ਪੰਜਾਬ ਸਰਕਾਰ ਅਬੋਹਰ, ਫ਼ਾਜ਼ਿਲਕਾ ਦੇ ਕਿਸਾਨਾਂ ਦੀ ਸਾਰ ਲਏ : ਰਾਜੇਵਾਲ
Published : Jun 15, 2022, 6:53 am IST
Updated : Jun 15, 2022, 6:53 am IST
SHARE ARTICLE
image
image

ਪੰਜਾਬ ਸਰਕਾਰ ਅਬੋਹਰ, ਫ਼ਾਜ਼ਿਲਕਾ ਦੇ ਕਿਸਾਨਾਂ ਦੀ ਸਾਰ ਲਏ : ਰਾਜੇਵਾਲ

ਚੰਡੀਗੜ੍ਹ, 14 ਜੂਨ (ਭੁੱਲਰ) : ਉਂਜ ਤਾਂ ਇਸ ਵੇਲੇ ਅੱਤ ਦੀ ਗਰਮੀ ਕਾਰਨ ਸਾਰੇ ਪੰਜਾਬੀਆਂ ਦਾ ਬੁਰਾ ਹਾਲ ਹੈ, ਪਰ ਅਬੋਹਰ, ਫ਼ਾਜ਼ਿਲਕਾ ਦੇ ਲੋਕਾਂ ਦਾ ਤਾਂ ਕਚੂੰਮਰ ਹੀ ਨਿਕਲ ਗਿਆ ਹੈ |
ਇਹ ਗੱਲ ਅੱਜ ਇਥੋਂ ਜਾਰੀ ਕੀਤੇ ਪ੍ਰੈੱਸ ਬਿਆਨ ਰਾਹੀਂ ਭਾਰਤੀ ਕਿਸਾਨ ਯੂਨੀਅਨ (ਰਾਜੇਵਾਲ) ਦੇ ਪ੍ਰਧਾਨ ਸ. ਬਲਬੀਰ ਸਿੰਘ ਰਾਜੇਵਾਲ ਨੇ ਕਹੀ | ਉਨ੍ਹਾਂ ਕਿਹਾ ਕਿ ਪਿਛਲੇ ਦਿਨੀਂ ਸਿੰਚਾਈ ਵਿਭਾਗ ਨੇ ਨਹਿਰਾਂ ਵਿਚ ਪਾਣੀ ਦੀ ਸਪਲਾਈ ਬੰਦ ਕਰ ਦਿਤੀ | ਇਸ ਇਲਾਕੇ ਵਿਚ ਧਰਤੀ ਹੇਠਲਾ ਪਾਣੀ ਬੇਹੱਦ ਖਾਰਾ ਹੈ, ਜੋ ਨਾ ਪੀਤਾ ਜਾ ਸਕਦਾ ਹੈ ਅਤੇ ਨਾ ਹੀ ਫ਼ਸਲਾਂ ਨੂੰ  ਲਾਇਆ ਜਾ ਸਕਦਾ ਹੈ | ਸਿੱਟੇ ਵਜੋਂ ਇਸ ਇਲਾਕੇ ਦੇ ਕਿੰਨੂੰ ਆਦਿ ਦੇ ਬਾਗ ਬਿਲਕੁਲ ਤਬਾਹ ਹੋ ਗਏ | ਸਿੰਚਾਈ ਵਿਭਾਗ ਦੇ ਅਧਿਕਾਰੀਆਂ ਦੀਆਂ ਗ਼ਲਤੀਆਂ ਦੀ ਸਜ਼ਾ ਲੋਕ ਭੁਗਤ ਰਹੇ ਹਨ | ਸ. ਰਾਜੇਵਾਲ ਨੇ ਮੰਗ ਕੀਤੀ ਕਿ ਸਰਕਾਰ ਤੁਰਤ ਟੀਮਾਂ ਭੇਜ ਕੇ ਬਾਗਾ ਦੇ ਹੋਏ ਨੁਕਸਾਨ ਦਾ ਜਾਇਜ਼ਾ ਲੈ ਕੇ ਕਿਸਾਨਾਂ ਨੂੰ  ਮੁਆਵਜ਼ਾ ਦੇਵੇ |
