
16 ਜੂਨ ਤੋਂ ਵੱਖ-ਵੱਖ ਵਿਭਾਗਾਂ ਵਿੱਚ 33% ਸਟਾਫ ਨੂੰ...
ਚੰਡੀਗੜ੍ਹ: ਕੋਰੋਨਾ ਨੇ ਚਾਰੇ ਪਾਸੇ ਕਹਿਰ ਮਚਾਇਆ ਹੋਇਆ ਹੈ ਜਿਸ ਦੇ ਚਲਦੇ ਸਕੂਲ, ਕਾਲਜ ਤੇ ਯੂਨੀਵਰਸਿਟੀਆਂ ਸਭ ਕੁੱਝ ਬੰਦ ਪਿਆ ਹੈ। ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਨਵੇਂ ਨਿਰਦੇਸ਼ਾਂ ਮੁਤਾਬਕ ਯੂਨੀਵਰਸਿਟੀ ਵਿੱਚ ਟੀਚਿੰਗ 30 ਜੂਨ ਤੱਕ ਬੰਦ ਰਹੇਗੀ, ਯਾਨੀ ਕਿ ਵਿਦਿਆਰਥੀਆਂ ਨੂੰ ਨਹੀਂ ਬੁਲਾਇਆ ਜਾਵੇਗਾ।
Punjab university Chandigarh
16 ਜੂਨ ਤੋਂ ਵੱਖ-ਵੱਖ ਵਿਭਾਗਾਂ ਵਿੱਚ 33% ਸਟਾਫ ਨੂੰ ਬੁਲਾਇਆ ਜਾਵੇਗਾ। ਯੂਨੀਵਰਸਿਟੀ ਖੋਲ੍ਹਣ ਨੂੰ ਲੈ ਕੇ ਅਧਿਆਪਕਾਂ, ਮਾਪਿਆਂ ਅਤੇ ਵਿਦਿਆਰਥੀਆਂ ਵਿੱਚ ਚਿੰਤਾ ਦਾ ਮਾਹੌਲ ਬਣਿਆ ਹੋਇਆ ਸੀ। ਇਹ ਇਸ ਕਰਕੇ ਸੀ ਕਿਉਂਕਿ ਕੋਰੋਨਾਵਾਇਰਸ ਦੇ ਕੇਸ ਲਗਾਤਾਰ ਵਧ ਰਹੇ ਹਨ।
Students
ਪਿਛਲੇ ਦਿਨਾਂ ਵਿੱਚ ਯੂਨੀਵਰਸਿਟੀ ਦੇ ਸੈਨੇਟਰਾਂ, ਟੀਚਰ ਐਸੋਸੀਏਸ਼ਨ ਅਤੇ ਵਿਦਿਆਰਥੀ ਜਥੇਬੰਦੀਆਂ ਵੱਲੋਂ ਉਪ ਕੁਲਪਤੀ ਪ੍ਰੋ ਰਾਜ ਕੁਮਾਰ ਨੂੰ ਯੂਨੀਵਰਸਿਟੀ ਖੋਲ੍ਹਣ ਦੇ ਫੈਸਲੇ ਉੱਪਰ ਮੁੜ ਸੋਚ-ਵਿਚਾਰ ਕਰਨ ਲਈ ਲਿਖਿਆ ਸੀ। ਨਵੇਂ ਨਿਰਦੇਸ਼ਾਂ ਮੁਤਾਬਕ ਯੂਨੀਵਰਸਿਟੀ ਵਿੱਚ ਪਬਲਿਕ ਡੀਲਿੰਗ ਬੰਦ ਰਹੇਗੀ।
Students
ਸਿਰਫ਼ ਯੂਨੀਵਰਸਿਟੀ ਸਟਾਫ ਨੂੰ ਕੈਂਪਸ ਵਿੱਚ ਆਉਣ ਦੀ ਇਜਾਜ਼ਤ ਹੋਵੇਗੀ। ਸਟਾਫ ਨੂੰ ਵੀ ਰੋਟੇਸ਼ਨ ਉੱਤੇ ਬੁਲਾਇਆ ਜਾਵੇਗਾ। ਯੂਨੀਵਰਸਿਟੀ ਦਫਤਰਾਂ ਦਾ ਸਮਾਂ ਸਵੇਰੇ 9:30 ਵਜੇ ਤੋਂ ਸ਼ਾਮ 5 ਵਜੇ ਤੱਕ ਹੋਵੇਗਾ। ਕੰਟਰੋਲਿੰਗ ਅਫਸਰ, ਡਾਇਰੈਕਟਰ ਅਤੇ ਵਿਭਾਗ ਮੁਖੀ ਆਦਿ ਸਾਰੇ ਵਰਕਿੰਗ ਦਿਨਾਂ ਵਿੱਚ ਯੂਨੀਵਰਸਿਟੀ ਆਉਣਗੇ ਅਤੇ ਆਪਣੇ ਵਿਭਾਗਾਂ ਵਿੱਚ ਸੈਨੀਟੇਸ਼ਨ ਦਾ ਖਿਆਲ ਵੀ ਰੱਖਣਗੇ।
Students
ਸਫਾਈ ਕਰਮਚਾਰੀ, ਮਾਲੀ ਅਤੇ ਸੁਰੱਖਿਆ ਸਟਾਫ ਜ਼ਰੂਰਤ ਮੁਤਾਬਕ ਹਰ ਰੋਜ਼ ਆਉਣਗੇ। ਕੰਟੇਨਮੈਂਟ ਜ਼ੋਨ ਵਿੱਚ ਰਹਿਣ ਵਾਲੇ ਸਟਾਫ ਨੂੰ ਇਸ ਤੋਂ ਛੋਟ ਹੋਵੇਗੀ। ਸਾਰੇ ਕਰਮਚਾਰੀਆਂ ਨੂੰ ਭਾਰਤ ਸਰਕਾਰ ਦੇ ਸੈਨੀਟੇਸ਼ਨ ਸੰਬੰਧੀ ਨਿਰਦੇਸ਼ਾਂ ਦੀ ਪਾਲਣਾ ਕਰਨਾ ਲਾਜ਼ਮੀ ਹੈ।
Students
ਯੂਨੀਵਰਸਿਟੀ ਦੇ ਪੰਜਾਬ ਵਿਚਲੇ ਰੀਜਨਲ ਸੈਂਟਰਾਂ ਅਤੇ ਐਫੀਲੀਏਟਿਡ ਕਾਲਜਾਂ ਵਿੱਚ ਵੀ 30 ਜੂਨ ਤੱਕ ਟੀਚਿੰਗ ਬੰਦ ਰਹੇਗੀ ਅਤੇ ਲੋੜ ਮੁਤਾਬਕ ਸਟਾਫ ਨੂੰ ਬੁਲਾਇਆ ਜਾ ਸਕਦਾ ਹੈ। ਚੰਡੀਗੜ੍ਹ ਦੇ ਐਫੀਲੀਏਟਿਡ ਕਾਲਜ ਚੰਡੀਗੜ੍ਹ ਪ੍ਰਸ਼ਾਸਨ ਦੇ ਨਿਰਦੇਸ਼ਾਂ ਮੁਤਾਬਕ ਚੱਲਣਗੇ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।