ਖੇਡ ਮੈਦਾਨਾਂ ਦੀ ਵਿਆਪਕ ਕਮੀ ਕਾਰਨ ਬੱਚੇ ਅਪਣੇ ਖੇਡਣ ਦੇ ਹੱਕ ਤੋਂ ਵਾਂਝੇ
Published : Jun 15, 2020, 7:47 am IST
Updated : Jun 15, 2020, 7:47 am IST
SHARE ARTICLE
File Photo
File Photo

ਇਹੀ ਕਾਰਨ ਹੈ ਕਿ ਬੱਚਿਆਂ ਦਾ ਵਟਸਐਪ, ਫ਼ੇਸਬੁੱਕ ਅਤੇ ਟਿਕ ਟਾਕ ਵਲ ਰੁਝਾਨ ਵਧ ਰਿਹਾ ਹੈ।

ਸੰਗਰੂਰ, 14 ਜੂਨ (ਬਲਵਿੰਦਰ ਸਿੰਘ ਭੁੱਲਰ): 'ਹੱਸਣ ਖੇਡਣ ਮਨ ਕਾ ਚਾਉ' ਦੇ ਅਖਾਣ ਮੁਤਾਬਕ ਇਸ ਧਰਤੀ ਉੱਪਰ ਪੈਦਾ ਹੋਣ ਵਾਲੇ ਹਰ ਬੱਚੇ ਨੂੰ ਖੇਡਣ ਦਾ ਜਨਮ ਸਿੱਧ ਅਧਿਕਾਰ ਹੈ ਕਿਉਂਕਿ ਧਰਤੀ ਉਤੇ ਪੈਦਾ ਹੋਣ ਵਾਲਾ ਹਰ ਬੱਚਾ ਜਨਮ ਲੈਣ ਤੋਂ ਬਾਅਦ ਸੱਭ ਤੋਂ ਪਹਿਲਾਂ ਖੇਡਣਾ ਹੀ ਸਿੱਖਦਾ ਹੈ। ਪੰਜਾਬ ਵਿਚ ਸੰਘਣੀ ਖੇਤੀ ਅਤੇ ਦਿਨੋਂ ਦਿਨ ਵਧਦੀ ਅਬਾਦੀ ਦੇ ਪ੍ਰਭਾਵ ਕਾਰਨ ਸੂਬੇ ਦੇ ਪੇਂਡੂ ਅਤੇ ਸ਼ਹਿਰੀ ਖੇਤਰਾਂ ਅੰਦਰ ਕੱਟੀਆਂ ਜਾ ਰਹੀਆਂ। ਕਾਲੋਨੀਆਂ ਦੀ ਬਦੌਲਤ ਬੱਚਿਆਂ ਨੂੰ ਖੇਡਣ ਲਈ ਗਰਾਊਂਡਾਂ ਜਾਂ ਸਟੇਡੀਅਮਾਂ  ਦੀ ਕਮੀ ਦਾ ਸਾਹਮਣਾ ਵਿਆਪਕ ਪੱਧਰ ਉਤੇ ਕੀਤਾ ਜਾ ਰਿਹਾ ਹੈ।

ਇਹ ਵੇਖਿਆ ਗਿਆ ਹੈ ਕਿ ਅਪ੍ਰੈਲ ਮਹੀਨੇ ਦੌਰਾਨ ਕਣਕ ਦੀ ਵਢਾਈ ਉਪਰੰਤ ਪੰਜਾਬ ਵਿਚ ਖੇਤ ਅਕਸਰ ਖ਼ਾਲੀ ਹੋ ਜਾਂਦੇ ਹਨ ਅਤੇ ਇਨ੍ਹਾਂ ਖ਼ਾਲੀ ਹੋਏ ਖੇਤਾਂ ਵਿਚ ਬੱਚੇ ਕ੍ਰਿਕਟ, ਵਾਲੀਵਾਲ, ਫ਼ੁੱਟਬਾਲ ਅਤੇ ਹੋਰ ਕਈ ਤਰ੍ਹਾਂ ਦੀਆਂ ਪੇਂਡੂ ਅਤੇ ਸ਼ਹਿਰੀ ਖੇਡਾਂ ਖੇਡਦੇ ਵੇਖੇ ਜਾ ਸਕਦੇ ਹਨ। ਸੂਬੇ ਦੇ ਅਨੇਕਾਂ ਪਿੰਡਾਂ ਅਤੇ ਸ਼ਹਿਰਾਂ ਵਿਚ ਬੱਚਿਆਂ ਦੇ ਖੇਡਣ ਲਈ ਖੇਡ ਸਥਾਨਾਂ, ਗਰਾਉਂਡਾਂ ਜਾਂ ਸਟੇਡੀਅਮਾਂ ਦੀ ਭਾਰੀ ਕਮੀ ਹੈ।

