ਸਿੱਧੇ ਝੋਨੇ ਦੀਬਿਜਾਈਲਈਖ਼ਰੀਦੀਆਂਮਸ਼ੀਨਾਂਦੇਮਿਆਰਅਤੇਵਾਧੂਕੀਮਤਬਾਬਤਬੀ.ਕੇ.ਯੂ.ਮਾਨਨੇਵਿਜੀਲੈਂਸਜਾਂਚਮੰਗੀ
Published : Jun 15, 2020, 10:02 pm IST
Updated : Jun 15, 2020, 10:02 pm IST
SHARE ARTICLE
1
1

ਕਿਹਾ, ਮਸ਼ੀਨਾਂ ਗ਼ੈਰ-ਮਿਆਰੀ ਅਤੇ ਸਬਸਿਡੀ ਦਾ ਕਿਸਾਨਾਂ ਦੀ ਬਜਾਏ ਕਾਰਖ਼ਾਨੇਦਾਰਾਂ ਨੂੰ ਹੋਇਆ ਫ਼ਾਇਦਾ

ਫ਼ਿਰੋਜ਼ਪੁਰ, 15 ਜੂਨ (ਜਗਵੰਤ ਸਿੰਘ ਮੱਲ੍ਹੀ): ਭਾਰਤੀ ਕਿਸਾਨ ਯੂਨੀਅਨ ਮਾਨ ਧੜੇ ਦੇ ਜ਼ਿਲ੍ਹਾ ਪ੍ਰਧਾਨ ਜਗਤਾਰ ਸਿੰਘ ਜੱਲੇਵਾਲਾ ਦੀ ਅਗਵਾਈ 'ਚ ਕਿਸਾਨ ਅਰਾਮਘਰ ਮਖ਼ੂ ਵਿਖੇ ਹੋਈ ਮੀਟਿੰਗ ਦੌਰਾਨ ਸਾਉਣੀ ਦੀ ਮੁੱਖ ਫ਼ਸਲ ਝੋਨੇ ਦੀ ਬਿਜਾਈ ਵਾਲੀਆਂ ਮਸ਼ੀਨਾਂ 'ਤੇ ਸਬਸਿਡੀ ਦੇਣ ਦੇ ਮਾਮਲੇ ਦੀ ਵਿਜੀਲੈਂਸ ਪੜਤਾਲ ਕਰਨ ਦੀ ਮੰਗ ਕਿਸਾਨ ਆਗੂਆਂ ਨੇ ਕੀਤੀ।

1


  ਸੂਬਾ ਜਨਰਲ ਸਕੱਤਰ ਜਥੇਦਾਰ ਜੋਗਿੰਦਰ ਸਿੰਘ ਸਭਰਾ, ਖ਼ਜ਼ਾਨਚੀ ਜਸਵੰਤ ਸਿੰਘ ਗੱਟਾ ਅਤੇ ਸੂਬਾਈ ਕਾਰਕਾਰੀ ਮੈਂਬਰ ਜਥੇਦਾਰ ਗੁਰਚਰਨ ਸਿੰਘ ਪੀਰਮੁਹੰਮਦ ਆਦਿ ਆਗੂਆਂ ਨੇ ਦੱਸਿਆ ਕਿ ਕਿਸਾਨਾਂ ਵਲੋਂ 45 ਤੋਂ 55 ਹਜ਼ਾਰ ਰੁਪਏ 'ਚ ਵਧੀਆ ਮਿਆਰ ਦੀਆਂ ਮਸ਼ੀਨਾਂ ਸਿੱਧੀਆਂ ਖਰੀਦੀਆਂ ਗਈਆਂ ਹਨ। ਜਦਕਿ ਸਬਸਿਡੀ 'ਤੇ ਕਿਸਾਨਾਂ ਨੂੰ ਦਿਤੀਆਂ ਜਾ ਰਹੀਆਂ ਮਸ਼ੀਨਾਂ ਦੀ ਕੀਮਤ ਕਾਰਖ਼ਾਨੇਦਾਰ 90 ਹਜ਼ਾਰ ਰੁਪਏ ਤਕ ਵਸੂਲ ਰਹੇ ਹਨ ਅਤੇ ਸਬਸਿਡੀ ਵਾਲੀਆਂ ਮਸ਼ੀਨਾਂ ਦਾ ਮਿਆਰ ਵੀ ਬਿਨਾਂ ਸਬਸਿਡੀ ਕਿਸਾਨਾਂ ਵਲੋਂ ਖ਼ਰੀਦੀਆਂ ਗਈਆਂ ਮਸ਼ੀਨ ਦੇ ਮੁਕਾਬਲੇ ਘਟੀਆ ਹੈ।


