ਸੰਯੁਕਤ ਕਿਸਾਨ ਮੋਰਚੇ ਨੇ ਕਿਸਾਨਾਂ ਦੇ ਖਾਤੇ ਵਿਚ ਰਾਸ਼ੀਪਾਉਣਦੇਪ੍ਰਧਾਨਮੰਤਰੀਦੇ ਭਾਸ਼ਣ ਤੇ ਸਵਾਲਚੁੱਕੇ
Published : May 15, 2021, 7:26 am IST
Updated : May 15, 2021, 7:26 am IST
SHARE ARTICLE
image
image

ਸੰਯੁਕਤ ਕਿਸਾਨ ਮੋਰਚੇ ਨੇ ਕਿਸਾਨਾਂ ਦੇ ਖਾਤੇ ਵਿਚ ਰਾਸ਼ੀ ਪਾਉਣ ਦੇ ਪ੍ਰਧਾਨ ਮੰਤਰੀ ਦੇ ਭਾਸ਼ਣ 'ਤੇ ਸਵਾਲ ਚੁੱਕੇ


ਕਿਹਾ, ਦਿੱਲੀ ਦੀਆਂ ਹੱਦਾਂ 'ਤੇ 450 ਕਿਸਾਨਾਂ ਦੀ ਸ਼ਹੀਦੀ ਬਾਰੇ ਪ੍ਰਧਾਨ ਮੰਤਰੀ ਚੁੱਪ ਕਿਉਂ?