ਸ਼ਹਿਰਾਂ ਵਿਚ ਕੱਟੀਆਂ ਜਾ ਰਹੀਆਂ ਨਵੀਆਂ ਪੁੱਡਾ ਅਪਰੂਵਡ ਜਾਂ ਨਾਨ ਅਪਰੂਵਡ ਸੈਂਕੜੇ ਕਾਲੋਨੀਆਂ ਕੱਟਣ ਵੇਲੇ ਪਾਰਕਾਂ ਲਈ ਜਗ੍ਹਾ ਦੀ ਨਿਸ਼ਾਨਦੇਹੀ ਕਰ ਲਈ ਜਾਂਦੀ ਹੈ। ਕਾਰ ਪਾਰਕਿੰਗ ਦੇ ਸਥਾਨਾਂ ਦੀ ਰੂਪ ਰੇਖਾ ਤਿਆਰ ਕਰ ਲਈ ਜਾਂਦੀ ਹੈ ਪਰ ਨਵੀਆਂ ਕਾਲੋਨੀਆਂ ਵਿਚ ਖੇਡ ਗਰਾਊਂਡਾਂ ਦੀ ਕੋਈ ਵੀ ਵਿਵਸਥਾ ਨਹੀਂ ਕੀਤੀ ਜਾਂਦੀ।

File PhotoFile Photo

ਸੂਬੇ ਦੇ ਹਜ਼ਾਰਾਂ ਸਰਕਾਰੀ ਸਕੂਲਾਂ ਵਿਚ ਖੇਡ ਗਰਾਊਂਡਾਂ ਲਈ ਥਾਂ ਛੱਡੇ ਹੋਏ ਹਨ ਪਰ ਇਨ੍ਹਾਂ ਵਿਚੋਂ ਤਕਰੀਬਨ 35 ਫ਼ੀ ਸਦੀ ਖੇਡ ਗਰਾਊਂਡਾਂ ਅਤੇ ਪਿੰਡਾਂ ਦੇ ਲੋਕਾਂ ਜਾਂ ਨਾਲ ਲਗਦੇ ਖੇਤਾਂ ਦੇ ਮਾਲਕਾਂ ਵਲੋਂ ਨਾਜਾਇਜ਼ ਕਬਜ਼ੇ ਕੀਤੇ ਗਏ ਹਨ। ਸਰਕਾਰੀ ਸਕੂਲਾਂ ਦੇ ਮੁਖੀਆਂ, ਪਿੰਡਾਂ ਦੀਆਂ ਗਰਾਮ ਪੰਚਾਇਤਾਂ ਅਤੇ ਪੀ.ਟੀ.ਏ.ਕਮੇਟੀ ਦੇ ਮੈਂਬਰਾਂ ਵਿਚ ਮਜਬੂਤ ਇੱਛਾ ਸ਼ਕਤੀ ਦੀ ਘਾਟ ਕਾਰਨ ਜਾਂ ਲੋਕਲ ਰਾਜਨੀਤੀ ਕਾਰਨ ਸਰਕਾਰੀ ਸਕੂਲਾਂ ਦੇ ਖੇਡ ਮੈਦਾਨ ਖ਼ਾਲੀ ਨਹੀਂ ਕਰਵਾਏ ਜਾ ਰਹੇ ਜਿਸ ਕਾਰਨ ਬੱਚਿਆਂ ਦੇ ਖੇਡਣ ਦੇ ਜਨਮ ਸਿੱਧ ਅਧਿਕਾਰਾਂ ਉਤੇ ਡਾਕਾ ਮਾਰਿਆ ਜਾ ਰਿਹਾ ਹੈ।

