
ਹਰਿਆਣਾ ਦੇ ਸਮਾਜਿਕ ਨਿਆਂ ਤੇ ਅਧਿਕਾਰਤਾ ਰਾਜ ਮੰਤਰੀ ਕ੍ਰਿਸ਼ਣ ਕੁਮਾਰ ਬੇਦੀ ਨੇ ਅਧਿਕਾਰੀਆਂ ਨੂੰ ਆਦੇਸ਼ ਦਿਤੇ.......
ਚੰਡੀਗੜ੍ਹ, : ਹਰਿਆਣਾ ਦੇ ਸਮਾਜਿਕ ਨਿਆਂ ਤੇ ਅਧਿਕਾਰਤਾ ਰਾਜ ਮੰਤਰੀ ਕ੍ਰਿਸ਼ਣ ਕੁਮਾਰ ਬੇਦੀ ਨੇ ਅਧਿਕਾਰੀਆਂ ਨੂੰ ਆਦੇਸ਼ ਦਿਤੇ ਹਨ ਕਿ ਉਹ ਦਿਵਯਾਂਗ ਐਕਟ ਦੇ ਤਹਿਤ ਨਿਯਮ ਤੇ ਸ਼ਰਤਾਂ ਤਿਆਰ ਕਰ ਕੇ 15 ਅਗੱਸਤ ਤੋਂ ਪਹਿਲਾਂ ਵਿਭਾਗ ਦੀ ਵੈਬਸਾਈਟ 'ਤੇ ਅਪਲੋਡ ਕਰ ਦੇਣ। ਭਵਿੱਖ ਵਿਚਖ ਦਿਵਯਾਂਗਤਾ ਪ੍ਰਮਾਣ ਪੱਤਰ ਜਾਰੀ ਕਰਨ ਦੇ ਨਿਰਧਾਰਿਤ ਦਿਨ ਲਈ ਸੀ.ਐਮ.ਓ. ਯੋਗ ਵਿਵਸਥਾ ਕਰੇਗਾ, ਇਸ ਲਈ ਜਿਲਾ ਸ਼ਿਕਾਇਤ ਹੱਲ ਕਮੇਟੀਆਂ ਦੀ ਮੀਟਿੰਗ ਵਿਚ ਸਬੰਧਤ ਮੰਤਰੀ ਸੀ.ਐਮ.ਓ. ਨੂੰ ਬੁਲਾ ਕੇ ਲੋਂੜੀਦੇ ਦਿਸ਼ਾ-ਨਿਰਦੇਸ਼ ਦੇਣਗੇ।
ਇਸ ਦੇ ਨਾਲ ਹੀ ਸਬੰਧਤ ਜ਼ਿਲ੍ਹਾ ਡਿਪਟੀ ਕਮਿਸ਼ਨਰਾਂ ਨੂੰ ਉਹ ਨਿਜੀ ਤੌਰ 'ਤੇ ਨੀਮ ਸਰਕਾਰੀ ਪੱਤਰ ਵੀ ਲਿਖਣਗੇ। ਸ੍ਰੀ ਬੇਦੀ ਅੱਜ ਸੂਬੇ ਭਰ ਤੋਂ ਉਨ੍ਹਾਂ ਦੇ ਦਫ਼ਤਰ ਵਿਚ ਦਿਵਯਾਂਗਾਂ ਦੀ ਸਮੱਸਿਆਵਾਂ ਨੂੰ ਲੈ ਕੇ ਆਏ ਲੋਕਾਂ ਨਾਲ ਵਿਭਾਗ ਦੀ ਬੁਲਾਈ ਗਈ ਸਮੀਖਿਆ ਮੀਟਿੰਗ ਦੀ ਪ੍ਰਧਾਨਗੀ ਕਰ ਰਹੇ ਸਨ। ਮੀਟਿੰਗ ਵਿਚ ਸ੍ਰੀ ਬੇਦੀ ਨੇ ਭਰੋਸਾ ਦਿਤਾ ਹੈ ਕਿ ਹੋਰ ਵਿਭਾਗਾਂ ਨਾਲ ਸਬੰਧਤ ਸ਼ਿਕਾਇਤਾਂ ਦੇ ਹੱਲ ਲਈ ਜਿਲਾ ਸਮਾਜ ਭਲਾਈ ਅਧਿਕਾਰੀ ਨੋਡਲ ਅਧਿਕਾਰੀ ਹੋਵੇਗਾ।
ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਮਨੋਹਰ ਲਾਲ ਖੁਦ ਦਿਵਯਾਂਗਾਂ ਪ੍ਰਤੀ ਸੰਵੇਦਨਸ਼ੀਲ ਹਨ। ਹਰਿਆਣਾ ਟਰਾਂਸਪੋਰਟ ਦੀ ਬੱਸਾਂ ਵਿਚ 40 ਫੀਸਦੀ ਅਪੰਗਤਾ ਵਾਲੇ ਦਿਵਯਾਂਗਾਂ ਨੂੰ ਵੀ ਮੁਫਤ ਯਾਤਰਾ ਦੀ ਇਜਾਜਤ ਪ੍ਰਾਪਤ ਕਰਨ ਲਈ ਟਰਾਂਸਪੋਰਟ ਵਿਭਾਗ ਨੂੰ ਪਹਿਲਾਂ ਹੀ ਲਿਖਿਆ ਜਾ ਚੁੱਕਿਆ ਹੈ। ਸ੍ਰੀ ਬੇਦੀ ਨੇ ਕਿਹਾ ਕਿ ਦਿਵਯਾਂਗ ਆਪਣੀ ਸਹੂਲਤ ਅਨੁਸਾਰ ਘਰ ਵਿਚ ਬੈਠਣ, ਸੋਨ, ਰਸੋਈ ਘਰ, ਬਾਥਰੂਮ ਵਿਚ ਲੋਂੜੀਦੇ ਬਦਲਾਅ ਕਰ ਸਕਣ, ਇਸ ਲਈ ਮੰਗ ਅਨੁਸਾਰ ਹੀ 6 ਮਹੀਨੇ ਦੀ ਅਗਾਊਂ ਪੈਨਸ਼ਨ ਮਹੁੱਟਾ ਕਰਵਾਈ ਜਾਵੇਗੀ। ਇਸ ਤੋਂ ਬਾਅਦ ਇਸ ਦੀ ਰਿਕਵਰੀ ਹਰ ਮਹੀਨੇ 200 ਜਾਂ 300 ਰੁਪਏ ਦੀ ਅਗਾਊਂ ਪੈਨਸ਼ਨ ਤੋਂ ਕੀਤੀ ਜਾਵੇਗੀ।
ਇਹ ਇਕ ਤਰ੍ਹਾਂ ਨਾਲ ਦਿਵਯਾਂਗਾਂ ਨੂੰ ਮਾਲੀ ਮਦਦ ਹੈ, ਜਿਸ ਲਈ ਵਿੱਤ ਵਿਭਾਗ ਤੋਂ ਅਪੀਲ ਕੀਤੀ ਹੈ। ਉਨ੍ਹਾਂ Îਕਹਾ ਕਿ ਆਊਟ ਸੋਰਸਿੰਗ ਪਾਲਿਸੀ ਦੇ ਤਹਿਤ ਵੀ ਦਿਵਯਾਂਗਾਂ ਨੂੰ ਨਿਰਧਾਰਿਤ 4 ਫੀਸਦੀ ਦਾ ਲਾਭ ਵੀ ਮਿਲੇ, ਇਸ ਲਈ ਵੀ ਯਤਨ ਕੀਤੇ ਜਾ ਰਹੇ ਹਨ। ਮੀਟਿੰਗ ਵਿਚ ਵਿਭਾਗ ਦੀ ਪ੍ਰਧਾਨ ਸਕੱਤਰ ਸ੍ਰੀਮਤੀ ਨੀਰਜਾ ਸ਼ੇਖਰ ਨੇ ਮੰਤਰੀ ਨੂੰ ਜਾਣੂੰ ਕਰਵਾਇਆ ਕਿ ਨੋਡਲ ਵਿਭਾਗ ਹੋਣ ਦੇ ਨਾਤੇ ਅਸੀਂ ਸਾਰੇ ਵਿਭਾਗਾਂ ਨੂੰ ਪੱਤਰ ਲਿਖਿਆ ਹੈ ਕਿ ਉਹ ਆਪਣੇ-ਆਪਣੇ ਵਿਭਾਗਾਂ ਵਿਚ ਦਿਵਯਾਂਗਾਂ ਲਈ ਰਾਖਵੀਂ ਆਸਾਮੀਆਂ ਦੇ ਮੰਗ ਪੱਤਰ
ਹਰਿਆਣਾ ਕਰਮਚਾਰੀ ਚੋਣ ਕਮਿਸ਼ਨ ਤੇ ਹਰਿਆਣਾ ਲੋਕ ਸੇਵਾ ਕਮਿਸ਼ਨ ਨੂੰ ਪੰਹੁਚਾਉਣਾ ਯਕੀਨੀ ਕਰਨ ਤਾਂ ਜੋ ਵਿਸ਼ੇਸ਼ ਭਰਤੀ ਮੁਹਿੰਮ ਤਕ ਦਿਵਯਾਂਗਾਂ ਦੇ ਬੈਕਲਾਗ ਨੂੰ ਪੂਰਾ ਕੀਤਾ ਜਾ ਸਕੇ। ਉਨ੍ਹਾਂ ਨੇ ਇਸ ਗੱਲ ਦੀ ਵੀ ਜਾਣਕਾਰੀ ਦਿੱਤੀ ਕਿ ਲਗਭਗ 800 ਆਸਾਮੀਆਂ ਦੇ ਬੈਕਲਾਗ ਦੀ ਜਾਣਕਾਰੀ ਹੁਣ ਤਕ ਪ੍ਰਾਪਤ ਹੋਈ ਹੈ। ਉਨ੍ਹਾਂ ਨੇ ਇਸ ਗੱਲ ਦੀ ਵੀ ਜਾਣਕਾਰੀ ਦਿੱਤੀ ਕਿ 6 ਜੁਲਾਈ, 2018 ਨੂੰ 11:00 ਵਜੇ ਇਕ ਰਾਜ ਪੱਧਰੀ ਵਕਰਸ਼ਾਪ ਦਾ ਵੀ ਆਯੋਜਨ ਕੀਤਾ ਜਾ ਰਿਹਾ ਹੈ।