ਚੰਡੀਗੜ੍ਹ, 14 ਮਈ (ਗੁਰਉਪਦੇਸ਼ ਭੁੱਲਰ): ਸੰਯੁਕਤ ਕਿਸਾਨ ਮੋਰਚੇ ਵਲੋਂ ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਕਿਸਾਨ ਸਨਮਾਨ ਯੋਜਨਾ ਤਹਿਤ ਕਿਸਾਨਾਂ ਦੇ ਖਾਤੇ ਵਿਚ 20 ਹਜ਼ਾਰ ਕਰੋੜ ਰੁਪਏ ਦੀ ਰਾਸ਼ੀ ਪਾਉਣ 'ਤੇ ਪ੍ਰਤੀਕਿਰਿਆ ਦਿਤੀ ਹੈ | ਮੋਰਚੇ ਦੇ ਆਗੂਆਂ ਨੇ ਸਾਂਝੇ ਬਿਆਨ ਵਿਚ ਕਿਹਾ ਕਿ ਉਹ ਇਸ ਨੂੰ  ਸਨਮਾਨ ਦੀ ਬਜਾਏ ਅਪਮਾਨ ਵਜੋਂ ਦੇਖਦੇ ਹਨ ਕਿਉਂਕਿ  ਦਿੱਲੀ ਦੀਆਂ ਹੱਦਾਂ ਉਪਰ 450 ਤੋਂ ਵੱਧ ਕਿਸਾਨਾਂ ਦੀਆਂ ਮੌਤਾਂ ਬਾਰੇ ਇਕ ਵੀ ਸ਼ਬਦ ਪ੍ਰਧਾਨ ਮੰਤਰੀ ਦੇ ਮੂੰਹੋਂ ਨਹੀਂ ਨਿਕਲਦਾ |
ਬਲਬੀਰ ਸਿੰਘ ਰਾਜੇਵਾਲ, ਡਾ. ਦਰਸ਼ਨਪਾਲ, ਗੁਰਨਾਮ ਸਿੰਘ ਚਡੂਨੀ, ਹਨਨ ਮੌਲਾ, ਜਗਜੀਤ ਸਿੰਘ ਡੱਲੇਵਾਲ, ਜੋਗਿੰਦਰ ਸਿੰਘ ਉਗਰਾਹਾਂ, ਯੁਧਵੀਰ, ਯੋਗਿੰਦਰ ਯਾਦਵ ਤੇ ਅਭਿਮੀਨਿਊ ਵਲੋਂ ਜਾਰੀ ਪ੍ਰਤੀਕਿਰਿਆ ਵਿਚ ਕਿਹਾ ਗਿਆ ਕਿ ਕਿਸਾਨਾਂ ਦਾ ਅਸਲ ਸਨਮਾਨ ਤਾਂ ਹੋਵੇਗਾ, ਜੇ ਕੇਂਦਰ ਸਰਕਾਰ ਪੂਰੇ ਦੇਸ਼ ਵਿਚ ਐਮ.ਐਸ.ਪੀ. 'ਤੇ ਫ਼ਸਲ ਦੀ ਖ਼ਰੀਦ ਦੀ ਕਾਨੂੰਟੀ ਗਰੰਟੀ ਦੇਵੇਗੀ | ਕਿਸਾਨ ਆਗੂਆਂ ਨੇ ਕਿਹਾ ਕਿ ਇਹ ਅਫ਼ਸੋਸ ਦੀ ਗੱਲ ਹੈ ਕਿ ਇਕ ਚਲ ਰਹੀ ਯੋਜਨਾ ਨੂੰ  ਵਾਰ ਵਾਰ ਇਕ ਤਿਉਹਾਰ ਵਜੋਂ ਪੇਸ਼ ਕੀਤਾ ਜਾਂਦਾ ਹੈ, ਸਿਰਫ਼ ਅਪਣੇ ਅਕਸ ਨੂੰ  ਚਮਕਦਾਰ ਬਣਾਉਣ ਦੀ ਕੋਸ਼ਿਸ਼ ਕਰਨ ਲਈ | ਜਦੋਂ ਕਿ ਇਸ ਅੰਦੋਲਨ ਦੌਰਾਨ ਤਕਰੀਬਨ 450 ਕਿਸਾਨਾਂ ਦੀ ਸ਼ਹੀਦੀ ਹੋ ਚੁੱਕੀ ਹੈ ਅਤੇ ਕਿਸਾਨ 5 ਮਹੀਨਿਆਂ ਤੋਂ ਵੱਧ ਸਮੇਂ ਤੋਂ ਸੜਕਾਂ 'ਤੇ ਸਮਾਂ ਬਿਤਾ ਰਹੇ ਹਨ, ਉਸ ਸਮੇਂ ਸਰਕਾਰ ਇਹ ਕਿਸ਼ਤ ਭੇਜ ਕੇ ਕਿਸਾਨਾਂ ਦਾ ਸਨਮਾਨ ਕਰਨ ਦਾ ਦਿਖਾਵਾ ਕਰ ਰਹੀ ਹੈ | ਸੰਯੁਕਤ ਕਿਸਾਨ ਮੋਰਚਾ ਇਸ ਨੂੰ  ਕਿਸਾਨੀ ਸਨਮਾਨ ਦੀ ਬਜਾਏ ਕਿਸਾਨੀ ਅਪਮਾਨ ਵਜੋਂ ਵੇਖਦਾ ਹੈ | ਕਿਸਾਨਾਂ ਦਾ ਅਸਲ ਸਨਮਾਨ ਤਾਂ ਹੀ ਹੋਵੇਗਾ ਜੇ ਸਾਰੀਆਂ ਫ਼ਸਲਾਂ 'ਤੇ ਸਾਰੇ ਕਿਸਾਨਾਂ ਨੂੰ   2+50 ਫ਼ੀ ਸਦੀ ਫ਼ਾਰਮੂਲੇ ਤੇ ਐਮਐਸਪੀ ਦੀ ਕਾਨੂੰਨੀ ਗਰੰਟੀ ਮਿਲੇਗੀ ਅਤੇ ਸਹੀ ਖ਼ਰੀਦ ਮਿਲੇਗੀ |
