
ਸੀ.ਆਈ.ਏ. ਸਟਾਫ਼ ਤਰਨਤਾਰਨ ਨੇ ਇਕ ਵਿਅਕਤੀ ਨੂੰ ਜਾਅਲੀ ਲਾਇਸੰਸ ਅਤੇ 12 ਬੋਰ ਰਾਈਫ਼ਲ, 4 ਕਾਰਤੂਸ ਸਮੇਤ ਗ੍ਰਿਫ਼ਤਾਰ ਕੀਤਾ। ਇਸ ਸਬੰਧੀ ਸੀ.ਆਈ
ਪੱਟੀ, 14 ਮਈ (ਅਜੀਤ ਘਰਿਆਲਾ/ਪ੍ਰਦੀਪ): ਸੀ.ਆਈ.ਏ. ਸਟਾਫ਼ ਤਰਨਤਾਰਨ ਨੇ ਇਕ ਵਿਅਕਤੀ ਨੂੰ ਜਾਅਲੀ ਲਾਇਸੰਸ ਅਤੇ 12 ਬੋਰ ਰਾਈਫ਼ਲ, 4 ਕਾਰਤੂਸ ਸਮੇਤ ਗ੍ਰਿਫ਼ਤਾਰ ਕੀਤਾ। ਇਸ ਸਬੰਧੀ ਸੀ.ਆਈ.Â.ੇ ਸਟਾਫ਼ ਤਰਨਤਾਰਨ ਤੋਂ ਜਾਣਕਾਰੀ ਅਨੁਸਾਰ ਐਸ.ਆਈ. ਸਤਨਾਮ ਸਿੰਘ ਨੂੰ ਕਿਸੇ ਖਾਸ ਮੁਖ਼ਬਰ ਨੇ ਇਤਲਾਹ ਦਿਤੀ ਕਿ ਕੁਲਦੀਪ ਸਿੰਘ ਪੁੱਤਰ ਸੁੱਖਾ ਸਿੰਘ ਵਾਸੀ ਵਾੜਾ ਸ਼ੇਰ ਸਿੰਘ ਵਾਲਾ ਜੋ ਕਿ ਜਾਅਲੀ ਲਾਇਸੰਸ ਬਣਾ ਕੇ ਇਕ 12 ਬੋਰ ਰਾਈਫ਼ਲ ਸਮੇਤ ਘੁੰਮ ਰਿਹਾ ਹੈ। ਅੱਜ ਉਹ ਅਪਣੇ ਪਿੰਡ ਤੋਂ ਪਿੰਡ ਘਰਿਆਲਾ ਵਲ ਆ ਰਿਹਾ ਹੈ ਜੇਕਰ ਨਾਕਾਬੰਦੀ ਕੀਤੀ ਜਾਵੇ ਤਾਂ ਕਾਬੂ ਆ ਸਕਦਾ ਹੈ ਜਿਸ ਉਤੇ ਐਸ.ਆਈ. ਸਤਨਾਮ ਸਿੰਘ ਨੇ ਪੁਲਿਸ ਪਾਰਟੀ ਸਮੇਤ ਪਿੰਡ ਘਰਿਆਲਾ ਵਿਖੇ ਨਾਕਾਬੰਦੀ ਕੀਤੀ ਹੋਈ ਸੀ ਤਾਂ ਉਕਤ ਵਿਅਕਤੀ ਅਸਲੇ ਸਮੇਤ ਆ ਰਿਹਾ ਸੀ ਜਿਸ ਨੂੰ ਪੁਲਿਸ ਨੇ ਕਾਬੂ ਕਰ ਲਿਆ ਅਤੇ ਜਾਅਲੀ ਅਸਲਾ ਲਾਇਸੰਸ ਨੰ: 1731 ਪੀਐਸ ਵਲਟੋਹਾ ਬ੍ਰਾਮਦ ਕਰ ਕੇ ਪੁਲਿਸ ਥਾਣਾ ਸਦਰ ਪੱਟੀ ਵਿਖੇ ਮਾਮਲਾ ਦਰਜ ਕਰ ਲਿਆ ਹੈ।