
ਭਾਜਪਾ ਰੈਲੀ ਵਲ ਪ੍ਰਦਰਸ਼ਨ ਕਰਨ ਜਾ ਰਹੇ ਬਰਿੰਦਰ ਢਿੱਲੋਂ ਨੂੰ ਪੁਲਿਸ ਨੇ ਲਿਆ ਹਿਰਾਸਤ ਵਿਚ
ਲੁਧਿਆਣਾ, 14 ਮਈ ( ਆਰ.ਪੀ.ਸਿੰਘ) : ਭਾਜਪਾ ਰੈਲੀ ਵਲ ਜਾ ਰਹੇ ਪੰਜਾਬ ਯੂਧ ਕਾਂਗਰਸ ਪ੍ਰਧਾਨ ਬਰਿੰਦਰ ਸਿੰਘ ਢਿੱਲੋਂ ਨੂੰ ਪੁਲਿਸ ਨੇ ਹਿਰਾਸਤ ਵਿਚ ਲੈ ਲਿਆ ਹੈ | ਭਾਜਪਾ ਰੈਲੀ ਅੱਜ ਸਮਰਾਲਾ ਚੌਂਕ ਨੇੜੇ ਸਥਿਤ ਗਲਾਡਾ ਗਰਾਊਾਡ ਵਿਚ ਹੋ ਰਹੀ ਸੀ | ਇਸ ਰੈਲੀ ਨੂੰ ਭਾਜਪਾ ਪ੍ਰਧਾਨ ਜੇ . ਪੀ . ਨੱਢਾ ਸੰਬੋਧਨ ਕਰ ਰਹੇ ਸਨ | ਇਸ ਦੌਰਾਨ ਯੂਥ ਕਾਂਗਰਸ ਦੇ ਸੂਬਾ ਪ੍ਰਧਾਨ ਬਰਿੰਦਰ ਢਿੱਲੋਂ ਆਪਣੇ ਸਾਥੀਆਂ ਨਾਲ ਉਥੇ ਪਹੁੰਚੇ ਅਤੇ ਰੈਲੀ ਵਾਲੇ ਸਥਾਨ ਤੇ ਅੱਗੇ ਵਧਣ ਲੱਗੇ ਪਰ ਉਥੇ ਮੌਜੂਦ ਪੁਲਿਸ ਮੁਲਾਜ਼ਮਾਂ ਵਲੋਂ ਉਨ੍ਹਾਂ ਨੂੰ ਰੋਕ ਦਿਤਾ ਗਿਆ, ਜਿਸ ਕਾਰਨ ਢਿੱਲੋਂ ਅਤੇ ਉਨ੍ਹਾਂ ਦੇ ਸਾਥੀਆਂ ਦਾ ਪੁਲਿਸ ਨਾਲ ਜ਼ਬਰਦਸਤ ਤਕਰਾਰ ਹੋਇਆ | ਢਿੱਲੋਂ ਵਲੋਂ ਭਾਜਪਾ ਵਿਰੁਧ ਜੰਮ ਕੇ ਨਾਅਰੇਬਾਜ਼ੀ ਵੀ ਕੀਤੀ ਗਈ | ਪੁਲਿਸ ਵਲੋਂ ਇਨ੍ਹਾਂ ਸਾਰਿਆਂ ਨੂੰ ਥਾਣਾ ਲਾਡੂਵਾਲ ਲਿਜਾਇਆ ਗਿਆ ਹੈ | ਪਰ ਹਾਲ ਦੀ ਘੜੀ ਇਸ ਮਾਮਲੇ ਵਿਚ ਕੋਈ ਕੇਸ ਦਰਜ ਨਹੀਂ ਕੀਤਾ ਗਿਆ ਹੈ |
L48_R P Singh_14_05