ਕਿਸਾਨ ਆਗੂਆਂ ਦਾ ਕਹਿਣਾ ਹੈ ਕਿ ਇਸ ਸਮੇਂ ਸਾਰੇ ਦੇਸ਼ ਦੇ ਕਿਸਾਨਾਂ ਦੀ ਸੱਭ ਤੋਂ ਵੱਡੀ ਜ਼ਰੂਰਤ ਘੱਟੋ ਘੱਟ ਸਮਰਥਨ ਮੁੱਲ ਹੈ | ਕਿਸਾਨ ਸਖ਼ਤ ਮਿਹਨਤ ਕਰਨ ਦੇ ਬਾਵਜੂਦ ਅਪਣੀਆਂ ਫ਼ਸਲਾਂ ਦੇ ਭਾਅ ਪ੍ਰਾਪਤ ਨਹੀਂ ਕਰ ਪਾ ਰਹੇ | ਅੱਜ ਅਪਣੇ ਭਾਸ਼ਣ ਵਿਚ ਪ੍ਰਧਾਨ ਮੰਤਰੀ ਨੇ ਕਿਹਾ ਕਿ ਐਮਐਸਪੀ 'ਤੇ ਕਣਕ ਦੀ ਖ਼ਰੀਦ ਪਿਛਲੇ ਸਾਲ ਦੇ ਮੁਕਾਬਲੇ ਇਸ ਸਾਲ 10 ਫ਼ੀ ਸਦੀ ਵਧੀ ਹੈ | ਸਰਕਾਰ ਨਾ ਤਾਂ ਜਨਤਾ ਨੂੰ  ਭਰੋਸਾ ਦਿਵਾ ਸਕੀ ਹੈ ਅਤੇ ਨਾ 
ਹੀ ਕਿਸਾਨ ਜਥੇਬੰਦੀਆਂ ਨਾਲ ਗੱਲਬਾਤ ਵਿਚ ਦਸ ਸਕੀ ਹੈ ਕਿ ਸਾਰੇ ਕਿਸਾਨਾਂ ਨੂੰ  ਸਾਰੀਆਂ ਫ਼ਸਲਾਂ 'ਤੇ ਐਮ.ਐਸ.ਪੀ. ਮਿਲੇਗੀ, ਜਦੋਂ ਸਰਕਾਰ ਕਹਿੰਦੀ ਹੈ ਕਿ ਮੌਜੂਦਾ ਐਮਐਸਪੀ ਤੇ ਖ਼ਰੀਦ ਚਲਦੀ ਰਹੇਗੀ ਤਾਂ ਉਸ ਦਾ ਸਿੱਧਾ ਮਤਲੱਬ ਹੈ ਕਿ ਸਾਰੇ ਕਿਸਾਨਾਂ ਨੂੰ  ਸਾਰੀਆਂ ਫ਼ਸਲਾਂ ਤੇ  ਨਹੀਂ ਮਿਲੇਗੀ | ਅੱਜ ਦੇ ਭਾਸਣ ਵਿਚ, ਪ੍ਰਧਾਨ ਮੰਤਰੀ ਨੇ ਸਿਰਫ਼ ਕਣਕ ਦੇ ਐਮਐਸਪੀ ਦੀ ਗੱਲ ਕੀਤੀ ਪਰ ਬਾਕੀ ਫ਼ਸਲਾਂ ਦੀਆਂ ਕੀਮਤਾਂ ਦੀ ਲੁੱਟ ਬਾਰੇ ਚੁੱਪ ਰਹੇ | 
ਭਾਸ਼ਣ ਦੌਰਾਨ ਪ੍ਰਧਾਨ ਮੰਤਰੀ ਨੇ ਕਿਹਾ ਕਿ ਦੁਨੀਆਂ ਦੀ ਸੱਭ ਤੋਂ ਵੱਡੀ ਜਨਤਕ ਵੰਡ ਪ੍ਰਣਾਲੀ ਤਹਿਤ ਭਾਰਤ ਵਿਚ ਅਨਾਜ ਦਿਤਾ ਜਾ ਰਿਹਾ ਹੈ | ਸੰਯੁਕਤ ਕਿਸਾਨ ਮੋਰਚੇ ਨੇ ਸਰਕਾਰ ਨੂੰ  ਸਮਝਾਇਆ ਹੈ ਕਿ ਇਹ ਤਿੰਨ ਖੇਤੀਬਾੜੀ ਕਾਨੂੰਨਾਂ ਦੇ ਲਾਗੂ ਹੋਣ ਤੋਂ ਬਾਅਦ ਇਹ ਸਿਸਟਮ ਖ਼ਤਰੇ ਵਿਚ ਪੈ ਜਾਵੇਗਾ | ਖੇਤੀ ਸੈਕਟਰ ਵਿਚ ਕਾਰਪੋਰੇਟਸ ਦੇ ਦਾਖ਼ਲੇ ਅਤੇ ਜ਼ਰੂਰੀ ਵਸਤੂਆਂ 'ਤੇ ਸਟਾਕ ਲਿਮਟ ਹਟਾਏ ਜਾਣ ਤੋਂ ਬਾਅਦ, ਪੀਡੀਐਸ ਸਿਸਟਮ ਵੀ ਬੰਦ ਹੋ ਜਾਵੇਗਾ ਅਤੇ ਦੇਸ਼ ਦੇ ਬਹੁਤੇ ਗ਼ਰੀਬ ਲੋਕ ਭੁੱਖਮਰੀ ਨਾਲ ਮਰ ਜਾਣਗੇ | ਸੰਯੁਕਤ ਕਿਸਾਨ ਮੋਰਚਾ ਦਾ ਸੰਘਰਸ਼ ਇਨ੍ਹਾਂ ਮੁੱਦਿਆਂ ਨੂੰ  ਲੈ ਕੇ ਜਾਰੀ ਹੈ | ਕਿਸਾਨ ਆਗੂਆਂ ਨੇ ਕਿਹਾ ਕਿ ਇਹ ਬਹੁਤ ਹੀ ਨਿੰਦਣਯੋਗ ਹੈ ਕਿ ਪ੍ਰਧਾਨ ਮੰਤਰੀ ਅਤੇ ਖੇਤੀਬਾੜੀ ਮੰਤਰੀ ਨੇ ਅੱਜ ਦੇ ਪ੍ਰੋਗਰਾਮ ਵਿਚ ਇਕ ਵਾਰ ਵੀ ਸੰਘਰਸ਼ ਕਰ ਰਹੇ ਕਿਸਾਨਾਂ ਦਾ ਨਾਮ ਨਹੀਂ ਲਿਆ | ਸਰਕਾਰ ਪਿਛਲੇ ਸਾਲ ਤੋਂ ਪੰਜ ਮਹੀਨਿਆਂ ਤੋਂ ਸੜਕਾਂ 'ਤੇ ਸਮਾਂ ਬਿਤਾ ਰਹੇ ਕਿਸਾਨਾਂ ਤੋਂ ਸਵੈ-ਮਾਣ ਖੋਹ ਕੇ ਉਨ੍ਹਾਂ ਨੂੰ  ਬਦਨਾਮ ਕਰ ਰਹੀ ਹੈ | ਵੱਖ-ਵੱਖ ਸ਼ਬਦਾਂ ਦੀ ਵਰਤੋਂ ਕਰ ਕੇ ਕਿਸਾਨ ਨੂੰ  ਬਦਨਾਮ ਕੀਤਾ ਗਿਆ ਹੈ, ਕਿਸਾਨ ਸਨਮਾਨ ਸ਼ਬਦ ਟੈਲੀਵੀਜ਼ਨ 'ਤੇ ਵਰਤਿਆ ਜਾ ਰਿਹਾ ਹੈ | ਅਸੀਂ ਇਸ ਦੀ ਸਖ਼ਤ ਨਿੰਦਾ ਕਰਦੇ ਹਾਂ |

