ਪੰਜਾਬ 'ਚ ਬਲੈਕ ਫੰਗਸ ਦੀ ਦਸਤਕ, ਲੁਧਿਆਣਾ 'ਚ 5 ਮਰੀਜ਼ਾਂ ਦੀਆਂ ਕੱਢਣੀਆਂ ਪਈਆਂ ਅੱਖਾਂ 
Published : May 15, 2021, 2:09 pm IST
Updated : May 15, 2021, 2:09 pm IST
SHARE ARTICLE
Black Fungus
Black Fungus

ਲੁਧਿਆਣਾ ਵਿਚ 12 ਤੋਂ ਜ਼ਿਆਦਾ ਲੋਕ ਬਲੈਕ ਫੰਗਸ ਦੀ ਲਪੇਟ ਵਿਚ ਆ ਚੁੱਕੇ ਹਨ

ਲੁਧਿਆਣਾ - ਬਲੈਕ ਫੰਗਸ ਨੇ ਪੰਜਾਬ ਵਿਚ ਵੀ ਦਸਤਕ ਦੇ ਦਿੱਤੀ ਹੈ। ਲੁਧਿਆਣਾ ਵਿਚ 12 ਤੋਂ ਜ਼ਿਆਦਾ ਲੋਕ ਬਲੈਕ ਫੰਗਸ ਦੀ ਲਪੇਟ ਵਿਚ ਆ ਚੁੱਕੇ ਹਨ। ਇਸ ਵਿਚ ਜ਼ਿਆਦਾਤਰ ਪੀੜਤਾਂ ਦਾ ਇਲਾਜ ਦਇਆਨੰਦ ਮੌਡੀਕਲ ਕਾਲਜ ਵਿਚ ਚੱਲ ਰਿਹਾ ਹੈ। ਉੱਤੇ ਹੀ ਪੰਜ ਮਰੀਜ਼ ਅਜਿਹੇ ਹਨ ਜਿਨ੍ਹਾਂ ਦੇ ਦਿਮਾਗ ਤੱਕ ਬਲੈਕ ਫੰਗਸ ਪਹੁੰਚ ਚੁੱਕੀ ਹੈ। ਲੁਧਿਆਣਾ ਦੇ ਡਾਕਟਰ ਰਮੇਸ਼ ਸੁਪਰ ਸਪੈਸ਼ਿਆਲਟੀ ਆਈ ਐਂਡ ਲੇਜਰ ਸੈਂਟਰ ਵਿਚ ਹੁਣੇ ਬਲੈਕ ਫੰਗਸ ਦਾ ਇਕ ਮਾਮਲਾ ਸਾਹਮਣੇ ਆਇਆ ਹੈ। ਮਰੀਜ਼ ਦੀ ਹਾਲਤ ਨੂੰ ਦੇਖਦੇ ਹੋਏ ਉਸ ਨੂੰ ਪੀਜੀਆਈ ਰੈਫਰ ਕਰ ਦਿੱਤਾ ਗਿਆ ਹੈ। 

black fungus infectionBlack Fungus  

ਡੀਐੱਮਸੀ ਦੇ ਈਐੱਨਟੀ ਵਿਭਾਗ ਦੇ ਹੈੱਡ ਡਾਕਟਰ ਮਨੀਸ਼ ਮੁੰਜਾਲ ਨੇ ਦੱਸਿਆ ਕਿ ਪਿਛਲੇ ਇਕ ਮਹੀਨੇ ਦੌਰਾਨ ਉਹਨਾਂ ਕੋਲ ਬਲੈਕ ਫੰਗਸ ਦੇ 10 ਮਾਮਲੇ ਸਾਹਮਣੇ ਆ ਚੁੱਕੇ ਹਨ। 13 ਮਈ ਨੂੰ ਉਹਨਾਂ ਕੋਲ ਬਲੈਕ ਫੰਗਸ ਦੇ ਚਾਰ ਮਰੀਜ਼ ਆਏ ਜਿਨ੍ਹਾਂ ਦੀਆਂ ਅੱਖਾਂ ਦੇ ਹੇਠਾਂ, ਨੱਕ ਵਿਚ ਬਲੈਕ ਫੰਗਸ ਸੀ। ਉਹਨਾਂ ਦੇ ਫੇਫੜੇ ਖ਼ਰਾਬ ਹੋਣ ਕਾਰਨ ਉਸ ਸਮੇਂ ਉਹਨਾਂ ਦਾ ਆਪਰੇਸ਼ਨ ਨਹੀਂ ਹੋ ਪਾਇਆ।

