ਸੁਖਦੇਵ ਸਿੰਘ ਢੀਂਡਸਾ ਦੇ ਕਰੀਬੀ ਜਥੇਦਾਰ ਰਜਿੰਦਰ ਸਿੰਘ ਕਾਂਝਲਾ ਦਾ ਦਿਹਾਂਤ
Published : May 15, 2021, 5:03 pm IST
Updated : May 15, 2021, 5:03 pm IST
SHARE ARTICLE
Rajinder Singh Kanjhla
Rajinder Singh Kanjhla

ਜਥੇਦਾਰ ਨੇ 50 ਸਾਲ ਦੇ ਕਰੀਬ ਪੰਜਾਬ ਦੇ ਹਿੱਤਾਂ, ਸਿੱਖ ਪੰਥ ਤੇ ਪਾਰਟੀ ਦੀ ਮਜ਼ਬੂਤੀ ਲਈ ਮਿਹਨਤ ਅਤੇ ਲਗਨ ਨਾਲ ਸੇਵਾ ਕੀਤੀ

ਸੰਗਰੂਰ : ਰਾਜ ਸਭਾ ਮੈਂਬਰ ਸਰਦਾਰ ਸੁਖਦੇਵ ਸਿੰਘ ਢੀਂਡਸਾ ਦੇ ਅਤਿ ਕਰੀਬੀ ਜਥੇਦਾਰ ਰਜਿੰਦਰ ਸਿੰਘ ਕਾਂਝਲਾ ਦਾ ਦਿਹਾਂਤ ਹੋ ਗਿਆ। ਉਹ ਕਾਫੀ ਸਮੇਂ ਤੋਂ ਸ਼ੂਗਰ ਦੀ ਬਿਮਾਰੀ ਤੋਂ ਪੀੜਤ ਸਨ। ਪਿਛਲੇ ਦਿਨੀਂ ਉਹ ਕੋਰੋਨਾ ਤੋਂ ਪੀੜ੍ਹਤ ਪਾਏ ਗਏ ਸਨ। ਸੁਖਦੇਵ ਸਿੰਘ ਢੀਂਡਸਾ ਦੇ ਯਤਨਾਂ ਸਦਕਾ ਉਹਨਾਂ ਨੂੰ ਪੀ ਜੀ ਆਈ ਦਾਖਲ ਕਰਵਾਇਆ ਗਿਆ ਸੀ। ਉਹਨਾਂ ਦੀ ਰਿਪੋਰਟ ਵੀ ਨੈਗਿਟਿਵ ਆ ਗਈ ਸੀ ਪਰ ਬਿਮਾਰੀ ਕਾਰਨ ਉਹਨਾਂ ਦੀ ਸਿਹਤ ਬਹੁਤ ਹੀ ਕਮਜ਼ੋਰ ਹੋ ਗਈ ਸੀ। ਅੱਜ ਸਵੇਰੇ ੳਹਨਾਂ ਨੂੰ ਦਿਲ ਦਾ ਗੰਭੀਰ ਦੌਰਾ ਪਿਆ।

ਡਾਕਟਰਾਂ ਨੇ ਉਹਨਾਂ ਦੀ ਜਾਨ ਬਚਾਉਣ ਦੀਆਂ ਕਈ ਕੋਸ਼ਿਸ਼ਾਂ ਕੀਤੀਆਂ ਪਰ ਉਹ ਬਚ ਨਾ ਸਕੇ। ਜਥੇਦਾਰ ਨੇ 50 ਸਾਲ ਦੇ ਕਰੀਬ ਪੰਜਾਬ ਦੇ ਹਿੱਤਾਂ, ਸਿੱਖ ਪੰਥ ਤੇ ਪਾਰਟੀ ਦੀ ਮਜ਼ਬੂਤੀ ਲਈ ਮਿਹਨਤ ਅਤੇ ਲਗਨ ਨਾਲ ਸੇਵਾ ਕੀਤੀ। ਉਹਨਾਂ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ, ਪਾਰਟੀ ਦੇ ਕੌਮੀ ਜਨਰਲ ਸਕੱਤਰ ਤੇ ਹੋਰ ਕਈ ਅਹੁਦਿਆਂ 'ਤੇ ਰਹਿ ਕੇ ਜ਼ਿੰਮੇਵਾਰੀ ਨਿਭਾਈ।

ਉਹ ਸੁਖਦੇਵ ਸਿੰਘ ਢੀਂਡਸਾ ਦੇ ਕਰੀਬੀ ਸਾਥੀਆਂ ਵਿਚੋਂ ਇਕ ਸਨ ਜੋ ਆਪਣੇ ਆਖਰੀ ਦਮ ਤੱਕ ਢੀਂਡਸਾ ਨਾਲ ਰਹਿ ਕੇ ਵਫਾਦਾਰੀ ਦੀ ਮਿਸਾਲ ਬਣੇ। ਉਹਨਾਂ ਸ਼੍ਰੋਮਣੀ ਅਕਾਲੀ ਦਲ ਡੈਮੋਕਰੇਟਿਕ ਨੂੰ ਮਜ਼ਬੂਤ ਕਰਨ ਲਈ ਸਰਗਰਮੀਆਂ ਕੀਤੀਆਂ ਤੇ ਸੁਖਦੇਵ ਸਿੰਘ ਢੀਂਡਸਾ ਦੇ ਸਿਆਸੀ ਸਲਾਹਕਾਰ ਬਣੇ। ਉਹਨਾਂ ਨੂੰ ਅਸੂਲਾਂ ਦੇ ਪੱਕੇ ਤੇ ਸਿਧਾਂਤਕ ਆਗੂ ਵਜੋਂ ਵੀ ਜਿਲ੍ਹੇ ਅੰਦਰ ਜਾਣਿਆ ਜਾਂਦਾ ਹੈ। ਵੱਖ ਵੱਖ ਜਥੇਬੰਦੀਆਂ ਦੇ ਆਗੂਆਂ ਨੇ ਜਥੇਦਾਰ ਕਾਂਝਲਾ ਦੀ ਮੌਤ ਤੇ ਗਹਿਰਾ ਦੁੱਖ ਪ੍ਰਗਟ ਕੀਤਾ।