SHARE ARTICLE

ਏਜੰਸੀ

Advertisement

Rupinder Kaur ਦੇ Father ਕੈਮਰੇ ਸਾਹਮਣੇ ਆ ਕੇ ਹੋਏ ਭਾਵੁਕ,ਦੱਸੀ ਪੂਰੀ ਅਸਲ ਕਹਾਣੀ, ਕਿਹਾ- ਮੇਰੀ ਧੀ ਨੂੰ ਵੀ ਮਿਲੇ..

14 Dec 2025 3:04 PM

Haryana ਦੇ CM Nayab Singh Saini ਨੇ VeerBal Divas ਮੌਕੇ ਸਕੂਲਾ 'ਚ ਨਿਬੰਧ ਲੇਖਨ ਪ੍ਰਤੀਯੋਗਿਤਾ ਦੀ ਕੀਤੀ ਸ਼ੁਰੂਆਤ

14 Dec 2025 3:02 PM

Zila Parishad Election : 'ਬੈਲੇਟ ਪੇਪਰਾਂ 'ਤੇ ਛਪੇ ਚੋਣ ਨਿਸ਼ਾਨ ਨੂੰ ਲੈ ਕੇ ਸਾਡੇ ਨਾਲ਼ ਹੋਇਆ ਧੱਕਾ'

14 Dec 2025 3:02 PM

Zila Parishad Elections Debate : "ਕਾਂਗਰਸ ਚੋਣ ਮੈਦਾਨ ਛੱਡ ਕੇ ਭੱਜੀ, ਓਹਦੇ ਪੱਲੇ ਕੁਝ ਨਹੀਂ'

14 Dec 2025 3:01 PM

Patiala Kutmaar Viral Video : ਨੌਜਵਾਨਾਂ ਦੀ ਦੇਖੋ ਸੜਕ ਵਿਚਕਾਰ ਸ਼ਰੇਆਮ ਗੁੰਡਾਗਰਦੀ

13 Dec 2025 4:37 PM
Advertisement