ਅਦਾਲਤਾਂ ਵਿਚ ਹੁਣ ਫ਼ੇਸਬੁਕ, ਵਟਸਐਪ ਤੇ ਸਕਾਈਪ ਰਾਹੀਂ ਵੀ ਦਿਤੀ ਜਾ ਸਕੇਗੀ ਗਵਾਹੀ
Published : Jun 15, 2018, 12:50 am IST
Updated : Jun 15, 2018, 12:50 am IST
SHARE ARTICLE
Court
Court

ਸੁਰਖਿਆ ਪੱਖੋਂ ਜਾਂ ਫਿਰ  ਦੂਰ- ਦਰਾਜ ਜੇਲ੍ਹਾਂ ਵਿਚ ਬੰਦ ਵਿਚਾਰਧੀਨ ਕੈਦੀਆਂ ਦੀ ਵੀਡੀਓ ਕਾਨਫਰੰਸਿੰਗ ਰਾਹੀਂ ਭਾਰਤੀ ਅਦਾਲਤਾਂ ਚ.....

ਚੰਡੀਗੜ,  : ਸੁਰਖਿਆ ਪੱਖੋਂ ਜਾਂ ਫਿਰ  ਦੂਰ- ਦਰਾਜ ਜੇਲ੍ਹਾਂ ਵਿਚ ਬੰਦ ਵਿਚਾਰਧੀਨ ਕੈਦੀਆਂ ਦੀ ਵੀਡੀਓ ਕਾਨਫਰੰਸਿੰਗ ਰਾਹੀਂ ਭਾਰਤੀ ਅਦਾਲਤਾਂ ਚ ਸਫਲਤਾਪੂਰਵਕ ਗਵਾਹੀਆਂ ਤਾਂ ਪਹਿਲਾਂ ਹੀ ਹੋਣ ਲੱਗ ਪਈਆਂ ਹਨ. ਪਰ ਇਸੇ ਤਰਾਂ  ਹੁਣ ਸੋਸ਼ਲ ਮੀਡੀਆ ਮਾਧਿਅਮਾਂ -ਫੇਸਬੁਕ,  ਵਟਸਐਪ  ਅਤੇ ਸਕਾਇਪ  ਦੇ ਰਾਹੀਂ ਵੀ ਭਾਰਤੀ ਅਦਾਲਤਾਂ ਵਿੱਚ ਗਵਾਹੀ ਦਿੱਤੀ ਜਾ ਸਕੇਗੀ। ਅਜਿਹਾ ਕਰ ਕੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਕਾਨੂੰਨੀ ਪ੍ਰਕਿਰਿਆ ਵਿੱਚ ਤਕਨੀਕ  ਦੀ ਵਰਤੋਂ ਵਾਲੇ ਪਾਸੇ ਇਕ ਹੋਰ ਪੁਲਾਂਘ ਪੁੱਟ ਲਈ ਹੈ।

ਜ਼ਿਕਰਯੋਗ ਹੈ ਕਿ  ਇਸ ਤੋਂ ਪਹਿਲਾਂ 2015 ਵਿੱਚ ਹਾਈ ਕੋਰਟ  ਤਤਕਾਲੀ ਜੱਜ ਜਸਟਿਸ ਕੇ. ਕਾਨਨ ਦੇ ਇਕਹਿਰੇ ਬੈਂਚ ਨੇ ਵੀਡੀਓ ਕਾਨਫਰੰਸਿੰਗ ਰਾਹੀਂ ਬਿਆਨ ਦੇਣ ਦੀ ਮਨਜ਼ੂਰੀ  ਦੇ ਦਿੱਤੀ ਸੀ। ਇਥੇ ਇਹ ਵੀ ਕਾਬਿਲੇਗੌਰ ਹੈ ਕਿ ਵਟਸਐਪ  ਜਾਂ ਸਕਾਇਪ ਰਾਹੀਂ  ਗਵਾਹੀ ਦੇਣ ਦੀ ਆਗਿਆ ਅਮਰੀਕਾ ਵਿੱਚ ਰਹਿ ਰਹੇ ਸੁੱਚਾ ਸਿੰਘ ਨਾਮੀਂ ਉਸ ਵਿਅਕਤੀ  ਨੂੰ ਮਿਲੀ ਹੈ, ਜਿਸ ਨੂੰ ਹੀ ਇਸ ਤੋਂ ਪਹਿਲਾਂ ਵੀਡੀਓ ਕਾਂਫਰਸਿੰਗ ਰਾਹੀਂ ਵੀ ਬਿਆਨ ਦੇਣ ਦੀ ਇਜਾਜ਼ਤ ਮਿਲੀ ਸੀ।