ਕਿਸਾਨਾਂ ਦੇ ਖੇਤਾਂ ਵਿਚ ਜੂਨ ਮਹੀਨੇ ਝੋਨਾ ਲਗਾਉਣ ਤੋਂ ਫੌਰਨ ਬਾਅਦ ਸੂਬੇ ਅੰਦਰ ਬੱਚਿਆ ਦੇ ਖੇਡਣ ਵਾਲੇ ਹਜ਼ਾਰਾਂ ਆਰਜ਼ੀ ਖੇਡ ਮੈਦਾਨ ਖ਼ਤਮ ਹੋ ਜਾਂਦੇ ਹਨ ਜਾਂ ਅਪਣੇ ਆਪ ਕੁਦਰਤੀ ਮੌਤ ਮਰ ਜਾਂਦੇ ਹਨ। ਇਹ ਵੇਖਿਆ ਗਿਆ ਹੈ ਕਿ ਖੇਡ ਮੈਦਾਨਾਂ ਦੀ ਵਿਆਪਕ ਕਮੀ ਦੇ ਕਾਰਨ ਬੱਚੇ ਗਲੀਆਂ ਬਾਜ਼ਾਰਾਂ ਜਾਂ ਸੰਘਣੀ ਅਬਾਦੀ ਵਾਲੇ ਇਲਾਕਿਆ ਵਿਚ ਕ੍ਰਿਕਟ ਵਗੈਰਾ ਖੇਡਦੇ ਹਨ

ਅਤੇ ਜਦੋਂ ਉਨ੍ਹਾਂ ਦੀ ਗੇਂਦ ਕਿਸੇ ਰਿਹਾਇਸ਼ੀ ਘਰ ਦੇ ਗੇਟ, ਬਾਰੀ ਜਾਂ ਕਿਸੇ ਦੇ ਘਰ ਦੇ ਵਿਹੜੇ ਵਿਚ ਗਿਰ ਜਾਂਦੀ ਹੈ ਤਾਂ ਘਰ ਦੇ ਮਾਲਕ ਬੱਚਿਆਂ ਨੂੰ ਗਾਲੀ ਗਲੋਚ ਜਾਂ ਉੱਚਾ ਨੀਵਾਂ ਬੋਲਦੇ ਹਨ ਜਿਸ ਕਾਰਨ ਬੱਚਿਆਂ ਦਾ ਮਨੋਬਲ ਟੁੱਟ ਜਾਂਦਾ ਹੈ ਅਤੇ ਖੇਡ ਮੈਦਾਨਾਂ ਦੀ ਅਣਹੋਂਦ ਸਦਕਾ ਉਨ੍ਹਾਂ ਦਾ ਮਨ ਅਤੇ ਸਰੀਰ ਮਨਭਾਉਦਾ ਵਿਕਾਸ ਕਰਨ ਤੋਂ ਅਸਮਰਥ ਹੋ ਜਾਂਦਾ ਹੈ।

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

CIA ਸਟਾਫ਼ ਦੇ ਮੁਲਾਜ਼ਮ ਬਣੇ ਬੰਧੀ, ਬਿਨ੍ਹਾਂ ਸੂਚਨਾ 2 ਨੌਜਵਾਨਾਂ ਨੂੰ ਫੜ੍ਹਨ 'ਤੇ ਟਾਸਕ ਫੋਰਸ ਮੁਲਾਜ਼ਮਾਂ ਨੇ ਕੀਤੀ ਸੀ ਕਾਰਵਾਈ

30 Jan 2026 3:01 PM

"ਸ਼ਰਮਿੰਦਗੀ ਮਹਿਸੂਸ ਕਰ ਕੇ ਰੌਸ਼ਨ ਪ੍ਰਿੰਸ ਨੇ ਖੁਦ ਨੂੰ ਦਿੱਤੀ ਆਹ ਸਜ਼ਾ !

29 Jan 2026 3:10 PM

Jaswinder Bhalla Mother Death News: ਮਰਹੂਮ ਜਸਵਿੰਦਰ ਭੱਲਾ ਦੇ ਪਰਿਵਾਰ 'ਤੇ ਟੁੱਟਿਆ ਦੁੱਖਾਂ ਦਾ ਪਹਾੜ

28 Jan 2026 3:20 PM

ਗੈਂਗਸਟਰ ਗੋਲਡੀ ਬਰਾੜ ਦੇ ਮਾਤਾ-ਪਿਤਾ ਨੂੰ ਕੀਤਾ ਗਿਆ ਗ੍ਰਿਫ਼ਤਾਰ

27 Jan 2026 10:38 AM

ਨਾਭਾ 'ਚ ਹੈੱਡ ਕਾਂਸਟੇਬਲ ਦਾ ਹੋਇਆ ਅੰਤਮ ਸਸਕਾਰ

27 Jan 2026 10:24 AM
Advertisement