ਪੰਜ ਮਾਮਲੇ ਅੱਖਾਂ ਦੇ ਵਿਭਾਗ ਕੋਲ ਆਏ ਸੀ, ਜਿਨ੍ਹਾਂ ਦਾ ਆਪਰੇਸ਼ਨ ਕਰ ਕੇ ਉਹਨਾਂ ਦੀਆਂ ਅੱਖਾਂ ਵੀ ਕੱਢਣੀਆਂ ਪਈਆਂ। ਨਿਊਰੋ ਵਿਭਾਗ ਵਿਚ ਵੀ ਲਗਭਗ ਅਜਿਹੇ ਚਾਰ ਮਾਮਲੇ ਆ ਚੁੱਕੇ ਹਨ। ਹੁਣ ਤੱਕ ਜਿਨ੍ਹੇ ਵੀ ਲੋਕਾਂ ਵਿਚ ਬਲੈਕ ਫੰਗਸ ਮਿਲਿਆ ਹੈ ਉਹ ਸਾਰੇ ਕੋਰੋਨਾ ਮਰੀਜ਼ ਰਹਿ ਚੁੱਕੇ ਹਨ। 

SHARE ARTICLE

ਏਜੰਸੀ

Advertisement

ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਐਲਾਨ, 8 ਮਾਰਚ ਨੂੰ ਪੇਸ਼ ਹੋਵੇਗਾ ਪੰਜਾਬ ਦਾ ਬਜਟ

23 Feb 2026 3:02 PM

ਟੈਰਿਫ਼ 'ਚ ਬਦਲਾਅ ਕਾਰਨ ਭਾਰਤ-ਅਮਰੀਕਾ ਵਪਾਰ ਸਮਝੌਤੇ ਦੀ ਮੀਟਿੰਗ ਟਲੀ

23 Feb 2026 3:01 PM

'ਸਿੱਖਿਆ ਕੋਈ ਤਰਸ ਦੀ ਭਾਵਨਾ ਨਹੀਂ, ਇਹ ਹਰ ਇੱਕ ਇਨਸਾਨ ਦਾ ਹੱਕ ਹੈ'

22 Feb 2026 1:38 PM

ਚੰਡੀਗੜ੍ਹ 'ਚ ਲੱਗੇ ਗੁਲਾਬ ਮੇਲੇ 'ਚ ਲੱਗੀਆਂ ਰੌਣਕਾਂ, ਹਿਮਾਚਲ ਦੇ ਸੱਭਿਆਚਾਰਕ ਨਾਚ ਦਾ ਲੋਕਾਂ ਨੇ ਲਿਆ ਲੁਤਫ਼,

22 Feb 2026 1:37 PM

ਕੰਜ਼ਿਊਮਰ ਕੋਰਟਾਂ 'ਚ ਬੇਹੱਦ ਜ਼ਿਆਦਾ ਖ਼ਾਲੀ ਅਸਾਮੀਆਂ ! ਸਟਾਫ਼ ਦੀ ਕਮੀ ਤੇ ਲੋੜੀਂਦਾ ਸਹੂਲਤਾਂ ਦੀ ਘਾਟ ਨੂੰ ਲੈ ਕੇ ਵਕ.

21 Feb 2026 3:02 PM
Advertisement