PM Narendra Modi: ਕਰੋੜਪਤੀ ਹੁੰਦੇ ਹੋੋਏ ਵੀ PM ਮੋਦੀ ਕੋਲ ਨਹੀਂ ਹੈ ਆਪਣਾ ਘਰ ਤੇ ਕਾਰ, ਜਾਣੋ ਹੋਰ ਕਿਹੜੀਆਂ ਚੀਜ਼ਾਂ ਤੋਂ ਵਾਂਝੇ

By : GAGANDEEP

Published : May 15, 2024, 12:51 pm IST
Updated : May 15, 2024, 12:54 pm IST
SHARE ARTICLE
PM narendra Modi Declares Assets Worth Rs 3.02 Crore News in punjabi
PM narendra Modi Declares Assets Worth Rs 3.02 Crore News in punjabi

PM Narendra Modi: 2 ਲੱਖ ਦੀ ਕੀਮਤ ਦੀਆਂ ਚਾਰ ਮੁੰਦਰੀਆਂ

PM narendra Modi Declares Assets Worth Rs 3.02 Crore News in punjabi:ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਕੁੱਲ ਜਾਇਦਾਦ 3 ਕਰੋੜ ਰੁਪਏ ਤੋਂ ਵੱਧ ਹੈ, ਪਰ ਉਨ੍ਹਾਂ ਕੋਲ ਕੋਈ ਜ਼ਮੀਨ, ਘਰ ਜਾਂ ਕਾਰ ਨਹੀਂ ਹੈ। ਪੀਐਮ ਮੋਦੀ ਨੇ ਆਪਣੇ ਚੋਣ ਹਲਫ਼ਨਾਮੇ ਵਿੱਚ ਇਹ ਜਾਣਕਾਰੀ ਦਿਤੀ ਹੈ। ਪ੍ਰਧਾਨ ਮੰਤਰੀ ਨੇ ਮੰਗਲਵਾਰ ਨੂੰ ਵਾਰਾਣਸੀ ਸੀਟ ਤੋਂ ਆਪਣਾ ਨਾਮਜ਼ਦਗੀ ਪੱਤਰ ਦਾਖਲ ਕੀਤਾ। ਜਿਸ ਤੋਂ ਬਾਅਦ ਉਨ੍ਹਾਂ ਦਾ ਚੋਣ ਹਲਫਨਾਮਾ ਸਾਹਮਣੇ ਆਇਆ ਹੈ।

ਇਹ ਵੀ ਪੜ੍ਹੋ: Barnala Closed News: ਘਰੋਂ ਬਾਹਰ ਨਿਕਲਣ ਵਾਲੇ ਪੜ੍ਹ ਲੈਣ ਇਹ ਖਬਰ, ਅੱਜ ਮੁਕੰਮਲ ਬੰਦ ਰਹੇਗਾ ਬਰਨਾਲਾ  

ਹਲਫ਼ਨਾਮੇ ਵਿੱਚ ਪੀਐਮ ਮੋਦੀ ਨੇ ਕੁੱਲ 3.02 ਕਰੋੜ ਰੁਪਏ ਦੀ ਜਾਇਦਾਦ ਦੱਸੀ ਹੈ। ਹਲਫ਼ਨਾਮੇ ਵਿਚ ਉਨ੍ਹਾਂ ਕੋਲ 3.02 ਕਰੋੜ ਰੁਪਏ ਤੋਂ ਵੱਧ ਦੀ ਚੱਲ ਅਤੇ ਅਚੱਲ ਜਾਇਦਾਦ ਹੈ, ਜਿਸ ਵਿੱਚ ਭਾਰਤੀ ਸਟੇਟ ਬੈਂਕ (ਐਸਬੀਆਈ) ਵਿੱਚ 2 ਕਰੋੜ 89 ਲੱਖ 45 ਹਜ਼ਾਰ 598 ਰੁਪਏ ਦੀ ਫਿਕਸਡ ਡਿਪਾਜ਼ਿਟ ਵੀ ਸ਼ਾਮਲ ਹੈ। ਉਨ੍ਹਾਂ ਕੋਲ ਕੁੱਲ ਨਕਦੀ 52,920 ਰੁਪਏ ਹੈ ਅਤੇ 80,304 ਰੁਪਏ ਗਾਂਧੀਨਗਰ ਅਤੇ ਵਾਰਾਣਸੀ ਵਿੱਚ ਉਸ ਦੇ ਦੋ ਬੈਂਕ ਖਾਤਿਆਂ ਵਿੱਚ ਜਮ੍ਹਾਂ ਹਨ।

ਇਹ ਵੀ ਪੜ੍ਹੋ: Poster Boy News : 107 ਸਾਲਾ ਬਾਪੂ ਨੂੰ ਚੋਣ ਕਮਿਸ਼ਨ ਨੇ ਬਣਾਇਆ 'ਪੋਸਟਰ ਬੁਆਏ, ਆਜ਼ਾਦੀ ਤੋਂ ਲੈ ਕੇ ਹੁਣ ਤੱਕ ਹਰ ਚੋਣ 'ਚ ਪਾਈ ਵੋਟ 

ਪ੍ਰਧਾਨ ਮੰਤਰੀ ਦੀਆਂ ਹੋਰ ਜਾਇਦਾਦਾਂ ਵਿੱਚ 45 ਗ੍ਰਾਮ ਵਜ਼ਨ ਦੀਆਂ ਚਾਰ ਸੋਨੇ ਦੀਆਂ ਮੁੰਦਰੀਆਂ ਸ਼ਾਮਲ ਹਨ, ਜਿਨ੍ਹਾਂ ਦੀ ਕੀਮਤ 2 ਲੱਖ 67 ਹਜ਼ਾਰ ਰੁਪਏ ਹੈ। ਉਸ ਕੋਲ ਕੁੱਲ 52 ਹਜ਼ਾਰ 920 ਰੁਪਏ ਨਕਦ ਅਤੇ 9 ਲੱਖ 12 ਹਜ਼ਾਰ ਰੁਪਏ ਦੇ ਨੈਸ਼ਨਲ ਸੇਵਿੰਗ ਸਰਟੀਫਿਕੇਟ ਹਨ। ਪਿਛਲੇ ਵਿੱਤੀ ਸਾਲ ਵਿੱਚ ਉਸ ਨੇ 3 ਲੱਖ 33 ਹਜ਼ਾਰ ਰੁਪਏ ਦਾ ਆਮਦਨ ਕਰ ਅਦਾ ਕੀਤਾ ਹੈ। ਚੋਣ ਹਲਫ਼ਨਾਮੇ ਵਿੱਚ ਅਚੱਲ ਜਾਇਦਾਦ ਵਾਲੇ ਖੇਤਰ ਵਿੱਚ ‘ਜ਼ੀਰੋ’ ਲਿਖਿਆ ਹੋਇਆ ਹੈ।

