ਯਾਦ
Published : May 15, 2020, 10:16 pm IST
Updated : May 15, 2020, 10:16 pm IST
SHARE ARTICLE
1
1

ਵਿਸ਼ਵ ਯੁੱਧਾਂ ਦੌਰਾਨ ਸ਼ਹੀਦ ਹੋਏ ਫ਼ੌਜੀਆਂ ਨੂੰ ਸ਼ਰਧਾਂਜਲੀ ਦੇਣ ਲਈ ਪੜ੍ਹੇ ਪਰਚੇ

ਪਰਥ, 15 ਮਈ (ਪਿਆਰਾ ਸਿੰਘ ਨਾਭਾ)  :  ਲੈਜ਼ਿਸਲੇਟਿਵ ਮੈਂਬਰ ਰਸਲ ਵਾਰਟਲੇ ਵਲੋਂ ਦਖਣੀ ਆਸਟਰੇਲੀਆ ਦੀ ਸੰਸਦ ਅੰਦਰ ਦੋਵੇਂ ਵਿਸ਼ਵ ਯੁੱਧਾਂ ਦੌਰਾਨ ਆਸਟਰੇਲੀਆਈ-ਨਿਊਜ਼ੀਲੈਂਡ ਆਰਮੀ ਕੋਰ (ਐਨਜ਼ੈਕ) ਫ਼ੌਜੀਆਂ ਦੀ ਸ਼ਹਾਦਤਾਂ ਨੂੰ ਸ਼ਰਧਾਂਜਲੀ ਭੇਟ ਕਰਦਿਆਂ ਪੜ੍ਹੇ ਗਏ ਪਰਚੇ ਵਿਚ ਸਿੱਖ ਫ਼ੌਜੀਆਂ ਵਲੋਂ ਐਨਜ਼ੈਕ ਫ਼ੌਜਾਂ ਦਾ ਹਿੱਸਾ ਬਣ ਕੇ ਕੀਤੀ ਗਈ ਬਹਾਦਰੀ ਦੀ ਮਿਸਾਲ ਦਾ ਜ਼ਿਕਰ ਕੀਤਾ ਗਿਆ।

11


ਰਸਲ ਵਾਰਟਲੇ ਨੇ ਬੀਬੀ ਹਰਨੂਰ ਕੌਰ ਗਰਚਾ ਦੀ ਐਨਜ਼ੈਕ ਫ਼ੌਜ ਵਿਚ ਸ਼ਹੀਦ ਹੋਏ ਸਿੱਖ ਫ਼ੌਜ਼ੀਆਂ ਦੀ ਕੀਤੀ ਖ਼ੌਜ ਦਾ ਹਵਾਲਾ ਦਿੰਦਿਆਂ ਕਿਹਾ ਕਿ ਸੰਸਾਰ ਵਿਚ ਬੇਸ਼ਕ ਸਿੱਖਾਂ ਦੀ ਜਨਸੰਖਿਆ ਸਿਰਫ਼ 2 ਫ਼ੀ ਸਦੀ ਹੀ ਹੈ, ਪ੍ਰੰਤੂ ਬ੍ਰਿਟਿਸ਼-ਇੰਡੀਆ ਆਰਮੀ ਵਿਚ ਸਿੱਖ ਫ਼ੌਜੀਆਂ ਦੀ ਹਿੱਸੇਦਾਰੀ 20 ਫ਼ੀ ਸਦੀ ਸੀ, ਜਿਨ੍ਹਾਂ ਨੇ ਆਸਟ੍ਰੇਲੀਆਈ ਫ਼ੌ²ਜੀਆਂ ਨਾਲ ਰਲ ਕੇ ਗੋਲੀਪੋਲੀ ਦੀ ਲੜਾਈ ਲੜੀ। ਉਨ੍ਹਾਂ ਕਿਹਾ ਕਿ ਸਿੱਖ ਅਪਣੀ ਵੱਖਰੀ ਪਛਾਣ ਰਖਦੇ ਹਨ ਅਤੇ ਉਨ੍ਹਾਂ ਦੀ ਬਹਾਦਰੀ, ਸੁਹਿਰਦਗੀ, ਵਫ਼ਾਦਾਰੀ, ਵੰਡ ਛਕਣ ਅਤੇ ਸਰਬੱਤ ਦਾ ਭਲਾ ਮੰਗਣ ਆਦਿ ਦੀ ਨੀਤੀ ਦਾ ਜ਼ਿਕਰ ਐਨਜ਼ੈਕ ਇਤਿਹਾਸ ਵਿਚ ਮਿਲਦਾ ਹੈ ਅਤੇ ਵੰਡ ਛਕਣ ਦੇ ਅਕੀਦੇ ਤਹਿਤ ਸਿੱਖ ਫ਼ੌਜ਼ੀ ਦਾਲ ਰੋਟੀ ਵੀ ਆਸਟ੍ਰੇਲੀਆਈ ਸੈਨਿਕਾਂ ਨਾਲ ਵੰਡ ਕੇ ਖਾਧੇ ਸਨ।


