ਰਵਨੀਤ ਬਿੱਟੂ ਨੇ ਲੁਧਿਆਣਾ ਦੇ ਬੁੱਚੜਖਾਨੇ ਦਾ ਕੀਤਾ ਦੌਰਾ, ਸਰਕਾਰ ਨੂੰ ਇਸ ਪਾਸੇ ਧਿਆਨ ਦੇਣ ਲਈ ਕਿਹਾ 
Published : May 15, 2023, 3:36 pm IST
Updated : May 15, 2023, 3:36 pm IST
SHARE ARTICLE
Ravneet Bittu
Ravneet Bittu

ਲੁਧਿਆਣਾ ਕਾਰਪੋਰੇਸ਼ਨ ਨੂੰ ਵੀ ਲਗਾਈ ਫਟਕਾਰ

ਲੁਧਿਆਣਾ - ਅੱਜ ਸਾਂਸਦ ਰਵਨੀਤ ਬਿੱਟੂ ਲੁਧਿਆਣਾ ਵਿਚ ਬਣੇ ਬੁੱਚੜਖਾਨਾ ਦਾ ਦੌਰਾ ਕਰਨ ਪਹੁੰਚੇ ਜਿਸ ਦੌਰਾਨ ਉਹਨਾਂ ਨੇ ਇਸ ਨੂੰ ਲੈ ਕੇ ਪੰਜਾਬ ਸਰਕਾਰ ਤੇ ਸਵਾਲ ਚੁੱਕੇ। ਉਹਨਾਂ ਨੇ ਕਿਹਾ ਕਿ ਉਹਨਾਂ ਦੀ ਸਰਕਾਰ ਨੇ ਇਹ ਬੁੱਚੜਖਾਨਾ ਲਗਭਗ 25 ਕਰੋੜ ਰੁਪਏ ਲਗਾ ਕੇ ਬਣਾਇਆ ਸੀ ਪਰ ਸਰਕਾਰ ਨੇ ਇਸ ਨੂੰ ਇਕ ਵਾਰ ਵੀ ਨਹੀਂ ਵਰਤਿਆ ਜੋ ਇਸ ਵਿਚ ਵਰਤਣ ਲਈ ਗੱਡੀਆਂ ਲਿਆ ਕੇ ਖੜ੍ਹੀਆਂ ਕੀਤੀਆਂ ਸਨ ਉਹ ਵੀ ਉਸ ਤਰ੍ਹਾਂ ਹੀ ਖੜ੍ਹੀਆਂ ਹਨ ਇਕ ਵਾਰ ਵੀ ਉਹਨਾਂ ਨੂੰ ਵਰਤਿਆ ਨਹੀਂ ਗਿਆ। 

ਲੁਧਿਆਣਾ ਵਿਚ ਜਿੱਥੇ-ਜਿੱਥੇ ਵੀ ਮੀਟ, ਮਾਸ, ਮੱਛੀ ਜਾਂ ਹਲਾਲ ਕੀਤਾ ਹੋਇਆ ਜਾਂ ਝਟਕਾ ਹੋਵੇ ਉਹ ਸਭ ਰੱਖਣ ਲਈ ਸਾਡੀ ਸਰਕਾਰ ਨੇ ਸਾਰੀਆਂ ਸੁਵਿਧਾਵਾਂ ਦਿੱਤੀਆਂ ਸਨ ਪਰ ਇਹ ਜੋ 25 ਕਰੋੜ ਲਗਾਇਆ ਸੀ ਉਹ ਸਾਰਾ ਵਿਅਰਥ ਜਾ ਰਿਹਾ ਹੈ। ਜੋ ਮੀਟ ਖ਼ਰਾਬ ਹੋਣ ਤੋਂ ਬਚਾਉਣ ਲਈ ਕੰਟੇਨਰ ਲਿਆਂਦੇ ਗਏ ਸੀ ਉਹ ਬਿਲਕੁਲ ਉਸੇ ਤਰ੍ਹਾਂ ਨਵੇਂ ਪਏ ਹਨ, ਜਿਨ੍ਹਾਂ ਵਿਚ ਇਕ ਵਾਰ ਵੀ ਕੁੱਝ ਨਹੀਂ ਰੱਖਿਆ ਗਿਆ। 

ਰਵਨੀਤ ਬਿੱਟੂ ਨੇ ਕਿਹਾ ਕਿ ਇਸ ਬੁੱਚੜਖਾਨੇ ਵਿਚ ਕੋਈ ਗਾਜ਼ੀਆਬਾਦ ਦੀ ਕੰਪਨੀ ਹੈ ਜੋ ਰਹਿ ਰਹੀ ਹੈ ਹੋਰ ਕਿਸੇ ਨੇ ਇਹ ਲਿਆ ਨਹੀਂ ਤਾਂ ਇਹ ਸਾਨੂੰ ਦੇ ਦਿੱਤਾ ਗਿਆ। ਉਹ ਇਸ ਦਾ 25 ਲੱਖ ਰੁਪਏ ਕਿਰਾਇਆ ਦਿੰਦੇ ਹਨ। ਉਹਨਾਂ ਨੇ ਕਿਹਾ ਕਿ ਲੁਧਿਆਣਾ ਵਿਚ ਤਕਰੀਬਨ 50 ਹਜ਼ਾਰ ਦੇ ਨਜ਼ਦੀਕ ਪੰਛੀ ਉੱਥੇ ਖਾਂਦੇ ਜਾਂਦੇ ਹਨ ਤੇ ਮੀਟ ਖਾਧਾ ਜਾਂਦਾ ਹੈ, ਪਰ ਇਸ ਜਗ੍ਹਾ 'ਤੇ ਇਕ ਵੀ ਵਾਰ ਕੁੱਝ ਨਹੀਂ ਰੱਖਿਆ ਗਿਆ। 