ਆਮ ਤੌਰ 'ਤੇ, ਜ਼ਮੀਨ ਅਤੇ ਮਕਾਨ ਅਜਿਹੀਆਂ ਜਾਇਦਾਦਾਂ ਦੀ ਸ਼੍ਰੇਣੀ ਵਿੱਚ ਆਉਂਦੇ ਹਨ। ਹਲਫਨਾਮੇ 'ਚ ਮੋਦੀ ਦੀ ਪਤਨੀ ਦੇ ਤੌਰ 'ਤੇ ਜਸ਼ੋਦਾਬੇਨ ਦਾ ਨਾਂ ਦਰਜ ਕੀਤਾ ਗਿਆ ਹੈ। ਜਸ਼ੋਦਾਬੇਨ ਦੀ ਮਾਲਕੀ ਵਾਲੀ ਜਾਇਦਾਦ ਬਾਰੇ ਉਨ੍ਹਾਂ ਨੇ ‘ਜਾਤਾ ਨਹੀਂ’ ਲਿਖਿਆ ਹੈ। ਦੋਵੇਂ ਵੱਖ-ਵੱਖ ਰਹਿੰਦੇ ਹਨ। ਹਲਫਨਾਮੇ ਮੁਤਾਬਕ ਮੋਦੀ ਖਿਲਾਫ ਕੋਈ ਅਪਰਾਧਿਕ ਮਾਮਲਾ ਲੰਬਿਤ ਨਹੀਂ ਹੈ ਅਤੇ ਨਾ ਹੀ ਉਨ੍ਹਾਂ ਨੂੰ ਕਿਸੇ ਅਪਰਾਧ ਲਈ ਦੋਸ਼ੀ ਠਹਿਰਾਇਆ ਗਿਆ ਹੈ।  ਹਲਫ਼ਨਾਮੇ ਮੁਤਾਬਕ ਪ੍ਰਧਾਨ ਮੰਤਰੀ ਅਹਿਮਦਾਬਾਦ ਦੇ ਵਸਨੀਕ ਹਨ ਅਤੇ ਰਾਜਨੀਤੀ ਉਨ੍ਹਾਂ ਦਾ ਪੇਸ਼ਾ ਹੈ। ਚੋਣ ਹਲਫ਼ਨਾਮੇ ਵਿੱਚ ਦਿੱਤੇ ਗਏ ਵਿਦਿਅਕ ਵੇਰਵਿਆਂ ਅਨੁਸਾਰ ਮੋਦੀ ਨੇ 1967 ਵਿੱਚ ਐਸਐਸਸੀ, 1978 ਵਿੱਚ ਦਿੱਲੀ ਯੂਨੀਵਰਸਿਟੀ ਤੋਂ ਬੀਏ ਦੀ ਡਿਗਰੀ ਅਤੇ 1983 ਵਿੱਚ ਗੁਜਰਾਤ ਯੂਨੀਵਰਸਿਟੀ ਤੋਂ ਐਮ.ਏ. ਕੀਤੀ ਹੈ।

ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।

2019 ਦੀਆਂ ਲੋਕ ਸਭਾ ਚੋਣਾਂ ਵਿੱਚ, ਮੋਦੀ ਨੇ 2.50 ਕਰੋੜ ਰੁਪਏ ਦੀ ਜਾਇਦਾਦ ਘੋਸ਼ਿਤ ਕੀਤੀ ਸੀ, ਜਿਸ ਵਿੱਚ ਗਾਂਧੀਨਗਰ, ਗੁਜਰਾਤ ਵਿੱਚ ਇੱਕ ਰਿਹਾਇਸ਼ੀ ਪਲਾਟ, 1.27 ਕਰੋੜ ਰੁਪਏ ਦੀ ਫਿਕਸਡ ਡਿਪਾਜ਼ਿਟ ਅਤੇ 38,750 ਰੁਪਏ ਨਕਦ ਸ਼ਾਮਲ ਸਨ। ਇਸ ਤੋਂ ਇਲਾਵਾ 2014 ਦੀਆਂ ਲੋਕ ਸਭਾ ਚੋਣਾਂ ਦੌਰਾਨ ਉਨ੍ਹਾਂ ਨੇ ਕੁੱਲ 1.65 ਕਰੋੜ ਰੁਪਏ ਦੀ ਜਾਇਦਾਦ ਦਾ ਖੁਲਾਸਾ ਕੀਤਾ ਸੀ। ਹਲਫ਼ਨਾਮੇ ਮੁਤਾਬਕ ਪ੍ਰਧਾਨ ਮੰਤਰੀ ਦੀ ਇੱਕ ਵੈੱਬਸਾਈਟ ਹੈ ਅਤੇ ਉਹ ਫੇਸਬੁੱਕ, ਮਾਈਕ੍ਰੋਬਲਾਗਿੰਗ ਸਾਈਟ ਐਕਸ, ਯੂਟਿਊਬ, ਇੰਸਟਾਗ੍ਰਾਮ ਅਤੇ ਵਟਸਐਪ 'ਤੇ ਸਰਗਰਮ ਹੈ।