Facebook newsFacebook

ਉਦੋਂ ਉਨ੍ਹਾਂ ਨੂੰ ਜਸਟਿਸ ਕਾਨਨ  ਨੇ ਅਮਰੀਕਾ ਵਿੱਚ ਸਥਿਤ ਭਾਰਤੀ ਦੂਤਾਵਾਸ ਜਾਂ ਕਿਸੇ ਹੋਰ ਜਨਤਕ  ਦਫ਼ਤਰ ਤੋਂ ਵੀਡੀਓ ਕਾਂਫਰਸਿੰਗ  ਦੇ ਰਾਹੀਂ ਅਦਾਲਤ ਦੇ ਸਨਮੁਖ  ਹੋਣ ਨੂੰ ਕਿਹਾ ਸੀ। ਇਸ ਪ੍ਰੀਕਿਰਿਆ ਚ ਦਿੱਕਤ  ਇਹ ਆਈ ਕਿ ਅਮਰੀਕਾ ਅਤੇ ਭਾਰਤ  ਦੇ ਸਮੇਂ ਵਿੱਚ ਲਗਭਗ 12 ਘੰਟੇ ਦਾ ਅੰਤਰ ਹੋਣ  ਕਾਰਨ ਸੁੱਚਾ ਸਿੰਘ  ਕਿਸੇ ਜਨਤਕ ਦਫ਼ਤਰ ਤੋਂ ਭਾਰਤੀ ਅਦਾਲਤ  ਦੇ ਸਮੇ ਮੁਤਾਬਿਕ  ਬਿਆਨ ਨਹੀਂ ਦੇ ਸਕੇ ਰਿਹਾ ਸੀ। ਇਸ ਲਈ ਸੁੱਚਾ ਸਿੰਘ  ਨੇ ਵਾਟਸਐਪ  ਜਾਂ ਸਕਾਇਪ ਰਾਹੀਂ  ਬਿਆਨ ਦੇਣ ਦੀ ਇਜ਼ਾਜਤ ਲਈ ਅਰਜੀ  ਲਗਾਈ।

Whats UpWhats Up

ਇਸ ਨੂੰ ਜਸਟਿਸ ਕੁਲਦੀਪ ਸਿੰਘ ਦੇ ਬੈਂਚ ਨੇ ਸਵੀਕਾਰ ਕਰ ਲਿਆ।  ਦਸਣਯੋਗ ਹੈ ਕਿ ਲੁਧਿਆਣਾ ਜਿਲੇ ਤਹਿਤ ਸਮਰਾਲਾ ਅਦਾਲਤ ਵਿਚ ਸੁੱਚਾ ਸਿੰਘ  ਦਾ ਜ਼ਮੀਨੀ ਵਿਵਾਦ ਵਿਚਾਰਧੀਨ ਹੈ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Amritpal Singh Mehron : MP Sarabjit Singh Khalsa visits Amritpal Mehron's father, Kamal Kaur Muder

18 Jun 2025 11:24 AM

Ludhiana Election 'ਚ ਕਿਸ ਦੀ ਅੰਦਰਖਾਤੇ ਹੋਈ ਸੈਟਿੰਗ? ਕੌਣ ਖੁਦ ਹਾਰ ਕੇ ਚਾਹੁੰਦਾ ਦੂਜੇ ਨੂੰ ਜਿਤਾਉਣਾ?

18 Jun 2025 11:25 AM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 17/06/2025

17 Jun 2025 8:40 PM

Ludhiana Elections 'ਚ ਕਿਸ ਦੀ ਅੰਦਰਖਾਤੇ ਹੋਈ ਸੈਟਿੰਗ? ਕੌਣ ਖੁਦ ਹਾਰ ਕੇ ਚਾਹੁੰਦਾ ਦੂਜੇ ਨੂੰ ਜਿਤਾਉਣਾ?

17 Jun 2025 8:36 PM

Kamal Kaur Bhabhi Murder Case : Amritpal Mehron murdered Kamal Kaur | Punjab SSP Big Disclosures

16 Jun 2025 3:03 PM
Advertisement