 ਜਥੇਬੰਦਕ ਆਗੂਆਂ ਨੇ ਕਿਸਾਨਾਂ ਨੂੰ ਸਬਸਿਡੀ ਦਿਤੇ ਜਾਣ ਦੇ ਮਾਮਲੇ 'ਚ ਹੋਏ ਘਪਲੇ ਦੀ ਵਿਜੀਲੈਂਸ ਪੜਤਾਲ ਕਰਵਾਈ ਜਾਏ। ਉਨ੍ਹਾਂ ਅੰਤਰਰਾਸ਼ਟਰੀ ਮੰਡੀ ਵਿਚ ਤੇਲ ਦੀਆਂ ਕੀਮਤਾਂ 'ਚ ਨਿੱਤ ਹੁੰਦੀ ਗਿਰਾਵਟ ਦੇ ਬਾਵਜੂਦ ਕੇਂਦਰ ਸਰਕਾਰ ਵਲੋਂ ਤੇਲ ਦੀਆਂ ਕੀਮਤਾਂ ਲਗਾਤਾਰ ਵਧਾਏ ਜਾਣ 'ਤੇ ਵੀ ਗਿਲਾ ਜ਼ਾਹਰ ਕੀਤਾ। ਇਸ ਮੌਕੇ ਜਸਵੰਤ ਸਿੰਘ ਗੱਟਾ ਤੋਂ ਇਲਾਵਾ ਬਾਜ ਸਿੰਘ ਸੰਧੂ ਤਲਵੰਡੀ ਨਿਪਾਲਾਂ, ਨਿਸ਼ਾਨ ਸਿੰਘ, ਗੁਰਦੇਵ ਸਿੰਘ ਫ਼ੌਜੀ, ਚਾਨਣ ਸਿੰਘ, ਅਜੀਤ ਸਿੰਘ ਤਲਵੰਡੀ ਨਿਪਾਲਾਂ, ਦਰਸ਼ਨ ਸਿੰਘ ਚੁਰ੍ਹੀਆਂ, ਸੁਰਿੰਦਰ ਸਿੰਘ ਪੀਰਮੁਹੰਮਦ ਅਤੇ ਸੁਖਦੇਵ ਸਿੰਘ ਆਦਿ ਆਗੂ ਵੀ ਹਾਜ਼ਰ ਸਨ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

"ਸ਼ਰਮਿੰਦਗੀ ਮਹਿਸੂਸ ਕਰ ਕੇ ਰੌਸ਼ਨ ਪ੍ਰਿੰਸ ਨੇ ਖੁਦ ਨੂੰ ਦਿੱਤੀ ਆਹ ਸਜ਼ਾ !

29 Jan 2026 3:10 PM

Jaswinder Bhalla Mother Death News: ਮਰਹੂਮ ਜਸਵਿੰਦਰ ਭੱਲਾ ਦੇ ਪਰਿਵਾਰ 'ਤੇ ਟੁੱਟਿਆ ਦੁੱਖਾਂ ਦਾ ਪਹਾੜ

28 Jan 2026 3:20 PM

ਗੈਂਗਸਟਰ ਗੋਲਡੀ ਬਰਾੜ ਦੇ ਮਾਤਾ-ਪਿਤਾ ਨੂੰ ਕੀਤਾ ਗਿਆ ਗ੍ਰਿਫ਼ਤਾਰ

27 Jan 2026 10:38 AM

ਨਾਭਾ 'ਚ ਹੈੱਡ ਕਾਂਸਟੇਬਲ ਦਾ ਹੋਇਆ ਅੰਤਮ ਸਸਕਾਰ

27 Jan 2026 10:24 AM

ਹਰਜੀਤ ਸਿੰਘ ਰਸੂਲਪੁਰ ਦਾ ਬਾਬਾ ਬਲਬੀਰ ਸਿੰਘ 96 ਕਰੋੜੀ ਖ਼ਿਲਾਫ਼ ਵੱਡਾ ਬਿਆਨ

25 Jan 2026 2:09 PM
Advertisement