ਰਵਨੀਤ ਬਿੱਟੂ ਨੇ ਕਿਹਾ ਕਿ ਉਹ ਇਸ ਬੁੱਚੜਖਾਨੇ ਦੇ ਇੰਚਾਰਜ ਹਰਵੰਤ ਸਿੰਘ ਨੂੰ ਕਹਿਣਾ ਚਾਹੁੰਦੇ ਹਨ ਕਿ ਇਸ ਵੱਲ ਧਿਆਨ ਦਿੱਤਾ ਜਾਵੇ ਤੇ ਜੋ ਆਮ ਆਦਮੀ ਤੇ ਟੈਕਸ ਦਾ ਪੈਸਾ ਲੱਗਿਆ ਹੈ ਉਸ ਨੂੰ ਅਜਾਈ ਨਾ ਜਾਣ ਦਿੱਤਾ ਜਾਵੇ। ਉਹਨਾਂ ਕਿਹਾ ਕਿ ਸਿਰਫ਼ ਲੁਧਿਆਣਾ ਸ਼ਹਿਰ ਵਿਚ ਤਕਰੀਬਨ 50 ਹਜ਼ਾਰ ਦੇ ਕਰੀਬ ਮੁਰਗਾ ਵੱਢਿਆ ਜਾਂਦਾ ਹੈ

ਪਰ ਉਸ ਨੂੰ ਕੋਈ ਵੀ ਚੈੱਕ ਨਹੀਂ ਕਰਦਾ ਕਿ ਕਿਤੇ ਉਸ ਨੂੰ ਕੋਈ ਬਿਮਾਰੀ ਤਾਂ ਨਹੀਂ ਕੋਈ ਵੀ ਉਸ ਨੂੰ ਇਸ ਬੁੱਚੜਖਾਨੇ ਵਿਚ ਨਹੀਂ ਲੈ ਕੇ ਆਉਂਦਾ ਤੇ ਮੋਹਰ ਨਹੀਂ ਲਵਾਉਂਦਾ ਕਿ ਉਹ ਠੀਕ ਹੈ। ਲੋਕ ਉਸ ਨੂੰ ਉਸੇ ਤਰ੍ਹਾਂ ਹੀ ਖਾ ਲੈਂਦੇ ਹਨ ਤੇ ਕਈਆਂ ਨੂੰ ਬਿਮਾਰੀਆਂ ਲੱਗ ਜਾਂਦੀਆਂ ਹਨ। ਉਹਨਾਂ ਨੇ ਸਖ਼ਤ ਸ਼ਬਦਾਂ ਵਿਚ ਕਾਰਪੋਰੇਸ਼ਨ ਨੂੰ ਇਸ ਪਾਸੇ ਧਿਆਨ ਦੇਣ ਲਈ ਕਿਹਾ ਤੇ ਜੋ ਇਹ ਬੁੱਚੜਖਾਨਾ ਬਣਾਇਆ ਹੈ ਉਸ ਨੂੰ ਵਰਤਣ ਲਈ ਕਿਹਾ ਤੇ ਹਰ ਇਕ ਜੋ ਮੀਟ ਬਣਦਾ ਹੈ ਉਸ ਦੀ ਜਾਂਚ ਕਰਨ ਲਈ ਕਿਹਾ। 
 

SHARE ARTICLE

ਏਜੰਸੀ

Advertisement

328 Missing Guru Granth Sahib Saroop : '328 ਸਰੂਪ ਅਤੇ ਗੁਰੂ ਗ੍ਰੰਥ ਸਾਹਿਬ ਕਦੇ ਚੋਰੀ ਨਹੀਂ ਹੋਏ'

21 Dec 2025 3:16 PM

faridkot Rupinder kaur Case : 'ਪਤੀ ਨੂੰ ਮਾਰਨ ਵਾਲੀ Rupinder kaur ਨੂੰ ਜੇਲ੍ਹ 'ਚ ਵੀ ਕੋਈ ਪਛਤਾਵਾ ਨਹੀਂ'

21 Dec 2025 3:16 PM

Rana Balachauria: ਪ੍ਰਬਧੰਕਾਂ ਨੇ ਖੂਨੀ ਖ਼ੌਫ਼ਨਾਕ ਮੰਜ਼ਰ ਦੀ ਦੱਸੀ ਇਕੱਲੀ-ਇਕੱਲੀ ਗੱਲ,Mankirat ਕਿੱਥੋਂ ਮੁੜਿਆ ਵਾਪਸ?

20 Dec 2025 3:21 PM

''ਪੰਜਾਬ ਦੇ ਹਿੱਤਾਂ ਲਈ ਜੇ ਜ਼ਰੂਰੀ ਹੋਇਆ ਤਾਂ ਗਠਜੋੜ ਜ਼ਰੂਰ ਹੋਵੇਗਾ'', ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ

20 Dec 2025 3:21 PM

Rana balachauria Murder Case : Rana balachauria ਦੇ ਘਰ ਜਾਣ ਦੀ ਥਾਂ ਪ੍ਰਬੰਧਕ Security ਲੈਣ ਤੁਰ ਪਏ

19 Dec 2025 3:12 PM
Advertisement