
5 ਦਿਨਾਂ 'ਤੋਂ ਬੋਰਵੈੱਲ 'ਚ ਫਸਿਆ ਸੀ ਬੱਚਾ
ਛੱਤੀਸਗੜ੍ਹ ਦੇ ਡੂੰਘੇ ਬੋਰਵੈੱਲ 'ਚ ਡਿੱਗੇ ਰਾਹੁਲ ਸਾਹੂ ਨੂੰ ਬਚਾ ਲਿਆ ਗਿਆ ਹੈ। ਫਿਲਹਾਲ ਰਾਹੁਲ ਨੂੰ ਸੁਰੰਗ ਤੋਂ ਬਾਹਰ ਕੱਢ ਕੇ ਐਂਬੂਲੈਂਸ ਤੱਕ ਪਹੁੰਚਾਇਆ ਗਿਆ। ਉਸ ਤੋਂ ਬਾਅਦ ਗ੍ਰੀਨ ਕੋਰੀਡੋਰ ਬਣਾ ਕੇ ਬਿਲਾਸਪੁਰ ਦੇ ਅਪੋਲੋ ਹਸਪਤਾਲ ਭੇਜਿਆ ਗਿਆ।
Rahul wins battle of life
ਰਾਹੁਲ ਨੂੰ ਸੁਰੰਗ 'ਚੋਂ ਬਾਹਰ ਕੱਢਦੇ ਸਮੇਂ ਉਸ ਦੀਆਂ ਅੱਖਾਂ ਖੁੱਲ੍ਹੀਆਂ ਦਿਖਾਈ ਦਿੱਤੀਆਂ। ਛੱਤੀਸਗੜ੍ਹ ਦੇ ਸੀਐਮ ਭੁਪੇਸ਼ ਬਘੇਲ ਨੇ ਰਾਤ ਕਰੀਬ 11:50 ਵਜੇ ਇਸ ਬਾਰੇ ਇੱਕ ਟਵੀਟ ਕੀਤਾ। ਇਸ 'ਚ ਉਨ੍ਹਾਂ ਨੇ ਲਿਖਿਆ ਕਿ ਮੰਨਿਆ ਕਿ ਚੁਣੌਤੀ ਵੱਡੀ ਸੀ ਪਰ ਸਾਡੀ ਟੀਮ ਨੇ ਪੂਰਾ ਜ਼ੋਰ ਲਗਾ ਦਿੱਤਾ।
Rahul wins battle of life
ਜੇ ਰਾਹ ਪਥਰੀਲੇ ਸੀ ਤਾਂ ਸਾਡੇ ਇਰਾਦੇ ਵੀ ਪੱਕੇ ਸੀ। ਸਾਰਿਆਂ ਦੀਆਂ ਦੁਆਵਾਂ ਅਤੇ ਬਚਾਅ ਟੀਮ ਦੇ ਅਣਥੱਕ, ਸਮਰਪਿਤ ਯਤਨਾਂ ਨਾਲ, ਰਾਹੁਲ ਸਾਹੂ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਗਿਆ ਹੈ। ਸਾਡੀ ਇੱਛਾ ਹੈ ਕਿ ਉਹ ਜਲਦੀ ਤੋਂ ਜਲਦੀ ਪੂਰੀ ਤਰ੍ਹਾਂ ਠੀਕ ਹੋ ਜਾਵੇ।”