ਰਸਲ ਵਾਰਟਲੇ ਨੇ ਲੈਫ਼ਟੀਨੈਂਟ ਰੈਜੀਨਲਡ ਸੇਵਰੀ ਅਤੇ ਜਨਰਲ ਸਰ ਇਆਨ ਹੈਮਿਲਟਨ ਦੀਆਂ ਇਤਿਹਾਸਕ ਲਿਖਤਾਂ ਦਾ ਹਵਾਲਾ ਦਿੰਦਿਆਂ ਕਿਹਾ ਕਿ ਸਿੱਖ ਫ਼ੌਜੀ ਬ੍ਰਿਟਿਸ਼-ਇੰਡੀਅਨ ਆਰਮੀ ਦੀ ਫ਼ੋਰਸ-ਜੀ ਦਾ ਹਿੱਸਾ ਫ਼ਿਰੋਜ਼ਪੁਰ ਦੀ 14ਵੀਂ ਸਿੱਖ ਬਟਾਲੀਅਨ ਰਾਹੀਂ ਗੋਲੀਪੋਲੀ ਆਏ ਸਨ ਅਤੇ ਸਿੱਖਾਂ ਦੀ ਬਹਾਦਰੀ ਨੂੰ ਧਿਆਨ ਵਿਚ ਰਖਦਿਆਂ ਫ਼ੌਜ ਵਿਚ ਸਿੱਖਾਂ ਨੂੰ ਪਗੜੀ ਸਜਾਅ ਕੇ ਲੜਾਈ ਲੜਨ ਦਾ ਅਧਿਕਾਰ ਪ੍ਰਾਪਤ ਸੀ। ਇਹ ਹਜ਼ਾਰਾਂ ਲੱਖਾਂ ਦੀ ਗਿਣਤੀ ਵਿਚ ਵੀ ਸਾਫ਼ ਪਹਿਚਾਣੇ ਜਾਂਦੇ ਸਨ।


ਰਸਲ ਵਾਰਟਲੇ ਨੇ ਗੋਲੀਪੋਲੀ ਮੁਹਿੰਮ ਦੌਰਾਨ 4 ਜੂਨ 1915 ਦੀ ਦੁਪਹਿਰ ਨੂੰ ਬ੍ਰਿਟਿਸ਼ ਫ਼ੌਜ ਨੇ ਫ਼ਿਰੋਜ਼ਪੁਰ ਸਿੱਖ ਰੈਜੀਮੈਂਟ ਦੇ ਫ਼ੌਜੀਆਂ ਨਾਲ ਮਿਲ ਕੇ ਤੁਰਕੀ ਫ਼ੌਜਾਂ ਉਪਰ ਬੋਲੇ ਹਮਲੇ ਵਿਚ ਸਿੱਖ ਫ਼ੌਜੀਆਂ ਵਲੋਂ ਆਸਟ੍ਰੇਲੀਆਈ ਸੈਨਿਕਾਂ ਦੇ ਮੋਢੇ ਨਾਲ ਮੋਢਾ ਜੋੜ ਕੇ ਲੜੀ ਜੰਗ ਦੇ ਇਤਿਹਾਸਕ ਪਹਿਲੂਆਂ ਨੂੰ ਸੰਸਦ ਵਿਚ ਸਾਂਝਾ ਕੀਤਾ ਕਿ ਸਿੱਖ ਰੈਜੀਮੈਂਟ ਦੇ ਫ਼ੌਜੀਆਂ ਨੇ ਕਿਵੇਂ ਤੁਰਕੀ ਫ਼ੌਜਾਂ ਦੀਆਂ ਮਸ਼ੀਨ ਗੰਨਾਂ ਨਾਲ ਗੋਲੀਆਂ ਦਾ ਸਾਹਮਣਾ ਕਰਦਿਆਂ ਜੰਗ ਜਿੱਤੀ ਜੋ ਫ਼ੌਜ ਦੇ ਬਿਹਤਰੀਨ ਲੜਾਈ ਦੇ ਤਰੀਕਿਆਂ ਵਿਚੋਂ ਇਕ ਸੀ ਅਤੇ ਇਸ ਜੰਗ ਵਿਚ 13 ਵਿਚੋਂ 11 ਅਫ਼ਸਰ ਅਤੇ 450 ਵਿਚੋਂ 371 ਫ਼ੌਜੀ ਜਵਾਨ ਵੀਰਗਤੀ ਨੂੰ ਪ੍ਰਾਪਤ ਹੋਏ ਸਨ। ਐਨਜ਼ੈਕ ਇਤਿਹਾਸਕਾਰ ਲਿਖਦੇ ਹਨ ਕਿ ਸਿੱਖ ਫ਼ੌਜੀਆਂ ਨੇ ਬਹਾਦਰੀ ਨਾਲ ਅਪਣੀਆਂ ਜਾਨਾਂ ਵਾਰ ਕੇ ਵੀ ਖੇਤਰ ਦੀ ਹਿਫ਼ਾਜ਼ਤ ਕੀਤੀ ਇਸ ਲਈ ਇਹ ਲਾਮਿਸਾਲ ਕੌਮ ਹੈ