ਇਕ ਪਾਸੇ ਤਾਂ ਪ੍ਰਦੂਸ਼ਣ ਕੰਟਰੋਲ ਬੋਰਡ ਨੇ ਪਰਾਲੀ ਨੂੰ  ਅੱਗ ਲਾਉਣ ਦੇ ਕਿਸਾਨਾਂ ਵਿਰੁਧ ਕੇਸ ਅਦਾਲਤਾਂ ਵਿਚ ਭੇਜ ਦਿਤੇ ਹਨ | ਕਿਸਾਨ ਖੱਜਲ-ਖੁਆਰ ਹੋ ਰਹੇ ਹਨ, ਪਰ ਪ੍ਰਦੂਸ਼ਣ ਕੰਟਰੋਲ ਬੋਰਡ ਨੂੰ  ਪੈਸੇ ਤੋਂ ਬਿਨਾਂ ਹੋਰ ਕੱੁਝ ਵਿਖਾਈ ਨਹੀਂ ਦਿੰਦਾ | ਹਾਲਤ ਇਹ ਹੈ ਕਿ ਸਤਲੁਜ ਅਤੇ ਬਿਆਸ ਦਰਿਆਵਾਂ ਵਿਚ ਲੁਧਿਆਣਾ ਅਤੇ ਜਲੰਧਰ ਦੀ ਇੰਡਸਟਰੀ ਵਲੋਂ ਸ਼ਰੇਆਮ ਗੰਦਾ ਪਾਣੀ ਸੁੱਟੇ ਜਾਣ ਕਾਰਨ ਅਬੋਹਰ, ਫ਼ਾਜ਼ਿਲਕਾ ਇਲਾਕੇ ਵਿਚ ਵੱਡੀ ਪੱਧਰ 'ਤੇ ਕੈਂਸਰ ਫੈਲ ਚੁੱਕਾ ਹੈ | ਲੋਕੀਂ ਇਨ੍ਹਾਂ ਦਰਿਆਵਾਂ ਦਾ ਦੂਸ਼ਿਤ ਪਾਣੀ ਪੀਂਦੇ ਹਨ, ਹੋਰ ਕੋਈ ਚਾਰਾ ਨਹੀਂ | ਸ. ਰਾਜੇਵਾਲ ਨੇ ਸਰਕਾਰ ਤੋਂ ਮੰਗ ਕੀਤੀ ਕਿ ਉਹ ਤੁਰੰਤ ਸਿਹਤ ਵਿਭਾਗ ਦੀਆਂ ਟੀਮਾਂ ਭੇਜ ਕੇ ਸਾਰੇ ਇਲਾਕੇ ਵਿਚ ਨਾ ਕੇਵਲ ਸਰਵੇ ਕਰਵਾਵੇ ਸਗੋਂ ਕੈਂਸਰ ਪੀੜਤ ਲੋਕਾਂ ਦਾ ਮੁਫ਼ਤ ਇਲਾਜ ਵੀ ਕਰਵਾਇਆ ਜਾਵੇ |
ਰਾਜੇਵਾਲ ਨੇ ਕਿਹਾ ਕਿ ਇੱਕ ਪਾਸੇ ਤਾਂ ਪੰਜਾਬ ਦੇ ਲੋਕ ਪੀਣ ਵਾਲੇ ਪਾਣੀ ਲਈ ਤਰਸਣ ਲੱਗੇ ਹਨ, ਦੂਜੇ ਪਾਸੇ ਹਰੀਕੇ ਪੱਤਣ ਤੋਂ ਸਾਡਾ ਸਿੰਚਾਈ ਵਿਭਾਗ ਪੰਜਾਬ ਦੇ ਹਿੱਸੇ ਦਾ ਹਰ ਰੋਜ਼ ਹਜਾਰਾਂ ਕਿਊਸਿਕ ਪਾਣੀ ਰਾਜਸਥਾਨ ਨੂੰ  ਮੁਫ਼ਤ ਭੇਜ ਰਿਹਾ ਹੈ | ਉਨ੍ਹਾਂ ਕਿਹਾ ਕਿ ਪੰਜਾਬ ਦੇ ਸਾਰੇ ਰਜਵਾਹੇ ਸਿਲਟ ਨਾਲ ਭਰੇ ਹਨ | ਵਿਭਾਗ ਨੇ ਸਾਲਾਂ ਬੱਧੀ ਇਨ੍ਹਾਂ ਦੀ ਸਫਾਈ ਨਹੀਂ ਕਰਵਾਈ | ਸਾਰੇ ਰਜਵਾਹੇ ਕਾਗਜਾਂ ਵਿਚ ਮਿਥੀ ਅਪਣੀ ਸੀਮਾ ਤੋਂ ਘੱਟੋ ਘੱਟ 5-5 ਕਿਲੋਮੀਟਰ ਪਹਿਲਾਂ ਹੀ ਖ਼ਤਮ ਹੋ ਗਏ ਹਨ | ਲੁਧਿਆਣਾ, ਜਲੰਧਰ ਵਰਗੇ ਵੱਡੇ ਸ਼ਹਿਰਾਂ ਨੂੰ  ਅਬਾਦੀ ਲਈ ਇਮਾਰਤ ਨਿਰਮਾਣ ਵਜੋਂ ਬੇਸ਼ੁਮਾਰ ਪਿੰਡ ਖਾ ਲਏ ਹਨ | ਇੰਜ ਪੰਜਾਬ ਦਾ ਦੋ-ਤਿਹਾਈ ਪਾਣੀ ਮੁਫ਼ਤ ਵਿਚ ਪੰਜਾਬ ਅਤੇ ਹਰਿਆਣੇ ਨੂੰ  ਜਾ ਰਿਹਾ ਹੈ | ਉਨ੍ਹਾਂ ਮਾਨ ਸਰਕਾਰ ਤੋਂ ਮੰਗ ਕੀਤੀ ਕਿ ਜੰਗਲਾਤ ਵਿਭਾਗ ਤੋਂ ਬਾਅਦ ਕੁਰੱਪਸ਼ਨ ਦੀ ਭੇਂਟ ਚੜ੍ਹੇ ਇਸ ਪਾਣੀ ਲਈ ਜ਼ਿੰਮੇਵਾਰ ਲੋਕਾਂ ਨੂੰ  ਨਾਮਜ਼ਦ ਕਰਨ ਲਈ ਵਿਜੀਲੈਂਸ ਵਿਭਾਗ ਤੋਂ ਤੁਰਤ ਜਾਂਚ ਕਰਵਾਈ ਜਾਵੇ | ਉਨ੍ਹਾਂ ਕਿਹਾ ਕਿ ਪੰਜਾਬ ਪਾਣੀ ਲਈ ਤਰਸਣ ਲੱਗਾ ਹੈ, ਪਰ ਸਿੰਚਾਈ ਵਿਭਾਗ ਦੀ ਸਿਹਤ ਉਤੇ ਕੋਈ ਅਸਰ ਨਹੀਂ | ਜੇਕਰ ਸਰਕਾਰ ਨੇ ਪੰਜਾਬ ਦੇ ਹਿੱਸੇ ਦਾ ਪਾਣੀ ਪੰਜਾਬ ਦੇ ਖੇਤਾਂ ਤਕ ਤੁਰਤ ਪਹੁੰਚਾਉਣਾ ਸ਼ੁਰੂ ਨਾ ਕੀਤਾ ਤਾਂ ਪੰਜਾਬ ਦੇ ਕਿਸਾਨ ਅੰਦੋਲਨ ਕਰਨ ਲਈ ਮਜਬੂਰ ਹੋਣਗੇ |
ਸ. ਰਾਜੇਵਾਲ ਨੇ ਕਿਹਾ ਮਾਨ ਸਰਕਾਰ ਦੀ ਭਿ੍ਸ਼ਟਾਚਾਰ ਵਿਰੋਧੀ ਕਾਰਵਾਈ ਤਾਂ ਸ਼ਲਾਘਾਯੋਗ ਹੈ, ਪਰ ਜੰਗਲਾਤ ਵਿਭਾਗ ਦੇ ਹਰ ਅਫ਼ਸਰ ਨੇ ਅਸਲੀ ਕੰਮ ਕਰਨਾ ਬੰਦ ਕਰ ਦਿਤਾ ਹੈ | ਉਨ੍ਹਾਂ ਕਿਹਾ ਕਿ ਆਉਣ ਵਾਲੇ ਦਿਨਾਂ ਵਿਚ ਜਦੋਂ ਬਰਸਾਤ ਸ਼ੁਰੂ ਹੋ ਜਾਵੇਗੀ ਉਦੋਂ ਭਾਰਤੀ ਕਿਸਾਨ ਯੂਨੀਅਨ (ਰਾਜੇਵਾਲ) ਅਤੇ ਅਨੇਕਾਂ ਸਮਾਜਕ ਜਥੇਬੰਦੀਆਂ ਗਲੋਬਲ ਵਾਰਮਿੰਗ ਦੇ ਇਲਾਜ ਲਈ ਪੰਜਾਬ ਨੂੰ  ਵੱਧ ਤੋਂ ਵੱਧ ਦਰੱਖਤ ਲਾ ਕੇ ਹਰਾ ਭਰਾ ਕਰਨਾ ਚਾਹੁੰਦੀਆਂ ਹਨ | ਵਿਭਾਗ ਦੀ ਹਰ ਨਰਸਰੀ ਵਿਚ ਵੱਡੀ ਗਿਣਤੀ ਵਿਚ ਦਰੱਖਤਾਂ ਦੀ ਪਨੀਰੀ ਤਿਆਰ ਹੈ | ਪਰ ਵਿਭਾਗ ਦਾ ਹਰ ਅਫ਼ਸਰ ਡਰਿਆ ਬੈਠਾ ਹੈ ਕਿ ਕਿਤੇ ਉਸ ਦਾ ਨਾਂ ਪਿਛਲੀ ਸਰਕਾਰ ਸਮੇਂ ਦੇ ਕਾਲੇ ਕਾਰਨਾਮਿਆਂ ਵਿਚ ਨਾ ਆ ਜਾਵੇ | ਇਸ ਲਈ ਹਰ ਸਾਲ ਦੀ ਤਰ੍ਹਾਂ ਬੂਟੇ ਵੰਡਣ ਲਈ ਜੰਗਲਾਤ ਵਿਭਾਗ ਨੇ ਹਾਲਾਂ ਤੱਕ ਨਾ ਤਾਂ ਕੋਈ ਨੀਤੀ ਬਣਾਈ ਹੈ ਅਤੇ ਨਾ ਹੀ ਫ਼ੀਲਡ ਸਟਾਫ਼ ਨੂੰ  ਇਸ ਸਬੰਧੀ ਕੋਈ ਹਦਾਇਤਾਂ ਜਾਰੀ ਕੀਤੀਆਂ ਹਨ | ਉਨ੍ਹਾਂ ਮੰਗ ਕੀਤੀ ਕਿ ਜਾਂਚ ਅਪਣੇ ਥਾਂ ਕਰੋ, ਪਰ ਭਵਿੱਖ ਦੇ ਕੰਮ ਬੰਦ ਨਹੀਂ ਹੋਣੇ ਚਾਹੀਦੇ |