ਪ੍ਰਧਾਨ ਮੰਤਰੀ ਮੋਦੀ ਨੇ ਵਾਰਾਣਸੀ ਤੋਂ ਨਾਮਜ਼ਦਗੀ ਦਾਖਲ ਕੀਤੀ ਪ੍ਰਧਾਨ ਮੰਤਰੀ ਮੋਦੀ ਨੇ ਭਾਰਤੀ ਜਨਤਾ ਪਾਰਟੀ (ਭਾਜਪਾ) ਸ਼ਾਸਿਤ ਰਾਜਾਂ ਦੇ ਅੱਧੀ ਦਰਜਨ ਮੁੱਖ ਮੰਤਰੀਆਂ, ਭਾਜਪਾ ਪ੍ਰਧਾਨ, ਕਈ ਕੇਂਦਰੀ ਮੰਤਰੀਆਂ ਅਤੇ ਨੇਤਾਵਾਂ ਦੀ ਮੌਜੂਦਗੀ ਵਿੱਚ ਮੰਗਲਵਾਰ ਨੂੰ ਵਾਰਾਣਸੀ ਵਿੱਚ ਲੋਕ ਸਭਾ ਚੋਣਾਂ ਲਈ ਨਾਮਜ਼ਦਗੀ ਦਾਖਲ ਕੀਤੀ।

ਉਨ੍ਹਾਂ ਕਿਹਾ ਕਿ ਉਹ ਤੀਜੀ ਵਾਰ ਨਵੀਂ ਊਰਜਾ ਨਾਲ ਜਨਤਾ ਦੀ ਭਲਾਈ ਲਈ ਕੰਮ ਕਰਨਗੇ। ਗੰਗਾ ਸਪਤਮੀ ਦੇ ਮੌਕੇ 'ਤੇ ਮਾਂ ਗੰਗਾ ਨੂੰ ਮੱਥਾ ਟੇਕਣ ਤੋਂ ਬਾਅਦ ਪ੍ਰਧਾਨ ਮੰਤਰੀ ਕਾਸ਼ੀ ਦੇ ਕੋਤਵਾਲ ਕਾਲ ਭੈਰਵ ਦੇ ਦਰਵਾਜ਼ੇ 'ਤੇ ਪਹੁੰਚੇ। ਉੱਥੇ ਪੂਜਾ ਅਰਚਨਾ ਕਰਨ ਤੋਂ ਬਾਅਦ ਉਨ੍ਹਾਂ ਨੇ ਵੱਖ-ਵੱਖ ਸਿਆਸੀ ਆਗੂਆਂ ਨਾਲ ਮਿਲ ਕੇ ਸ਼ਕਤੀ ਪ੍ਰਦਰਸ਼ਨ ਕੀਤਾ ਅਤੇ ਜ਼ਿਲ੍ਹਾ ਮੈਜਿਸਟ੍ਰੇਟ ਦੇ ਦਫ਼ਤਰ ਪੁੱਜੇ ਜਿੱਥੇ ਉਨ੍ਹਾਂ ਨੇ ਨਾਮਜ਼ਦਗੀ ਪੱਤਰ ਦਾਖ਼ਲ ਕੀਤਾ। ਪ੍ਰਧਾਨ ਮੰਤਰੀ ਨੇ ਲੋਕ ਸਭਾ ਚੋਣਾਂ ਵਿੱਚ ਭਾਜਪਾ ਦੀ ਸ਼ਾਨਦਾਰ ਜਿੱਤ ਲਈ ਸੋਮਵਾਰ ਨੂੰ ਕਾਸ਼ੀ ਵਿਸ਼ਵਨਾਥ ਅਤੇ ਮੰਗਲਵਾਰ ਨੂੰ ਕਾਲ ਭੈਰਵ ਤੋਂ ਆਸ਼ੀਰਵਾਦ ਵੀ ਮੰਗਿਆ।

(For more Punjabi news apart from PM narendra Modi Declares Assets Worth Rs 3.02 Crore News in punjabi , stay tuned to Rozana Spokesman)

Location: India, Uttar Pradesh, Unnao

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM

ਅਮਿਤਾਭ ਦੇ ਪੈਰੀ ਹੱਥ ਲਾਉਣ ਨੂੰ ਲੈ ਕੇ ਦੋਸਾਂਝ ਦਾ ਕੀਤਾ ਜਾ ਰਿਹਾ ਵਿਰੋਧ

01 Nov 2025 3:09 PM
Advertisement