Firozpur News: ਫਿਰੋਜ਼ਪੁਰ ਤੋਂ ਇਨਸਾਨੀਅਤ ਸ਼ਰਮਸਾਰ, ਜੀਜੇ ਨੇ ਨਸ਼ੀਲੀ ਕੋਲਡ ਡ੍ਰਿੰਕ ਪਿਲਾ ਕੇ ਵਿਆਹੁਤਾ ਨਾਲ ਕੀਤਾ ਜਬਰ ਜਨਾਹ
Published : May 15, 2024, 3:41 pm IST
Updated : May 15, 2024, 3:41 pm IST
SHARE ARTICLE
Firozpur rape News in punjabi
Firozpur rape News in punjabi

Firozpur News: ਗੰਭੀਰ ਹਾਲਤ ਵਿਚ ਔਰਤ ਹਸਪਤਾਲ ਭਰਤੀ

Firozpur Rape News in punjabi: ਬੁੱਧਵਾਰ ਨੂੰ ਫ਼ਿਰੋਜ਼ਪੁਰ ਛਾਉਣੀ ਦੀ ਰਹਿਣ ਵਾਲੀ ਇਕ ਵਿਆਹੁਤਾ ਔਰਤ ਨਾਲ ਬਲਾਤਕਾਰ ਦੀ ਘਟਨਾ ਸਾਹਮਣੇ ਆਈ ਹੈ। ਦੱਸਿਆ ਜਾ ਰਿਹਾ ਹੈ ਕਿ ਇਸ ਘਟਨਾ ਨੂੰ ਔਰਤ ਦੇ ਦੋ ਰਿਸ਼ਤੇਦਾਰਾਂ ਨੇ ਅੰਜਾਮ ਦਿਤਾ ਹੈ। ਔਰਤ ਦੀ ਹਾਲਤ ਵਿਗੜਨ ਕਾਰਨ ਉਸ ਨੂੰ ਇਲਾਜ ਲਈ ਫ਼ਿਰੋਜ਼ਪੁਰ ਦੇ ਜ਼ਿਲ੍ਹਾ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ।

ਇਹ ਵੀ ਪੜ੍ਹੋ: Giddarbaha News : ਗਿੱਦੜਬਾਹਾ 'ਚ ਵੱਡੀ ਵਾਰਦਾਤ, ਪਤੀ ਨੇ ਰਾਡ ਨਾਲ ਪਤਨੀ ਦਾ ਕੀਤਾ ਕਤਲ 

ਫ਼ਿਰੋਜ਼ਪੁਰ ਕੈਂਟ ਪੁਲਿਸ ਨੂੰ ਦਿਤੇ ਆਪਣੇ ਬਿਆਨ 'ਚ ਪੀੜਤਾ ਨੇ ਦੱਸਿਆ ਹੈ ਕਿ ਉਸ ਦੀ ਜਿਠਾਣੀ ਗੁਲਸ਼ਨ ਪਤਨੀ ਅਸਲਮ, ਉਸ ਦੀ ਮਾਂ ਸ਼ੀਲਾ ਉਸ ਦੇ ਘਰ ਆਈ ਅਤੇ ਉਸ ਦੇ ਨਾਲ ਉਸ ਦਾ ਭਰਾ ਰਾਜੇਸ਼ਵਰ ਅਤੇ ਜੀਜਾ ਸਲੀਮ ਵੀ ਸੀ। ਮੁਲਜ਼ਮਾਂ ਨੇ ਕੋਲਡ ਡਰਿੰਕ ਵਿਚ ਕੋਈ ਚੀਜ਼ ਮਿਲਾ ਦਿੱਤੀ ਅਤੇ ਉਸ ਨੂੰ ਪੀਣ ਲਈ ਲਈ ਕਿਹਾ। ਉਸ ਨੇ ਉਹ ਪੀ ਲਿਆ ਤੇ ਉਹ ਬੇਹੋਸ਼ ਹੋ ਗਈ।