ਰਸਲ ਵਾਰਟਲੇ ਨੇ ਸੰਸਦ ਭਾਸ਼ਣ ਦੇ ਅਖੀਰ ਵਿਚ ਕਿਹਾ ਕਿ ਪਰਚਾ ਪੜ੍ਹਦਿਆਂ ਉਹ ਮਾਣ ਮਹਿਸੂਸ ਕਰਦੇ ਹਨ ਕਿ ਦੱਖਣੀ ਅਸਟ੍ਰੇਲੀਆ ਵਿਚ ਉਹ ਸਿੱਖ ਭਾਈਚਾਰੇ ਪ੍ਰਤੀ ਸਮੁੱਚੇ ਦੇਸ਼ ਦੀ ਸੰਵੇਦਨਾ ਪ੍ਰਗਟ ਕਰਨ ਦਾ ਮਾਧਿਅਮ ਬਣੇ ਹਨ। ਉਨ੍ਹਾਂ ਦਖਣੀ ਆਸਟ੍ਰੇਲੀਆ ਸਿੱਖ ਸੋਸਾਇਟੀ ਦੇ ਪ੍ਰਧਾਨ ਬਲਵੰਤ ਸਿੰਘ ਅਤੇ ਡਾਕਟਰ ਭੁਪਿੰਦਰ ਸਿੰਘ ਤੱਖਰ ਅਤੇ ਬੀਬੀ ਹਰਨੂਰ ਕੌਰ ਗਰਚਾ ਦਾ ਐਨਜ਼ੈਕ ਸਿੱਖ ਸ਼ਹੀਦਾਂ ਦੀ ਇਤਿਹਾਸਕ ਜਾਣਕਾਰੀ ਮੁਹੱਈਆ ਕਰਾਉਣ 'ਤੇ ਧਨਵਾਦ ਕੀਤਾ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਸੰਸਦ ਬਾਹਰ ਰਵਨੀਤ ਬਿੱਟੂ ਤੇ ਰਾਹੁਲ ਗਾਂਧੀ ਦੀ ਬਹਿਸ ਨਾਲ਼ ਗਰਮਾਈ ਸਿਆਸਤ,

04 Feb 2026 3:11 PM

ਰਾਹੁਲ ਦੇ ਗੱਦਾਰ ਵਾਲੇ ਬਿਆਨ ਮਗਰੋਂ ਭੜਕੇ ਰਵਨੀਤ ਬਿੱਟੂ

04 Feb 2026 3:10 PM

PM ਮੋਦੀ ਦੀ ਪੰਜਾਬ ਫੇਰੀ 'ਤੇ ਬਝੀਆਂ ਆਸਾਂ, ਸਪੀਕਰ ਸੰਧਵਾਂ ਨੇ PM ਮੋਦੀ ਨੂੰ ਲਿਖੀ ਚਿੱਠੀ

01 Feb 2026 3:19 PM

ਰੋਹਿਤ ਸ਼ੇੱਟੀ ਦੇ ਘਰ ਬਾਹਰ ਚੱਲੀਆਂ ਅੰਨ੍ਹੇਵਾਹ ਗੋਲੀਆਂ, ਫੈਲੀ ਦਹਿਸ਼ਤ, ਮੌਕੇ 'ਤੇ ਪਹੁੰਚੀ ਮੁੰਬਈ ਪੁਲਿਸ ਤੇ ਫੋਰੈਂਸਿਕ ਟੀਮ

01 Feb 2026 3:16 PM

'ਜ਼ਮੀਰ ਜਾਗਣ ਮਗਰੋਂ ਨਾ ਮੈਂ ਸਹੁਰਿਆਂ ਤੋਂ ਡਰੀ ਅਤੇ ਨਾ ਹੀ ਪੇਕਿਆਂ ਤੋਂ', ਕਿੰਨਾ ਔਖਾ ਸੀ ਪੰਜਾਬੀ ਗਾਇਕਾ ਸੁੱਖੀ ਬਰਾੜ ਦੀ ਜ਼ਿੰਦਗੀ ਦਾ ਸਫ਼ਰ ?

31 Jan 2026 3:27 PM
Advertisement