
45 ਲੱਖ ਦੀ ਰਿਕਵਰੀ, ਇਕ ਰਿਵਾਲਵਰ ਬੱਤੀ ਬੋਰ ਸਮੇਤ ਜ਼ਿੰਦਾ ਕਾਰਤੂਸ ਬਰਾਮਦ
ਜਲਾਲਾਬਾਦ( ਹਰਪ੍ਰੀਤ ਮਹਿਮੀ) ਬੀਤੀ 12 ਮਈ ਨੂੰ ਮੁਕਤਸਰ ਜਲਾਲਾਬਾਦ ਰੋਡ ਉਤੇ ਦਿਨ ਦਿਹਾੜੇ ਕੋਟਕ ਮਹਿੰਦਰਾ ਬੈਂਕ ਦੇ ਮੁਲਾਜ਼ਮਾਂ ਤੋਂ 45 ਲੱਖ ਰੁਪਏ ਖੋਹਣ ਦੀ ਵਾਰਦਾਤ ਨੂੰ ਪੁਲਿਸ ਨੇ 72 ਘੰਟਿਆਂ ਦੇ ਦਰਮਿਆਨ ਹੱਲ ਕਰਨ ਦਾ ਦਾਅਵਾ ਕੀਤਾ ਹੈ। ਥਾਣਾ ਅਮੀਰ ਖਾਸ ਪੁਲਿਸ ਨੇ ਇਸ ਸਬੰਧ ਵਿੱਚ ਤਿੰਨ ਵਿਅਕਤੀਆਂ ਵਿਰੁੱਧ ਮਾਮਲਾ ਦਰਜ ਕੀਤਾ ਹੈ, ਜਿਨ੍ਹਾਂ ਵਿਚੋਂ ਦੋ ਨੂੰ ਕਾਬੂ ਕਰ ਲਿਆ ਗਿਆ ਹੈ ਜਦਕਿ ਇਕ ਆਰੋਪੀ ਫਰਾਰ ਦੱਸਿਆ ਜਾ ਰਿਹਾ ਹੈ ।
Jalalabad police get big success, bank accused arrested for looting Rs 45 lakh
ਅੱਜ ਸਥਾਨਕ ਨਗਰ ਕੌਂਸਲ ਦਫਤਰ ਵਿਖੇ ਪ੍ਰੈੱਸ ਕਾਨਫਰੰਸ ਕਰਦਿਆਂ ਡੀਆਈਜੀ ਹਰਦਿਆਲ ਸਿੰਘ ਮਾਨ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਇਸ ਵਾਰਦਾਤ ਨੂੰ ਅੰਜਾਮ ਦੇਣ ਵਿਚ ਬੈਂਕ ਦਾ ਡਿਪਟੀ ਮੈਨੇਜਰ ਗੁਰਪ੍ਰਤਾਪ ਸਿੰਘ, ਡਾ ਪਰਮਜੀਤ ਸਿੰਘ ਵਾਸੀ ਪ੍ਰਭਾਤ ਸਿੰਘ ਵਾਲਾ ਉਤਾਡ਼ ਅਤੇ ਗੁਰਪ੍ਰੀਤ ਸਿੰਘ ਉਰਫ ਗੋਪੀ ਵਾਸੀ ਹੱਸਤੇ ਕੇ ਥਾਣਾ ਸਦਰ ਫਿਰੋਜ਼ਪੁਰ ਸ਼ਾਮਲ ਹਨ, ਜਿਨ੍ਹਾਂ ਵਿਚੋਂ ਦੋ ਮੁਲਜ਼ਮਾਂ ਗੁਰਪ੍ਰਤਾਪ ਸਿੰਘ ਅਤੇ ਡਾ ਪਰਮਜੀਤ ਸਿੰਘ ਨੂੰ ਕਾਬੂ ਕਰ ਲਿਆ ਗਿਆ ਹੈ ਜਦਕਿ ਗੁਰਪ੍ਰੀਤ ਸਿੰਘ ਉਰਫ ਗੋਪੀ ਅਜੇ ਤੱਕ ਫ਼ਰਾਰ ਹੈ।
IPS Hardial Singh Mann
ਡੀ ਆਈ ਜੀ ਹਰਦਿਆਲ ਸਿੰਘ ਮਾਨ ਨੇ ਦੱਸਿਆ ਕਿ ਦੋਸ਼ੀਆਂ ਤੋਂ 45 ਲੱਖ ਰੁਪਏ ਦੀ ਨਕਦੀ, ਇਕ ਰਿਵਾਲਵਰ ਬੱਤੀ ਬੋਰ ਸਮੇਤ ਜ਼ਿੰਦਾ ਕਾਰਤੂਸ ਬਰਾਮਦ ਕਰ ਲਏ ਗਏ ਹਨ। ਐਸਐਸਪੀ ਫਾਜ਼ਿਲਕਾ ਦੀਪਕ ਹਿਲੌਰੀ ਨੇ ਦੱਸਿਆ ਕਿ ਤਫਤੀਸ਼ ਦੌਰਾਨ ਇਹ ਗੱਲ ਸਾਹਮਣੇ ਆਈ ਹੈ ਕਿ ਗੁਰਪ੍ਰਤਾਪ ਸਿੰਘ ਡਿਪਟੀ ਮੈਨੇਜਰ ਕੋਟਕ ਮਹਿੰਦਰਾ ਬੈਂਕ ਅਤੇ ਦੋਸ਼ੀ ਡਾਕਟਰ ਪਰਮਜੀਤ ਸਿੰਘ ਆਪਸ ਵਿੱਚ ਕਲਾਸਮੇਟ ਹਨ ਅਤੇ ਪਿਛਲੇ ਵੀਹ ਸਾਲਾਂ ਦੇ ਇੱਕ ਦੂਜੇ ਨੂੰ ਜਾਣਦੇ ਹਨ ।
Jalalabad police get big success, bank accused arrested for looting Rs 45 lakh
ਇਨ੍ਹਾਂ ਨੇ ਇੱਕ ਦੂਜੇ ਨਾਲ ਰਲ ਕੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ। ਉਨ੍ਹਾਂ ਦੱਸਿਆ ਕਿ ਦੋਸ਼ੀ ਪਰਮਜੀਤ ਸਿੰਘ ਅਤੇ ਗੁਰਪ੍ਰੀਤ ਸਿੰਘ ਉੱਪਰ ਪਹਿਲਾਂ ਵੀ ਮਾਮਲੇ ਦਰਜ ਹਨ ਦੂਜੇ ਪਾਸੇ ਫੜੇ ਗਏ ਆਰੋਪੀਆਂ ਨੂੰ ਜਦੋਂ ਇਸ ਲੁੱਟ ਬਾਰੇ ਪੁੱਛਿਆ ਅਤੇ ਉਨ੍ਹਾਂ ਨੇ ਆਪਣੇ ਵੱਲੋਂ ਕੀਤੇ ਕੰਮ ਤੇ ਗਲਤੀ ਮੰਨਦੇ ਹੋਏ ਇਸ ਤੇ ਪਛਤਾਵਾ ਜ਼ਾਹਰ ਕੀਤਾ ਹੈ।
Jalalabad police get big success, bank accused arrested for looting Rs 45 lakh