ਇਹ ਵੀ ਪੜ੍ਹੋ: PM Narendra Modi: ਕਰੋੜਪਤੀ ਹੁੰਦੇ ਹੋੋਏ ਵੀ PM ਮੋਦੀ ਕੋਲ ਨਹੀਂ ਹੈ ਆਪਣਾ ਘਰ ਤੇ ਕਾਰ, ਜਾਣੋ ਹੋਰ ਕਿਹੜੀਆਂ ਚੀਜ਼ਾਂ ਤੋਂ ਵਾਂਝੇ

ਇਸ ਤੋਂ ਬਾਅਦ ਮੁਲਜ਼ਮਾਂ ਨੇ ਉਸ ਦੀ ਕੁੱਟਮਾਰ ਕੀਤੀ ਅਤੇ ਉਸ ਨਾਲ ਜਬਰ-ਜ਼ਨਾਹ ਕੀਤਾ, ਜਿਸ ਕਾਰਨ ਉਸ ਦੀ ਹਾਲਤ ਵਿਗੜ ਗਈ ਅਤੇ ਉਸ ਨੂੰ ਇਲਾਜ ਲਈ ਫ਼ਿਰੋਜ਼ਪੁਰ ਦੇ ਸਿਵਲ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ।

ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।

ਫ਼ਿਰੋਜ਼ਪੁਰ ਕੈਂਟ ਥਾਣੇ ਦੇ ਏਐਸਆਈ ਰਮਨ ਕੁਮਾਰ ਨੇ ਦੱਸਿਆ ਕਿ ਪੀੜਤਾ ਦੇ ਬਿਆਨਾਂ ਦੇ ਆਧਾਰ 'ਤੇ ਮੁਲਜ਼ਮ ਗੁਲਸ਼ਨ, ਸ਼ੀਲਾ, ਰਾਜੇਸ਼ਵਰ ਅਤੇ ਸਲੀਮ ਦੇ ਖ਼ਿਲਾਫ਼ ਆਈਪੀਸੀ ਦੀਆਂ ਵੱਖ-ਵੱਖ ਧਾਰਾਵਾਂ ਦੇ ਨਾਲ-ਨਾਲ ਜਬਰ ਜਨਾਹ ਦੀਆਂ ਧਾਰਾਵਾਂ ਤਹਿਤ ਮਾਮਲਾ ਦਰਜ ਕਰਕੇ ਕਾਰਵਾਈ ਕੀਤੀ ਜਾ ਰਹੀ ਹੈ। ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।

(For more Punjabi news apart from Firozpur rape News in punjabi, stay tuned to Rozana Spokesman)

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਨਸ਼ੇ ਦੀ ਖੇਪ ਨਾਲ਼ ਫੜੇ ਕਥਿਤ ਸਰਪੰਚ ਮਾਮਲੇ 'ਤੇ ਤਲਬੀਰ ਗਿੱਲ ਨੇ ਘੇਰੇ ਅਕਾਲੀ

20 Mar 2026 3:01 PM

ਜਲੰਧਰ 'ਚ ਜ਼ਬਰਦਸਤ ਹੰਗਾਮਾ, ਪੁਲਿਸ ਤੇ ਪਰਿਵਾਰ ਵਿਚਾਲੇ ਝੜਪ, CCTV ਆਈ ਸਾਹਮਣੇ

20 Mar 2026 3:00 PM

Auto Driver ਨਾਲ ਦਿਲ ਦੀਆ ਗੱਲਾਂ ! ਡਰਾਈਵਰਾਂ ਦੀ ਜ਼ਿੰਦਗੀ ਨਜ਼ਾਰੇਦਾਰ ਜਾਂ…Life Easy or Tough?

18 Mar 2026 2:44 PM

Dog Lover ਨੇ ਖੋਲ੍ਹੇ ਰਾਜ, ਕੁੱਤੇ ਪਾਲਣ ਤੋਂ ਪਹਿਲਾਂ ਜਾਣ ਲਵੋ ਇਹ ਗੱਲਾਂ

17 Mar 2026 3:13 PM

3 Vehicles Collide: Tractor ਦੇ ਹੋਏ 2 ਹਿੱਸੇ, ਕਿਸ ਦੀ ਗਲਤੀ?

17 Mar 2026 3:11 PM
Advertisement