Malerkotla Murder Case : ਸਕੂਲ ਜਾਂਦੇ ਅਧਿਆਪਕ ਦੇ ਕਤਲ ਮਾਮਲੇ 'ਚ ਪੁਲਿਸ ਨੇ 2 ਵਿਅਕਤੀਆਂ ਨੂੰ ਕੀਤਾ ਕਾਬੂ

By : BALJINDERK

Published : May 15, 2024, 1:58 pm IST
Updated : May 15, 2024, 1:58 pm IST
SHARE ARTICLE
ਕਾਬੂ ਕੀਤੇ ਮੂਲਜ਼ਮ
ਕਾਬੂ ਕੀਤੇ ਮੂਲਜ਼ਮ

Malerkotla Murder Case : ਮ੍ਰਿਤਕ ਦੀ ਜਗਤਾਰ ਸਿੰਘ ਨਾਲ ਹੋਈ ਸੀ ਤਕਰਾਰ, ਪੁਰਾਣੀ ਰਜਿੰਸ਼ ਕਾਰਨ ਘਟਨਾ ਨੂੰ ਦਿੱਤਾ ਅੰਜਾਮ

Malerkotla Murder Case : ਸ਼ੇਰਪੁਰ - ਪੁਲਿਸ ਜ਼ਿਲ੍ਹਾ ਸੰਗਰੂਰ ਦੇ ਐੱਸ.ਐੱਸ.ਪੀ ਸਰਤਾਜ ਸਿੰਘ ਚਾਹਲ ਦੀ ਅਗਵਾਈ ਹੇਠ ਥਾਣਾ ਸ਼ੇਰਪੁਰ ਅਧੀਨ ਪੈਂਦੇ ਵਜੀਦਪੁਰ ਬਦੇਸ਼ਾਂ ਵਿਖੇ ਬੀਤੇ ਦਿਨੀਂ ਸਰਕਾਰੀ ਸਕੂਲ ਦੇ ਆਧਿਆਪਕ ਦਾ ਬੇਰਹਿਮੀ ਨਾਲ ਕਤਲ ਕਰਨ ਵਾਲੇ 2 ਵਿਅਕਤੀਆਂ ਨੂੰ ਕਾਬੂ ਕਰਨ ਵਿਚ ਸਫ਼ਲਤਾ ਪ੍ਰਾਪਤ ਕੀਤੀ ਹੈ । ਪੁਲਿਸ ਅਨੁਸਾਰ ਬੀਤੇ ਦਿਨੀਂ ਸਾਹਿਬ ਸਿੰਘ ਜੋ ਕਿ ਵਜੀਦਪੁਰ ਬਦੇਸ਼ਾਂ ਵਿਖੇ ਈ.ਟੀ.ਟੀ ਟੀਚਰ ਲੱਗਾ ਹੋਇਆ ਸੀ ਦਾ ਡਿਊਟੀ ਜਾਂਦੇ ਸਮੇਂ ਵੱਖੀ ਅਤੇ ਛਾਤੀ ’ਚ ਤੇਜ਼ਧਾਰ ਹਥਿਆਰ ਨਾਲ ਹਮਲਾ ਕਰਕੇ ਕਤਲ ਕਰ ਦਿੱਤਾ ਸੀ, ਜਿਸ ਤੋਂ ਬਾਅਦ ਪੁਲਿਸ ਨੇ ਮੁਕੱਦਮੇ ਨੂੰ ਟਰੇਸ ਕਰਨ ਲਈ ਪਲਵਿੰਦਰ ਸਿੰਘ ਚੀਮਾ ਐੱਸ.ਪੀ, ਗੁਰਦੇਵ ਸਿੰਘ ਧਾਲੀਵਾਲ ਡੀ.ਐੱਸ.ਪੀ (ਡੀ) ਸਬ ਡਵੀਜਨ ਧੂਰੀ ਦੇ ਡੀ.ਐੱਸ.ਪੀ ਤਲਵਿੰਦਰ ਸਿੰਘ ਧਾਲੀਵਾਲ, ਸੰਦੀਪ ਸਿੰਘ ਇੰਚਾਰਜ ਸੀ.ਆਈ.ਏ ਸਟਾਫ ਅਤੇ ਥਾਣਾ ਸ਼ੇਰਪੁਰ ਦੇ ਥਾਣਾ ਮੁਖੀ ਕਮਲਜੀਤ ਸਿੰਘ ਗਿੱਲ ਦੀ ਅਗਵਾਈ ਵਿਚ ਟੀਮਾਂ ਦਾ ਗਠਨ ਕਰਕੇ ਤਫ਼ਤੀਸ਼ ਕੀਤੀ।

ਇਹ ਵੀ ਪੜੋ:Jackie Shroff News : ਜੈਕੀ ਸ਼ਰਾਫ ਨੇ 'ਭਿਦੂ' ਸ਼ਬਦ ਦੀ ਵਰਤੋਂ ਵਿਰੁੱਧ ਅਦਾਲਤ ਦਾ ਖੜਕਾਇਆ ਦਰਵਾਜ਼ਾ 

ਇਸ 'ਤੇ ਜਗਤਾਰ ਸਿੰਘ ਉਰਫ਼ ਤਾਰੀ ਪੁੱਤਰ ਭਿੰਦਰ ਸਿੰਘ ਵਾਸੀ ਕੰਗਣਵਾਲ ਜੋ ਕਿ ਜੰਗਲਾਤ ਮਹਿਕਮੇ ’ਚ ਠੇਕੇ ਤੇ ਡਰਾਇਵਰੀ ਕਰਦਾ ਸੀ ਅਤੇ ਹਰਜੋਤ ਸਿੰਘ ਜੋਤ ਪੁੱਤਰ ਜਵਸੀਰ ਸਿੰਘ ਵਾਸੀ ਕੰਗਣਵਾਲ ਜੋ ਕਿ ਗੁਰੂ ਨਾਨਕ ਯੂਨੀਵਰਸਿਟੀ ਲੁਧਿਆਣਾ ਵਿਖੇ ਪੜ੍ਹਾਈ ਕਰ ਰਿਹਾ ਸੀ ਨੂੰ ਨਾਮਜ਼ਦ ਕਰਕੇ ਗ੍ਰਿਫ਼ਤਾਰ ਕੀਤਾ ਹੈ। ਜਾਣਕਾਰੀ ਅਨੁਸਾਰ ਮ੍ਰਿਤਕ ਸਾਹਿਬ ਸਿੰਘ ਦਾ ਕਿਸੇ ਗੱਲ ਨੂੰ ਲੈ ਕੇ ਜਗਤਾਰ ਸਿੰਘ ਨਾਲ ਤਕਰਾਰ ਹੋਇਆ ਸੀ ਜਿਸ ਕਰਕੇ ਉਸਨੇ ਵਿਦਿਆਰਥੀ ਨਾਲ ਮਿਲ ਕੇ ਇਸ ਘਿਨੌਣੀ ਘਟਨਾ ਨੂੰ ਅੰਜਾਮ ਦਿੱਤਾ ਸੀ।

(For more news apart from police arrested 2 persons in case of murder school going teacher News in Punjabi, stay tuned to Rozana Spokesman)

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Rana Balachauria: ਪ੍ਰਬਧੰਕਾਂ ਨੇ ਖੂਨੀ ਖ਼ੌਫ਼ਨਾਕ ਮੰਜ਼ਰ ਦੀ ਦੱਸੀ ਇਕੱਲੀ-ਇਕੱਲੀ ਗੱਲ,Mankirat ਕਿੱਥੋਂ ਮੁੜਿਆ ਵਾਪਸ?

20 Dec 2025 3:21 PM

''ਪੰਜਾਬ ਦੇ ਹਿੱਤਾਂ ਲਈ ਜੇ ਜ਼ਰੂਰੀ ਹੋਇਆ ਤਾਂ ਗਠਜੋੜ ਜ਼ਰੂਰ ਹੋਵੇਗਾ'', ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ

20 Dec 2025 3:21 PM

Rana balachauria Murder Case : Rana balachauria ਦੇ ਘਰ ਜਾਣ ਦੀ ਥਾਂ ਪ੍ਰਬੰਧਕ Security ਲੈਣ ਤੁਰ ਪਏ

19 Dec 2025 3:12 PM

Rana balachauria Father Interview : Rana balachauria ਦੇ ਕਾਤਲ ਦੇ Encounter ਮਗਰੋਂ ਖੁੱਲ੍ਹ ਕੇ ਬੋਲੇ ਪਿਤਾ

19 Dec 2025 3:11 PM

Balachauria ਦੇ ਅਸਲ ਕਾਤਲ ਪੁਲਿਸ ਦੀ ਗ੍ਰਿਫ਼ਤ ਤੋਂ ਦੂਰ,ਕਾਤਲਾਂ ਦੀ ਮਦਦ ਕਰਨ ਵਾਲ਼ਾ ਢੇਰ, ਰੂਸ ਤੱਕ ਜੁੜੇ ਤਾਰ

18 Dec 2025 3:13 PM
Advertisement