ਸੁਖਦੇਵ ਸਿੰਘ ਢੀਂਡਸਾ ਨੇ ਜਥੇਦਾਰ ਕਾਂਝਲਾ ਦੀ ਮੌਤ ਤੇ ਗਹਿਰਾ ਦੁੱਖ ਪ੍ਰਗਟ ਕਰਦਿਆਂ ਕਿਹਾ ਕਿ ਉਹ ਡੂੰਘੀਆਂ ਸਿਆਸੀ ਰੁਚੀਆਂ ਤੇ ਯੋਗ ਸਲਾਹ ਦੇਣ ਵਾਲੇ ਆਗੂ ਸਨ। ਉਹਨਾਂ ਕਿਹਾ ਕਿ ਚਣੌਤੀਆਂ ਨੂੰ ਸਵੀਕਾਰ ਕਰਨ ਦਾ ਜ਼ਜਬਾ ਰੱਖਣ ਦੇ ਕਾਬਲ ਜਥੇਦਾਰ ਕਾਂਝਲਾ ਵਰਗਾ ਕੋਈ ਕੋਈ ਇਨਸਾਨ ਮਿਲਦਾ ਹੈ। ਪੰਥਕ ਸੋਚ ਰੱਖਣ ਵਾਲੀ ਸੰਗਤ ਇੱਕ ਵੱਡੇ ਜਥੇਬੰਦਕ ਆਗੂ ਤੋਂ ਵੱਖ ਹੋ ਗਈ ਹੈ। ਸਾਬਕਾ ਵਿੱਤ ਮੰਤਰੀ ਪਰਮਿੰਦਰ ਸਿੰਘ ਢੀਂਡਸਾ ਨੇ ਕਿਹਾ ਕਿ ਜਥੇਦਾਰ ਰਾਜਿੰਦਰ ਸਿੰਘ ਕਾਂਝਲਾ ਦੀ ਮੌਤ ਨੇ ਸਭ ਦਾ ਦਿਲ ਤੋੜਕੇ ਰੱਖ ਦਿੱਤਾ ਹੈ। ਉਹਨਾਂ ਕਿਹਾ ਕਿ ਅਕਾਲੀ ਦਲ ਹੌਂਸਲਾ ਦੇਣ ਵਾਲੀ ਅਵਾਜ ਤੋਂ ਵਾਂਝਾ ਹੋ ਗਿਆ ਹੈ।

SHARE ARTICLE

ਏਜੰਸੀ

Advertisement

Pakistan 'ਚ ਸੁਲਗੀ ਬਗਾਵਤ ਦੀ ਅੱਗ, ਲੋਕਾਂ ਨੇ ਲਹਿਰਾਇਆ ਭਾਰਤੀ ਤਿਰੰਗਾ, ਪੁਲਿਸ ਨੂੰ ਘੇਰ-ਘੇਰ ਕੁੱਟ ਰਹੇ

12 May 2024 5:06 PM

Channi ਤੇ Bibi Jagir Kaur ਦੀ ਮੁਲਾਕਾਤ ਨੂੰ ਕਿਸ ਨੇ ਦਿੱਤੀ ਗਲਤ ਰੰਗਤ? ਤਿੱਤਲੀਆਂ ਵਰਗੇ ਲੀਡਰਾਂ ਦੀ ਫਿਸਲੀ ਜ਼ੁਬਾਨ

12 May 2024 4:25 PM

ਜਲੰਧਰ ਸ਼ਹਿਰ, ਚੰਨੀ ਦੀ ਲਹਿਰ, ਆਪ-ਕਾਂਗਰਸ ਦਾ ਫਿਕਸ ਮੈਚ ? 111 ਕੰਮ ਕਰਕੇ 2 ਸੀਟਾਂ ਤੋਂ ਹਾਰੇ ਚੰਨੀ ਨੂੰ ਜਲੰਧਰ

12 May 2024 4:11 PM

SPEED BULLETIN | ਦਿਨ ਭਰ ਦੀਆਂ ਅਹਿਮ ਖ਼ਬਰਾਂ ਜਾਣੋ ਕੀ ਕੁੱਝ ਹੋਇਆ ਖਾਸ | Rozana Spokesman

12 May 2024 4:06 PM

Big Breaking: Kejriwal ਨੇ ਪੂਰੇ ਦੇਸ਼ ਲਈ ਕਿਹੜੀਆਂ 10 ਗਰੰਟੀਆਂ ਦਾ ਕੀਤਾ ਐਲਾਨ, ਦੇਖੋ ਰੋਜ਼ਾਨਾ ਸਪੋਕਸਮੈਨ ਤੇ LIVE

12 May 2024 3:47 PM
Advertisement