 

SHARE ARTICLE

ਏਜੰਸੀ

Advertisement

"ਬਰੈਂਪਟਨ ਛੱਡ ਓਨਟਾਰਿਓ ਦਾ ਲਵਾਓ ਵੀਜ਼ਾ, ਮਿਲੇਗੀ ਅਸਾਨੀ ਨਾਲ PR", CIC ਜਲੰਧਰ ਵਾਲਿਆਂ ਤੋਂ ਸੁਣੋ

30 Apr 2024 8:55 AM

ਢੀਂਡਸਾ ਦੀ ਟਿਕਟ ਕਟਵਾਉਣ ਵਾਲੇ ਝੂੰਦਾਂ ਨੇ ‘ਮਾਨ’ ਨੂੰ ਦੱਸਿਆ ਗਰਮਖਿਆਲੀ..

29 Apr 2024 2:33 PM

Simranjit Singh Maan ਨੇ Lakha Sidhana ਤੇ Amritpal ਨੂੰ ਲੈਕੇ ਕਰਤਾ ਐਲਾਨ, Valtoha ਸਣੇ ਅਕਾਲੀਆਂ ਨੂੰ ਠੋਕਿਆ!

29 Apr 2024 2:24 PM

ਬਹੁਤ ਮਾੜਾ ਹੋਇਆ, ਅੱਧੀ ਰਾਤ ਨਹਿਰ 'ਚ ਡਿੱਗ ਗਈ ਤੇਜ਼ ਰਫ਼ਤਾਰ Car, ਛੋਟੇ ਬੱਚੇ ਵੀ ਸੀ ਮੌਜੂਦ!

29 Apr 2024 2:08 PM

ਜਿੰਨੇ ਮਰਜ਼ੀ ਗੜ੍ਹੇ ਪੈਣ ਜਾਂ ਮੀਂਹ ਆਵੇ, ਬਿਲਕੁਲ ਖਰਾਬ ਨਹੀਂ ਹੁੰਦੀ ਕਣਕ ਦੀ ਆਹ ਕਿਸਮ ਕਿਸਾਨਾਂ ਨੂੰ ਖੇਤੀ 'ਚ ਹੁੰਦੇ

29 Apr 2024 2:04 PM
Advertisement